Punjab News: ਨੌ ਮਹੀਨਿਆਂ ਤੋਂ ਸਾਉਦੀ ਜੇਲ੍ਹ 'ਚ ਬੰਦ ਹੈ ਨੌਜਵਾਨ, ਪਰਿਵਾਰ ਲਗਾ ਰਿਹਾ ਮਦਦ ਦੀ ਗੁਹਾਰ
Advertisement
Article Detail0/zeephh/zeephh1896786

Punjab News: ਨੌ ਮਹੀਨਿਆਂ ਤੋਂ ਸਾਉਦੀ ਜੇਲ੍ਹ 'ਚ ਬੰਦ ਹੈ ਨੌਜਵਾਨ, ਪਰਿਵਾਰ ਲਗਾ ਰਿਹਾ ਮਦਦ ਦੀ ਗੁਹਾਰ

Punjab News:  ਤਨਖਾਹ ਨਾ ਮਿਲਣ ਕਾਰਣ ਪੰਜਾਬੀਆਂ ਨੇ ਕੰਪਨੀ ਦੇ ਮਾਲਕ ਵਿਰੁੱਧ ਕੀਤੀ ਸੀ ਹੜਤਾਲ 

 

Punjab News: ਨੌ ਮਹੀਨਿਆਂ ਤੋਂ ਸਾਉਦੀ ਜੇਲ੍ਹ 'ਚ ਬੰਦ ਹੈ ਨੌਜਵਾਨ, ਪਰਿਵਾਰ ਲਗਾ ਰਿਹਾ ਮਦਦ ਦੀ ਗੁਹਾਰ

Punjab News:  ਜ਼ਿਲ੍ਹਾ ਰੂਪਨਗਰ ਦੇ ਨੂਰਪੁਰ ਬੇਦੀ ਦੇ ਪਿੰਡ ਕੁੰਭੇਵਾਲ ਦਾ 33 ਸਾਲਾਂ ਨੌਜਵਾਨ ਸੁਰਿੰਦਰ ਸਿੰਘ ਪੁੱਤਰ ਗੁਰਦੀਪ ਸਿੰਘ ਗਾਂਧੀ ਸਜ਼ਾ ਪੂਰੀ ਹੋ ਜਾਣ ਦੇ ਬਾਵਜੂਦ ਬੀਤੇ ਨੌ ਮਹੀਨਿਆਂ ਤੋਂ ਸਊਦੀ ਅਰਬ ਦੀ ਜੇਲ੍ਹ ਵਿੱਚ ਬੰਦ ਆਪਣੀ ਰਿਹਾਈ ਦਾ ਇੰਤਜ਼ਾਰ ਕਰ ਰਿਹਾ ਹੈ। ਪੀੜਿਤ ਸੁਰਿੰਦਰ ਸਿੰਘ ਦਾ ਪਿਤਾ ਗੁਰਦੀਪ ਸਿੰਘ ਤੇ ਉਸਦੀ ਧਰਮ ਪਤਨੀ ਮਨਦੀਪ ਕੌਰ ਛੋਟੇ ਬੱਚਿਆਂ ਦੇ ਨਾਲ ਆਪਣੇ ਪਤੀ ਦੀ ਰਿਹਾਈ ਲਈ ਬਾਰ ਬਾਰ ਗੁਹਾਰ ਲਗਾ ਰਹੀ ਹੈ। ਪੀੜਿਤ ਪਰਿਵਾਰ ਨੇ ਦੱਸਿਆ ਕਿ ਉਹਨਾਂ ਦੇ ਬੇਟੇ ਤੇ ਉਸਦੇ ਸਾਥੀਆਂ ਨੇ ਮਾਲਕ ਵੱਲੋਂ ਤਨਖਾਹ ਨਾ ਦਿੱਤੇ ਜਾਣ ਕਾਰਨ ਹੜਤਾਲ ਕੀਤੀ ਸੀ। ਮਗਰ ਉਹਨਾਂ ਨੂੰ ਕਿਸੇ ਝੂਠੇ ਕੇਸ ਵਿੱਚ ਫਸਾ ਕੇ ਛੇ ਮਹੀਨੇ ਦੀ ਕੈਦ ਕਰ ਦਿੱਤੀ ਗਈ। 

