Punjab News: ਫਾਜ਼ਿਲਕਾ-ਫ਼ਿਰੋਜ਼ਪੁਰ ਹਾਈਵੇਅ 'ਤੇ 2 ਟੋਲ ਪਲਾਜ਼ੇ ਬੰਦ, ਟੋਲ ਕੰਪਨੀ ਨੇ ਲਾਏ ਬੈਰੀਕੇਡ
Advertisement
Article Detail0/zeephh/zeephh1870599

Punjab News: ਫਾਜ਼ਿਲਕਾ-ਫ਼ਿਰੋਜ਼ਪੁਰ ਹਾਈਵੇਅ 'ਤੇ 2 ਟੋਲ ਪਲਾਜ਼ੇ ਬੰਦ, ਟੋਲ ਕੰਪਨੀ ਨੇ ਲਾਏ ਬੈਰੀਕੇਡ

Fazilka-Ferozepur Highway Toll Plaza News: ਪੰਜਾਬ ਸਰਕਾਰ ਵੱਲੋਂ ਇਸ ਤੋਂ ਪਹਿਲਾਂ ਹੁਣ ਤਕ ਕੁੱਲ 11 ਟੋਲ ਪਲਾਜ਼ੇ ਬੰਦ ਕਰਵਾ ਦਿੱਤੇ ਗਏ ਸਨ।

Punjab News: ਫਾਜ਼ਿਲਕਾ-ਫ਼ਿਰੋਜ਼ਪੁਰ ਹਾਈਵੇਅ 'ਤੇ 2 ਟੋਲ ਪਲਾਜ਼ੇ ਬੰਦ, ਟੋਲ ਕੰਪਨੀ ਨੇ ਲਾਏ ਬੈਰੀਕੇਡ

Punjab's Fazilka-Ferozepur Highway Toll Plaza News: ਪੰਜਾਬ ਦੇ ਫਾਜ਼ਿਲਕਾ 'ਚ ਫਾਜ਼ਿਲਕਾ-ਫ਼ਿਰੋਜ਼ਪੁਰ ਹਾਈਵੇ 'ਤੇ ਸਥਿਤ ਦੋ ਟੋਲ ਪਲਾਜ਼ੇ ਬੀਤੀ ਰਾਤ ਤੋਂ ਬੰਦ ਹਨ। ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਅਧਿਕਾਰੀਆਂ ਵੱਲੋਂ ਮੌਕੇ 'ਤੇ ਪਹੁੰਚ ਕੇ ਟੋਲ ਪਲਾਜ਼ੇ ਨੂੰ ਤਾਲੇ ਲਗਾ ਦਿੱਤੇ ਗਏ ਅਤੇ ਦੂਜੇ ਪਾਸੇ ਟੋਲ ਪਲਾਜ਼ਾ ਕੰਪਨੀ ਦੇ ਲੋਕਾਂ ਵੱਲੋਂ ਵੀ ਆਪਣੇ ਬੈਰੀਕੇਡਾਂ ਨੂੰ ਉਖਾੜ ਦਿੱਤਾ ਗਿਆ।

ਫਾਜ਼ਿਲਕਾ-ਫਿਰੋਜ਼ਪੁਰ ਹਾਈਵੇਅ 'ਤੇ ਪਿਛਲੇ 15 ਸਾਲਾਂ ਤੋਂ ਚੱਲ ਰਹੇ ਟੋਲ ਪਲਾਜ਼ੇ ਨੂੰ ਬੰਦ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸਮਝੌਤੇ ਦੇ ਮੁਤਾਬਕ ਇਹ ਟੋਲ ਪਲਾਜ਼ਾ 31 ਅਕਤੂਬਰ ਨੂੰ ਬੰਦ ਕੀਤੇ ਜਾਣੇ ਸਨ ਪਰ ਸਰਕਾਰ ਦੇ ਹੁਕਮਾਂ ਅਨੁਸਾਰ ਇਹ ਟੋਲ ਪਲਾਜ਼ਾ 48 ਦਿਨ ਪਹਿਲਾਂ ਹੀ ਬੰਦ ਕਰ ਦਿੱਤਾ ਗਿਆ। 

