Punjab Industrialist Meeting: 'AAP' ਦਾ ਸਨਅਤਕਾਰਾਂ ਨਾਲ ਮਿਲਣੀ ਪ੍ਰੋਗਰਾਮ , CM ਮਾਨ ਨੇ ਕਿਹਾ- 57 ਨਵੀਆਂ ਸਹੂਲਤਾਂ ਦੇਵਾਂਗੇ
Advertisement

Punjab Industrialist Meeting: 'AAP' ਦਾ ਸਨਅਤਕਾਰਾਂ ਨਾਲ ਮਿਲਣੀ ਪ੍ਰੋਗਰਾਮ , CM ਮਾਨ ਨੇ ਕਿਹਾ- 57 ਨਵੀਆਂ ਸਹੂਲਤਾਂ ਦੇਵਾਂਗੇ

Punjab Industrialist Meeting News: ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹ ਪੰਜਾਬ ਭਰ ਦੇ ਕਾਰੋਬਾਰੀਆਂ ਨੂੰ 57 ਨਵੀਆਂ ਸਹੂਲਤਾਂ ਪ੍ਰਦਾਨ ਕਰਨਗੇ। ਉਹਨਾਂ ਨੇ ਕਿਹਾ ਕਿ ਪੰਜਾਬੀ ਮਿਹਨਤੀ ਹੈ। ਪੰਜਾਬੀ ਜੁਗਾੜ ਵਰਤ ਕੇ ਕੋਈ ਵੀ ਕੰਮ ਪੂਰਾ ਕਰਦੇ ਹਨ।

 

Punjab Industrialist Meeting: 'AAP' ਦਾ ਸਨਅਤਕਾਰਾਂ ਨਾਲ ਮਿਲਣੀ ਪ੍ਰੋਗਰਾਮ , CM ਮਾਨ ਨੇ ਕਿਹਾ- 57 ਨਵੀਆਂ ਸਹੂਲਤਾਂ ਦੇਵਾਂਗੇ

Punjab Industrialist Meeting News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (CM Bhagwant Mann) ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ (Arvind Kejriwal) ਨੇ ਲੁਧਿਆਣਾ ਦੇ ਰੈਡੀਸਨ ਬਲੂ ਹੋਟਲ ਵਿੱਚ  ਸਨਅਤਕਾਰਾਂ ਨਾਲ ਮੀਟਿੰਗ ਦਾ ਪ੍ਰੋਗਰਾਮ ਰੱਖਿਆ। ਇਸ ਦੌਰਾਨ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹ ਪੰਜਾਬ ਭਰ ਦੇ ਕਾਰੋਬਾਰੀਆਂ ਨੂੰ 57 ਨਵੀਆਂ ਸਹੂਲਤਾਂ ਪ੍ਰਦਾਨ ਕਰਨਗੇ। ਉਹਨਾਂ ਨੇ ਕਿਹਾ ਕਿ ਪੰਜਾਬੀ ਮਿਹਨਤੀ ਹੈ। ਪੰਜਾਬੀ ਜੁਗਾੜ ਵਰਤ ਕੇ ਕੋਈ ਵੀ ਕੰਮ ਪੂਰਾ ਕਰਦੇ ਹਨ।

