Batala Accident News: ਪਾਸਪੋਰਟ ਦੀ ਪੁਲਿਸ ਇਨਕੁਆਰੀ ਲਈ ਵਾਪਿਸ ਜਾਂਦੇ ਔਰਤ ਨੂੰ ਰਾਹ ਵਿੱਚ ਮੌਤ ਦਾ ਦਰਦਨਾਕ ਹਾਦਸਾ ਹੋਇਆ ਹੈ।
Trending Photos
Batala Accident News: ਬਟਾਲਾ ਨੇੜੇ ਮਹਿਤਾ ਘੁਮਾਣ ਮੁਖ ਮਾਰਗ ਉੱਤੇ ਇੱਕ ਦਰਦਨਾਕ ਹਾਦਸਾ ਹੋਇਆ। ਤੇਜ਼ ਰਫਤਾਰ ਨਾਲ ਹੋਏ ਇਸ ਸੜਕ ਹਾਦਸੇ ਨਾਲ ਇੱਕ ਔਰਤ ਦੀ ਮੌਕੇ ਉੱਤੇ ਦਰਦਨਾਕ ਮੌਤ ਹੋ ਗਈ। ਦਰਅਸਲ ਹਾਦਸਾ ਸਵਿਫਟ ਗੱਡੀ ਅਤੇ ਐਕਟਿਵਾ ਦੀ ਆਮਣੇ ਸਾਹਮਣੇ ਤੋਂ ਹੋਈ ਟੱਕਰ ਕਾਰਨ ਹੋਇਆ ਹੈ ਅਤੇ ਹਾਦਸਾ ਇਹਨਾਂ ਜ਼ਬਰਦਸਤ ਸੀ ਕਿ ਐਕਟਿਵਾ ਸਵਾਰ ਔਰਤ ਦੀ ਮੌਕੇ ਉੱਤੇ ਹੀ ਦਰਦਨਾਕ ਮੌਤ ਹੋ ਗਈ।
ਉੱਥੇ ਹੀ ਦੂਸਰੇ ਪਾਸੇ ਸਵਿਫਟ ਕਾਰ ਵੀ ਪਲਟੀਆਂ ਖਾ ਗਈ ਕਿ ਕਾਰ ਚਲਾਕ ਨੂੰ ਰਾਹਗੀਰਾਂ ਵੱਲੋਂ ਕਾਰ ਵਿੱਚੋੋਂ ਬਾਹਰ ਕੱਢ ਇਲਾਜ ਲਈ ਹਸਪਤਾਲ ਭੇਜਿਆ ਗਿਆ ਜਿਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੁਲਿਸ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਚ ਭੇਜਿਆ ਗਿਆ ਹੈ ਅਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: NCERT News: ਹੁਣ 7ਵੀਂ ਜਮਾਤ ਦੇ ਵਿਦਿਆਰਥੀ ਪੜ੍ਹਣਗੇ ਦੇਸ਼ ਦੇ ਬਹਾਦਰ ਸੈਨਿਕਾਂ ਦੀ ਗਾਥਾ, ਸਿਲੇਬਸ 'ਚ ਜਲਦ ਹੋਵੇਗਾ ਸ਼ਾਮਲ
ਉੱਥੇ ਹੀ ਇਸ ਹਾਦਸੇ ਵਿੱਚ ਮਰਨ ਵਾਲੀ ਔਰਤ ਦੀ ਪਹਿਚਾਣ ਕੰਵਲਜੀਤ ਕੌਰ ਵਜੋਂ ਹੋਈ ਹੈ ਅਤੇ ਉਮਰ ਕਰੀਬ 35 ਸਾਲ ਦੱਸੀ ਜਾ ਰਹੀ ਹੈ। ਉਥੇ ਹੀ ਮ੍ਰਿਤਕ ਦੀ ਨਨਾਣ ਰਾਜਿੰਦਰ ਕੌਰ ਨੇ ਦੱਸਿਆ ਕਿ ਉਸਦੀ ਭਾਬੀ ਕੰਵਲਜੀਤ ਆਪਣੇ ਪੇਕੇ ਰਹਿੰਦੀ ਹੈ ਅਤੇ ਉਸਦਾ ਭਰਾ ਵਿਦੇਸ਼ ਕਤਰ ਰਹਿੰਦਾ ਹੈ ਅਤੇ ਅੱਜ ਉਹ ਸੁਹਰੇ ਪਿੰਡ ਨੰਗਲ ਪਾਸਪੋਰਟ ਦੀ ਇਨਕੁਆਰੀ ਲਈ ਆਈ ਸੀ ਅਤੇ ਪਰਿਵਾਰ ਨੂੰ ਮਿਲ ਕੇ ਗਈ ਲੇਕਿਨ ਇਹ ਨਹੀਂ ਸੋਚਿਆ ਸੀ ਕਿ ਵਾਪਿਸ ਜਾਂਦੇ ਉਸ ਨਾਲ ਇਹ ਹਾਦਸਾ ਹੋ ਜਾਵੇਗਾ ਅਤੇ ਉਥੇ ਹੀ ਉਹਨਾਂ ਦੱਸਿਆ ਕਿ ਹਾਦਸਾ ਇਹਨਾਂ ਜ਼ਬਰਦਸਤ ਸੀ ਕਿ ਕੰਵਲਜੀਤ ਕੌਰ ਦੀਆ ਲੱਤਾਂ ਸਰੀਰ ਤੋਂ ਵੱਖ ਹੋ ਗਈਆਂ ਅਤੇ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਜਦਕਿ ਜਿਸ ਗੱਡੀ ਨੇ ਟੱਕਰ ਮਾਰੀ ਉਹ ਵੀ ਖੇਤਾਂ ਵਿੱਚ ਜਾ ਪਲਟੀ।
ਉੱਥੇ ਹੀ ਕਾਰ ਚਲਾਕ ਪਿੰਡ ਚੋਣੇ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਅਤੇ ਉਹ ਵੀ ਇਸ ਹਾਦਸੇ ਵਿੱਚ ਗੰਭੀਰ ਜ਼ਖ਼ਮੀ ਹੋਇਆ ਹੈ ਜਿਸ ਨੂੰ ਸਿਵਲ ਹਸਪਤਾਲ ਬਟਾਲਾ ਵਿੱਚ ਇਲਾਜ ਲਈ ਦਾਖਿਲ ਕਰਵਾਇਆ ਗਿਆ ਹੈ। ਉਥੇ ਹੀ ਇਸ ਬਾਰੇ ਜਾਣਕਾਰੀ ਦੇਂਦੇ ਜਖਮੀ ਸਿੰਘ ਦੀ ਧੀ ਨੇ ਦੱਸਿਆ ਕਿ ਉਸਦੇ ਪਿਤਾ ਦੀ ਹਾਲਾਤ ਗੰਭੀਰ ਹੈ।
ਉਧਰ ਇਸ ਮਾਮਲੇ ਵਿੱਚ ਪੁਲਿਸ ਥਾਣਾ ਘੁਮਾਣ ਦੀ ਪੁਲਿਸ ਵੱਲੋਂ ਹਾਦਸੇ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚ ਮ੍ਰਿਤਕ ਔਰਤ ਕੰਵਲਜੀਤ ਕੌਰ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਬਟਾਲਾ ਵਿੱਚ ਪੋਸਟਮਾਰਟਮ ਲਈ ਭੇਜਿਆ ਗਿਆ ਹੈ ਅਤੇ ਜ਼ਖ਼ਮੀ ਨੂੰ ਵੀ ਇਲਾਜ ਲਈ ਦਾਖਿਲ ਕਰਵਾਇਆ ਗਿਆ ਹੈ ਅਤੇ ਪੁਲਿਸ ਅਧਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: Punjab News: ਬਟਾਲਾ ਨੇੜੇ ਪਿੰਡ ਵਿੱਚ ਨਸ਼ਾ ਤਸਕਰਾਂ ਨੇ ਘਰ 'ਤੇ ਕੀਤਾ ਹਮਲਾ, ਜਾਣੋ ਕਿਉਂ ?
(ਬਟਾਲਾ ਤੋਂ ਭੋਪਾਲ ਸਿੰਘ ਦੀ ਰਿਪੋਰਟ)