ਹੁਣ ਇਲਾਜ ਦੌਰਾਨ ਕੈਦੀਆਂ ਦਾ ਜੇਲ੍ਹ ਤੋਂ ਭੱਜਣਾ ਹੋਇਆ ਔਖਾ! ਪੁਲਿਸ ਦਾ ਜਾਣੋ ਨਵਾਂ ਪਲਾਨ
Advertisement

ਹੁਣ ਇਲਾਜ ਦੌਰਾਨ ਕੈਦੀਆਂ ਦਾ ਜੇਲ੍ਹ ਤੋਂ ਭੱਜਣਾ ਹੋਇਆ ਔਖਾ! ਪੁਲਿਸ ਦਾ ਜਾਣੋ ਨਵਾਂ ਪਲਾਨ

Hospitals In Punjab Jails: ਹੁਣ ਕੈਦੀਆਂ ਦਾ ਇਲਾਜ ਜੇਲ੍ਹ ਤੋਂ ਬਾਹਰ ਨਹੀਂ ਸਗੋਂ ਜੇਲ੍ਹਾਂ ਦੇ ਅੰਦਰ ਹੋਵੇਗਾ। ਇਸ ਲਈ ਸਰਕਾਰ ਵੱਲੋਂ ਨਵੀਂ ਯੋਜਨਾ ਤਿਆਰ ਕੀਤੀ ਗਈ ਹੈ ਜਿਸ ਨਾਲ ਹੁਣ ਕੈਦੀ ਜੇਲ੍ਹ ਤੋਂ ਨਹੀਂ ਭੱਜ ਸਕਦੇ। 

 

ਹੁਣ ਇਲਾਜ ਦੌਰਾਨ ਕੈਦੀਆਂ ਦਾ ਜੇਲ੍ਹ ਤੋਂ ਭੱਜਣਾ ਹੋਇਆ ਔਖਾ! ਪੁਲਿਸ ਦਾ ਜਾਣੋ ਨਵਾਂ ਪਲਾਨ

Hospitals In Punjab Jails: ਪੰਜਾਬ ਪੁਲਿਸ ਹੁਣ ਅਜਿਹਾ ਪਲਾਨ ਕਰ ਰਹੀ ਹੈ ਜਿਸ ਨਾਲ ਹੁਣ ਕੈਦੀ ਜੇਲ੍ਹ ਵਿੱਚੋਂ ਭੱਜ ਨਹੀਂ ਸਕਦੇ ਹਨ। ਦੱਸ ਦੇਈਏ ਕਿ ਹੁਣ ਕੈਦੀ ਇਲਾਜ ਦੇ ਬਹਾਨੇ ਜੇਲ੍ਹਾਂ ਤੋਂ ਭੱਜ ਨਹੀਂ ਸਕਣਗੇ। ਪੰਜਾਬ ਪੁਲਿਸ ਹੁਣ ਜੇਲ੍ਹਾਂ ਅੰਦਰ ਵੱਡੇ ਹਸਪਤਾਲ ਬਣਾਉਣ ਦੀ (Hospitals In Punjab Jails) ਤਿਆਰੀ ਕਰ ਰਹੀ ਹੈ। ਜਿੱਥੇ ਜੇਲ੍ਹਾਂ ਵਿੱਚ ਬੰਦ ਕੈਦੀਆਂ ਨੂੰ ਸਾਰੀਆਂ ਸਿਹਤ ਸਹੂਲਤਾਂ ਮਿਲਣਗੀਆਂ। 

ਇਸ ਦੌਰਾਨ ਹੁਣ ਇਹ ਉਪਰਾਲਾ ਗੁਰਦਾਸਪੁਰ ਜੇਲ੍ਹ ਵਿੱਚ ਸ਼ੁਰੂ ਕੀਤਾ ਗਿਆ ਜਿਥੇ ਉਨ੍ਹਾਂ ਨੇ ਕੈਦੀਆਂ ਦੇ ਇਲਾਜ ਲਈ ਜੇਲ੍ਹ ਅੰਦਰ (Hospitals In Punjab Jails)ਹਸਪਤਾਲ ਬਣਾ ਦਿੱਤਾ ਹੈ। ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਵਿਭਾਗ ਨੇ ਇਸ ਦਿਸ਼ਾ ਵਿੱਚ ਇੱਕ ਕਦਮ ਚੁੱਕਿਆ ਹੈ। ਇਹ ਕੰਮ ਪ੍ਰਾਈਵੇਟ ਕੰਪਨੀਆਂ ਦੀ ਮਦਦ ਨਾਲ ਕੀਤਾ ਜਾਵੇਗਾ। ਇਸ ਪ੍ਰੋਜੈਕਟ 'ਤੇ 2 ਕਰੋੜ ਰੁਪਏ ਦੀ ਲਾਗਤ ਆਵੇਗੀ। ਜੇਕਰ ਸਭ ਕੁਝ ਠੀਕ ਰਿਹਾ ਤਾਂ ਫਰਵਰੀ ਵਿਚ ਕੰਮ ਸ਼ੁਰੂ ਹੋ ਜਾਵੇਗਾ।

