Beas River Water Level: ਬਿਆਸ ਦਰਿਆ ਦਾ ਪਾਣੀ ਦਾ ਪੱਧਰ ਆਪਣੇ ਪੂਰੇ ਉਫਾਨ 'ਤੇ, ਨਾਲ ਲਗਦੇ ਕਰੀਬ 25 ਪਿੰਡ ਪ੍ਰਭਾਵਿਤ
Advertisement
Article Detail0/zeephh/zeephh1787784

Beas River Water Level: ਬਿਆਸ ਦਰਿਆ ਦਾ ਪਾਣੀ ਦਾ ਪੱਧਰ ਆਪਣੇ ਪੂਰੇ ਉਫਾਨ 'ਤੇ, ਨਾਲ ਲਗਦੇ ਕਰੀਬ 25 ਪਿੰਡ ਪ੍ਰਭਾਵਿਤ

Beas River Water Level news: ਕਿਸਾਨਾਂ ਦਾ ਕਹਿਣਾ ਹੈ ਕਿ ਜਾਂ ਤੇ ਸਰਕਾਰ ਬੰਨ੍ਹਾਂ ਦੀ ਮਜਬੂਤੀ ਵੱਲ ਧਿਆਨ ਦੇਵੇ ਨਹੀਂ ਤੇ ਉਹਨਾਂ ਦੀਆਂ ਨੁਕਸਾਨੀਆਂ ਫਸਲਾਂ, ਘਰਾਂ ਤੇ ਪਸ਼ੂਆਂ ਦੀ ਮੌਤ ਦਾ ਬਣਦਾ ਯੋਗ ਮੁਆਵਜਾ ਉਹਨਾਂ ਨੂੰ ਦਿੱਤਾ ਜਾਵੇ।

 

Beas River Water Level: ਬਿਆਸ ਦਰਿਆ ਦਾ ਪਾਣੀ ਦਾ ਪੱਧਰ ਆਪਣੇ ਪੂਰੇ ਉਫਾਨ 'ਤੇ, ਨਾਲ ਲਗਦੇ ਕਰੀਬ 25 ਪਿੰਡ ਪ੍ਰਭਾਵਿਤ

Punjab Beas River Water Level news: ਬਿਆਸ ਦਰਿਆ ਦਾ ਪਾਣੀ ਦਾ ਪੱਧਰ ਪੂਰੇ ਸਿਖਰਾਂ 'ਤੇ ਹੈ ਅਤੇ ਇਹ ਪਾਣੀ ਹੁਣ ਆਪਣੇ ਨਾਲ ਲਗਦੇ ਇਲਾਕਿਆਂ ਵਿੱਚ ਵੱਡੀ ਤਬਾਹੀ ਫੈਲਾ ਰਿਹਾ ਹੈ। ਇਸਦਾ ਸਿੱਧਾ ਅਸਰ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਦੇ ਲੋਕਾਂ 'ਤੇ ਵੇਖਣ ਨੂੰ ਮਿਲ ਰਿਹਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਵੀ ਪਾਣੀ ਦਾ ਪੱਧਰ ਵਧਦਾ ਹੈ ਤਾਂ ਉਸ ਨਾਲ ਉਹਨਾਂ ਦੀਆਂ ਮੁਸ਼ਕਿਲਾਂ ਵੀ ਦੁੱਗਣੀਆਂ ਹੋ ਜਾਂਦੀਆਂ ਹਨ। 

ਇਸ ਵਾਰ ਵੀ ਅਜਿਹਾ ਹੀ ਹੋਇਆ। ਉਹਨਾਂ ਨੇ ਕਿਹਾ ਜਦੋਂ ਇਸ ਵਾਰ ਪਾਣੀ ਦਾ ਪੱਧਰ ਵਧਿਆ ਤਾਂ ਉਹਨਾਂ ਵੱਲੋਂ ਲਗਾਏ ਕਈ ਆਰਜੀ ਬੰਨ ਟੁੱਟ ਗਏ ਜਿਸ ਨਾਲ ਉਹਨਾਂ ਦੀਆਂ ਫਸਲਾਂ, ਘਰਾਂ ਤੇ ਪਸ਼ੂਆਂ ਦਾ ਬਹੁਤ ਵੱਡਾ ਨੁਕਸਾਨ ਹੋਇਆ। ਹਜ਼ਾਰਾਂ ਹੀ ਏਕੜ ਰਕਬਾ ਪਾਣੀ ਦੀ ਮਾਰ ਹੇਠ ਆ ਚੁੱਕਾ ਹੈ। 

