Punjab News: ਸਰਕਾਰ ਦੀ ਪਾਬੰਦੀ ਦੇ ਬਾਵਜੂਦ ਵੀ ਪਾਲੀਥਨ ਦੀ ਹੋ ਰਹੀ ਨਜਾਇਜ਼ ਵਿਕਰੀ ਤੇ ਵਰਤੋਂ ਦੇ ਰੋਕਣ ਨੂੰ ਲੈ ਕੇ ਪੰਜਾਬ ਸਰਕਾਰ ਸਖ਼ਤ ਹੋ ਗਈ ਹੈ। ਅਧਿਕਾਰੀਆਂ ਦੀਆਂ ਟੀਮਾਂ ਵੱਲੋਂ ਸ਼ਹਿਰ ਵਿੱਚ ਅਤੇ ਦੁਕਾਨਾਂ ਉੱ ਛਾਪੇ ਮਾਰੇ ਜਾ ਰਹੇ ਹਨ।
Trending Photos
Bathinda News: ਦੇਸ਼ ਭਰ 'ਚ ਕੁਝ ਪਲਾਸਟਿਕ ਨਜਾਇਜ਼ ਵਿਕਰੀ ਤੇ ਵਰਤੋਂ ਕਰਨ ਉੱਤੇਪਾਬੰਦੀ ਲਗਾਈ ਗਈ ਹੈ। ਇਸ ਦੇ ਨਾਲ ਹੀ ਪੋਲੀਥੀਨ ਲਿਫਾਫਿਆਂ ਦੀ ਵਰਤੋਂ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਪਰ ਹੁਣ ਤੱਕ ਪੰਜਾਬ ਦੇ ਕਈ ਜ਼ਿਲ੍ਹੇ ਹਨ ਜਿੱਥੇ ਅੱਜ ਵੀ ਪਹਿਲਾਂ ਤੋਂ ਲਾਗੂ ਪੋਲੀਥੀਨ ਪਾਬੰਦੀ ਦਾ ਕੋਈ ਖਾਸ ਅਸਰ ਨਜ਼ਰ ਨਹੀਂ ਆ ਰਿਹਾ ਹੈ। ਪਾਬੰਦੀਸ਼ੁਦਾ ਪੋਲੀਥੀਨ ਦੇ ਲਿਫ਼ਾਫ਼ੇ ਅਜੇ ਵੀ ਬਾਜ਼ਾਰ ਵਿੱਚ 60 ਫ਼ੀਸਦੀ ਤੋਂ ਵੱਧ ਦੁਕਾਨਾਂ ਅਤੇ ਲੋਕਾਂ ਦੇ ਹੱਥਾਂ ਵਿੱਚ ਫੜੇ ਨਜ਼ਰ ਆ ਰਹੇ ਹਨ। ਪਰ ਹੁਣ ਪਾਬੰਦੀਸ਼ੁਦਾ ਪੋਲੀਥੀਨ ਅਤੇ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਕਰਨ ਵਾਲਿਆਂ ਨੂੰ ਜੁਰਮਾਨਾ ਅਤੇ ਸਜ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਹੁਣ ਪੰਜਾਬ ਸਰਕਾਰ ਵੱਲੋਂ ਨਜਾਇਜ਼ ਪਾਲੀਥਨ ਦੀ ਵਰਤੋਂ ਤੇ ਵਿਕਰੀ ਦੇ ਉੱਪਰ ਪਹਿਲਾਂ ਹੀ ਰੋਕ ਲਗਾਈ ਗਈ ਹੈ ਪ੍ਰੰਤੂ ਵੱਡੇ ਪੱਧਰ ਤੇ ਫਿਰ ਵੀ ਪਲਾਸਟਿਕ ਦੇ ਲਿਫਾਫੇ ਅਤੇ ਪਲਾਸਟਿਕ ਦੀਆਂ ਨਜਾਇਜ਼ ਵਸਤੂਆਂ ਬਾਜ਼ਾਰ ਵਿੱਚ ਧੜੱਲੇ ਨਾਲ ਵਿਕਰਾਈਆਂ ਹਨ ਜਿਸ ਨੂੰ ਰੋਕਣ ਲਈ ਅਧਿਕਾਰੀਆਂ ਦੀਆਂ ਟੀਮਾਂ ਬਣਾਈਆਂ ਗਈਆਂ ਹਨ। ਬਠਿੰਡਾ ਵਿੱਚ ਪਲਿਊਸ਼ਨ ਕੰਟਰੋਲ ਬੋਰਡ ਦੇ ਐਸਡੀ ਓ ਅਤੇ ਕਾਰਪਰੇਸ਼ਨ ਦੇ ਅਧਿਕਾਰੀਆਂ ਵੱਲੋਂ ਮਿਲ ਕੇ ਸ਼ਹਿਰ ਵਿੱਚ ਵੱਖ-ਵੱਖ ਦੁਕਾਨਾਂ ਸ਼ੋਰੂਮਾ ਹੋਟਲਾਂ ਢਾਬਿਆਂ ਦੇ ਉੱਪਰ ਜਿੱਥੇ ਪਾਲੀਥਨ ਦੀ ਵਰਤੋਂ ਜਿਆਦਾ ਕੀਤੀ ਜਾਂਦੀ ਹੈ ਤੇ ਛਾਪੇ ਮਾਰੇ ਗਏ।
