Rajwinder Singh Dharamkot: ਫ਼ਰੀਦਕੋਟ ਤੋਂ ਅਕਾਲੀ ਉਮੀਦਵਾਰ ਰਾਜਵਿੰਦਰ ਸਿੰਘ ਧਰਮਕੋਟ ਦਾ ਸਿਆਸੀ ਸਫਰ; ਪਿਤਾ 3 ਵਾਰ ਰਹਿ ਚੁੱਕੇ ਵਿਧਾਇਕ
Advertisement
Article Detail0/zeephh/zeephh2205026

Rajwinder Singh Dharamkot: ਫ਼ਰੀਦਕੋਟ ਤੋਂ ਅਕਾਲੀ ਉਮੀਦਵਾਰ ਰਾਜਵਿੰਦਰ ਸਿੰਘ ਧਰਮਕੋਟ ਦਾ ਸਿਆਸੀ ਸਫਰ; ਪਿਤਾ 3 ਵਾਰ ਰਹਿ ਚੁੱਕੇ ਵਿਧਾਇਕ

Rajwinder Singh Dharamkot: ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਵਿੱਚ ਸਿਆਸਤ ਕਾਫੀ ਭਖੀ ਹੋਈ ਹੈ। ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਉਮੀਦਵਾਰ ਐਲਾਨੇ ਜਾ ਰਹੇ ਹਨ।

Rajwinder Singh Dharamkot: ਫ਼ਰੀਦਕੋਟ ਤੋਂ ਅਕਾਲੀ ਉਮੀਦਵਾਰ ਰਾਜਵਿੰਦਰ ਸਿੰਘ ਧਰਮਕੋਟ ਦਾ ਸਿਆਸੀ ਸਫਰ; ਪਿਤਾ 3 ਵਾਰ ਰਹਿ ਚੁੱਕੇ ਵਿਧਾਇਕ

Rajwinder Singh Dharamkot: ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਵਿੱਚ ਸਿਆਸਤ ਕਾਫੀ ਭਖੀ ਹੋਈ ਹੈ। ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਉਮੀਦਵਾਰ ਐਲਾਨੇ ਜਾ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਵੱਲੋਂ ਫਰੀਦਕੋਟ ਲੋਕ ਸਭਾ ਹਲਕਾ ਤੋਂ ਰਾਜਵਿੰਦਰ ਸਿੰਘ ਨੂੰ ਉਮੀਦਵਾਰ ਐਲਾਨਣ ਤੋਂ ਬਾਅਦ ਰਾਜਵਿੰਦਰ ਸਿੰਘ ਨੇ ਜ਼ੀ ਮੀਡੀਆ ਉਤੇ ਖਾਸ ਗੱਲਬਾਤ ਕੀਤੀ। ਪਾਰਟੀ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਹੈ।

ਸਭ ਤੋਂ ਪਹਿਲਾ ਰਾਜਵਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਇਸ ਤੋਂ ਪਹਿਲਾਂ ਵੀ ਉਸ ਦੇ ਪਿਤਾ ਸੀਤਲ ਸਿੰਘ ਹੋਰਾਂ ਨੂੰ ਤਿੰਨ ਵਾਰੀ ਟਿਕਟ ਦੇ ਕੇ ਤਿੰਨ ਵਾਰੀ ਵਿਧਾਇਕ ਬਣਾਇਆ ਤੇ ਉਸ ਦੇ ਨਾਨਾ ਗੁਰਦੇਵ ਬਾਦਲ ਨੂੰ ਵੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਕਈ ਅਹਿਮ ਜ਼ਿੰਮੇਵਾਰੀਆਂ ਸੌਂਪੀਆਂ ਸਨ।