ਪੀੜਿਤ ਪਰਿਵਾਰ ਨੇ ਕਿਹਾ ਕਿ ਹੁਣ ਤਾਂ ਸਜ਼ਾ ਪੂਰੇ ਹੋਇਆ ਵੀ ਤਿੰਨ ਮਹੀਨੇ ਬੀਤ ਗਏ ਹਨ। ਪਰ ਉਨਾਂ ਨੂੰ ਛੱਡਿਆ ਨਹੀਂ ਜਾ ਰਿਹਾ ਤੇ ਤਾਜ਼ਾ ਜਾਣਕਾਰੀ ਅਨੁਸਾਰ ਪੀੜਤ ਪਰਿਵਾਰ ਨੇ ਦੱਸਿਆ ਕਿ ਉਹਨਾਂ ਦੇ ਪੁੱਤਰ ਉੱਤੇ ਉਥੋਂ ਦੀ ਅਦਾਲਤ ਨੇ 3000 ਰਿਆਲ ਦਾ ਜੁਰਮਾਨਾ ਲਗਾਇਆ ਹੈ ਜੋ ਅਸੀਂ ਅਦਾ ਨਹੀਂ ਕਰ ਸਕਦੇ ਪਰਿਵਾਰ ਨੇ ਮੀਡੀਆ ਜਰੀਏ ਪੰਜਾਬ ਅਤੇ ਭਾਰਤ ਸਰਕਾਰ ਤੋਂ ਉਨਾਂ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ: Jalandhar News: ਟਰੰਕ 'ਚੋਂ ਮਿਲੀਆਂ 3 ਭੈਣਾਂ ਦੀਆਂ ਲਾਸ਼ਾਂ, ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੋਵੇਗਾ ਵੱਡਾ ਖੁਲਾਸਾ

ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੀੜਤ ਪਰਿਵਾਰ ਨੇ ਦੱਸਿਆ ਕਿ ਉਨਾਂ ਦੇ ਪੁੱਤਰ ਸੁਰਿੰਦਰ ਸਿੰਘ ਜੋ ਕਿ ਲੱਗਭੱਗ ਢਾਈ ਸਾਲ ਪਹਿਲਾਂ ਸਉਦੀ ਅਰਬ ਵਿਖੇ ਰੋਜੀ ਰੋਟੀ ਕਮਾਉਣ ਦੇ ਲਈ ਗਿਆ ਸੀ ਜਿੱਥੇ ਕਸੀਮ ਸ਼ਹਿਰ ਦੀ ਮੁਹੱਲਾ ਜੱਦੀ ਮਾਲਕਾਂ ਦੀ ਕੰਪਨੀ ਵੱਲੋਂ 15 ਜਨਵਰੀ 2023 ਨੂੰ ਸੁਰਿੰਦਰ ਸਿੰਘ ਤੇ ਇਸਦੇ ਸਾਥੀਆਂ ਨੂੰ ਆਪਣੇ ਹੱਕੀ ਤਨਖਾਹਾਂ ਦੀ ਮੰਗ ਲਈ ਹੜਤਾਲ ਕਰਨ ਵਜੋਂ ਰੋਸ ਵਿੱਚ ਆਏ ਮਾਲਕਾਂ ਨੇ ਜੇਲ੍ਹ ਕਰਵਾ ਦਿੱਤੀ। ਪੀੜਿਤ ਪਰਿਵਾਰ ਨੇ ਦੱਸਿਆ ਕਿ ਉਹਨਾਂ ਦੇ ਬੇਟੇ ਤੇ ਉਸਦੇ ਸਾਥੀਆਂ ਨੇ ਮਾਲਕ ਵੱਲੋਂ ਤਨਖਾਹ ਨਾ ਦਿੱਤੇ ਜਾਣ ਕਾਰਨ ਹੜਤਾਲ ਕੀਤੀ ਸੀ। ਉਸ ਦੇਸ਼ ਵਿੱਚ ਹੱਕੀ ਮੰਗਾਂ ਲਈ ਲੋਕ ਆਪਣੀ ਆਵਾਜ਼ ਵੀ ਨਹੀਂ ਉਠਾ ਸਕਦੇ ਤੇ ਹੜਤਾਲ ਕਰਨ ਦੇ ਕਾਰਨ ਰੋਹ ਵਿੱਚ ਆਏ ਸਾਊਦੀ ਦੇਸ਼ ਦੇ ਉਸ ਦੇ ਸੰਬੰਧਿਤ ਮਾਲਕ ਨੇ ਕਿਹਾ ਕਿ ਤੁਸੀਂ ਹੁਣ ਮੇਰੇ ਤੋਂ ਲਿਖਤੀ ਮਾਫੀ ਮੰਗੋ ਨਹੀਂ ਤਾਂ ਮੈਂ ਤੁਹਾਨੂੰ ਅਜਿਹੇ ਕੇਸ ਵਿੱਚ ਫਸਾਵਾਂਗਾ ਤੁਹਾਡੀ ਜਮਾਨਤ ਤੱਕ ਨਹੀਂ ਹੋਵੇਗੀ। 

