ਸ਼ੰਭੂ ਸਰਹੱਦ 'ਤੇ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਪ੍ਰਦਰਸ਼ਨ ਕਰ ਰਹੇ ਪੰਜਾਬ ਦੇ ਕਿਸਾਨ ਭਲਕੇ ਬੁੱਧਵਾਰ ਨੂੰ ਦਿੱਲੀ ਲਈ ਰਵਾਨਾ ਹੋਣਗੇ। ਕਿਸਾਨਾਂ ਨੇ ਇਹ ਫੈਸਲਾ ਕੇਂਦਰ ਨਾਲ ਮੀਟਿੰਗ ਤੋਂ ਬਾਅਦ ਲਿਆ ਹੈ। ਕੇਂਦਰ ਨੇ 5 ਫਸਲਾਂ ਕਪਾਹ, ਮੱਕੀ, ਦਾਲ, ਅਰਹਰ ਅਤੇ ਉੜਦ 'ਤੇ ਘੱਟੋ-ਘੱਟ ਸਮਰਥਨ ਮੁੱਲ ਦੇਣ ਦਾ ਪ੍ਰਸਤਾਵ ਰੱਖਿਆ ਸੀ।
ਸ਼ੰਭੂ ਬਾਰਡਰ ਉੱਤੇ ਕਿਸਾਨਾਂ ਦੀਆਂ ਤਸਵੀਰਾਂ ਬਿਆਂ ਕਰਦੀ ਹਨ ਕਿਸਾਨ ਦੇ ਹੌਂਸਲੇ ਹਨ ਬੁਲੰਦ, ਦੇਖੋ ਤਸਵੀਰਾਂ
ਕਿਸਾਨ ਲਗਾਤਾਰ ਸ਼ੰਭੂ ਬਾਰਡਰ ਉੱਤੇ ਡਟੇ ਹੋਏ ਹਨ। ਇਸ ਤਸਵੀਰ ਵਿੱਚ ਬਾਰਡਰ ਉੱਤੇ ਕਾਫ਼ੀ ਜਿਆਦਾ ਇੱਕਠ ਦੇਖ ਸਕਦੇ ਹੋ। ਕਿਸਾਨ ਆਪਣੇ ਟਰੈਕਟਰ ਟਰਾਲੀਆਂ ਲੈ ਕੇ ਬਾਰਡਰ ਉੱਤੇ ਆਏ ਹੋਏ ਤੇ ਦਿੱਲੀ ਕੂਚ ਦੀ ਤਿਆਰੀ ਵਿੱਚ ਹਨ।
ਅਗਲੀ ਤਸਵੀਰ ਵਿੱਚ ਨਿਹੰਗ ਸਿੰਘ ਦਿਖਾਈ ਦੇ ਰਹੇ ਹਨ ਅਤੇ ਅਰਦਾਸ ਕਰ ਰਹੇ ਹਨ। ਇਸ ਵਾਰ ਕਿਸਾਨ ਦੇ ਨਾਲ ਨਿਹੰਗ ਸਿੰਘ ਵੀ ਅੰਦੋਲਨ ਵਿੱਚ ਸ਼ਾਮਿਲ ਹੋਣ ਲਈ ਆਏ ਹਨ।
ਇਹ ਤਸਵੀਰ ਸ਼ੰਭੂ ਬਾਰਡਰ ਦੀ ਹੈ ਜਿੱਥੇ ਕਿਸਾਨ ਆਪਣੇ ਖੇਤੀ ਵੀ ਕਰ ਰਹੇ ਹਨ। ਪੰਜਾਬ ਦੇ ਕੁਝ ਕਿਸਾਨਾਂ ਨੇ ਸ਼ੰਭੂ ਸਰਹੱਦ 'ਤੇ ਫਲਾਈਓਵਰ ਦੇ ਉੱਪਰ ਬਣੇ ਡਿਵਾਈਡਰ 'ਤੇ ਮਿੱਟੀ ਵਿੱਚ ਪਿਆਜ਼ ਲਗਾ ਦਿੱਤੇ ਹਨ।
ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਲਈ ਲੰਗਰ ਵੀ ਲਗਾਇਆ ਗਿਆ ਹੈ ਤਾਂ ਜੋ ਕਿਸਾਨ ਆਪਣੇ ਸੰਘਰਸ਼ ਲਈ ਹੋਰ ਜ਼ਿਆਦਾ ਹਿੰਮਤ ਬਣੀ ਰਹੇ।
ਕਿਸਾਨ ਇਸ ਤਸਵੀਰ ਵਿੱਚ ਪੁਲਿਸ ਦੇ ਅੱਥਰੂ ਗੈਸ ਅਤੇ ਰਬੜ ਦੀਆਂ ਗੋਲੀਆਂ ਦਾ ਸਾਹਮਣਾ ਕਰ ਰਹੇ ਹਨ। ਇਸ ਦੌਰਾਨ ਮੈਡੀਕਲ ਕੈਂਪ ਲਗਾ ਕੇ ਇਲਾਜ ਕੀਤਾ ਜਾ ਰਿਹਾ ਹੈ ਜਿੱਥੇ ਹਰ ਰੋਜ਼ ਸਰਦੀ, ਖਾਂਸੀ ਅਤੇ ਪੇਟ ਦਰਦ ਤੋਂ ਪੀੜਤ ਕਿਸਾਨ ਆ ਰਹੇ ਹਨ। ਉਨ੍ਹਾਂ ਨੂੰ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ।
ਦਿੱਲੀ ਕੂਚ ਦੇ ਐਲਾਨ ਵਿਚਕਾਰ ਹੁਣ ਸ਼ੰਭੂ ਸਰਹੱਦ 'ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਦੂਜਾ ਪਾਸੇ ਕਿਸਾਨਾਂ ਵੱਲੋਂ ਵੀ ਲਗਾਤਾਰ ਗਿਣਤੀ ਵੱਧ ਰਹੀ ਹੈ।
ट्रेन्डिंग फोटोज़