ਪੰਜਾਬ 'ਚ ਖੁੱਲ੍ਹਣਗੇ ਹੈਵੀ ਡਰਾਈਵਿੰਗ ਲਾਇਸੈਂਸ ਸੈਂਟਰ ਤੇ ਟ੍ਰੇਨਿੰਗ ਸੈਂਟਰ
ਹੈਵੀ ਲਾਇਸੈਂਸ ਅਤੇ ਟ੍ਰੇਨਿੰਗ ਸੈਂਟਰ ਬਣਨ ਨਾਲ ਵਧੇਗੀ ਲਾਇਸੈਂਸ ਦੀ ਗਿਣਤੀ।
ਹੁਣ ਤੱਕ ਪੰਜਾਬ ਦੇ ਮਲੋਟ 'ਚ ਸਿਰਫ਼ ਇੱਕ ਡਰਾਈਵਿੰਗ ਟ੍ਰੇਨਿੰਗ ਸੈਂਟਰ।
ਸੂਬੇ ਵਿੱਚ ਮਹਿਜ਼ ਇੱਕ ਇੱਕ ਡਰਾਈਵਿੰਗ ਟ੍ਰੇਨਿੰਗ ਸੈਂਟਰ ਹੋਣ ਕਾਰਨ ਪੰਜਾਬ ਵਾਸੀਆਂ ਦੀ ਹੁੰਦੀ ਸੀ ਖੱਜਲ-ਖੁਆਰੀ।
ਅਮਰਗੜ੍ਹ ਦੇ ਪਿੰਡ ਤੋਲਾਵਾਲ ਤੇ ਦੁਆਬੇ ਦੇ ਕਪੂਰਥਲਾ ਨੇੜੇ ਹੈਵੀ ਡਰਾਇਵਿੰਗ ਲਾਇਸੈਂਸ ਤੇ ਟ੍ਰੇਨਿੰਗ ਸੈਂਟਰ ਖੋਲ੍ਹੇ ਜਾਣਗੇ।
ਦੁਆਬਾ ਵਿੱਚ ਟ੍ਰੇਨਿੰਗ ਸੈਂਟਰ ਖੁੱਲ੍ਹਣ ਨਾਲ ਦੁਆਬਾ ਤੇ ਮਾਝਾ ਦੇ ਲੋਕਾਂ ਨੂੰ ਮਿਲੇਗੀ ਭਾਰੀ ਰਾਹਤ।
ਪੰਜਾਬ ਸਰਕਾਰ ਪਹਿਲਾਂ ਹੀ ਲਾਇਸੈਂਸ ਬਣਾਉਣ ਦੀ ਗੁੰਝਲਦਾਰ ਪ੍ਰਕਿਰਿਆ ਨੂੰ ਕਰ ਚੁੱਕੀ ਹੈ ਆਸਾਨ।
ਮੁੱਖ ਮੰਤਰੀ ਭਗਵੰਤ ਮਾਨ ਨੇ ਬਜਟ ਦੇ ਆਖਰੀ ਦਿਨ ਦੋ ਹੈਵੀ ਡਰਾਈਵਿੰਗ ਲਾਇਸੈਂਸ ਸੈਂਟਰ ਅਤੇ ਟ੍ਰੇਨਿੰਗ ਸੈਂਟਰ ਬਣਾਉਣ ਦਾ ਕੀਤਾ ਐਲਾਨ।
ट्रेन्डिंग फोटोज़