Punjab Corona Update: ਪੰਜਾਬ 'ਚ ਕੋਰੋਨਾ ਦੇ ਅੰਕੜਿਆਂ ਨੇ ਮੁੜ ਵਧਾਈ ਚਿੰਤਾ; ਪਾਜ਼ੇਟਿਵ ਦਰ ਹੋਈ ਦੁੱਗਣੀ
Advertisement
Article Detail0/zeephh/zeephh1646123

Punjab Corona Update: ਪੰਜਾਬ 'ਚ ਕੋਰੋਨਾ ਦੇ ਅੰਕੜਿਆਂ ਨੇ ਮੁੜ ਵਧਾਈ ਚਿੰਤਾ; ਪਾਜ਼ੇਟਿਵ ਦਰ ਹੋਈ ਦੁੱਗਣੀ

Punjab Corona Update ਪੰਜਾਬ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਬਠਿੰਡਾ ਵਿੱਚ ਇੱਕ ਵਾਰ ਫਿਰ ਤੋਂ ਕਰੋਨਾ ਦਾ ਸੰਕਰਮਣ ਵਧਣਾ ਸ਼ੁਰੂ ਹੋ ਗਿਆ ਹੈ। ਪਿਛਲੇ ਚਾਰ ਦਿਨਾਂ ਵਿੱਚ ਜ਼ਿਲ੍ਹੇ ਵਿੱਚ 12 ਨਵੇਂ ਕੋਰੋਨਾ ਮਰੀਜ਼ ਸਾਹਮਣੇ ਆਏ ਹਨ।

 

Punjab Corona Update: ਪੰਜਾਬ 'ਚ ਕੋਰੋਨਾ ਦੇ ਅੰਕੜਿਆਂ ਨੇ ਮੁੜ ਵਧਾਈ ਚਿੰਤਾ; ਪਾਜ਼ੇਟਿਵ ਦਰ ਹੋਈ ਦੁੱਗਣੀ

Punjab Corona Update: ਪੰਜਾਬ 'ਚ ਕੋਰੋਨਾ (Coronavirus) ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਕੋਰੋਨਾ ਨੇ ਪੰਜਾਬ ਦੇ 13 ਜ਼ਿਲ੍ਹਿਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ (Coronavirus)ਦੇ 72 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਐਤਵਾਰ ਨੂੰ ਸੂਬੇ 'ਚ ਕੋਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ 636 ਤੱਕ ਪਹੁੰਚ ਗਈ, ਜਿਨ੍ਹਾਂ 'ਚੋਂ 8 ਮਰੀਜ਼ ਆਕਸੀਜਨ ਸਪੋਰਟ 'ਤੇ ਹਨ, ਜਦਕਿ 5 ਮਰੀਜ਼ਾਂ ਨੂੰ ਗੰਭੀਰ ਪੱਧਰ-3 ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ। 

ਇਸ ਦੇ ਨਾਲ ਹੀ ਪੰਜਾਬ (Punjab Corona Update) 'ਚ ਕੋਰੋਨਾ ਇਨਫੈਕਸ਼ਨ ਦੀ ਦਰ ਵਧੀ ਹੈ। ਸ਼ਨੀਵਾਰ ਨੂੰ ਲਾਗ ਦੀ ਦਰ 3.41 ਸੀ। ਐਤਵਾਰ ਨੂੰ 6.43 ਫੀਸਦੀ ਦਰਜ ਕੀਤਾ ਗਿਆ। ਹਾਲਾਂਕਿ ਮਾਹਿਰ ਇਸ ਪਿੱਛੇ ਘੱਟ ਸੈਂਪਲਿੰਗ ਦਾ ਕਾਰਨ ਦੱਸ ਰਹੇ ਹਨ। ਐਤਵਾਰ ਨੂੰ ਸਿਰਫ਼ 1242 ਸੈਂਪਲ ਲਏ ਗਏ।

ਇਹ ਵੀ ਪੜ੍ਹੋ: Punjab Weather News: ਕੜਾਕੇ ਦੀ ਗਰਮੀ ਲਈ ਹੋ ਜਾਓ ਤਿਆਰ, ਪੰਜਾਬ 'ਚ 35 ਡਿਗਰੀ ਸੈਲਸੀਅਸ ਤੱਕ ਪਹੁੰਚਿਆ ਪਾਰਾ

