Kisan Andolan 2.0: ਕਿਸਾਨਾਂ ਉਪਰ ਅੱਥਰੂ ਗੈਸ ਦੇ ਗੋਲੇ ਦਾਗੇ ਗਏ ਅਤੇ ਦੂਜੇ ਪਾਸੇ ਖਨੌਰੀ ਬਾਰਡਰ ਉਪਰ ਵੀ ਅੱਥਰੂ ਦੇ ਗੈਸ ਦੇ ਗੋਲੇ ਸੁੱਟੇ ਗਏ ਹਨ। ਇਥੇ ਮਾਹੌਲ ਤਣਾਅਪੂਰਨ ਬਣ ਗਿਆ ਹੈ।
ਕਿਸਾਨੀ ਅੰਦੋਲਨ ਦੀ ਕਹਾਣੀ ਤਸਵੀਰਾਂ ਦੀ ਜ਼ੁਬਾਨੀ; ਸੱਤਾ ਨਾਲ ਸੰਘਰਸ਼ ਕਰਦਾ ਅੰਨਦਾਤਾ
ਸ਼ੰਭੂ ਬਾਰਡਰ ਉਤੇ ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਉਪਰ ਗੈਸ ਦੇ ਗੋਲੇ ਦਾਗੇ ਗਏ। ਇਸ ਕਾਰਨ ਕਿਸਾਨਾਂ ਵਿੱਚ ਭੱਜ ਦੌੜ ਮਚ ਗਈ ਪਰ ਕੁਝ ਕਿਸਾਨਾਂ ਨੇ ਗੈਸ ਦੇ ਗੋਲਿਆਂ ਨਾਲ ਨਜਿੱਠਣ ਲਈ ਤਰੀਕੇ ਲੱਭ ਲਏ।
ਹਰਿਆਣਾ ਪੁਲਿਸ ਵੱਲੋਂ ਅੱਥਰੂ ਗੈਸ ਅਤੇ ਲਾਠੀਚਾਰਜ ਤੋਂ ਬਾਅਦ ਕਿਸਾਨ ਆਪਣੇ ਨਾਲ ਮਸ਼ੀਨਾਂ ਲੈ ਕੇ ਤੁਰੇ ਹੋਏ ਹਨ।
ਕਿਸਾਨ ਆਪਣੇ ਨਾਲ ਲਗਭਗ ਛੇ ਮਹੀਨੇ ਦਾ ਰਾਸ਼ਨ ਲੈ ਕੇ ਤੁਰੇ ਹੋਏ ਹਨ। ਇਸ ਦੌਰਾਨ ਬੁੱਧਵਾਰ ਨੂੰ ਕਿਸਾਨਾਂ ਨੇ ਸਵੇਰ ਵੇਲੇ ਚਾਹ ਅਤੇ ਹੋਰ ਲੰਗਰ ਲਗਾਏ।
ਦਿੱਲੀ ਕੂਚ ਕਰ ਰਹੇ ਕਿਸਾਨ ਲਾਈਨਾਂ ਵਿੱਚ ਟਰੈਕਟਰ-ਟਰਾਲੀਆਂ ਲੈ ਕੇ ਅੱਗੇ ਵਧੇ। ਸ਼ੰਭੂ ਬਾਰਡਰ ਉਪਰ ਉਨ੍ਹਾਂ ਰੋਕਣ ਉਪਰੰਤ ਵੀ ਉਨ੍ਹਾਂ ਨੇ ਕਤਾਰਾਂ ਨਹੀਂ ਤੋੜੀਆਂ।
ਦਿੱਲੀ ਕੂਚ ਲਈ ਵੱਡੀ ਗਿਣਤੀ ਵਿੱਚ ਕਿਸਾਨ ਸ਼ੰਭੂ ਬਾਰਡਰ ਉਪਰ ਟਰੈਕਟਰ-ਟਰਾਲੀਆਂ ਤੇ ਆਪਣੇ ਹੋਰ ਵਾਹਨ ਲੈ ਕੇ ਪੁੱਜੇ ਹਨ। ਕਿਸਾਨ ਖਾਣ-ਪੀਣ ਦਾ ਸਾਮਾਨ ਵੀ ਨਾਲ ਲੈ ਕੇ ਆਏ ਹਨ।
ਸ਼ੰਭੂ ਬਾਰਡਰ ਉਪਰ ਇਕੱਠੇ ਹੋਏ ਕਿਸਾਨਾਂ ਉਪਰ ਸ਼ਾਮ ਵੇਲੇ ਵੀ ਹਰਿਆਣਾ ਪੁਲਿਸ ਵੱਲੋਂ ਰੁਕ-ਰੁਕ ਕੇ ਅੱਥਰੂ ਗੈਸ ਦੇ ਗੋਲਿਆਂ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਕਾਰਨ ਕਿਸਾਨਾਂ ਵਿੱਚ ਭੱਜ ਦੌੜ ਵਾਲਾ ਮਾਹੌਲ ਬਣ ਗਿਆ।
ट्रेन्डिंग फोटोज़