Batala News: ਬਟਾਲਾ 'ਚ ਖਾਲਿਸਤਾਨ ਦੇ ਪੋਸਟਰ ਲਗਾਉਣ ਵਾਲੇ ਪੁਲਿਸ ਨੇ ਕੀਤੇ ਕਾਬੂ
Advertisement
Article Detail0/zeephh/zeephh2088201

Batala News: ਬਟਾਲਾ 'ਚ ਖਾਲਿਸਤਾਨ ਦੇ ਪੋਸਟਰ ਲਗਾਉਣ ਵਾਲੇ ਪੁਲਿਸ ਨੇ ਕੀਤੇ ਕਾਬੂ

Batala News: ਅੱਜ ਸਵੇਰੇ ਬਟਾਲਾ ਦੇ ਹਿੰਦ ਬਹੁ ਗਿਣਤੀ ਵਾਲੇ ਇਲਾਕੇ ਵਿੱਚ 2 ਨੌਜਵਾਨਾਂ ਵੱਲੋਂ ਖਾਲਿਸਤਾਨ ਨਾਲ ਸਬੰਧਤ ਪੋਸਟਰ ਲਗਾ ਦਿੱਤੇ ਗਏ ਸਨ। ਜਿਸ ਤੋਂ ਬਾਅਦ ਇਲਾਕੇ ਦਾ ਮਾਹੌਲ ਤਨਾਅਪੂਰਨ ਹੋ ਗਿਆ ਸੀ।

Batala News: ਬਟਾਲਾ 'ਚ ਖਾਲਿਸਤਾਨ ਦੇ ਪੋਸਟਰ ਲਗਾਉਣ ਵਾਲੇ ਪੁਲਿਸ ਨੇ ਕੀਤੇ ਕਾਬੂ

Batala News(Bhopal Singh): ਬਟਾਲਾ 'ਚ ਖਾਲਿਸਤਾਨ ਜ਼ਿੰਦਾਬਾਦ ਦੇ ਪੋਸਟਰ ਲਗਾਏ ਜਾਣ ਤੋਂ ਬਾਅਦ ਮਾਹੌਲ ਤਣਾਅਪੂਰਨ ਹੋ ਗਿਆ ਹੈ। ਸੰਘਣੀ ਆਬਾਦੀ ਵਾਲੇ ਵਿਸ਼ੇਸ਼ ਹਿੰਦੂ ਇਲਾਕੇ ਵਿੱਚ ਕੁਝ ਸ਼ਰਾਰਤੀ ਅਨਸਰਾਂ ਨੇ ਖਾਲਿਸਤਾਨ ਜਿੰਦਾਬਾਦ ਦੇ ਦਿਨ-ਦਿਹਾੜੇ ਪੋਸਟਰ ਲਗਾਏ ਜਾਣ ਤੋਂ ਬਾਅਦ ਹਿੰਦੂ ਸੰਗਠਨ ਗੁੱਸੇ 'ਚ ਆ ਗਏ। ਇਸ ਮੌਕੇ ਜ਼ਿਲ੍ਹਾ ਤੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਵੱਡੀ ਗਿਣਤੀ ਵਿੱਚ ਲੋਕ ਘਟਨਾ ਵਾਲੀ ਥਾਂ ਇਕੱਠਾ ਹੋਣੇ ਸ਼ੁਰੂ ਹੋ ਗਏ। ਇਸੇ ਦੌਰਾਨ ਪੁਲਿਸ ਨੇ ਮੋਰਚਾ ਸਾਂਭਦੇ ਹੋਏ ਦੋ ਘੰਟਿਆਂ ਵਿੱਚ ਹੀ ਇਹ ਪੋਸਟਰ ਲਗਾਉਣ ਵਾਲੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਜਿਸ 'ਚ ਇਕ ਬਾਲਗ ਅਤੇ ਦੂਸਰਾ ਨਬਾਲਗ ਹੈ। ਪੁਲਿਸ ਨੇ ਦੋਨਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।

