Punjab News: ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਉਹ ਕਬਜ਼ਾ ਛੁਡਾਉਣਾ ਚਾਹੁੰਦੇ ਹਨ ਤਾਂ ਸਿਰਫ਼ 22 ਏਕੜ ਜ਼ਮੀਨ ਹੀ ਛੁਡਾਈ ਜਾਵੇ, ਉਹ 12 ਏਕੜ ਜ਼ਮੀਨ ਦਾ ਕਬਜ਼ਾ ਨਹੀਂ ਦੇਣਗੇ।
Trending Photos
Punjab News: ਪੰਜਾਬ ਸਰਕਾਰ ਵੱਲੋਂ ਪੰਜਾਬ ਭਰ ਵਿੱਚ ਪੰਚਾਇਤੀ ਜ਼ਮੀਨ ਨੂੰ ਕਬਜ਼ਿਆਂ ਤੋਂ ਛੁਡਵਾਇਆ ਜਾ ਰਿਹਾ ਹੈ।ਗੁਰਦਾਸਪੁਰ ਦੇ ਪਿੰਡ ਸਰਾਵਾਂ ਵਿੱਚ ਵੀ ਕੁਝ ਲੋਕਾਂ ਨੇ 22 ਏਕੜ ਪੰਚਾਇਤੀ ਜ਼ਮੀਨ ’ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ, ਜਿਸ ਵਿੱਚੋਂ ਅੱਜ ਮਾਣਯੋਗ ਅਦਾਲਤ ਨੇ 12 ਏਕੜ ਜ਼ਮੀਨ ਜ਼ਬਤ ਕਰ ਲਈ ਹੈ। ਜ਼ਮੀਨ ਛੁਡਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤੇ ਹੁਕਮ: ਪਿੰਡ ਸਰਾਵਾਂ ਦੀ ਪੰਚਾਇਤੀ ਜ਼ਮੀਨ ਨੂੰ ਛੁਡਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਮੌਕੇ 'ਤੇ ਪਹੁੰਚਿਆ ਤਾਂ ਕਬਜ਼ਾਧਾਰੀਆਂ ਤੇ ਕਿਸਾਨ ਆਗੂਆਂ ਨੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਜ਼ਮੀਨ ਦੇਣ ਤੋਂ ਇਨਕਾਰ ਕਰ ਦਿੱਤਾ।
ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਉਹ ਕਬਜ਼ਾ ਛੁਡਾਉਣਾ ਚਾਹੁੰਦੇ ਹਨ ਤਾਂ ਸਿਰਫ਼ 22 ਏਕੜ ਜ਼ਮੀਨ ਹੀ ਛੁਡਾਈ ਜਾਵੇ, ਉਹ 12 ਏਕੜ ਜ਼ਮੀਨ ਦਾ ਕਬਜ਼ਾ ਨਹੀਂ ਦੇਣਗੇ। ਪੁਲਿਸ ਪ੍ਰਸ਼ਾਸਨ ਅਤੇ ਕਿਸਾਨ ਆਗੂਆਂ ਵਿਚਾਲੇ ਹੋਈ ਕਾਫੀ ਤਕਰਾਰ ਤੋਂ ਬਾਅਦ ਪ੍ਰਸ਼ਾਸਨ ਨੂੰ ਜ਼ਮੀਨ ਦਾ ਕਬਜ਼ਾ ਲਏ ਬਿਨਾਂ ਹੀ ਵਾਪਸ ਪਰਤਣਾ ਪਿਆ ਜਦੋਂ ਲੋਕਾਂ ਨੇ ਤਹਿਸੀਲਦਾਰ ਦੀ ਕਾਰ ਰੋਕ ਕੇ ਜ਼ਮੀਨ ਨਾ ਛੁਡਾਉਣ ਦਾ ਕਾਰਨ ਪੁੱਛਿਆ ਤਾਂ ਕਾਰ 'ਚ ਬੈਠੇ ਤਹਿਸੀਲਦਾਰ ਬਿਨਾਂ ਕੁਝ ਕਹੇ ਵਾਪਸ ਪਰਤ ਗਏ।
