Samrala News: ਸਮਰਾਲਾ ਤਹਿਸੀਲ ਦੇ ਪਟਵਾਰ ਯੂਨੀਅਨ ਵੱਲੋਂ ਅੱਜ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕੀਤੀ ਗਈ ਪਟਵਾਰੀਆਂ ਵੱਲੋਂ ਬਲੈਕ ਮੇਲਿੰਗ ਦੇ ਦੋਸ਼ਾਂ ਹੇਠ ਨਾਅਰੇਬਾਜ਼ੀ ਵੀ ਕੀਤੀ ਗਈ।
Trending Photos
Patwaris Strike News (ਵਰੁਣ ਕੌਸ਼ਲ) : ਸਮਰਾਲਾ ਤਹਿਸੀਲ ਵਿੱਚ ਕੱਲ੍ਹ ਹੋਏ ਹਾਈ ਵੋਲਟੇਜ ਡਰਾਮਾ ਤੋਂ ਬਾਅਦ ਸਮਰਾਲਾ ਤਹਿਸੀਲ ਦੇ ਪਟਵਾਰ ਯੂਨੀਅਨ ਵੱਲੋਂ ਅੱਜ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕੀਤੀ ਗਈ ਪਟਵਾਰੀਆਂ ਵੱਲੋਂ ਬਲੈਕ ਮੇਲਿੰਗ ਦੇ ਦੋਸ਼ਾਂ ਹੇਠ ਨਾਅਰੇਬਾਜ਼ੀ ਵੀ ਕੀਤੀ ਗਈ।
ਉਨ੍ਹਾਂ ਨੇ ਕਿਹਾ ਕਿ ਜਦ ਤੱਕ ਇਨ੍ਹਾਂ ਖਿਲਾਫ਼ ਕੇਸ ਦਰਜ ਨਹੀਂ ਹੁੰਦਾ ਉਦੋਂ ਤੱਕ ਇਹ ਹੜਤਾਲ ਇਸੇ ਤਰ੍ਹਾਂ ਜਾਰੀ ਰਹੇਗੀ। ਪਟਵਾਰੀਆਂ ਵੱਲੋਂ ਲਿਖਤੀ ਰੂਪ ਵਿੱਚ ਐਸਡੀਐਮ ਨੂੰ ਸ਼ਿਕਾਇਤ ਦਿੱਤੀ ਗਈ ਹੈ। ਕਾਬਿਲੇਗੌਰ ਹੈ ਕਿ ਪਿੰਡ ਮਾਣਕੀ ਦੇ ਕੁੱਝ ਵਿਅਕਤੀਆਂ ਵੱਲੋਂ ਪਟਵਾਰੀ ਖ਼ਿਲਾਫ਼ 7 ਲੱਖ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਕੀਤੇ ਗਏ ਵੋਲਟੇਜ ਡਰਾਮਾ ਤੋਂ ਬਾਅਦ ਸਮਰਾਲਾ ਤਹਿਸੀਲ ਦੇ ਪਟਵਾਰ ਯੂਨੀਅਨ ਵੱਲੋਂ ਅੱਜ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ ਗਈ। ਪਟਵਾਰੀਆਂ ਵੱਲੋਂ ਬਲੈਕ ਮੇਲਿੰਗ ਦੇ ਦੋਸ਼ਾਂ ਹੇਠ ਨਾਅਰੇਬਾਜ਼ੀ ਵੀ ਕੀਤੀ ਗਈ।