ਜਰਮਨੀ ਦੀਆਂ ਕਈ ਵਿਦੇਸ਼ੀ ਕੰਪਨੀਆਂ ਪੰਜਾਬ ਆਉਣ ਤੋਂ ਡਰਦੀਆਂ ਸਨ ਕਿਉਂਕਿ ਪੁਰਾਣੀਆਂ ਸਰਕਾਰਾਂ ਨੇ ਉਨ੍ਹਾਂ ਨਾਲ ਧੋਖਾ ਕੀਤਾ ਸੀ। ਹੁਣ ਉਨ੍ਹਾਂ ਸਾਰੀਆਂ ਕੰਪਨੀਆਂ ਨੂੰ ਭਰੋਸੇ ਵਿੱਚ ਲੈ ਕੇ ਪੰਜਾਬ ਵਾਪਸ ਲਿਆਂਦਾ ਜਾ ਰਿਹਾ ਹੈ। ਪੰਜਾਬ ਦੇ ਸਨਅਤਕਾਰ ਚੀਨ ਨਾਲ ਮੁਕਾਬਲਾ ਕਰਕੇ ਉਸ ਨੂੰ ਹਰਾਉਣਗੇ। ਸੂਬਾ ਸਰਕਾਰ ਨੇ ਅਜਿਹੀ ਨੀਤੀ ਬਣਾਈ ਹੈ ਤਾਂ ਜੋ ਉਦਯੋਗਪਤੀਆਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਜੇਕਰ ਇਨ੍ਹਾਂ ਨੀਤੀਆਂ ਵਿੱਚ ਕੋਈ ਦਿੱਕਤ ਆਉਂਦੀ ਹੈ ਤਾਂ ਵੀ ਸਰਕਾਰ ਕਾਰੋਬਾਰੀਆਂ ਤੋਂ ਸੁਝਾਅ ਲੈ ਕੇ ਇਨ੍ਹਾਂ ਵਿੱਚ ਸੋਧ ਜ਼ਰੂਰ ਕਰੇਗੀ।

ਇਹ ਵੀ ਪੜ੍ਹੋ: Farmers Fair In Ludhiana: ਕਿਸਾਨ ਮੇਲੇ ਦਾ ਅੱਜ ਦੂਜਾ ਦਿਨ: CM ਭਗਵੰਤ ਮਾਨ ਨੇ 5 ਅਗਾਂਹਵਧੂ ਕਿਸਾਨਾਂ ਨੂੰ ਕੀਤਾ ਸਨਮਾਨਿਤ

ਮਾਨ ਨੇ ਕਿਹਾ ਕਿ ਪੰਜਾਬ ਭਰ ਵਿੱਚ ਬਣੀਆਂ ਫੋਕਲ ਪੁਆਇੰਟ ਸੜਕਾਂ 2 ਤੋਂ 3 ਸਾਲਾਂ ਵਿੱਚ ਬਣ ਜਾਣਗੀਆਂ। ਪਹਿਲਾਂ ਜਦੋਂ ਕਿਸੇ ਵਿਦੇਸ਼ੀ ਕੰਪਨੀ ਦਾ ਅਧਿਕਾਰੀ ਲੁਧਿਆਣਾ ਆਉਂਦਾ ਸੀ ਤਾਂ ਸਨਅਤਕਾਰ ਉਸ ਨੂੰ ਆਪਣੀ ਫੈਕਟਰੀ ਯੂਨਿਟ ਵਿੱਚ ਲਿਜਾਣ ਤੋਂ ਡਰਦੇ ਸਨ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਜਿਸ ਥਾਂ ’ਤੇ ਉਨ੍ਹਾਂ ਦੀ ਫੈਕਟਰੀ ਬਣੀ ਹੈ, ਉਸ ਥਾਂ ਦੀ ਸੜਕ ਬਹੁਤ ਖਰਾਬ ਹੈ। ਉਸ ਨੂੰ ਡਰ ਸੀ ਕਿ ਉਸ ਦਾ ਸੌਦਾ ਰੱਦ ਹੋ ਜਾਵੇਗਾ ਪਰ ਹੁਣ ਕਾਰੋਬਾਰੀਆਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਫੋਕਲ ਪੁਆਇੰਟ 'ਤੇ ਸੜਕਾਂ ਨੂੰ ਅਜਿਹਾ ਬਣਾਇਆ ਜਾਵੇਗਾ ਕਿ ਘੱਟੋ-ਘੱਟ 15 ਸਾਲ ਤੱਕ ਮੁਰੰਮਤ ਦੀ ਲੋੜ ਨਾ ਪਵੇ।