ਇਹ ਵੀ ਪੜ੍ਹੋ: Chandigarh News: ਹੁਣ ਕੋਰੋਨਾ ਦੇ ਨਵੇਂ ਵੇਰੀਐਂਟ ਦਾ ਖੌਫ਼, ਪ੍ਰਸਾਸ਼ਨ ਨੇ ਜਾਰੀ ਕੀਤੀਆਂ ਸਖ਼ਤ ਹਦਾਇਤਾਂ
ਵੱਡੇ ਪੱਧਰ ਉੱਤੇ ਪਲਾਸਟਿਕ ਦੀਆਂ ਬੈਨ ਕੀਤੀਆਂ ਹੋਈਆਂ ਚੀਜ਼ਾਂ ਨੂੰ ਬਰਾਮਦ ਕੀਤਾ ਅਤੇ ਮੌਕੇ ਉੱਤੇ ਹੀ ਉਨਾਂ ਦੇ ਚਲਾਨ ਕੱਟੇ ਗਏ। ਛਾਪੇ ਮਾਰਨ ਵਾਲੇ ਅਧਿਕਾਰੀਆਂ ਵਿੱਚੋਂ ਐਸਡੀਓ ਪ੍ਰਦੂਸ਼ਣ ਬੋਰਡ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਅਤੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਪਲਾਸਟਿਕ ਦੀਆਂ ਚੀਜ਼ਾਂ ਦੀ ਵਿਕਰੀ ਉੱਪਰ ਬੈਨ ਕੀਤਾ ਹੋਇਆ ਹੈ ਰੋਕਣ ਦੇ ਬਾਵਜੂਦ ਵੀ ਦੁਕਾਨਦਾਰ ਧੜੱਲੇ ਨਾਲ ਪਲਾਸਟਿਕ ਦੀ ਵਰਤੋਂ ਕਰ ਰਹੇ ਹਨ। ਜਿੰਨਾ ਵਿੱਚ ਲਿਫਾਫੇ ਗਲਾਸ ਪਲਾਸਟਿਕ ਦੇ ਚਮਚ ਅਤੇ ਹੋਰ ਬਹੁਤ ਸਾਰੀਆਂ ਬੰਦ ਕੀਤੀਆਂ ਹੋਈਆਂ ਚੀਜ਼ਾਂ ਨੂੰ ਫੜਿਆ ਹੈ।
ਇਸ ਦੇ ਨਾਲ ਹੀ ਇੱਕ ਡਰਾਈਵ ਚਲਾਈ ਗਈ ਹੈ ਜਿਸ ਨਾਲ ਅੱਜ ਬਠਿੰਡਾ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ਉੱਪਰ ਚੈਕਿੰਗ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਜ਼ਿਲ੍ਹੇ ਦੇ ਵਿੱਚ ਵੀ ਚੈਕਿੰਗ ਹੋਵੇਗੀ। ਦੂਜੇ ਪਾਸੇ ਬਠਿੰਡਾ ਕਾਰਪੋਰੇਸ਼ਨ ਦੇ ਅਧਿਕਾਰੀ ਸੰਦੀਪ ਕਟਾਰੀਆ ਦਾ ਕਹਿਣਾ ਹੈ ਕਿ ਅਸੀਂ ਪਹਿਲਾਂ ਵੀ ਇਹਨਾਂ ਲੋਕਾਂ ਨੂੰ ਚੇਤਾਵਨੀ ਦਿੱਤੀ ਸੀ ਪ੍ਰੰਤੂ ਇਹ ਲੋਕ ਆਪਣੀਆਂ ਆਦਤਾਂ ਤੋਂ ਬਾਜ ਨਹੀਂ ਆਉਂਦੇ ਜਿਸ ਕਰਕੇ ਵੱਡੇ ਪੱਧਰ ਤੇ ਇਹਨਾਂ ਦੇ ਚਲਾਨ ਕੱਟੇ ਗਏ ਹਨ ਅਤੇ ਇਹ ਇਸੇ ਤਰ੍ਹਾਂ ਚਲਦੀ ਰਹੇਗੀ।
ਇਹ ਵੀ ਪੜ੍ਹੋ: Nawanshahr News: ਖ਼ਤਰਨਾਕ ਸਟੰਟ ਕਰਨ ਵਾਲੇ ਹੈਪੀ ਮਾਹਲਾਂ ਤੇ ਮਸ਼ਹੂਰ ਪੰਜਾਬੀ ਗਾਇਕ 'ਤੇ ਮਾਮਲਾ ਦਰਜ
(ਬਠਿੰਡਾ ਤੋਂ ਕੁਲਬੀਰ ਬੀਰਾ ਦੀ ਰਿਪੋਰਟ)