ਪ੍ਰੋਟੀਨ ਸਿਹਤ ਲਈ ਜ਼ਰੂਰੀ, ਕਿੰਨੀ ਹੋਣੀ ਚਾਹੀਦੀ ਤੁਹਾਡੇ ਭੋਜਨ ‘ਚ ਪ੍ਰੋਟੀਨ ਦੀ ਮਾਤਰਾ?
Advertisement
Article Detail0/zeephh/zeephh1292224

ਪ੍ਰੋਟੀਨ ਸਿਹਤ ਲਈ ਜ਼ਰੂਰੀ, ਕਿੰਨੀ ਹੋਣੀ ਚਾਹੀਦੀ ਤੁਹਾਡੇ ਭੋਜਨ ‘ਚ ਪ੍ਰੋਟੀਨ ਦੀ ਮਾਤਰਾ?

ਚੰਡੀਗੜ੍ਹ- ਸਾਨੂੰ ਲਗਦਾ ਹੈ ਕਿ ਤੰਦਰੁਸਤ ਰਹਿਣ ਲਈ ਵਧੇਰੇ ਪ੍ਰੋਟੀਨ ਦੀ ਮਾਤਰਾ ਹੋਣੀ ਜ਼ਰੂਰੀ ਹੈ। ਖੁਰਾਕ ਵਿੱਚ ਪ੍ਰੋਟੀਨ ਬਿਲਕੁਲ ਹੀ ਨਾ ਲੈਣ ਨਾਲ ਸਿਹਤ ਖ਼ਰਾਬ ਹੋ ਜਾਂਦੀ ਹੈ। ਆਮ ਧਾਰਨਾ ਹੈ ਕਿ ਜ਼ਿਆਦਾ ਪ੍ਰੋਟੀਨ ਖਾਣ ਨਾਲ ਸਿਹਤ ਜ਼ਿਆਦਾ ਵਧੀਆ ਬਣਦੀ ਹੈ। ਪਿਛਲੇ ਦੋ ਦਹਾਕਿਆਂ ਦੌਰਾਨ ਲੋਕ ਵੱਡੀ ਗਿਣਤੀ ਵਿੱਚ ਮੋਟਾਪੇ ਦੇ ਸ਼ਿਕਾਰ ਹੋਏ ਹਨ। ਹਾਲਾਂਕਿ ਹੁਣ ਲੋਕ ਇਸ ਬਾਰ

ਪ੍ਰੋਟੀਨ ਸਿਹਤ ਲਈ ਜ਼ਰੂਰੀ, ਕਿੰਨੀ ਹੋਣੀ ਚਾਹੀਦੀ ਤੁਹਾਡੇ ਭੋਜਨ ‘ਚ ਪ੍ਰੋਟੀਨ ਦੀ ਮਾਤਰਾ?

ਚੰਡੀਗੜ੍ਹ- ਸਾਨੂੰ ਲਗਦਾ ਹੈ ਕਿ ਤੰਦਰੁਸਤ ਰਹਿਣ ਲਈ ਵਧੇਰੇ ਪ੍ਰੋਟੀਨ ਦੀ ਮਾਤਰਾ ਹੋਣੀ ਜ਼ਰੂਰੀ ਹੈ। ਖੁਰਾਕ ਵਿੱਚ ਪ੍ਰੋਟੀਨ ਬਿਲਕੁਲ ਹੀ ਨਾ ਲੈਣ ਨਾਲ ਸਿਹਤ ਖ਼ਰਾਬ ਹੋ ਜਾਂਦੀ ਹੈ। ਆਮ ਧਾਰਨਾ ਹੈ ਕਿ ਜ਼ਿਆਦਾ ਪ੍ਰੋਟੀਨ ਖਾਣ ਨਾਲ ਸਿਹਤ ਜ਼ਿਆਦਾ ਵਧੀਆ ਬਣਦੀ ਹੈ। ਪਿਛਲੇ ਦੋ ਦਹਾਕਿਆਂ ਦੌਰਾਨ ਲੋਕ ਵੱਡੀ ਗਿਣਤੀ ਵਿੱਚ ਮੋਟਾਪੇ ਦੇ ਸ਼ਿਕਾਰ ਹੋਏ ਹਨ। ਹਾਲਾਂਕਿ ਹੁਣ ਲੋਕ ਇਸ ਬਾਰੇ ਸੁਚੇਤ ਵੀ ਹੋਣ ਲੱਗੇ ਹਨ। ਲੋਕਾਂ ਨੇ ਆਪਣੀਆਂ ਖਾਣ-ਪੀਣ ਦੀਆਂ ਆਦਤਾਂ ਵਿੱਚ ਬਦਲਾਅ ਕੀਤੇ ਹਨ।