ਭਲਕੇ ਸ਼ੁਰੂ ਕਰਨਗੇ ਚੋਣ ਮੁਹਿੰਮ

ਅਕਾਲੀ ਉਮੀਦਵਾਰ ਨੇ ਕਿਹਾ ਕਿ ਅੱਜ ਉਹ ਸ਼ੇਖ ਬਾਬਾ ਫਰੀਦ ਦੇ ਨਤਮਸਤਕ ਹੋ ਕੇ ਕੱਲ੍ਹ ਤੋਂ ਆਪਣੀ ਚੋਣ ਮੁਹਿੰਮ ਦਾ ਕਰਨਗੇ ਆਗਾਜ਼। ਰਾਜਵਿੰਦਰ ਨੇ ਕਿਹਾ ਇਨਸਾਨਾਂ ਦਾ ਮੁਕਾਬਲਾ ਸਿਰਫ ਤੇ ਸਿਰਫ ਆਪਣੀਆਂ ਹੀ ਬੁਰਾਈਆਂ ਨਾਲ ਹੁੰਦਾ ਹੈ ਸੋ ਇਸ ਕਰਕੇ ਉਹ ਦਿਨ ਰਾਤ ਮਿਹਨਤ ਕਰਕੇ ਫਰੀਦਕੋਟ ਲੋਕ ਸਭਾ ਹਲਕਾ ਦੀ ਸੀਟ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਪਾਉਣਗੇ।

ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਹੈ ਅਤੇ ਲੋਕਾਂ ਦੇ ਹਿੱਤਾਂ ਦਾ ਧਿਆਨ ਰੱਖਦੀ ਹੈ। ਜ਼ਿਕਰਯੋਗ ਹੈ ਕਿ ਰਾਜਵਿੰਦਰ ਸਿੰਘ ਧਰਮਕੋਟ ਦੇ ਨਾਨਾ ਸਾਬਕਾ ਵਜ਼ੀਰ ਸਵ : ਗੁਰਦੇਵ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਮੂਹਰਲੀ ਕਤਾਰ ਦੇ ਆਗੂ ਸਨ ਤੇ ਪਿਤਾ ਸ਼ੀਤਲ ਸਿੰਘ ਹਲਕਾ ਧਰਮਕੋਟ ਤੋਂ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਹਨ।

ਰਾਜਵਿੰਦਰ ਸਿੰਘ ਦੇ ਸਿਆਸੀ ਸਫਰ 'ਤੇ ਇੱਕ ਝਾਤ

ਰਾਜਵਿੰਦਰ ਸਿੰਘ ਟਕਸਾਲੀ ਅਕਾਲੀ ਤੇ ਰੀਅਲ ਅਸਟੇਟ ਨਾਲ ਜੁੜੇ ਹੋਏ ਹਨ। ਮੋਗਾ ਦੇ ਰੀਅਲ ਅਸਟੇਟ ਕਾਰੋਬਾਰੀ ਰਾਜਵਿੰਦਰ ਸਿੰਘ ਨੂੰ ਅਕਾਲੀ ਦਲ ਨੇ ਫ਼ਰੀਦਕੋਟ ਲੋਕ ਸੀਟ ਉਪਰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਰਾਜਵਿੰਦਰ ਸਿੰਘ ਦਾ ਪਰਿਵਾਰ ਟਕਸਾਲੀ ਅਕਾਲੀ ਹੈ, ਉਸ ਦੇ ਪਿਤਾ ਸੀਤਲ ਸਿੰਘ ਵਿਧਾਨ ਸਭਾ ਹਲਕਾ ਧਰਮਕੋਟ ਤੋਂ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਹਨ, ਜਦਕਿ ਰਾਜਵਿੰਦਰ ਸਿੰਘ 2010 ਤੋਂ 2012 ਤੱਕ ਯੂਥ ਅਕਾਲੀ ਦਲ ਦੇ ਪੰਜਾਬ ਮੀਤ ਪ੍ਰਧਾਨ ਰਹਿ ਚੁੱਕੇ ਹਨ।

