Punjab Fire News: ਕਿਸਾਨ ਵੱਲੋਂ ਖੇਤਾਂ 'ਚ ਲਗਾਈ ਅੱਗ, ਪਨਸਪ ਵਿਭਾਗ ਦੇ ਗੋਦਾਮ ਨੂੰ ਲਿਆ ਆਪਣੀ ਲਪੇਟ 'ਚ
Advertisement
Article Detail0/zeephh/zeephh2254535

Punjab Fire News: ਕਿਸਾਨ ਵੱਲੋਂ ਖੇਤਾਂ 'ਚ ਲਗਾਈ ਅੱਗ, ਪਨਸਪ ਵਿਭਾਗ ਦੇ ਗੋਦਾਮ ਨੂੰ ਲਿਆ ਆਪਣੀ ਲਪੇਟ 'ਚ

Punjab Fire News: ਕਿਸਾਨ ਵੱਲੋਂ ਖੇਤਾਂ 'ਚ ਅੱਗ ਲਗਾਈ ਤੇ ਪਨਸਪ ਵਿਭਾਗ ਦੇ ਗੋਦਾਮ ਨੂੰ ਲਿਆ ਆਪਣੀ ਲਪੇਟ 'ਚ

Punjab Fire News: ਕਿਸਾਨ ਵੱਲੋਂ ਖੇਤਾਂ 'ਚ ਲਗਾਈ ਅੱਗ, ਪਨਸਪ ਵਿਭਾਗ ਦੇ ਗੋਦਾਮ ਨੂੰ ਲਿਆ ਆਪਣੀ ਲਪੇਟ 'ਚ

Punjab Fire News/ਅਵਤਾਰ ਸਿੰਘ ਗੁਰਦਾਸਪੁਰ: ਪੰਜਾਬ ਸਰਕਾਰ ਵੱਲੋਂ ਲਗਾਤਾਰ ਕਿਸਾਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਕਿਸਾਨ ਆਪਣੇ ਖੇਤਾਂ ਵਿੱਚ ਰਹਿਣ ਖੁੰਦ ਨੂੰ ਅੱਗ ਨਾ ਲਗਾਉਣ। ਇਸ ਨਾਲ ਕਈ ਵੱਡੇ ਹਾਦਸੇ ਵਾਪਰਦੇ ਹਨ ਪਰ ਕਿਸਾਨ ਖੇਤਾਂ ਵਿੱਚ ਅੱਗ ਲਗਾਉਣ ਤੋਂ ਬਾਜ ਨਹੀਂ ਆ ਰਹੇ। ਅੱਜ ਤਾਜ਼ਾ ਮਾਮਲਾ ਗੁਰਦਾਸਪੁਰ ਪੰਡੋਰੀ ਰੋਡ ਤੋਂ ਸਾਹਮਣੇ ਆਇਆ ਹੈ ਜਿੱਥੇ ਕਿਸਾਨ ਵਲੋ ਖੇਤਾਂ ਵਿੱਚ ਅੱਗ ਲਗਾਈ ਗਈ। ਪਨਸਪ ਦੇ ਗੁਦਾਮਾਂ ਤੱਕ ਪਹੁੰਚ ਗਈ ਜਿਸ ਨਾਲ ਪਨਸਪ ਦੇ ਗੁਦਾਮ ਅੰਦਰ ਪਏ ਲੱਕੜ ਅਤੇ ਪਲਾਸਟਿਕ ਦੇ ਕਰੇਟਾਂ ਨੂੰ ਅੱਗ ਲੱਗ ਜਾਣ ਕਾਰਨ ਗੁਦਾਮ ਅੰਦਰ ਅੱਗ ਪੂਰੀ ਤਰ੍ਹਾਂ ਦੇ ਨਾਲ ਫੈਲ ਗਈ।

