Punjab News: ਫਾਇਨਾਂਸ ਕੰਪਨੀ 'ਚ ਬਾਊਂਸਰ ਦਾ ਕੰਮ ਕਰਦੇ ਪਰਿਵਾਰ ਦੇ ਇਕਲੋਤੇ ਪੁੱਤਰ ਦਾ ਕਤਲ, ਪੁਲਿਸ ਕਰ ਰਹੀ ਜਾਂਚ
Advertisement
Article Detail0/zeephh/zeephh1889980

Punjab News: ਫਾਇਨਾਂਸ ਕੰਪਨੀ 'ਚ ਬਾਊਂਸਰ ਦਾ ਕੰਮ ਕਰਦੇ ਪਰਿਵਾਰ ਦੇ ਇਕਲੋਤੇ ਪੁੱਤਰ ਦਾ ਕਤਲ, ਪੁਲਿਸ ਕਰ ਰਹੀ ਜਾਂਚ

Batala Murder News:ਘਰ ਵਾਲਿਆਂ ਕੋਲੋ ਕਿਸਤਾਂ ਦੇ ਪੈਸੇ ਮੰਗਣ ਤੇ ਮਾਮੂਲੀ ਤਕਰਾਰ ਦੌਰਾਨ ਉਸ ਪਰਿਵਾਰ ਵੱਲੋਂ ਇੱਟਾਂ ਮਾਰ ਕੇ ਉਸ ਦਾ ਬੇਹਰਾਮੀ ਨਾਲ ਕਤਲ ਕਰ ਦਿੱਤਾ। ਹਰਮਨਪ੍ਰੀਤ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਦੱਸਿਆ ਜਾ ਰਿਹਾ ਹੈ।

 

Punjab News: ਫਾਇਨਾਂਸ ਕੰਪਨੀ 'ਚ ਬਾਊਂਸਰ ਦਾ ਕੰਮ ਕਰਦੇ ਪਰਿਵਾਰ ਦੇ ਇਕਲੋਤੇ ਪੁੱਤਰ ਦਾ ਕਤਲ, ਪੁਲਿਸ ਕਰ ਰਹੀ ਜਾਂਚ

Batala Murder News: ਪੰਜਾਬ ਵਿੱਚ ਕਤਲ ਅਪਰਾਧ ਨਾਲ ਜੁੜੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਅੱਜ ਤਾਜਾ ਮਾਮਲਾ ਬਟਾਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਵਿਅਕਤੀ  ਫਾਇਨਾਂਸ ਕੰਪਨੀ ਵਿੱਚ ਬਾਉਂਸਰ ਵਜੋਂ ਨੌਕਰੀ ਕਰਦਾ ਸੀ ਤੇ ਬੀਤੇ ਸ਼ਾਮ ਆਪਣੇ ਸਾਥੀਆਂ ਦੇ ਨਾਲ ਅੰਮ੍ਰਿਤਸਰ ਦੇ ਪਿੰਡ ਮੂਲੀ ਚੱਕ ਵਿੱਚ ਕੰਪਨੀ ਦੀਆਂ ਕਿਸ਼ਤਾਂ ਦੀ ਉਗਰਾਹੀ ਕਰਨ ਗਿਆ ਸੀ।

ਘਰ ਵਾਲਿਆਂ ਕੋਲੋ ਕਿਸਤਾਂ ਦੇ ਪੈਸੇ ਮੰਗਣ ਤੇ ਮਾਮੂਲੀ ਤਕਰਾਰ ਦੌਰਾਨ ਉਸ ਪਰਿਵਾਰ ਵੱਲੋਂ ਇੱਟਾਂ ਮਾਰ ਕੇ ਉਸ ਦਾ ਬੇਹਰਾਮੀ ਨਾਲ ਕਤਲ ਕਰ ਦਿੱਤਾ। ਹਰਮਨਪ੍ਰੀਤ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਦੱਸਿਆ ਜਾ ਰਿਹਾ ਹੈ। ਪਿੱਛੇ ਪਿੰਡ ਅਤੇ ਪਰਿਵਾਰ ਵਿੱਚ ਗਮਗੀਨ ਮਾਹੌਲ ਦਿਖਾਈ ਦੇ ਰਿਹਾ ਹੈ। ਪਰਿਵਾਰ ਇਨਸਾਫ਼ ਦੀ ਗੁਹਾਰ ਲੱਗਾ ਰਿਹਾ ਹੈ। 