ਇਸ ਮੌਕੇ ਪਿੰਡ ਦੇ ਮੌਜੂਦਾ ਸਰਪੰਚ ਬਲਦੇਵ ਸਿੰਘ ਨੇ ਦੱਸਿਆ ਕਿ ਉਹ 12 ਏਕੜ ਜ਼ਮੀਨ ਦਾ ਕੇਸ ਹਾਈ ਕੋਰਟ ਤੋਂ ਜਿੱਤ ਚੁੱਕੇ ਹਨ ਅਤੇ ਅੱਜ ਪ੍ਰਸ਼ਾਸਨ ਇਸ 12 ਏਕੜ ਜ਼ਮੀਨ ਦਾ ਕਬਜ਼ਾ ਲੈਣ ਆਇਆ ਸੀ ਪਰ ਕਿਸਾਨ ਆਗੂਆਂ ਅਤੇ ਕਾਬਜ਼ਕਾਰਾਂ ਨੇ ਉਨ੍ਹਾਂ ਨੂੰ ਕਬਜ਼ਾ ਲੈਣ ਤੋਂ ਰੋਕ ਦਿੱਤਾ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਅਸੀਂ 12 ਏਕੜ ਜ਼ਮੀਨ ਦਾ ਕੇਸ ਜਿੱਤ ਚੁੱਕੇ ਹਾਂ ਪਰ ਬਾਕੀ ਰਹਿੰਦੀ 10 ਏਕੜ ਜ਼ਮੀਨ ਵੀ ਜਲਦੀ ਹੀ ਛੁਡਵਾ ਲਈ ਜਾਵੇਗੀ।ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅਦਾਲਤ ਵੱਲੋਂ 12 ਏਕੜ ਜ਼ਮੀਨ ਛੁਡਾਉਣ ਦੇ ਦਿੱਤੇ ਹੁਕਮਾਂ ਨੂੰ ਜਲਦੀ ਹੀ ਕਬਜਾ ਧਾਰਕਾਂ ਤੋਂ ਛੁਡਾਇਆ ਜਾਵੇ।
ਇਹ ਵੀ ਪੜ੍ਹੋ: Ludhiana News: 36 ਘੰਟਿਆਂ 'ਚ ਲੁਧਿਆਣਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਸਾਬਕਾ ਹੋਮਗਾਰਡ ਦੇ ਕਤਲ ਦੀ ਗੁੱਥੀ ਸੁਲਝਾਈ
ਉਕਤ ਕਬਜ਼ਾਧਾਰੀ ਹਰਪਾਲ ਸਿੰਘ ਨੇ ਦੱਸਿਆ ਕਿ ਇਹ ਜ਼ਮੀਨ ਪੰਚਾਇਤ ਦੀ ਹੈ, ਜਿਸ 'ਤੇ ਸਾਡੇ ਪੁਰਖਿਆਂ ਦਾ 1935 ਤੋਂ ਕਬਜ਼ਾ ਸੀ, ਜਿਸ ਤੋਂ ਬਾਅਦ ਡੀ.ਡੀ.ਪੀ.ਓ ਅਦਾਲਤ ਨੇ ਇਕ ਏਕੜ ਜ਼ਮੀਨ ਸਾਡੇ ਹੱਕ ''ਚ ਦਿੱਤੀ, ਜਿਸ ਦੇ ਆਧਾਰ 'ਤੇ ਜ਼ਮੀਨ ''ਤੇ ਸਾਡਾ ਕਬਜ਼ਾ ਹੈ।ਅਸੀਂ ਅਦਾਲਤ ਵਿਚ ਗਏ, ਜਿਸ ਤੋਂ ਬਾਅਦ ਹਾਈਕੋਰਟ ਨੇ ਏ.ਡੀ.ਸੀ. ਨੂੰ ਆਦੇਸ਼ ਦਿੱਤੇ ਅਤੇ ਉਨ੍ਹਾਂ ਨੂੰ ਜ਼ਮੀਨ ਦਾ ਫੈਸਲਾ ਕਰਨ ਲਈ ਕਿਹਾ, ਜਿਸ ਤੋਂ ਬਾਅਦ ਫੈਸਲਾ ਸਾਡੇ ਹੱਕ ਵਿਚ ਹੋਇਆ।