ਸੀਤਲ ਸਿੰਘ ਨੇ ਮੋਗਾ ਦੇ ਧਰਮਕੋਟ ਵਿਧਾਨ ਸਭਾ ਹਲਕੇ ਤੋਂ 1997, 2002 ਅਤੇ 2007 ਵਿੱਚ ਲਗਾਤਾਰ ਤਿੰਨ ਵਾਰ ਚੋਣ ਜਿੱਤੀ ਸੀ ਪਰ ਧਰਮਕੋਟ ਨੂੰ ਹੱਦਬੰਦੀ ਵਿੱਚ ਜਨਰਲ ਹਲਕਾ ਬਣਾਉਣ ਤੋਂ ਬਾਅਦ ਉਨ੍ਹਾਂ ਨੂੰ ਟਿਕਟ ਨਹੀਂ ਦਿੱਤੀ ਗਈ। ਗੁਰਦੇਵ ਸਿੰਘ ਨੇ 1977, 1980, 1985, 1997 ਅਤੇ 2002 ਵਿੱਚ ਲਗਾਤਾਰ ਪੰਜ ਚੋਣਾਂ ਜਿੱਤੀਆਂ, 2007 ਵਿੱਚ ਕਾਂਗਰਸੀ ਉਮੀਦਵਾਰ ਜੋਗਿੰਦਰ ਸਿੰਘ ਤੋਂ ਹਾਰਨ ਤੋਂ ਪਹਿਲਾਂ।

2008 ਵਿੱਚ ਹੱਦਬੰਦੀ ਤੋਂ ਬਾਅਦ ਪੰਜਗਰਾਈਆਂ ਨੂੰ ਜੈਤੋ ਵਿਧਾਨ ਸਭਾ ਹਲਕਾ ਵਜੋਂ ਦੁਬਾਰਾ ਨਾਮ ਦਿੱਤਾ ਗਿਆ ਸੀ ਤੇ ਗੁਰਦੇਵ ਸਿੰਘ 2012 ਵਿੱਚ ਆਪਣੀ ਪਿਛਲੀ ਵਿਧਾਨ ਸਭਾ ਚੋਣ ਹਾਰ ਗਏ ਸਨ। ਫਿਰ ਕਾਂਗਰਸ ਦੇ ਜੋਗਿੰਦਰ ਸਿੰਘ। ਫਿਰ 2017 ਅਤੇ 2022 ਵਿੱਚ ਉਨ੍ਹਾਂ ਦਾ ਪੁੱਤਰ ਮਨਜੀਤ ਸਿੰਘ 'ਸੂਬਾ ਸਿੰਘ' ਬਾਦਲ ਜੈਤੋ ਸੀਟ ਤੋਂ ਵਿਧਾਨ ਸਭਾ ਚੋਣ ਹਾਰ ਗਿਆ। ਇਹ ਪਹਿਲੀ ਵਾਰ ਹੈ ਜਦੋਂ ਪਰਿਵਾਰ ਦਾ ਕੋਈ ਵਿਅਕਤੀ ਲੋਕ ਸਭਾ ਲਈ ਚੋਣ ਲੜ ਰਿਹਾ ਹੈ। 2014 ਵਿੱਚ ਸੀਤਲ ਸਿੰਘ ਨੇ ਫਰੀਦਕੋਟ ਤੋਂ ਆਪਣੀ ਨਾਮਜ਼ਦਗੀ ਵਾਪਸ ਲੈ ਲਈ ਸੀ। ਰਾਜਵਿੰਦਰ ਦਸੰਬਰ 2015 ਵਿੱਚ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ ਹੋਏ ਸਨ ਪਰ ਬਾਅਦ ਵਿੱਚ ਉਹ ਅਕਾਲੀ ਦਲ ਵਿੱਚ ਵਾਪਸ ਆ ਗਏ।

ਕਲਾਕਾਰਾਂ ਨਾਲ ਹੋਵੇਗੀ ਕਾਰੋਬਾਰੀ ਦੀ ਟੱਕਰ

ਕਾਬਿਲੇਗੌਰ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਪੰਜਾਬੀ ਗਾਇਕ ਤੇ ਅਦਾਕਾਰ ਕਰਮਜੀਤ ਸਿੰਘ ਅਨਮੋਲ ਨੂੰ ਫ਼ਰੀਦਕੋਟ ਤੋਂ ਉਮੀਦਵਾਰ ਐਲਾਨਿਆ ਗਿਆ ਜਦਕਿ ਭਾਜਪਾ ਨੇ ਪੰਜਾਬੀ ਗਾਇਕ ਹੰਸਰਾਜ ਹੰਸ ਨੂੰ ਉਮੀਦਵਾਰ ਐਲਾਨਿਆ। ਅਕਾਲੀ ਦਲ ਦੇ ਉਮੀਦਵਾਰ ਕਾਰੋਬਾਰੀ ਰਾਜਵਿੰਦਰ ਸਿੰਘ ਪੰਜਾਬ ਦੇ ਵੱਡੇ ਗਾਇਕ ਨੂੰ ਟੱਕਰ ਦੇਣਗੇ। ਕਾਂਗਰਸ ਨੇ ਅਜੇ ਆਪਣੇ ਪੱਤੇ ਨਹੀਂ ਖੋਲ੍ਹੇ ਹਨ।

