ਪੰਜਾਬ ਵਿਧਾਨ ਸਭਾ ਚੋਣਾਂ 2022- ਧੀਆਂ ਨੇ ਪਿਤਾ ਲਈ ਸੰਭਾਲੀ ਚੋਣ ਪ੍ਰਚਾਰ ਦੀ ਕਮਾਨ, ਨਿਵੇਕਲੇ ਅੰਦਾਜ਼ ਨਾਲ ਮੰਗ ਰਹੀਆਂ ਵੋਟਾਂ
Advertisement

ਪੰਜਾਬ ਵਿਧਾਨ ਸਭਾ ਚੋਣਾਂ 2022- ਧੀਆਂ ਨੇ ਪਿਤਾ ਲਈ ਸੰਭਾਲੀ ਚੋਣ ਪ੍ਰਚਾਰ ਦੀ ਕਮਾਨ, ਨਿਵੇਕਲੇ ਅੰਦਾਜ਼ ਨਾਲ ਮੰਗ ਰਹੀਆਂ ਵੋਟਾਂ

ਇਕ ਪੁਰਾਣੀ ਕਹਾਵਤ ਹੈ ਕਿ ਧੀਆਂ ਕਦੇ ਪਿਓ ਦੀ ਪੱਗ ਨੂੰ ਦਾਗ ਨਹੀਂ ਲੱਗਣ ਦਿੰਦੀਆਂ ਅਤੇ ਹੁਣ ਚੋਣ ਮੈਦਾਨ ਵਿਚ ਧੀਆਂ ਪਿਓ ਦੀ ਪੱਗੀ ਦੀ ਸ਼ਾਨ ਬਰਕਾਰ ਰੱਖਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੀਆਂ ਹਨ।

ਪੰਜਾਬ ਵਿਧਾਨ ਸਭਾ ਚੋਣਾਂ 2022- ਧੀਆਂ ਨੇ ਪਿਤਾ ਲਈ ਸੰਭਾਲੀ ਚੋਣ ਪ੍ਰਚਾਰ ਦੀ ਕਮਾਨ, ਨਿਵੇਕਲੇ ਅੰਦਾਜ਼ ਨਾਲ ਮੰਗ ਰਹੀਆਂ ਵੋਟਾਂ

ਚੰਡੀਗੜ: ਪੰਜਾਬ ਵਿਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਪ੍ਰਚਾਰ ਦੀਆਂ ਕੁਝ ਦਿਲਚਸਪ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਪਤਨੀਆਂ ਅਤੇ ਧੀਆਂ ਨੇ ਹੁਣ ਚੋਣ ਮੈਦਾਨ ਵਿਚ ਪ੍ਰਚਾਰ ਲਈ ਮੋਰਚਾ ਸਾਂਭ ਕੇ ਰੱਖਿਆ ਹੋਇਆ ਹੈ। ਇਕ ਪੁਰਾਣੀ ਕਹਾਵਤ ਹੈ ਕਿ ਧੀਆਂ ਕਦੇ ਪਿਓ ਦੀ ਪੱਗ ਨੂੰ ਦਾਗ ਨਹੀਂ ਲੱਗਣ ਦਿੰਦੀਆਂ ਅਤੇ ਹੁਣ ਚੋਣ ਮੈਦਾਨ ਵਿਚ ਧੀਆਂ ਪਿਓ ਦੀ ਪੱਗੀ ਦੀ ਸ਼ਾਨ ਬਰਕਾਰ ਰੱਖਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੀਆਂ ਹਨ।

 