ਇਹ ਫੈਸਲਾ 22 ਏਕੜ ਜ਼ਮੀਨ ਦਾ ਸੀ ਜੋ 6 ਪਰਿਵਾਰਾਂ ਦਾ ਹਿੱਸਾ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ 6 ਪਰਿਵਾਰਾਂ ਵਿੱਚੋਂ ਮੌਜੂਦਾ ਸਰਪੰਚ ਦਾ ਆਪਣਾ ਪਰਿਵਾਰ ਵੀ ਸ਼ਾਮਲ ਹੈ ਪਰ ਸ਼ਿਕਾਇਤਕਰਤਾ ਨੇ ਸਿਰਫ਼ 12 ਏਕੜ ਜ਼ਮੀਨ ’ਤੇ ਹੀ ਕੇਸ ਦਰਜ ਕੀਤਾ ਹੈ ਪਰ ਬਾਕੀ 10 ਏਕੜ ਜ਼ਮੀਨ ’ਤੇ ਕੇਸ ਦਰਜ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਪੰਚਾਇਤੀ ਜ਼ਮੀਨ ਛੁਡਾਉਣਾ ਚਾਹੁੰਦੀ ਹੈ ਤਾਂ 22 ਏਕੜ ਜ਼ਮੀਨ ਹੀ ਇੱਕ ਵਾਰ ਛੱਡ ਦੇਵੇ, ਜਿਸ ਤੋਂ ਬਾਅਦ ਉਹ ਆਪਣੀ ਜ਼ਮੀਨ ਵੀ ਛੁਡ ਦੇਣਗੇ।
ਮੌਕੇ 'ਤੇ ਪਹੁੰਚੇ ਬੀਡੀਪੀਓ ਬਲਜੀਤ ਸਿੰਘ ਦਾ ਕਹਿਣਾ ਹੈ ਕਿ ਸਾਨੂੰ 12 ਏਕੜ ਜ਼ਮੀਨ ਛੁਡਾਉਣ ਦੇ ਹੁਕਮ ਦਿੱਤੇ ਗਏ ਹਨ। ਜਿਸ ਤੋਂ ਬਾਅਦ ਉਹ ਜ਼ਮੀਨ ਛੁਡਵਾਉਣ ਲਈ ਆਏ ਸਨ ਪਰ ਇਨ੍ਹਾਂ ਲੋਕਾਂ ਨੇ ਜ਼ਮੀਨ ਨਹੀਂ ਛੁਡਾਈ। ਉਹਨਾਂ ਨੇ ਕਿਹਾ ਕਿ ਅਜੇ ਤੱਕ ਜ਼ਮੀਨ ਛੁਡਾਉਣ ਨਹੀਂ ਦਿੱਤੀ ਗਈ ਅਤੇ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ, ਜਿਸ ਕਾਰਨ ਉਹਨਾਂ ਨੂੰ ਵਾਪਸ ਪਰਤਣਾ ਪਿਆ ਹੈ।ਉਨ੍ਹਾਂ ਕਿਹਾ ਕਿ ਉਸ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਬਾਕੀ 10 ਏਕੜ ਜ਼ਮੀਨ ਬਾਰੇ ਵੀ ਪਤਾ ਲੱਗਣ ''ਤੇ ਉਨ੍ਹਾਂ ਨਾਲ ਗੱਲ ਕੀਤੀ ਜਾ ਰਹੀ ਹੈ ਉਸ ਜ਼ਮੀਨ ਨੂੰ ਵੀ ਛੁਡਾਇਆ ਜਾਵੇਗਾ।
ਇਹ ਵੀ ਪੜ੍ਹੋ: Sanjay Singh Arrest: ਸੰਜੇ ਸਿੰਘ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਚੰਡੀਗੜ੍ਹ 'ਚ AAP ਵਰਕਰਾਂ ਨੇ ਕੀਤਾ ਜ਼ਬਰਦਸਤ ਪ੍ਰਦਰਸ਼ਨ
(ਗੁਰਦਾਸਪੁਰ ਤੋਂ ਭੋਪਾਲ਼ ਸਿੰਘ ਦੀ ਰਿਪੋਰਟ)