ਇਸਦੇ ਨਾਲ ਇਲਾਕੇ ਦੇ ਕਰੀਬ 25 ਪਿੰਡ ਪ੍ਰਭਾਵਿਤ ਹੋਏ ਹਨ, ਜਿਸਦੀ ਸਾਰ ਲੈਣ ਕੋਈ ਪ੍ਰਸ਼ਾਸਨਿਕ ਅਧਿਕਾਰੀ ਉਹਨਾਂ ਕੋਲ ਨਹੀਂ ਪਹੁੰਚਿਆ। ਉਹਨਾਂ ਕਿਹਾ ਕਿ ਅਜਿਹੇ ਦੇ ਵਿੱਚ ਉਹਨਾਂ ਦੇ ਨੁਕਸਾਨ ਦੀ ਭਰਪਾਈ ਬੇਹੱਦ ਮੁਸ਼ਕਿਲ ਹੈ। 

ਇਹ ਵੀ ਪੜ੍ਹੋ: Punjab Floods 2023: ਹਰਭਜਨ ਸਿੰਘ ਭੱਜੀ ਨੇ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਦਾ ਕੀਤਾ ਦੌਰਾ, ਮਿੱਟੀ ਦੇ ਬੋਰੇ ਵੀ ਚੁਕਵਾਏ 

ਜਿਕਰਯੋਗ ਹੈ ਕਿ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧਣ ਕਰਨ ਪਿਛਲੇ ਕਈ ਦਿਨਾਂ ਤੋਂ ਕਿਸਾਨਾਂ ਦੇ ਲਗਾਏ ਆਰਜੀ ਬੰਨ ਟੁੱਟਣੇ ਸ਼ੁਰੂ ਹੋ ਚੁੱਕੇ ਹਨ ਤੇ ਹੁਣ ਨਾਲ ਲਗਦੇ ਅਡਵਾਂਸ ਬੰਨ 'ਤੇ ਵੀ ਖੁੱਡਾਂ ਪੈਣੀਆਂ ਸ਼ੁਰੂ ਹੋ ਚੁੱਕੀਆਂ ਹਨ ਜਿਸ ਉੱਪਰ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਅਜੇ ਤੱਕ ਧਿਆਨ ਨਹੀਂ ਗਿਆ।

ਕਿਸਾਨਾਂ ਦਾ ਕਹਿਣਾ ਹੈ ਕਿ ਜਾਂ ਤੇ ਸਰਕਾਰ ਬੰਨ੍ਹਾਂ ਦੀ ਮਜਬੂਤੀ ਵੱਲ ਧਿਆਨ ਦੇਵੇ ਨਹੀਂ ਤੇ ਉਹਨਾਂ ਦੀਆਂ ਨੁਕਸਾਨੀਆਂ ਫਸਲਾਂ, ਘਰਾਂ ਤੇ ਪਸ਼ੂਆਂ ਦੀ ਮੌਤ ਦਾ ਬਣਦਾ ਯੋਗ ਮੁਆਵਜਾ ਉਹਨਾਂ ਨੂੰ ਦਿੱਤਾ ਜਾਵੇ।

ਇਹ ਵੀ ਪੜ੍ਹੋ: ਮਾਨਸੂਨ ਸੈਸ਼ਨ ਤੋਂ ਪਹਿਲਾਂ PM ਮੋਦੀ ਦਾ ਬਿਆਨ, "ਮਨੀਪੁਰ ਦੀਆਂ ਧੀਆਂ ਨਾਲ ਜੋ ਹੋਇਆ ਉਹ ਕਦੇ ਵੀ ਮਾਫ਼ ਨਹੀਂ ਕੀਤਾ ਜਾ ਸਕਦਾ" 

- ਸੁਲਤਾਨਪੁਤ ਲੋਧੀ ਤੋਂ ਚੰਦਰ ਮੜੀਆ ਦੀ ਰਿਪੋਰਟ 

(For more news apart from Punjab Beas River Water Level news, stay tuned to Zee PHH)

Trending news