Amritsar News: ਅੰਮ੍ਰਿਤਸਰ ਵਿੱਚ ਵਿਰਾਸਤੀ ਮਾਰਗ 'ਤੇ ਸ਼ਰਧਾਲੂਆਂ ਦੀ ਫੋਟੋਗ੍ਰਾਫਰਾਂ ਨੇ ਕੀਤੀ ਕੁੱਟਮਾਰ
Advertisement
Article Detail0/zeephh/zeephh2523476

Amritsar News: ਅੰਮ੍ਰਿਤਸਰ ਵਿੱਚ ਵਿਰਾਸਤੀ ਮਾਰਗ 'ਤੇ ਸ਼ਰਧਾਲੂਆਂ ਦੀ ਫੋਟੋਗ੍ਰਾਫਰਾਂ ਨੇ ਕੀਤੀ ਕੁੱਟਮਾਰ

  Amritsar News:  ਅੰਮ੍ਰਿਤਸਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜਾਣ ਵਾਲੇ ਰਸਤੇ ਵਿਰਾਸਤੀ ਮਾਰਗ ਉਤੇ ਆਏ ਦਿਨ ਫੋਟੋਗ੍ਰਾਫਰਾਂ ਦੀ ਗੁੰਡਾਗਰਦੀ ਲਗਾਤਾਰ ਵਧਦੀ ਜਾ ਰਹੀ ਹੈ।

Amritsar News: ਅੰਮ੍ਰਿਤਸਰ ਵਿੱਚ ਵਿਰਾਸਤੀ ਮਾਰਗ 'ਤੇ ਸ਼ਰਧਾਲੂਆਂ ਦੀ ਫੋਟੋਗ੍ਰਾਫਰਾਂ ਨੇ ਕੀਤੀ ਕੁੱਟਮਾਰ

Amritsar News:  ਅੰਮ੍ਰਿਤਸਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜਾਣ ਵਾਲੇ ਰਸਤੇ ਵਿਰਾਸਤੀ ਮਾਰਗ ਉਤੇ ਆਏ ਦਿਨ ਫੋਟੋਗ੍ਰਾਫਰਾਂ ਦੀ ਗੁੰਡਾਗਰਦੀ ਲਗਾਤਾਰ ਵਧਦੀ ਜਾ ਰਹੀ ਹੈ। ਆਏ ਦਿਨ ਸ਼ਰਧਾਲੂਆਂ ਦੇ ਨਾਲ ਝਗੜੇ ਕਰਨ ਦੇ ਮਾਮਲੇ ਸਾਹਮਣੇ ਆ ਰਹੇ ਹਨ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਪੁਖਤਾ ਕਾਰਵਾਈ ਨਹੀਂ ਕੀਤੀ ਜਾ ਰਹੀ। 

ਇੱਕ ਪਰਿਵਾਰ ਨਵਾਂ ਸ਼ਹਿਰ ਤੋਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਗੁਰੂ ਘਰ ਵਿੱਚ ਮੱਥਾ ਟੇਕਣ ਲਈ ਪੁੱਜਿਆ ਤੇ ਮੱਥਾ ਟੇਕਣ ਤੋਂ ਬਾਅਦ ਜਦੋਂ ਪਰਿਵਾਰ ਆਪਣੇ ਘਰ ਨੂੰ ਵਾਪਸ ਜਾਣ ਲੱਗਾ ਤਾਂ ਵਿਰਾਸਤੀ ਮਾਰਗ ਉੱਤੇ ਲੜ ਰਹੇ ਨੌਜਵਾਨਾਂ ਨੂੰ ਪਰਿਵਾਰ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਲਟਾ ਉਨ੍ਹਾਂ ਨੌਜਵਾਨਾਂ ਨੇ ਪਰਿਵਾਰ ਦੇ ਹੀ ਨੌਜਵਾਨ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਹ ਸਾਰੀ ਘਟਨਾ ਵਿਰਾਸਤੀ ਮਾਰਗ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।

ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਇੱਕ ਨੌਜਵਾਨ ਨੂੰ ਪੰਜ ਸੱਤ ਨੌਜਵਾਨ ਬੁਰੀ ਤਰ੍ਹਾਂ ਕੁੱਟਮਾਰ ਕਰ ਰਹੇ ਹਨ ਉੱਥੇ ਪੀੜਤ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦਾ ਇਕਲੌਤਾ ਭਰਾ ਹੈ ਜਿਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ ਤੇ ਉਸਦੀ ਹੱਥ ਦੀ ਉਂਗਲ ਵੀ ਤੋੜ ਦਿੱਤੀ ਹੈ।

ਉਸਦੇ ਸਿਰ ਵਿੱਚ ਵੀ ਪੂਰੀ ਤਰ੍ਹਾਂ ਸੱਟਾਂ ਮਾਰੀਆਂ ਗਈਆਂ ਹਨ ਜਦੋਂ ਅਸੀਂ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਉਨ੍ਹਾਂ ਨਾਲ ਹੀ ਬਦਸਲੂਕੀ ਕੀਤੀ ਗਈ ਉੱਥੇ ਹੀ ਪੀੜਤ ਪਰਿਵਾਰ ਨੇ ਮੀਡੀਆ ਅੱਗੇ ਗੁਹਾਰ ਲਗਾਉਂਦੇ ਹੋਏ ਕਿਹਾ ਕਿ ਸਾਨੂੰ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ਼ ਦਿਵਾਇਆ ਜਾਵੇ।

ਅਸੀਂ ਗੁਰੂ ਘਰ ਮੱਥਾ ਟੇਕਣ ਲਈ ਆਏ ਸੀ ਤੇ ਸਾਡੇ ਨਾਲ ਇਹ ਭਾਣਾ ਵਾਪਰ ਗਿਆ। ਉੱਥੇ ਹੀ ਪੁਲਿਸ ਅਧਿਕਾਰੀ ਸੰਦੀਪ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਡੇ ਕੋਲ ਸ਼ਿਕਾਇਤ ਆਈ ਹੈ ਕਿ ਇੱਕ ਸ਼ਰਧਾਲੂ ਪਰਿਵਾਰ ਜੋ ਬਾਹਰੋਂ ਆਏ ਸਨ ਉਨ੍ਹਾਂ ਦੇ ਨਾਲ ਕੁਝ ਲੋਕਾਂ ਨੇ ਵਿਰਾਸਤੀ ਮਾਰਗ ਵਿੱਚ ਕੁੱਟਮਾਰ ਕੀਤੀ ਹੈ। ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ। ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ : Punjab Bypolls: ਪੰਜਾਬ ਵਿਧਾਨ ਸਭਾ ਦੀਆਂ 4 ਸੀਟਾਂ ਦੀ ਜ਼ਿਮਨੀ ਚੋਣ ਲਈ 63 ਫ਼ੀਸਦੀ ਵੋਟਿੰਗ : ਸਿਬਿਨ ਸੀ

Trending news