ਕੋਵਿਡ-19 (Coronavirus)ਨਿਯੰਤਰਣ ਦੇ ਸਟੇਟ ਪ੍ਰੋਗਰਾਮ ਅਫਸਰ ਡਾ. ਰਾਜੇਸ਼ ਭਾਸਕਰ ਦਾ ਕਹਿਣਾ ਹੈ ਕਿ ਲਾਗ ਦੀ ਦਰ ਦੀ ਗਣਨਾ ਕੋਰੋਨਾ ਕੇਸਾਂ ਦੀ ਕੁੱਲ ਸੰਖਿਆ ਅਤੇ ਉਸ ਦਿਨ ਟੈਸਟ ਕੀਤੇ ਗਏ ਨਮੂਨਿਆਂ ਦੀ ਕੁੱਲ ਗਿਣਤੀ ਦੇ ਹਿਸਾਬ ਨਾਲ ਕੀਤੀ ਜਾਂਦੀ ਹੈ। ਸ਼ਨੀਵਾਰ ਨੂੰ 2524 ਨਮੂਨਿਆਂ ਦੀ ਜਾਂਚ ਕੀਤੀ ਗਈ। ਐਤਵਾਰ ਨੂੰ ਛੁੱਟੀ ਹੋਣ ਕਾਰਨ ਸਿਰਫ਼ 1242 ਸੈਂਪਲ ਲਏ ਗਏ। ਅਜਿਹੇ 'ਚ ਇਨਫੈਕਸ਼ਨ ਦੀ ਦਰ ਵੱਧ ਗਈ ਹੈ। ਉਨ੍ਹਾਂ ਰੋਜ਼ਾਨਾ ਘੱਟੋ-ਘੱਟ 4200 ਸੈਂਪਲ ਲੈਣ ਲਈ ਕਿਹਾ ਹੈ। 72 ਮਾਮਲਿਆਂ ਵਿੱਚ ਜਲੰਧਰ ਦੇ ਇੱਕ ਮਰੀਜ਼ ਨੂੰ ਵੈਂਟੀਲੇਟਰ ਸਪੋਰਟ 'ਤੇ ਰੱਖਿਆ ਗਿਆ ਹੈ।

ਜ਼ਿਕਰਯੋਗ ਹੈ ਕਿ ਸੂਬੇ ਵਿੱਚ ਹੁਣ ਤੱਕ 786980 ਕੋਰੋਨਾ ਪਾਜ਼ੇਟਿਵ ਮਰੀਜ਼ (Coronavirus)ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿੱਚੋਂ 20522 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਭਾਰਤ ਵਿੱਚ ਹੀ ਨਹੀਂ, ਅਮਰੀਕਾ ਵਿੱਚ ਵੀ ਪ੍ਰਭਾਵਸ਼ਾਲੀ ਲੋਕ ਜਿਨ੍ਹਾਂ ਨੂੰ ਵੈਕਸੀਨ ਦੀਆਂ 3-3 ਖੁਰਾਕਾਂ ਮਿਲੀਆਂ, ਉਹ ਬਾਅਦ ਵਿੱਚ ਕੋਰੋਨਾ ਪਾਜ਼ੀਟਿਵ ਹੋ ਗਏ। ਉਨ੍ਹਾਂ ਕਿਹਾ ਕਿ ਇਸ ਬਿਮਾਰੀ ਤੋਂ ਬਚਣ ਲਈ ਸਮੇਂ ਸਿਰ ਉਪਾਅ ਕੀਤੇ ਜਾਣੇ ਚਾਹੀਦੇ ਹਨ ਅਤੇ ਵਿਗਿਆਨੀਆਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ਨਾ ਕਿ ਨਵੇਂ ਕਾਨੂੰਨ ਬਣਾ ਕੇ ਦਵਾਈਆਂ ਦੀ ਖੋਜ ਦਾ ਕੰਮ ਕਾਰਪੋਰੇਟਾਂ ਨੂੰ ਸੌਂਪਿਆ ਜਾਣਾ ਚਾਹੀਦਾ ਹੈ।

Trending news