ਨਵੇਂ ਸਾਲ 2023 ਦੇ ਕੈਲੰਡਰ ’ਚ ਬਿਜਲੀ ਦਾ ਜ਼ੀਰੋ ਬਿੱਲ ਵਿਖਾਉਂਦੀ ਇੱਕ ਔਰਤ ਨਜ਼ਰ ਆ ਰਹੀ ਹੈ, ਉੱਥੇ ਹੀ 16 ਮਾਰਚ, 2022 ਨੂੰ ਖਟਕੜ ਕਲਾਂ ’ਚ ਚੁੱਕੇ ਗਏ ਸਹੁੰ ਸਮਾਗਮ ਨੂੰ ਦਰਸਾਉਂਦੀ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਤਸਵੀਰ ਨੂੰ ਵੀ ਕੈਲੰਡਰ ’ਚ ਥਾਂ ਦਿੱਤੀ ਗਈ ਹੈ।
Trending Photos
New Year Calander 2023: ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਸਵੇਰੇ ਪੰਜਾਬ ਸਿਵਲ ਸਕੱਤਰੇਤ-1 ਸਥਿਤ ਆਪਣੇ ਦਫ਼ਤਰ ’ਚ ਨਵੇਂ ਸਾਲ 2023 ਲਈ ਕੈਲੰਡਰ ਜਾਰੀ ਕੀਤਾ। ਇਸ ਸਬੰਧੀ ਮੁੱਖ ਮੰਤਰੀ, ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਕੈਲੰਡਰ ਦਾ ਖਾਕਾ ਅਤੇ ਰੂਪ-ਰੇਖਾ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦੁਆਰਾ ਤਿਆਰ ਕੀਤੀ ਗਈ ਹੈ।
ਇਸ ਕੈਲੰਡਰ ’ਚ ਆਮ ਆਦਮੀ ਪਾਰਟੀ ਦੁਆਰਾ ਕੀਤੇ ਗਏ ਕੰਮਾਂ ਨੂੰ ਦਰਸਾਇਆ ਗਿਆ ਹੈ। ਜਿੱਥੇ ਬਿਜਲੀ ਦਾ ਜ਼ੀਰੋ ਬਿੱਲ ਵਿਖਾਉਂਦੀ ਇੱਕ ਔਰਤ ਨਜ਼ਰ ਆ ਰਹੀ ਹੈ, ਉੱਥੇ ਹੀ 16 ਮਾਰਚ, 2022 ਨੂੰ ਖਟਕੜ ਕਲਾਂ ’ਚ ਚੁੱਕੇ ਗਏ ਸਹੁੰ ਸਮਾਗਮ ਨੂੰ ਦਰਸਾਉਂਦੀ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਤਸਵੀਰ ਨੂੰ ਵੀ ਕੈਲੰਡਰ ’ਚ ਥਾਂ ਦਿੱਤੀ ਗਈ ਹੈ।
CM @BhagwantMann released the calendar of Punjab Govt for year 2023 at his office in Punjab Civil Secretariat- I. The layout design of calendar has been conceptualized & prepared by Information & Public Relations Department & printed by Controller Printing & Stationery Punjab. pic.twitter.com/N3oY02alXi
— CMO Punjab (@CMOPb) January 2, 2023
ਇਸ ਤੋਂ ਇਲਾਵਾ ਆਮ ਆਦਮੀ ਕਲੀਨਿਕ (Aam Aadmi Clinic) ਦੀ ਤਸਵੀਰ ਵੀ ਨਵੇਂ ਸਾਲ ਦੇ ਕੈਲੰਡਰ ’ਚ ਪ੍ਰਮੁੱਖਤਾ ਨਾਲ ਵਿਖਾਈ ਗਈ ਹੈ, ਜੋ ਕਿ ਸੂਬੇ ’ਚ ਸਿੱਖਿਆ ਅਤੇ ਸਿਹਤ ਸੇਵਾਵਾਂ ਨੂੰ ਬਿਹਤਰ ਬਣਾਉਣਾ 'ਆਪ' ਸਰਕਾਰ ਦਾ ਮੁੱਖ ਟੀਚਾ ਹੈ। ਕੈਲੰਡਰ ’ਚ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਦੁਆਰਾ ਨੌਜਵਾਨਾਂ ਨੂੰ ਨਿਯੁਕਤੀ-ਪੱਤਰ ਵੰਡਣ ਵਾਲੀ ਤਸਵੀਰ ਨੂੰ ਵੀ ਥਾਂ ਦਿੱਤੀ ਗਈ ਹੈ। ਦੱਸ ਦੇਈਏ ਕਿ ਪਿਛਲੀਆਂ ਸਰਕਾਰਾਂ ਦੌਰਾਨ ਸੂਬੇ ਦੇ ਮੁੱਖ ਮੰਤਰੀ ਦੀ ਤਸਵੀਰ ਨੂੰ ਕੈਲੰਡਰ ’ਚ ਤਵਜੋਂ ਦਿੱਤੀ ਜਾਂਦੀ, ਪਰ ਹੁਣ ਇਹ ਘੱਟਦਾ ਜਾ ਰਿਹਾ ਹੈ।
ਵੇਖਿਆ ਜਾਵੇ ਤਾਂ ਕੁਲ ਮਿਲਾਕੇ ਨਵੇਂ ਸਾਲ ਦੇ ਕੈਲੰਡਰ (New Year Calendar 2023) ’ਚ ਚਾਰ ਥਾਵਾਂ ’ਤੇ ਮੁੱਖ ਮੰਤਰੀ ਭਗਵੰਤ ਮਾਨ ਨਜ਼ਰ ਆ ਰਹੇ ਹਨ। ਆਖ਼ਰ ’ਚ ਕਹਿ ਲਿਆ ਜਾਵੇ ਕਿ ਜਿਵੇਂ ਤਸਵੀਰਾਂ ਨੂੰ ਯੋਜਨਾਬੱਧ ਢੰਗ ਨਾਲ ਦਰਸਾਇਆ ਗਿਆ ਹੈ, ਕੈਲੰਡਰ ਦੇ ਮਾਧਿਅਮ ਰਾਹੀਂ ਸਰਕਾਰ ਦੇ ਕੰਮਾਂ ਅਤੇ ਮਕਸਦ ਨੂੰ ਬਾਖ਼ੂਬੀ ਢੰਗ ਨਾਲ ਆਮ ਲੋਕਾਂ ਤੱਕ ਪਹੁੰਚਾਇਆ ਗਿਆ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਮੁੱਖ ਮੰਤਰੀ ਰਿਹਾਇਸ਼ ਨੇੜੇ ਮਿਲਿਆ ਜ਼ਿੰਦਾ ਬੰਬ, ਛਾਉਣੀ ’ਚ ਤਬੀਦਲ ਹੋਇਆ ਇਲਾਕਾ