ਸੁਖਬੀਰ ਬਾਦਲ ਦੀ ਧੀ ਨੇ ਜਲਾਲਾਬਾਦ 'ਚ ਸੰਭਾਲਿਆ ਮੋਰਚਾ

ਸੁਖਬੀਰ ਬਾਦਲ ਦੀ ਧੀ ਹਰਕੀਰਤ ਕੌਰ ਬਾਦਲ ਨੇ ਬੇਸ਼ੱਕ ਵਿਦੇਸ਼ ਵਿਚ ਪੜਾਈ ਕੀਤੀ ਹੈ। ਪਰ ਪੰਜਾਬ ਦੀ ਸਿਆਸਤ ਦੀਆਂ ਬਾਰੀਕੀਆਂ ਨੂੰ ਸਮਝਦੇ ਹੋਏ ਸੁਖਬੀਰ ਬਾਦਲ ਦੇ ਵਿਧਾਨ ਸਭਾ ਹਲਕੇ ਵਿਚ ਚੋਣ ਪ੍ਰਚਾਰ ਦੀ ਮੁਹਿੰਮ ਵਿੱਢੀ ਹੋਈ ਹੈ। 22 ਸਾਲ ਦੀ ਹਰਕੀਰਤ ਹਲਕਾ ਜਲਾਲਾਬਾਦ ਵਿਚ ਘਰ-ਘਰ ਜਾ ਕੇ ਚੋਣ ਪ੍ਰਚਾਰ ਕਰ ਰਹੀ ਹੈ। ਚੋਣ ਪ੍ਰਚਾਰ ਦੌਰਾਨ ਹਰਕੀਰਤ ਵੱਲੋਂ ਔਰਤਾਂ ਨਾਲ ਗਲੇ ਮਿਲਕੇ ਪਿਤਾ ਲਈ ਵੋਟ ਮੰਗੇ ਜਾ ਰਹੇ ਹਨ।

fallback

 

ਨਵਜੋਤ ਸਿੱਧੂ ਦੀ ਧੀ ਰਾਬੀਆ ਸਿੱਧੂ ਪਿਤਾ ਦੀ ਇਮਾਨਦਾਰੀ ਦਾ ਹੋਕਾ ਦੇ ਮੰਗ ਰਹੀ ਵੋਟ

ਨਵਜੋਤ ਸਿੰਘ ਸਿੱਧੂ ਦੀ 27 ਸਾਲਾ ਧੀ ਰਾਬੀਆ ਸਿੱਧੂ, ਸਿੱਧੂ ਦੇ ਵਿਧਾਨ ਸਭਾ ਹਲਕੇ ਅੰਮ੍ਰਿਤਸਰ ਪੂਰਬੀ ਵਿਚ ਸਰਗਰਮ ਦਿਖਾਈ ਦੇ ਰਹੀ ਹੈ।ਰਾਬੀਆ ਸਿੱਧੂ ਵੱਲੋਂ ਘਰ ਘਰ ਜਾ ਕੇ ਨਵਜੋਤ ਸਿੱਧੂ ਦੀ ਇਮਾਨਦਾਰੀ ਅਤੇ ਸੱਚਾਈ ਦਾ ਪੱਤਾ ਸੁੱਟਿਆ ਜਾ ਰਿਹਾ ਹੈ।  ਹੋਰ ਤੇ ਹੋਰ ਰਾਬੀਆ ਸਿੱਧੂ ਨੇ ਇਹ ਦਾਅਵਾ ਵੀ ਕਰ ਦਿੱਤਾ ਹੈ ਕਿ ਜਦੋਂ ਤੱਕ ਸਿੱਧੂ ਦਾ ਪੰਜਾਬ ਮਾਡਲ ਲਾਗੂ ਨਹੀਂ ਹੁੰਦਾ ਉਦੋਂ ਤੱਕ ਉਹ ਵਿਆਹ ਨਹੀਂ ਕਰਵਾਏਗੀ।

fallback

 

 

ਦਿੱਲੀ ਤੋਂ ਪੰਜਾਬ ਆਈ ਕੇਜਰੀਵਾਲ ਦੀ ਧੀ

ਅਰਵਿੰਦ ਕੇਜਰੀਵਾਲ ਦੀ ਧੀ ਹਰਸ਼ਿਤਾ ਕੇਜਰੀਵਾਲ ਨੇ ਦਿੱਲੀ ਮਾਡਲ ਨੂੰ ਆਧਾਰ ਬਣਾਇਆ ਅਤੇ ਧੂਰੀ ਆ ਕੇ ਭਗਵੰਤ ਮਾਨ ਲਈ ਵੋਟ ਕਰਨ ਦੀ ਅਪੀਲ ਕੀਤੀ। ਦਿੱਲੀ ਦੇ ਵਿਕਾਸ ਦਾ ਹੋਕਾ ਦਿੰਦਿਆਂ ਉਹਨਾਂ ਆਪਣੇ ਪਿਤਾ ਕੇਜਰੀਵਾਲ ਦੀ ਤਾਰੀਫ ਕੀਤੀ। ਹਰਸ਼ਿਤਾ ਆਪਣੇ ਪਿਤਾ ਨੂੰ ਰੋਲ ਮਾਡਲ ਮੰਨਦੀ ਹੈ ਅਤੇ ਦਾਅਵਾ ਕਰਦੀ ਹੈ ਕਿ ਕੇਜਰੀਵਾਲ ਦੇਸ਼ ਨੂੰ ਬਹੁਤ ਅੱਗੇ ਤੱਕ ਲੈ ਕੇ ਜਾਣਗੇ।