ਐਸਐਸਪੀ ਬਟਾਲਾ ਅਸ਼ਵਨੀ ਗੁਟਿਆਲ ਨੇ ਦੱਸਿਆ ਕਿ ਜਿਵੇਂ ਹੀ ਸਾਨੂੰ ਖਾਲਿਸਤਾਨ ਦੇ ਪੋਸਟਰਾਂ ਸਬੰਧੀ ਜਾਣਕਾਰੀ ਮਿਲੀ ਤਾਂ ਸਾਡੀ ਪੁਲਿਸ ਟੀਮ ਵੱਲੋਂ ਮੌਕੇ ਤੇ ਪਹੁੰਚੇ ਕੇ ਸਭ ਤੋਂ ਪਹਿਲਾ ਘਟਨਾ ਵਾਲੀ ਥਾਂ ਦਾ ਜਾਇਜਾ ਲਿਆ ਗਿਆ ਅਤੇ ਪੁਲਿਸ ਨੇ ਸਭ ਤੋਂ ਪਹਿਲਾ ਉਸ ਇਲਾਕੇ ਵਿੱਚ ਇੱਕਠੇ ਹੋਏ ਲੋਕਾਂ ਨੂੰ ਸਾਂਤ ਕਰਵਾਇਆ ਅਤੇ ਫਿਰ ਜਾਂਚ ਆਰੰਭ ਕੀਤੀ। ਜਿਸ ਤੋਂ ਬਾਅਦ ਇਲਾਕੇ ਵਿੱਚ ਲੱਗੇ ਸੀਸੀਟੀਵੀ ਖੰਗਾਲੇ ਗਏ ਸਨ। ਜਿਨ੍ਹਾਂ ਦੇ ਅਧਾਰ ਤੇ ਪੁਲਿਸ ਨੇ ਦੋਵਾਂ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਕਾਬੂ ਕਰ ਲਿਆ। ਫਿਲਹਾਲ ਪੁਲਿਸ ਵੱਲੋਂ ਇਨ੍ਹਾਂ ਮੁਲਜ਼ਮਾਂ ਤੋਂ ਹੋਰ ਡੁੰਘਾਈ ਨਾਲ ਪੁੱਛਗਿੱਛ ਕੀਤੀ ਗਈ।

ਇਹ ਵੀ ਪੜ੍ਹੋ:  Paytm Payments Bank: Paytm ਯੂਜ਼ਰ ਲਈ ਝਟਕਾ, 1 ਮਾਰਚ ਤੋਂ ਬੰਦ ਹੋ ਜਾਣਗੀਆਂ ਕਈ ਸੇਵਾਵਾਂ, RBI ਨੇ ਲਗਾਈ ਪਾਬੰਦੀ

ਦੱਸਦਈਏ ਕਿ ਪੋਸਟਰ ਲੱਗਣ ਤੋਂ ਬਾਅਦ ਇਲਾਕੇ ਦੇ ਹਿੰਦ ਸੰਗਠਨ ਨਾਲ ਸਬੰਧਤ ਲੋਕਾਂ ਵੱਲੋਂ ਵੀਰਵਾਰ ਨੂੰ ਬੰਦ ਦੀ ਕਾਲ ਵੀ ਦੇ ਦਿੱਤੀ ਗਈ ਸੀ। ਹਿੰਦੂ ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਇਹ ਪੋਸਟਰ ਚਰਖੀ ਬਾਜ਼ਾਰ, ਮਾਤਾ ਮੰਦਰ ਨੇੜੇ ਅਤੇ ਕਿਲਾ ਮੋੜ ਨੇੜੇ ਲਾਏ ਗਏ ਹਨ। ਇਹ ਪੋਸਟਰ ਦਿਨ-ਦਿਹਾੜੇ ਲਾਏ ਗਏ ਸਨ ਅਤੇ ਮੁਲਜ਼ਮ ਵੀ ਮੌਕੇ ਤੋਂ ਫਰਾਰ ਹੋ ਗਏ ਸਨ।

ਇਹ ਵੀ ਪੜ੍ਹੋ: Moga Rape News: ਮੋਗਾ 'ਚ ਨਾਬਾਲਗ ਲੜਕੀ ਦੇ ਨਾਲ 5 ਵਿਅਕਤੀਆਂ ਨੇ ਕੀਤਾ ਬਲਾਤਕਾਰ

 

Trending news