ਇਸ ਤੋਂ ਬਾਅਦ ਮੌਕੇ ਉੱਤੇ ਫਾਇਰ ਬ੍ਰਿਗੇਡ ਦੀਆਂ ਪੰਜ ਗੱਡੀਆਂ ਨੇ ਅੱਗ ਤੇ ਕਾਬੂ ਪਾਇਆ ਅਤੇ ਬੜੀ ਮੁਸ਼ਕਿਲ ਦੇ ਨਾਲ ਸਟੋਰ ਕੀਤਾ ਹੋਏ ਅਨਾਜ ਨੂੰ ਬਚਾਇਆ ਉਹਨਾਂ ਕਿਹਾ ਕਿ ਜੇਕਰ ਸਮੇਂ ਰਹਿੰਦੇ ਅੱਗ ਤੇ ਕਾਬੂ ਨਾ ਪਾਇਆ ਜਾਂਦਾ ਤਾਂ ਲੱਖਾਂ ਰੁਪਏ ਦਾ ਅਨਾਜ ਸੜ ਕੇ ਸਵਾਹ ਹੋ ਜਾਣਾ ਸੀ।

ਇਹ ਵੀ ਪੜ੍ਹੋ: Polu Badmash Viral Video: 'ਇਥੇ ਬੰਦਾ ਤਸੱਲੀ ਨਾਲ ਕੁੱਟਿਆ ਜਾਂਦਾ' ਪੋਲੂ ਬਦਮਾਸ਼ ਨੇ ਜਾਰੀ ਕੀਤੀ ਬਦਮਾਸ਼ੀ ਦੀ ਰੇਟ ਲਿਸਟ !

ਇਸ ਮੌਕੇ ਉੱਤੇ ਪਹੁੰਚੇ ਪਨਸਪ ਵਿਭਾਗ ਦੇ ਇੰਸਪੈਕਟਰ ਰਾਜਨ ਨੇ ਕਿਹਾ ਕਿ ਖੇਤਾਂ ਵਿੱਚ ਲਗਾਈ ਅੱਗ ਕਾਰਨ ਇਹ ਹਾਦਸਾ ਵਾਪਰਿਆ ਹੈ। ਉਹਨਾਂ ਕਿਹਾ ਕਿ ਜਿਸ ਕਿਸਾਨ ਨੇ ਆਪਣੇ ਖੇਤਾਂ ਵਿੱਚ ਅਗ ਲਗਾਈ ਹੈ ਉਸਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਉਹਨਾਂ ਕਿਹਾ ਕਿ ਜੇਕਰ ਸਮੇਂ ਰਹਿੰਦੇ ਅੱਗ ਤੇ ਕਾਬੂ ਨਾ ਪਾਇਆ ਜਾਂਦਾ ਤਾਂ ਸਰਕਾਰ ਦਾ ਵੱਡਾ ਨੁਕਸਾਨ ਹੋਣਾ ਸੀ ਅਤੇ ਗੋਦਾਮ ਅੰਦਰ ਸਟੋਰ ਕੀਤਾ ਸਾਰਾ ਅਨਾਜ ਸੜ ਕੇ ਤਬਾਹ ਹੋ ਜਾਣਾ ਸੀ ਉਹਨਾਂ ਕਿਹਾ ਕਿ ਇਸ ਅੱਗ ਨੇ ਗੁਦਾਮ ਦੇ ਬਾਹਰ ਪਏ ਲੱਕੜ ਅਤੇ ਪਲਾਸਟਿਕ ਦੇ ਕਰੇਟ ਸੜ ਕੇ ਸਵਾਹ ਹੋ ਚੁੱਕੇ ਹਨ ਉਹਨਾਂ ਕਿਹਾ ਕਿ ਇਸ ਸਬੰਧੀ ਇੱਕ ਰਿਪੋਰਟ ਤਿਆਰ ਕਰਕੇ ਪਤਾ ਕੀਤਾ ਜਾਵੇਗਾ ਕਿ ਕੁੱਲ ਸਰਕਾਰ ਦਾ ਕਿੰਨਾ ਨੁਕਸਾਨ ਹੋਇਆ ਹੈ।
 

Trending news