"ਇੱਕ ਭਗੌੜਾ ਕੀ ਅਪੀਲ ਕਰ ਸਕਦਾ ਹੈ?" ਭਾਜਪਾ ਆਗੂ ਹਰਜੀਤ ਗਰੇਵਾਲ ਦਾ ਅੰਮ੍ਰਿਤਪਾਲ ਸਿੰਘ ਦੇ 'ਸਰਬਤ ਖਾਲਸਾ' ਅਪੀਲ 'ਤੇ ਬਿਆਨ
Advertisement

"ਇੱਕ ਭਗੌੜਾ ਕੀ ਅਪੀਲ ਕਰ ਸਕਦਾ ਹੈ?" ਭਾਜਪਾ ਆਗੂ ਹਰਜੀਤ ਗਰੇਵਾਲ ਦਾ ਅੰਮ੍ਰਿਤਪਾਲ ਸਿੰਘ ਦੇ 'ਸਰਬਤ ਖਾਲਸਾ' ਅਪੀਲ 'ਤੇ ਬਿਆਨ

ਇਸ ਦੌਰਾਨ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਵਤ ਵੀ ਪਾਰਟੀ ਦੇ ਕੰਮਕਾਜ ਦੇ ਸੰਬੰਧ ਚੰਡੀਗੜ ਵਿੱਚ ਪਹੁੰਚੇ ਹੋਏ ਹਨ।  

"ਇੱਕ ਭਗੌੜਾ ਕੀ ਅਪੀਲ ਕਰ ਸਕਦਾ ਹੈ?" ਭਾਜਪਾ ਆਗੂ ਹਰਜੀਤ ਗਰੇਵਾਲ ਦਾ ਅੰਮ੍ਰਿਤਪਾਲ ਸਿੰਘ ਦੇ 'ਸਰਬਤ ਖਾਲਸਾ' ਅਪੀਲ 'ਤੇ ਬਿਆਨ

Punjab BJP's Harjit Singh Grewal on Amritpal Singh 'Sarbat Khalsa' news: ਪੰਜਾਬ ਪੁਲਿਸ ਵੱਲੋਂ 18 ਮਾਰਚ ਨੂੰ 'ਆਪ੍ਰੇਸ਼ਨ ਅੰਮ੍ਰਿਤਪਾਲ ਸਿੰਘ' ਸ਼ੁਰੂ ਕੀਤਾ ਗਿਆ ਸੀ ਪਰ ਅਜੇ ਤੱਕ 'ਵਾਰਿਸ ਪੰਜਾਬ ਦੇ' ਜੱਥੇਬੰਦੀ ਦਾ ਮੁਖੀ ਫਰਾਰ ਹੈ ਅਤੇ ਪੁਲਿਸ ਵੱਲੋਂ ਉਸਨੂੰ 'ਭਗੋੜਾ' ਐਲਾਨਿਆ ਗਿਆ ਸੀ। ਹਾਲ ਹੀ ਵਿੱਚ ਅੰਮ੍ਰਿਤਪਾਲ ਸਿੰਘ ਦੀ ਇੱਕ ਵੀਡੀਓ ਸਾਹਮਣੇ ਆਈ ਸੀ ਜਿਸ ਵਿੱਚ ਉਸਨੇ 'ਸਰਬਤ ਖਾਲਸਾ' ਬਾਰੇ ਅਪੀਲ ਕੀਤੀ ਸੀ।  

ਅੰਮ੍ਰਿਤਪਾਲ ਸਿੰਘ ਦੀ ਅਪੀਲ 'ਤੇ ਹੁਣ ਭਾਜਪਾ ਆਗੂ ਹਰਜੀਤ ਗਰੇਵਾਲ ਦੀ ਪ੍ਰਤੀਕ੍ਰਿਆ ਸਾਹਮਣੇ ਆਈ ਹੈ। ਜਿੱਥੇ ਭਾਜਪਾ ਆਗੂ ਹਰਜੀਤ ਗਰੇਵਾਲ ਨੇ ਕਿਹਾ ਕਿ ਪੰਜਾਬ ਵਿੱਚ ਬੀਜੇਪੀ ਦਾ ਗ੍ਰਾਫ਼ ਵੱਧ ਰਿਹਾ ਹੈ, ਉੱਥੇ ਉਨ੍ਹਾਂ ਅੰਮ੍ਰਿਤਪਾਲ ਸਿੰਘ ਦੀ ਵੀਡੀਓ ਬਾਰੇ ਵੀ ਜਵਾਬ ਦਿੱਤਾ।

ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਹਰਜੀਤ ਗਰੇਵਾਲ ਨੇ ਅੰਮ੍ਰਿਤਪਾਲ ਸਿੰਘ ਦੀ 'ਸਰਬਤ ਖਾਲਸਾ' ਦੇ ਅਪੀਲ 'ਤੇ ਕਿਹਾ ਕਿ "ਇੱਕ ਭਗੌੜਾ ਕੀ ਅਪੀਲ ਕਰ ਸਕਦਾ ਹੈ?" 

ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਪੰਜਾਬ 'ਚ ਬੀਜੇਪੀ ਦਾ ਗ੍ਰਾਫ਼ ਲਗਾਤਾਰ ਵੱਧਦਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਬਨੂੜ ਅਤੇ ਰਾਜਪੁਰਾ ਵਿਖੇ ਵੀ ਵੱਡੇ ਪੱਧਰ 'ਤੇ ਕਾਂਗਰਸ ਅਤੇ ਅਕਾਲੀ ਨੇਤਾ ਭਾਜਪਾ ਵਿੱਚ ਸ਼ਾਮਲ ਹੋ ਰਹੇ ਹਨ। ਜਾਲੰਧਰ ਵਿੱਚ ਵੀ ਵੱਡੇ ਪੱਧਰ 'ਤੇ ਬੀਜੇਪੀ ਵਿੱਚ ਹੋਰ ਪਾਰਟੀਆਂ ਦੇ ਵਰਕਰਾਂ ਦੀ ਸ਼ਮੁਲੀਅਤ ਹੋ ਰਹੀ ਹੈ। 

ਇਹ ਵੀ ਪੜ੍ਹੋ: Punjab News: ਪੰਜਾਬ 'ਚ ਪ੍ਰਾਈਵੇਟ ਸਕੂਲਾਂ 'ਤੇ ਸਰਕਾਰ ਸਖਤ, ਜਾਣੋ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੀ ਕਿਹਾ 

ਇਸ ਦੌਰਾਨ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਵਤ ਵੀ ਪਾਰਟੀ ਦੇ ਕੰਮਕਾਜ ਦੇ ਸੰਬੰਧ ਚੰਡੀਗੜ ਵਿੱਚ ਪਹੁੰਚੇ ਹੋਏ ਹਨ।  

'ਆਪ੍ਰੇਸ਼ਨ ਅੰਮ੍ਰਿਤਪਾਲ ਸਿੰਘ' ਦੀ ਗੱਲ ਕਰੀਏ ਤਾਂ ਪੰਜਾਬ ਪੁਲਿਸ ਵੱਲੋਂ ਲਗਾਤਾਰ ਉਸਦੀ ਭਾਲ ਕੀਤੀ ਜਾ ਰਹੀ ਹੈ। ਹਾਲ ਹੀ ਵਿੱਚ ਖ਼ਬਰ ਸਾਹਮਣੇ ਆਈ ਸੀ ਕਿ ਅੰਮ੍ਰਿਤਪਾਲ ਸਿੰਘ ਤੇ ਉਸਦਾ ਸਾਥੀ ਪਪਲਪ੍ਰੀਤ ਸਿੰਘ ਵੱਖ ਹੋ ਗਏ ਹਨ।  

ਇਹ ਵੀ ਪੜ੍ਹੋ: Punjab News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੰਦ ਕੀਤਾ ਗਿਆ ਸ੍ਰੀ ਕੀਰਤਪੁਰ ਸਾਹਿਬ ਦਾ ਨੱਕੀਆਂ ਟੋਲ ਪਲਾਜ਼ਾ

(For more news apart from Punjab BJP's Harjit Singh Grewal on Amritpal Singh 'Sarbat Khalsa', stay tuned to Zee PHH)

Trending news