ਫ਼ਰੀਦਕੋਟ ਲੋਕ ਸਭਾ ਹਲਕੇ ਦਾ ਪਿਛੋਕੜ

ਪਿਛੋਕੜ ਉਤੇ ਝਾਤ ਮਾਰੀਏ ਤਾਂ ਪਤਾ ਲੱਗਦਾ ਹੈ ਇਹ ਹਲਕਾ 1977 ਵਿੱਚ ਹੋਂਦ ਵਿੱਚ ਆਇਆ ਸੀ। ਉਦੋਂ ਤੋਂ ਹੁਣ ਤੱਕ ਇਸ ਹਲਕੇ ’ਤੇ ਕਿਸੇ ਇੱਕ ਪਾਰਟੀ ਦਾ ਪੱਕਾ ਕਬਜ਼ਾ ਨਹੀਂ ਰਿਹਾ। 1977 ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ (ਅਕਾਲੀ ਦਲ) ਤੇ 1980 ਵਿੱਚ ਬੀਬੀ ਗੁਰਬਿੰਦਰ ਕੌਰ ਬਰਾੜ (ਕਾਂਗਰਸ), 1984 ਵਿੱਚ ਭਾਈ ਸ਼ਮਿੰਦਰ ਸਿੰਘ (ਅਕਾਲੀ ਦਲ) ਤੇ 1989 ਵਿੱਚ ਜਗਦੇਵ ਸਿੰਘ ਖੁੱਡੀਆਂ (ਅਕਾਲੀ ਦਲ) ਨੇ ਜਿੱਤ ਪ੍ਰਾਪਤ ਕੀਤੀ।

1991 ਵਿੱਚ ਜਗਮੀਤ ਸਿੰਘ ਬਰਾੜ (ਕਾਂਗਰਸ) ਤੇ ਫੇਰ 1996 ਤੇ 1998 ਵਿੱਚ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਜਿੱਤ ਦਾ ਝੰਡਾ ਗੱਡਿਆ। 1999 ਵਿੱਚ ਜਗਮੀਤ ਸਿੰਘ ਬਰਾੜ (ਕਾਂਗਰਸ) ਜੇਤੂ ਰਹੇ ਤੇ 2004 ਵਿੱਚ ਫੇਰ ਸੁਖਬੀਰ ਬਾਦਲ ਜੇਤੂ ਰਹੇ। 2009 ਵਿੱਚ ਪਰਮਜੀਤ ਕੌਰ ਗੁਲਸ਼ਨ (ਅਕਾਲੀ) ਜੇਤੂ ਰਹੇ ਤਾਂ 2014 ਵਿੱਚ ਪ੍ਰੋ. ਸਾਧੂ ਸਿੰਘ (ਆਪ) ਜੇਤੂ ਰਹੇ। 2019 ਵਿੱਚ ਮੁਹੰਮਦ ਸੁਦੀਕ (ਕਾਂਗਰਸ) ਦੇ ਸਿਰ ਜਿੱਤ ਦਾ ਸਿਹਰਾ ਬੱਝਿਆ।

ਇਹ ਵੀ ਪੜ੍ਹੋ : Pawan Tinu Join AAP: ਅਕਾਲੀ ਆਗੂ ਪਵਨ ਟੀਨੂੰ 'ਆਪ' 'ਚ ਹੋਏ ਸ਼ਾਮਿਲ; ਸੀਐਮ ਭਗਵੰਤ ਮਾਨ ਨੇ ਕੀਤਾ ਸਵਾਗਤ

Trending news