ਉੱਥੇ ਦੇ ਥਾਣੇ ਵਿੱਚ ਬੰਦ ਸੁਰਿੰਦਰ ਸਿੰਘ ਤੇ ਮਾਲਕ ਦੇ ਇਸ਼ਾਰੇ ਤੇ ਬਾਰ-ਬਾਰ ਮਾਫੀਨਾਮੇ ਤੇ ਦਸਤਕ ਕਰਨ ਦੇ ਦਬਾਅ ਬਣਾਇਆ ਜਾ ਰਿਹਾ ਸੀ। ਸੁਰਿੰਦਰ ਸਿੰਘ ਨੇ ਦਸਤਖ਼ਤ ਕਰਨ ਤੋਂ ਮਨਾ ਕੀਤਾ ਤਾਂ ਮਾਲਕ ਵੱਲੋਂ ਉਹਨਾਂ ਨੂੰ ਕਿਸੇ ਝੂਠੇ ਕੇਸ ਵਿੱਚ ਫਸਾ ਕੇ ਛੇ ਮਹੀਨੇ ਦੀ ਕੈਦ ਕਰ ਦਿੱਤੀ ਗਈ। ਪੀੜਿਤ ਪਰਿਵਾਰ ਨੇ ਕਿਹਾ ਕਿ ਹੁਣ ਤਾਂ ਸਜ਼ਾ ਪੂਰੇ ਹੋਇਆ ਵੀ ਤਿੰਨ ਮਹੀਨੇ ਬੀਤ ਗਏ ਹਨ ਪਰ ਉਨਾਂ ਨੂੰ ਛੱਡਿਆ ਨਹੀਂ ਜਾ ਰਿਹਾ ਤੇ ਤਾਜ਼ਾ ਜਾਣਕਾਰੀ ਅਨੁਸਾਰ ਪੀੜਤ ਪਰਿਵਾਰ ਨੇ ਦੱਸਿਆ ਕਿ ਉਹਨਾਂ ਦੇ ਪੁੱਤਰ ਉੱਤੇ ਉਥੋਂ ਦੀ ਅਦਾਲਤ ਨੇ 3000 ਰਿਆਲ ਦਾ ਜੁਰਮਾਨਾ ਲਗਾਇਆ ਹੈ। 

ਉਹਨਾਂ ਨੇ ਕਿਹਾ ਕਿ ਅਸੀਂ ਗਰੀਬ ਪਰਿਵਾਰ ਹਾਂ ਬਹੁਤ ਸਾਰੇ ਖਰਚੇ ਤੇ ਬਿਮਾਰੀਆਂ ਕਾਰਨ ਅਸੀਂ ਜੁਰਮਾਨਾ ਭਰਨ ਵਿੱਚ ਅਸਮਰਥ ਹਾਂ ਤੇ ਨਾਲ ਹੀ ਦੂਜੀ ਵੱਡੀ ਸਮੱਸਿਆ ਇਹ ਹੈ ਇਹ ਜੁਰਮਾਨਾ ਕਿਵੇਂ ਭਰਨਾ ਹੈ। ਉਨਾਂ ਨੂੰ ਕੁਝ ਸਮਝ ਨਹੀਂ ਆ ਰਹੀ। ਉਹਨਾਂ ਨੇ ਭਾਰਤ ਸਰਕਾਰ ਤੋਂ ਤੁਰੰਤ ਇਸ ਮਾਮਲੇ ਵਿੱਚ ਦਖਲ ਦੇ ਕੇ ਆਪਣੇ ਪੁੱਤਰ ਨੂੰ ਛੁਡਾਉਣ ਦੀ ਮੰਗ ਕੀਤੀ ਹੈ। ਇਸ ਮੌਕੇ ਉੱਥੇ ਪਿੰਡ ਦੇ ਸਾਬਕਾ ਸਰਪੰਚ ਮਹਿੰਦਰ ਸਿੰਘ ਕੰਗ ਨੇ ਕਿਹਾ ਕਿ ਪੂਰਾ ਪਿੰਡ ਪਰਿਵਾਰ ਦੇ ਨਾਲ ਇਸ ਵੇਲੇ ਦੁੱਖ ਦੀ ਘੜੀ ਵਿੱਚ ਖੜਾ ਹੈ। ਤੇ ਹਰ ਸੰਭਵ ਮੱਦਤ ਕੀਤੀ ਜਾਵੇਗੀ।

ਇਹ ਵੀ ਪੜ੍ਹੋ: Chandigarh Fire Update: ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ਫੇਜ਼-2 'ਚ ਲੱਗੀ ਅੱਗ,  ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ
 

 

Trending news