ਪੰਜਾਬ ਦੇ ਵਿਚ ਪਬਲਿਕ ਸਰਵਿਸ ਕਮਿਸ਼ਨ ਲਈ ਨਿਕਲੀਆਂ ਪੋਸਟਾਂ, ਅੱਜ ਅਪਲਾਈ ਕਰਨ ਦੀ ਆਖਰੀ ਤਰੀਕ
Advertisement
Article Detail0/zeephh/zeephh1248957

ਪੰਜਾਬ ਦੇ ਵਿਚ ਪਬਲਿਕ ਸਰਵਿਸ ਕਮਿਸ਼ਨ ਲਈ ਨਿਕਲੀਆਂ ਪੋਸਟਾਂ, ਅੱਜ ਅਪਲਾਈ ਕਰਨ ਦੀ ਆਖਰੀ ਤਰੀਕ

ਅਰਜ਼ੀਆਂ ਸਿਰਫ਼ ਔਨਲਾਈਨ ਹੀ ਦਿੱਤੀਆਂ ਜਾ ਸਕਦੀਆਂ ਹਨ। ਇਸਦੇ ਲਈ ਤੁਹਾਨੂੰ PPSC ਦੀ ਅਧਿਕਾਰਤ ਵੈੱਬਸਾਈਟ 'ਤੇ ਜਾਣਾ ਪਵੇਗਾ, ਜਿਸਦਾ ਪਤਾ ਹੈ - ppsc.gov.in ਇਹਨਾਂ ਅਸਾਮੀਆਂ 'ਤੇ ਚੋਣ (ਲਿਖਤੀ ਪ੍ਰੀਖਿਆ ਰਾਹੀਂ ਹੋਵੇਗੀ।

 

ਪੰਜਾਬ ਦੇ ਵਿਚ ਪਬਲਿਕ ਸਰਵਿਸ ਕਮਿਸ਼ਨ ਲਈ ਨਿਕਲੀਆਂ ਪੋਸਟਾਂ, ਅੱਜ ਅਪਲਾਈ ਕਰਨ ਦੀ ਆਖਰੀ ਤਰੀਕ

ਚੰਡੀਗੜ: ਪੰਜਾਬ ਪਬਲਿਕ ਸਰਵਿਸ ਕਮਿਸ਼ਨ ਨੇ ਹਾਲ ਹੀ ਵਿਚ ਬਿਲਡਿੰਗ ਇੰਸਪੈਕਟਰ ਦੀਆਂ ਅਸਾਮੀਆਂ ਲਈ ਭਰਤੀ ਜਾਰੀ ਕੀਤੀ ਸੀ। ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਦੀ ਪ੍ਰਕਿਰਿਆ ਲੰਬੇ ਸਮੇਂ ਤੋਂ ਚੱਲ ਰਹੀ ਹੈ ਅਤੇ ਹੁਣ ਅਪਲਾਈ ਕਰਨ ਦੀ ਆਖਰੀ ਮਿਤੀ ਵੀ ਆ ਗਈ ਹੈ। ਜਿਹੜੇ ਉਮੀਦਵਾਰ ਚਾਹਵਾਨ ਹੋਣ ਦੇ ਬਾਵਜੂਦ ਅਜੇ ਤੱਕ ਅਪਲਾਈ ਨਹੀਂ ਕਰ ਸਕੇ, ਉਹ ਅੱਜ ਹੀ ਅਪਲਾਈ ਕਰ ਸਕਦੇ ਹਨ। ਅੱਜ ਯਾਨੀ 08 ਜੁਲਾਈ 2022, ਸ਼ੁੱਕਰਵਾਰ ਨੂੰ ਇਹਨਾਂ ਅਸਾਮੀਆਂ ਲਈ ਅਪਲਾਈ ਕਰਨ ਦੀ ਆਖਰੀ ਮਿਤੀ ਹੈ।

 

ਇਸ ਵੈੱਬਸਾਈਟ ਤੋਂ ਅਪਲਾਈ ਕਰੋ

 

ਅਰਜ਼ੀਆਂ ਸਿਰਫ਼ ਔਨਲਾਈਨ ਹੀ ਦਿੱਤੀਆਂ ਜਾ ਸਕਦੀਆਂ ਹਨ। ਇਸਦੇ ਲਈ ਤੁਹਾਨੂੰ PPSC ਦੀ ਅਧਿਕਾਰਤ ਵੈੱਬਸਾਈਟ 'ਤੇ ਜਾਣਾ ਪਵੇਗਾ, ਜਿਸਦਾ ਪਤਾ ਹੈ - ppsc.gov.in ਇਹਨਾਂ ਅਸਾਮੀਆਂ 'ਤੇ ਚੋਣ (ਲਿਖਤੀ ਪ੍ਰੀਖਿਆ ਰਾਹੀਂ ਹੋਵੇਗੀ।

 

ਹੋਰ ਜ਼ਰੂਰੀ ਜਾਣਕਾਰੀ

 

* PPSC ਬਿਲਡਿੰਗ ਇੰਸਪੈਕਟਰ ਦੀਆਂ ਅਸਾਮੀਆਂ ਲਈ ਅਰਜ਼ੀ ਦੇਣ ਲਈ ਉਮੀਦਵਾਰ ਕੋਲ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ ਆਰਕੀਟੈਕਚਰ ਜਾਂ ਆਰਕੀਟੈਕਚਰ ਅਸਿਸਟੈਂਟਸ਼ਿਪ ਵਿਚ ਡਿਪਲੋਮਾ ਹੋਣਾ ਚਾਹੀਦਾ ਹੈ।

 

* ਇਸ ਦੇ ਨਾਲ ਹੀ ਉਮੀਦਵਾਰ ਦਾ ਦਸਵੀਂ ਤੱਕ ਪੰਜਾਬੀ ਪੜ੍ਹਿਆ ਹੋਣਾ ਵੀ ਜ਼ਰੂਰੀ ਹੈ।

 

*ਇਨ੍ਹਾਂ ਅਸਾਮੀਆਂ ਲਈ ਉਮਰ ਹੱਦ 18 ਤੋਂ 37 ਸਾਲ ਤੈਅ ਕੀਤੀ ਗਈ ਹੈ। ਉਮਰ ਦੀ ਗਣਨਾ 01 ਜਨਵਰੀ 2022 ਤੋਂ ਕੀਤੀ ਜਾਵੇਗੀ।

 

*ਇਨ੍ਹਾਂ ਅਸਾਮੀਆਂ ਲਈ ਅਰਜ਼ੀ ਦੇਣ ਲਈ SC/ST/BC ਉਮੀਦਵਾਰਾਂ ਲਈ ਅਰਜ਼ੀ ਦੀ ਫੀਸ 750 ਰੁਪਏ ਹੈ।

 

* ਬਾਕੀ ਸਾਰੇ ਵਰਗ ਦੇ ਉਮੀਦਵਾਰਾਂ ਨੂੰ 1500 ਰੁਪਏ ਫੀਸ ਅਦਾ ਕਰਨੀ ਪਵੇਗੀ।

Trending news