fallback

ਗਿੱਦੜਬਾਹਾ ਵਿਚ ਏਕਮ ਕੌਰ ਵੜਿੰਗ

ਚੋਣ ਪ੍ਰਚਾਰ ਵਿਚ ਜਿਥੇ ਰਾਜੇ ਦੀ ਰਾਣੀ ਨੇ ਪੂਰੀ ਵਾਹ ਲਾਈ ਹੋਈ ਹੈ, ਉਥੇ ਹੀ ਰਾਜੇ ਦੀ ਧੀ ਰਾਣੀ ਵੀ ਪਿੱਛੇ ਨਹੀਂ। ਏਕਮ ਵੜਿੰਗ ਗਿੱਦੜਬਾਹਾ ਵਿਚ ਆਪਣੇ ਪਿਤਾ ਲਈ ਘਰ-ਘਰ ਜਾ ਕੇ ਵੋਟ ਮੰਗ ਰਹੀ ਹੈ।  ਏਕਮ ਦਾ ਗਿੱਦੜਬਾਹਾ ਵਾਸੀਆਂ ਨੂੰ ਸਿੱਧਾ ਇਹੀ ਕਹਿਣਾ ਹੈ ਕਿ ਜੇ ਮੇਰੇ ਪਿਤਾ ਨੇ ਵਿਕਾਸ ਕੀਤਾ ਤਾਂ ਉਸਨੂੰ ਵੋਟ ਦੇਵੋ ਜੇ ਨਹੀਂ ਕੀਤਾ ਨਾ ਦੇਵੋ।

fallback

 

ਪਟਿਆਲਾ ਵਿਚ ਕੈਪਟਨ ਦੀ ਧੀ ਜੈ ਇੰਦਰ

ਕੈਪਟਨ ਅਮਰਿੰਦਰ ਸਿੰਘ ਦੇ ਕਾਂਗਰਸ ਨਾਲੋਂ ਰਾਹ ਭਾਵੇਂ ਵੱਖ ਹੋ ਗਏ ਹਨ। ਪਰ ਪਰਿਵਾਰ ਕੈਪਟਨ ਦੇ ਮੋਢੇ ਨਾਲ ਮੋਢਾ ਜੋੜ ਕੇ ਖੜਾ ਹੈ। ਕੈਪਟਨ ਦੀ ਧੀ ਜੈ ਇੰਦਰ ਕੌਰ ਨੇ ਪਟਿਆਲਾ ਵਿਚ ਚੋਣ ਪ੍ਰਚਾਰ ਲਈ ਕਮਰ ਕੱਸੀ ਹੋਈ ਹੈ। ਘਰ-ਘਰ ਜਾ ਕੇ ਪ੍ਰਚਾਰ ਕਰਨ ਤੋਂ ਇਲਾਵਾ ਨਵੇਂ ਲੋਕਾਂ ਨੂੰ ਪਾਰਟੀ ਨਾਲ ਜੋੜਨ ਤੋਂ ਲੈ ਕੇ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਤੋਂ ਇਲਾਵਾ ਉਨ੍ਹਾਂ ਨੂੰ ਹੱਲ ਕਰਵਾਉਣ ਦਾ ਕੰਮ ਵੀ ਉਹ ਕਰ ਰਹੀ ਹੈ। ਜੈਇੰਦਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿਤਾ ਦਾ ਮੁੱਖ ਮੰਤਰੀ ਵਜੋਂ ਸਾਢੇ ਨੌਂ ਸਾਲ ਦਾ ਤਜਰਬਾ ਹੈ। ਮੁੱਖ ਮੰਤਰੀ ਵਜੋਂ ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਪੰਜਾਬ ਦੇ ਵਿਕਾਸ ਲਈ ਬੇਮਿਸਾਲ ਕੰਮ ਕੀਤੇ ਹਨ।

fallback

 

WATCH LIVE TV  

 

Trending news