ਰਦਾਸਪੁਰ ਜੇਲ੍ਹ ਵਿੱਚ ਬਣਿਆ ਹਸਪਤਾਲ (Hospitals In Punjab Jails)
 ਪੰਜਾਬ ਦੇ ਗੁਰਦਾਸਪੁਰ ਜੇਲ੍ਹ ਵਿੱਚ ਹਸਪਤਾਲ ਬਣਾਉਣ ਪਿੱਛੇ ਤਰਕ ਇਹ ਵੀ ਹੈ ਕਿ ਇਲਾਕਾ ਸਰਹੱਦੀ ਹੈ। ਚੰਡੀਗੜ੍ਹ ਵਰਗੇ ਵੱਡੇ ਸ਼ਹਿਰ ਵੀ ਦੂਰ ਹਨ। ਗੰਭੀਰ ਅਪਰਾਧੀ ਜੇਲ੍ਹ ਵਿੱਚ ਬੰਦ ਹਨ। ਹਸਪਤਾਲ ਲਈ ਜਗ੍ਹਾ ਦੀ ਮਾਰਕਿੰਗ ਅਤੇ ਨਕਸ਼ਾ ਤਿਆਰ ਕਰ ਲਿਆ ਗਿਆ ਹੈ। ਲੇ-ਆਊਟ ਪਲਾਨ ਬਣਾਇਆ ਗਿਆ ਹੈ। ਇਹ ਹਸਪਤਾਲ 12 ਮਹੀਨਿਆਂ ਵਿੱਚ ਬਣ (Hospitals In Punjab Jails) ਕੇ ਤਿਆਰ ਹੋ ਜਾਵੇਗਾ। ਪੁਲਿਸ ਪ੍ਰੋਜੈਕਟ ਵਿੱਚ ਨੋਡਲ ਏਜੰਸੀ ਵਜੋਂ ਕੰਮ ਕਰੇਗੀ। ਇਸ ਸਬੰਧੀ ਸਾਰੀਆਂ ਰਸਮਾਂ ਪੂਰੀਆਂ ਕਰ ਲਈਆਂ ਗਈਆਂ ਹਨ। ਪੰਜਾਬ ਪੁਲਿਸ ਨੇ ਇੱਕ ਕਦਮ ਚੁੱਕਿਆ ਹੈ ਜਿਸ ਦੀ ਹਰ ਕੋਈ ਤਾਰੀਫ਼ ਕਰ ਰਿਹਾ ਹੈ।

ਇਹ ਵੀ ਪੜ੍ਹੋ: CRPF Recruitment 2023:12ਵੀਂ ਪਾਸ ਲਈ ਸੁਨਹਿਰਾ ਮੌਕਾ; ਸੈਲਰੀ ਜਾਣ ਕੇ ਹੋ ਜਾਓਗੇ ਹੈਰਾਨ, ਜਲਦ ਕਰੋ ਅਪਲਾਈ 

ਗੌਰਤਲਬ ਹੈ ਕਿ ਪੰਜਾਬ ਪੁਲਿਸ ਨੇ ਕੁਝ ਦਿਨ ਪਹਿਲਾਂ ਹੀ ਹੁਸ਼ਿਆਰਪੁਰ ਜੇਲ੍ਹ ਵਿੱਚ ਪੈਟਰੋਲ ਪੰਪ ਖੋਲ੍ਹਿਆ ਹੈ। ਇਸ ਨੂੰ ਇੰਡੀਅਨ ਆਇਲ ਕੰਪਨੀ ਦੇ ਸਹਿਯੋਗ ਨਾਲ ਖੋਲ੍ਹਿਆ ਗਿਆ ਸੀ। ਇਸ ਵਿੱਚ ਸਾਰਾ ਕੰਮ ਜੇਲ੍ਹ ਦੇ ਕੈਦੀ ਹੀ ਕਰਦੇ ਹਨ। ਇਸੇ ਤਰ੍ਹਾਂ ਲੁਧਿਆਣਾ ਜੇਲ੍ਹ ਵਿੱਚ ਵੀ ਇਸ ਨੂੰ ਖੋਲ੍ਹਿਆ ਗਿਆ ਸੀ।

Trending news