ਉਨ੍ਹਾਂ ਕਿਹਾ ਕਿ ਮਹਾਂਨਗਰ ਵਿੱਚ ਰਾਤ ਸਮੇਂ ਮਜ਼ਦੂਰਾਂ ਅਤੇ ਫੈਕਟਰੀ ਕਰਮਚਾਰੀਆਂ ਤੋਂ ਲੁੱਟ-ਖੋਹ ਦੀਆਂ ਘਟਨਾਵਾਂ ਅਕਸਰ ਵਾਪਰਦੀਆਂ ਰਹਿੰਦੀਆਂ ਹਨ। ਇਸ ਕਾਰਨ ਮਜ਼ਦੂਰ ਰਾਤ ਨੂੰ ਵੀ ਫੈਕਟਰੀਆਂ ਵਿੱਚ ਕੰਮ ਕਰਨ ਤੋਂ ਡਰਦੇ ਹਨ ਪਰ ਹੁਣ ਜਲਦੀ ਹੀ ਫੋਕਲ ਪੁਆਇੰਟਾਂ ਅਤੇ ਹੋਰ ਉਦਯੋਗਿਕ ਖੇਤਰਾਂ ਵਿੱਚ ਪੁਲਿਸ ਚੌਕੀਆਂ ਸਥਾਪਿਤ ਕੀਤੀਆਂ ਜਾਣਗੀਆਂ। ਇਸ ਦਾ ਨੋਟੀਫਿਕੇਸ਼ਨ ਵੀ ਇੱਕ ਹਫ਼ਤੇ ਵਿੱਚ ਜਾਰੀ ਕਰ ਦਿੱਤਾ ਜਾਵੇਗਾ।

ਸੀਐਮ ਮਾਨ ਨੇ ਕਿਹਾ ਕਿ ਮਹਾਨਗਰ ਵਿੱਚ ਕਈ ਅਜਿਹੀਆਂ ਕਲੋਨੀਆਂ ਹਨ ਜੋ ਗੈਰ-ਕਾਨੂੰਨੀ ਢੰਗ ਨਾਲ ਬਣਾਈਆਂ ਗਈਆਂ ਹਨ। ਪਾਵਰਕੌਮ ਵੱਲੋਂ ਉਨ੍ਹਾਂ ਇਲਾਕਿਆਂ ਵਿੱਚ ਮੀਟਰ ਨਹੀਂ ਲਾਏ ਜਾਂਦੇ ਪਰ ਹੁਣ ਉੱਥੇ ਮੀਟਰ ਲਾਏ ਜਾਣਗੇ। ਇਸ ਨੂੰ ਮਨਜ਼ੂਰੀ ਦਿੱਤੀ ਜਾਵੇਗੀ ਤਾਂ ਜੋ ਉਨ੍ਹਾਂ ਦੇ ਘਰਾਂ ਦੇ ਬੱਚੇ ਹਨੇਰੇ ਵਿੱਚ ਪੜ੍ਹਾਈ ਨਾ ਕਰਨ। ਇਹ ਉਨ੍ਹਾਂ ਪਰਿਵਾਰਾਂ ਦਾ ਮਨੁੱਖੀ ਅਧਿਕਾਰ ਹੈ ਕਿ ਉਨ੍ਹਾਂ ਨੂੰ ਬਿਜਲੀ ਅਤੇ ਪਾਣੀ ਮਿਲਣਾ ਚਾਹੀਦਾ ਹੈ। ਵਪਾਰੀਆਂ ਨੂੰ ਬੇਸਮੈਂਟ ਬਣਾਉਣ 'ਚ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਹੁਣ ਕਾਰੋਬਾਰੀਆਂ ਨੂੰ ਆਨਲਾਈਨ ਮਨਜ਼ੂਰੀ ਮਿਲੇਗੀ। ਜੇਕਰ ਇੱਕ ਹਫ਼ਤੇ ਵਿੱਚ ਆਨਲਾਈਨ ਪ੍ਰਵਾਨਗੀ ਨਹੀਂ ਮਿਲਦੀ ਤਾਂ ਵਪਾਰੀ ਆਪਣਾ ਕੰਮ ਸ਼ੁਰੂ ਕਰ ਸਕਦੇ ਹਨ।

