PSEB Punjab Board Class 12th exam result 2023: ਜਾਣੋ ਕਦੋਂ ਜਾਰੀ ਹੋਣਗੇ ਪੰਜਾਬ ਬੋਰਡ 12ਵੀਂ ਜਮਾਤ ਦੇ ਨਤੀਜੇ
Advertisement
Article Detail0/zeephh/zeephh1656701

PSEB Punjab Board Class 12th exam result 2023: ਜਾਣੋ ਕਦੋਂ ਜਾਰੀ ਹੋਣਗੇ ਪੰਜਾਬ ਬੋਰਡ 12ਵੀਂ ਜਮਾਤ ਦੇ ਨਤੀਜੇ

PSEB Punjab Board Class 12th exam result 2023: ਪੰਜਾਬ ਬੋਰਡ 12ਵੀਂ ਜਮਾਤ ਦੇ ਵਿਦਿਆਰਥੀ ਬੋਰਡ ਵੱਲੋਂ ਰਸਮੀ ਘੋਸ਼ਣਾ ਤੋਂ ਬਾਅਦ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਤੇ 12ਵੀਂ ਜਮਾਤ ਦੇ ਨਤੀਜੇ ਦੇ ਲਿੰਕ 'ਤੇ ਕਲਿੱਕ ਕਰਕੇ ਆਪਣਾ ਨਤੀਜਾ ਦੇਖ ਸਕਦੇ ਹਨ।

PSEB Punjab Board Class 12th exam result 2023: ਜਾਣੋ ਕਦੋਂ ਜਾਰੀ ਹੋਣਗੇ ਪੰਜਾਬ ਬੋਰਡ 12ਵੀਂ ਜਮਾਤ ਦੇ ਨਤੀਜੇ

PSEB Punjab Board Class 12th exam result 2023 news: ਪੰਜਾਬ ਸਕੂਲ ਸਿੱਖਿਆ ਬੋਰਡ 12ਵੀਂ ਦੀਆਂ ਪ੍ਰੀਖਿਆਵਾਂ ਦਾ ਨਤੀਜਾ ਆਉਣ 'ਚ ਹੁਣ ਕੁਝ ਹੀ ਸਮਾਂ ਬਾਕੀ ਹੈ। ਪੰਜਾਬ ਬੋਰਡ ਵੱਲੋਂ 2022-23 ਲਈ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਦੇ ਨਤੀਜੇ ਬਹੁਤ ਜਲਦੀ ਐਲਾਨੇ ਜਾਣ ਦੀ ਉਮੀਦ ਹੈ ਅਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਰੇ ਵਿਦਿਆਰਥੀ ਇਹ ਜਾਣਨ ਲਈ ਉਤਸੁਕ ਹਨ ਕਿ ਉਨ੍ਹਾਂ ਦੇ ਨਤੀਜੇ ਕਦੋਂ ਜਾਰੀ ਹੋਣਗੇ।

ਦੱਸ ਦਈਏ ਕਿ ਇਸ ਤੋਂ ਪਹਿਲਾਂ PSEB ਵੱਲੋਂ 8 ਅਪ੍ਰੈਲ 2023 ਨੂੰ 5ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੇ ਨਤੀਜੇ ਘੋਸ਼ਿਤ ਕੀਤੇ ਗਏ ਸਨ। ਹਾਲਾਂਕਿ, ਜਿਸ ਲਿੰਕ 'ਤੇ ਨਤੀਜੇ ਦੇਖੇ ਜਾਣੇ ਸਨ, ਉਹ ਇੱਕ ਦਿਨ ਬਾਅਦ ਯਾਨੀ 9 ਅਪ੍ਰੈਲ ਨੂੰ pseb.ac.in 'ਤੇ ਸਰਗਰਮ ਹੋ ਗਿਆ ਸੀ।

PSEB Punjab Board Class 12th exam result 2023 news: ਕਦੋਂ ਜਾਰੀ ਹੋਣਗੇ ਪੰਜਾਬ ਬੋਰਡ 12ਵੀਂ ਜਮਾਤ ਦੇ ਨਤੀਜੇ?