ਪ੍ਰੋਟੀਨ ਨਾਲ ਭਰਿਆ ਖਾਣਾ 

ਜੇਕਰ ਤੁਸੀ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਉੱਚ-ਪ੍ਰੋਟੀਨ ਵਾਲਾ ਨਾਸ਼ਤਾ ਕਰੋ। ਜੇ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਇਕੱਲਾ ਪ੍ਰੋਟੀਨ ਖਾਣ ਨਾਲ ਕੁਝ ਨਹੀਂ ਹੋਣਾ। ਇਸ ਲਈ ਹਲਕੇ ਮਾਸ ਦਾ ਪ੍ਰੋਟੀਨ ਵੀ ਲਿਆ ਜਾ ਸਕਦਾ ਹੈ।  ਪ੍ਰੋਟੀਨ ਖਾਣ ਤੋਂ ਬਾਅਦ ਪੇਟ ਭਰਿਆ ਰਹਿੰਦਾ ਹੈ ਤੇ ਲੰਬਾ ਸਮਾਂ ਭੁੱਖ ਨਹੀਂ ਲਗਦੀ। ਹਾਲਾਂਕਿ ਪ੍ਰੋਟੀਨ ਲਈ ਜ਼ਿਆਦਾ ਮਾਸ ਖਾਣਾ ਵੀ ਨੁਕਸਾਨ ਕਰ ਸਕਦਾ ਹੈ। ਇਸ ਨਾਲ ਭਾਰ ਵੀ ਵਧਦਾ ਹੈ।

 

ਰੋਜ਼ਾਨਾ ਸਿਹਤ ਲਈ ਇੰਨਾ ਜ਼ਰੂਰੀ ਪ੍ਰੋਟੀਨ 

ਜਿਹੜੇ ਲੋਕ ਜ਼ਿਆਦਾ ਮਿਹਨਤ ਨਹੀਂ ਕਰਦੇ ਉਨ੍ਹਾਂ ਨੂੰ ਆਪਣੇ ਭਾਰ ਦੇ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਰੋਜ਼ਾਨਾ 0.75 ਗਰਾਮ ਪ੍ਰੋਟੀਨ ਲੈਣਾ ਚਾਹੀਦਾ ਹੈ। ਇੱਕ ਪੁਰਸ਼ ਨੂੰ ਰੋਜ਼ਾਨਾ 50 ਗਰਾਮ ਤੇ ਔਰਤ ਨੂੰ 45 ਗਰਾਮ ਪ੍ਰੋਟੀਨ ਹਰ ਰੋਜ਼ ਖਾਣਾ ਚਾਹੀਦਾ ਹੈ। ਬਜ਼ੁਰਗਾਂ ਨੂੰ ਆਪਣੇ ਭਾਰ ਦੇ ਮੁਤਾਬਕ 1.2 ਗਰਾਮ ਪ੍ਰਤੀ ਕਿੱਲੋ ਪ੍ਰੋਟੀਨ ਖਾਣਾ ਚਾਹੀਦਾ ਹੈ। ਕਸਰਤ ਕਰਨ ਵਾਲਿਆਂ ਲਈ ਪ੍ਰੋਟੀਨ ਜ਼ਰੂਰੀ ਹੁੰਦਾ ਹੈ। ਇਸ ਨਾਲ ਮਾਸਪੇਸ਼ੀਆਂ ਬਣਦੀਆਂ ਹਨ।

Trending news