ਦੱਸ ਦਈਏ ਕਿ ਫਾਜ਼ਿਲਕਾ-ਫ਼ਿਰੋਜ਼ਪੁਰ ਹਾਈਵੇ 'ਤੇ ਸਥਿਤ ਥੇਹਕਲੰਦਰ ਟੋਲ ਪਲਾਜ਼ਾ ਅਤੇ ਮਹਿਮੂ ਜੋਈਆ ਟੋਲ ਪਲਾਜ਼ਾ ਨੂੰ ਹੁਣ ਬੰਦ ਕਰ ਦਿੱਤਾ ਗਿਆ ਹੈ। ਪ੍ਰਬੰਧਕ ਦੇ ਅਨੁਸਾਰ ਕੰਪਨੀ ਦੇ ਹੁਕਮਾਂ 'ਤੇ ਉਨ੍ਹਾਂ ਵੱਲੋਂ ਇਹ ਟੋਲ ਪਲਾਜ਼ਾ ਬੰਦ ਕੀਤਾ ਗਿਆ ਹੈ, ਜਦਕਿ ਮੌਕੇ 'ਤੇ ਪਹੁੰਚੇ ਫਾਜ਼ਿਲਕਾ ਤੋਂ 'ਆਪ' ਆਗੂਆਂ ਵੱਲੋਂ ਟਰੱਕ ਯੂਨੀਅਨ ਦੇ ਪ੍ਰਧਾਨ ਮਨਜੋਤ ਖੇੜਾ ਦਾ ਕਹਿਣਾ ਹੈ ਕਿ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਲੋਕਾਂ ਨੂੰ ਸਹੂਲਤਾਂ ਦੇਣ ਦੇ ਨਾਂ 'ਤੇ ਇਨ੍ਹਾਂ ਟੋਲ ਪਲਾਜ਼ਿਆਂ ਨੂੰ 48 ਦਿਨ ਪਹਿਲਾਂ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ।  

ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਇਸ ਸਾਲ ਅਕਤੂਬਰ ਦੇ ਮਹੀਨੇ ਵਿੱਚ ਸਰਹੱਦੀ ਖੇਤਰ ’ਚ ਫ਼ਿਰੋਜ਼ਪੁਰ-ਫਾਜ਼ਿਲਕਾ ਰੋਡ ’ਤੇ ਲੱਗੇ ਦੋ ਟੋਲ ਪਲਾਜ਼ਿਆਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਗਿਆ ਸੀ। ਪੰਜਾਬ ਸਰਕਾਰ ਵੱਲੋਂ ਇਸ ਤੋਂ ਪਹਿਲਾਂ ਹੁਣ ਤਕ ਕੁੱਲ 11 ਟੋਲ ਪਲਾਜ਼ੇ ਬੰਦ ਕਰਵਾ ਦਿੱਤੇ ਗਏ ਸਨ। ਪੰਜਾਬ ਸਰਕਾਰ ਵੱਲੋਂ ਕਿਹਾ ਗਿਆ ਸੀ ਕਿ ਸਰਕਾਰ ਦੇ ਅਧੀਨ ਜਿਨ੍ਹਾਂ ਟੋਲ ਪਲਾਜ਼ਿਆਂ ਦੀ ਮਿਆਦ ਖ਼ਤਮ ਹੋ ਜਾਵੇਗੀ, ਉਨ੍ਹਾਂ ਦਾ ਨਵੀਨੀਕਰਨ ਨਹੀਂ ਕੀਤਾ ਜਾਵੇਗਾ। 

ਇਹ ਵੀ ਪੜ੍ਹੋ: Punjab News: ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਗਡਕਰੀ ਨਾਲ ਕੀਤੀ ਮੁਲਾਕਾਤ, ਕੋਟਕਪੂਰਾ ਦੇ ਪਿੰਡ ਵਿੱਚ ਅੰਡਰਪਾਸ ਬਣਾਉਣ ਦੀ ਕੀਤੀ ਮੰਗ

ਇਹ ਵੀ ਪੜ੍ਹੋ: Punjab buses strike news: ਪੀਆਰਟੀਸੀ ਤੇ ਪਨਬੱਸ ਮੁਲਾਜ਼ਮਾਂ ਵੱਲੋਂ ਕੀਤਾ ਜਾਵੇਗਾ ਰੋਸ ਪ੍ਰਦਰਸ਼ਨ 
 

 

Trending news