ਨਤੀਜਾ ਆਉਣ ਤੋਂ ਪਹਿਲਾਂ ਹੀ ਵਿਦਿਆਰਥੀਆਂ ਵੱਲੋਂ ਨਤੀਜੇ ਦੀ ਤਰੀਕ ਨੂੰ ਲੈ ਕੇ ਕਈ ਅਟਕਲਾਂ ਲਗਾਈਆਂ ਜਾਂਦੀਆਂ ਹਨ। ਅਜਿਹੇ 'ਚ ਵਿਦਿਆਰਥੀਆਂ ਦੀ ਇਸ ਸਮੱਸਿਆ ਦਾ ਹੱਲ ਲੱਭਣ ਲਈ ਜ਼ੀ ਮੀਡੀਆ ਨੇ ਬੋਰਡ ਦੇ ਇੱਕ ਅਧਿਕਾਰੀ ਨਾਲ ਗੱਲ ਕੀਤੀ ਅਤੇ ਹੋਰ ਜਾਣਕਾਰੀ ਹਾਸਲ ਕੀਤੀ। 

ਉਨ੍ਹਾਂ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਦੀਆਂ ਪ੍ਰੀਖਿਆਵਾਂ ਦੇ ਨਤੀਜੇ ਮਈ ਵਿੱਚ ਜਾਰੀ ਕੀਤੇ ਜਾਣਗੇ। 

ਇਹ ਵੀ ਪੜ੍ਹੋ: PSEB Punjab Board Class 10th exam result 2023: ਜਾਣੋ ਕਦੋਂ ਜਾਰੀ ਹੋਣਗੇ ਪੰਜਾਬ ਬੋਰਡ 10ਵੀਂ ਜਮਾਤ ਦੇ ਨਤੀਜੇ

PSEB Punjab Board Class 12th exam result 2023 news: ਇਸ ਤਰ੍ਹਾਂ ਪੰਜਾਬ ਬੋਰਡ 12ਵੀਂ ਜਮਾਤ ਦੇ ਨਤੀਜੇ ਦੇਖੇ ਜਾ ਸਕਦੇ ਹਨ

ਪੰਜਾਬ ਬੋਰਡ 12ਵੀਂ ਜਮਾਤ ਦੇ ਵਿਦਿਆਰਥੀ ਬੋਰਡ ਵੱਲੋਂ ਰਸਮੀ ਘੋਸ਼ਣਾ ਤੋਂ ਬਾਅਦ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਤੇ 12ਵੀਂ ਜਮਾਤ ਦੇ ਨਤੀਜੇ ਦੇ ਲਿੰਕ 'ਤੇ ਕਲਿੱਕ ਕਰਕੇ ਆਪਣਾ ਨਤੀਜਾ ਦੇਖ ਸਕਦੇ ਹਨ।

ਤੁਹਾਨੂੰ ਸਿਰਫ਼ ਆਪਣਾ ਰੋਲ ਨੰਬਰ, ਨਾਮ ਆਦਿ ਦਰਜ ਕਰਾਉਣਾ ਹੋਵੇਗਾ ਅਤੇ ਉਸ ਤੋਂ ਬਾਅਦ ਤੁਸੀਂ ਸਕਰੀਨ 'ਤੇ ਆਪਣਾ ਨਤੀਜਾ ਦੇਖ ਸਕਦੇ ਹੋ।

ਇਹ ਵੀ ਪੜ੍ਹੋ: PSEB 8th class result 2023: ਜਾਣੋ ਕਦੋਂ ਜਾਰੀ ਹੋਣਗੇ ਪੰਜਾਬ ਬੋਰਡ 8ਵੀਂ ਜਮਾਤ ਦੇ ਨਤੀਜੇ

Trending news