ਇਹ ਵੀ ਪੜ੍ਹੋ: Khanna News: ਪਤੀ-ਪਤਨੀ ਨੇ ਭਾਖੜਾ ਨਹਿਰ 'ਚ ਮਾਰੀ ਛਾਲ, ਫਾਈਨਾਂਸਰ ਕਰਦਾ ਸੀ ਤੰਗ ਪ੍ਰੇਸ਼ਾਨ

ਲੁਧਿਆਣਾ ਵਿਖੇ ਕੌਮੀ ਕਨਵੀਨਰ ਲੁਧਿਆਣਾ ਵਿਖੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਟਵੀਟ ਕਰ ਲਿਖਿਆ ਹੈ  ਕਿ ਸਰਕਾਰ-ਸਨਅਤਕਾਰ ਮਿਲ਼ਣੀ ‘ਚ ਸ਼ਿਰਕਤ ਕੀਤੀ। ਬਹੁਤ ਸਾਰੇ ਸੁਝਾਅ ਮਿਲੇ ਤੇ ਕਈਆਂ ਦੀਆਂ ਸਮੱਸਿਆਵਾਂ ਸੁਣ ਕੇ ਹੱਲ ਦਾ ਭਰੋਸਾ ਦਿੱਤਾ। ਅਜਿਹੀਆਂ ਮਿਲਣੀਆਂ ਹਰ 4-5 ਮਹੀਨਿਆਂ ਬਾਅਦ ਰੱਖਿਆ ਕਰਾਂਗੇ ਤਾਂ ਜੋ ਇੰਡਸਟਰੀ ਤੇ ਸਨਅਤਕਾਰਾਂ ਨੂੰ ਪੰਜਾਬ ‘ਚ ਸੁਖਾਵਾਂ ਮਾਹੌਲ ਮਿਲੇ ਤੇ ਹਰ ਇੱਕ ਦਾ ਕਾਰੋਬਾਰ ਵਧੇ ਫੁੱਲੇ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।

ਸਨਅਤਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅੱਜ ਉਹ ਨਾ ਤਾਂ ਵੋਟਾਂ ਮੰਗਣ ਆਏ ਹਨ ਤੇ ਨਾ ਹੀ ਫੰਡ ਇਕੱਠੇ ਕਰਨ ਆਏ ਹਨ। ਭਗਵੰਤ ਮਾਨ ਨੇ ਕਰੀਬ 2 ਮਹੀਨੇ ਪਹਿਲਾਂ ਅਖਬਾਰਾਂ 'ਚ ਇਸ਼ਤਿਹਾਰ ਦੇ ਕੇ ਕਾਰੋਬਾਰੀਆਂ ਨੂੰ ਇਸ ਨੰਬਰ 'ਤੇ ਆਪਣੇ ਸੁਝਾਅ ਭੇਜਣ ਲਈ ਕਿਹਾ ਸੀ। ਇਸ ਦੌਰਾਨ ਕਰੀਬ 1500 ਲੋਕਾਂ ਤੋਂ ਸੁਝਾਅ ਲਏ ਗਏ। ਮੁੱਖ ਸਕੱਤਰ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖੁਦ ਇਹ ਸਾਰੇ ਸੁਝਾਅ ਪੜ੍ਹੇ। ਜਿਸ ਤੋਂ ਬਾਅਦ ਕਾਰੋਬਾਰੀਆਂ ਲਈ ਨੀਤੀ ਬਣਾਈ ਗਈ।