ਇਹ ਵੀ ਪੜ੍ਹੋ: Kurali Fire Update: ਕੁਰਾਲੀ ਦੀ ਕੈਮੀਕਲ ਫੈਕਟਰੀ 'ਚ ਲੱਗੀ ਅੱਗ, 8 ਲੋਕ ਝੁਲਸੇ

ਦਰਅਸਲ ਇਹ ਮਾਮਲਾ ਬਟਾਲਾ ਪੁਲਿਸ ਅਧੀਨ ਪੈਂਦੇ ਪਿੰਡ ਗਿੱਲਾਂਵਾਲੀ ਤੋਂ ਸਾਹਮਣੇ ਆਇਆ ਹੈ ਜਿੱਥੋਂ ਦੇ ਰਹਿਣ ਵਾਲੇ ਹਰਮਨਪ੍ਰੀਤ ਸਿੰਘ ਜੋ ਕਿ ਅੰਮ੍ਰਿਤਸਰ ਦੀ ਐਮ ਜੀ ਫਾਇਨਾਂਸ ਕੰਪਨੀ ਵਿੱਚ ਬਾਉਂਸਰ ਵਜੋਂ ਨੌਕਰੀ ਕਰਦਾ ਸੀ ਉਸਦਾ ਦੇਰ ਸ਼ਾਮ ਕਤਲ ਕਰ ਦਿੱਤਾ ਗਿਆ ਸੀ।

ਉੱਥੇ ਹੀ ਇਹ ਘਟਨਾ ਅੰਮ੍ਰਿਤਸਰ ਦੀ ਹੋਣ ਕਾਰਨ ਅੰਮ੍ਰਿਤਸਰ ਪੁਲਿਸ ਵੱਲੋਂ ਦੋਸ਼ੀਆਂ ਦੇ ਵਿਰੁੱਧ ਮੁਕੱਦਮਾ ਦਰਜ ਕਰਕੇ ਹਰਮਨਪ੍ਰੀਤ ਸਿੰਘ ਦੀ ਲਾਸ਼ ਦਾ ਪੋਸਟਮਾਰਟਮ ਕਰ ਦਿੱਤਾ ਹੈ। ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿੱਚੋਂ ਕਰਵਾਇਆ ਜਾ ਰਿਹਾ ਹੈ ਜਿੱਥੇ ਕਿ ਅੱਜ ਦੇਰ ਸ਼ਾਮ ਤੱਕ ਉਸ ਦੀ ਮ੍ਰਿਤਕ ਦੇ ਜੱਦੀ ਪਿੰਡ ਗਿੱਲਾਂਵਾਲੀ ਪਹੁੰਚਣ ਉਪਰੰਤ ਉਸ ਦਾ ਸੰਸਕਾਰ ਕੀਤਾ ਜਾਵੇਗਾ।

ਇਹ ਵੀ ਪੜ੍ਹੋ: Punjab News: ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਪਿੰਡ ਸ਼ਾਮ ਖੇੜਾ ਦੇ ਨਸ਼ਾ ਤਕਸਰ ਦੇ ਘਰ ਨੂੰ ਕੀਤਾ ਗਿਆ ਸੀਲ

(ਬਟਾਲਾ ਤੋਂ ਭੋਪਾਲ ਸਿੰਘ ਦੀ ਰਿਪੋਰਟ)

Trending news