ਉਨ੍ਹਾਂ ਕਿਹਾ ਕਿ ਹੁਣ ਕਾਰੋਬਾਰੀਆਂ ਨੂੰ ਭਰੋਸਾ ਨਹੀਂ ਹੋ ਰਿਹਾ ਕਿ ਚੋਣਾਂ ਤੋਂ ਬਿਨਾਂ ਦੋ ਮੁੱਖ ਮੰਤਰੀ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨ ਆ ਰਹੇ ਹਨ। ਪਹਿਲਾਂ ਸਿਆਸੀ ਪਾਰਟੀਆਂ ਸਿਰਫ਼ ਫੰਡ ਇਕੱਠਾ ਕਰਨ ਲਈ ਵਪਾਰੀਆਂ ਨਾਲ ਮੀਟਿੰਗਾਂ ਕਰਦੀਆਂ ਸਨ ਪਰ ਹੁਣ ਲੋਕਾਂ ਦੀ ਸਰਕਾਰ ਹੈ।

ਕੇਜਰੀਵਾਲ ਨੇ ਕਿਹਾ ਕਿ ਪਹਿਲਾਂ ਅੰਮ੍ਰਿਤਸਰ ਵਿੱਚ ਸਟੀਲ ਅਤੇ ਫਾਊਂਡਰੀ ਚੰਗਾ ਕਾਰੋਬਾਰ ਕਰਦੇ ਸਨ ਪਰ ਹੁਣ ਇੱਥੇ 822 ਉਦਯੋਗਾਂ ਵਿੱਚੋਂ ਸਿਰਫ਼ 126 ਹੀ ਰਹਿ ਗਏ ਹਨ। ਉਦਯੋਗ ਛੱਡ ਕੇ ਦੂਜੇ ਰਾਜਾਂ ਵਿੱਚ ਚਲੇ ਗਏ ਕਾਰੋਬਾਰੀਆਂ ਨੂੰ ਵਾਪਸ ਲਿਆਂਦਾ ਜਾ ਰਿਹਾ ਹੈ। ਅੱਜ ਡੇਢ ਸਾਲ ਬਾਅਦ ਹਵਾ ਦਾ ਰੁਖ ਬਦਲਣਾ ਸ਼ੁਰੂ ਹੋ ਗਿਆ ਹੈ। ਜੋ ਇੰਡਸਟਰੀ ਚਲੀ ਗਈ ਸੀ ਉਹ ਵਾਪਸ ਆ ਰਹੀ ਹੈ। ਹਾਲ ਹੀ ਵਿੱਚ 450 ਉਦਯੋਗ ਪੰਜਾਬ ਵਿੱਚ ਵਾਪਸ ਆਏ ਹਨ। ਕੇਂਦਰ ਸਰਕਾਰ ਦੀ ਰਿਪੋਰਟ ਅਨੁਸਾਰ ਪਿਛਲੇ ਇੱਕ ਸਾਲ ਵਿੱਚ ਪੰਜਾਬ ਵਿੱਚ ਸਭ ਤੋਂ ਵੱਧ 2 ਲੱਖ 79 ਹਜ਼ਾਰ ਐਮਐਸਐਮਈ ਰਜਿਸਟਰਡ ਹੋਏ ਹਨ।

ਟਾਸਕ ਫੋਰਸ ਤਿਆਰ ਕੀਤੀ ਜਾਵੇਗੀ
ਕੇਜਰੀਵਾਲ ਨੇ ਕਿਹਾ ਕਿ ਕਈ ਵਾਰ ਅਧਿਕਾਰੀਆਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਕਾਰੋਬਾਰੀਆਂ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਹੁਣ ਕਾਰੋਬਾਰੀਆਂ ਦੀ ਟਾਸਕ ਫੋਰਸ ਬਣਾਈ ਜਾਵੇਗੀ। 

Trending news