ਉਨ੍ਹਾਂ ਨੇ ਕਿਹਾ ਕਿ ਜਦ ਤੱਕ ਇਨ੍ਹਾਂ ਖਿਲਾਫ਼ ਕੇਸ ਦਰਜ ਨਹੀਂ ਹੁੰਦਾ ਉਦੋਂ ਤੱਕ ਇਹ ਹੜਤਾਲ ਇਸ ਤਰ੍ਹਾਂ ਜਾਰੀ ਰਹੇਗੀ। ਪਟਵਾਰੀਆ ਨੇ ਕਿਹਾ ਕਿ ਜੋ ਇਲਜ਼ਾਮ ਇਹਨਾਂ ਵਿਅਕਤੀਆਂ ਵੱਲੋਂ ਲਗਾਏ ਗਏ ਹਨ ਉਹ ਸਰਾਸਰ ਗਲਤ ਅਤੇ ਝੂਠੇ ਹਨ। ਕਿਉਂਕਿ ਇਹ ਜੋ ਜ਼ਮੀਨ ਹੈ ਇਹ ਮਹੰਤਾਂ ਤੋਂ ਚੇਲੇ ਤੇ ਹੁਣ ਇਹ ਜ਼ਮੀਨ ਨੂੰ ਆਪਣੇ ਨਾਮ ਕਰਵਾਉਣਾ ਚਾਹੁੰਦੇ ਸਨ ਪਰੰਤੂ ਜਦੋਂ ਪਟਵਾਰੀ ਨੇ ਇਹ ਜ਼ਮੀਨ ਇਨ੍ਹਾਂ ਦੇ ਨਾਮ ਨਹੀਂ ਕੀਤੀ ਤਾਂ ਉਲਟਾ ਇਨ੍ਹਾਂ ਵੱਲੋਂ ਪਟਵਾਰੀ ਨੂੰ ਪੈਸੇ ਦੇਣ ਦੀ ਗੱਲ ਆਖੀ ਗਈ।
ਸਮਰਾਲਾ ਤਹਿਸੀਲ ਵਿੱਚ ਹੋਏ ਹਾਈ ਵੋਲਟੇਜ ਡਰਾਮੇ ਤੋਂ ਬਾਅਦ ਹੁਣ ਪਟਵਾਰੀਆਂ ਵੱਲੋਂ ਤਹਿਸੀਲਦਾਰ ਅਤੇ ਐਸਡੀਐਮ ਨੂੰ ਲਿਖਤੀ ਤੌਰ ਉਤੇ ਸ਼ਿਕਾਇਤ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਜਦ ਤੱਕ ਇਨ੍ਹਾਂ ਖਿਲਾਫ਼ ਕੋਈ ਕਾਰਵਈ ਨਹੀਂ ਹੁੰਦੀ ਤਦ ਤੱਕ ਇਹ ਹੜਤਾਲ ਇਸ ਤਰ੍ਹਾਂ ਜਾਰੀ ਰਹੇਗੀ। ਕਿਉਂਕਿ ਇਸ ਹਾਈ ਵੋਲਟੇਜ ਡਰਾਮੇ ਨਾਲ ਪਟਵਾਰੀਆਂ ਉਤੇ ਜੋ ਦੋਸ਼ ਲਗਾਏ ਹਨ ਉਨ੍ਹਾਂ ਨਾਲ ਪਟਵਾਰੀਆਂ ਦੀ ਛਵੀ ਖ਼ਰਾਬ ਹੋ ਰਹੀ ਹੈ। ਉਥੇ ਹੀ ਐਸਡੀਐਮ ਸਮਰਾਲਾ ਨੂੰ ਪਟਵਾਰ ਯੂਨੀਅਨ ਵੱਲੋਂ ਲਿਖਤੀ ਤੌਰ ਉਤੇ ਇੱਕ ਸ਼ਿਕਾਇਤ ਦਿੱਤੀ ਗਈ ਅਤੇ ਜਲਦੀ ਤੋਂ ਜਲਦੀ ਕਾਰਵਾਈ ਲਈ ਗੱਲ ਆਖੀ ਗਈ।
ਐਸਡੀਐਮ ਰਜਨੀਸ਼ ਅਰੋੜਾ ਨੇ ਲਿਖਤੀ ਤੌਰ ਉਤੇ ਪਟਵਾਰ ਯੂਨੀਅਨ ਵੱਲੋਂ ਦਿੱਤੀ ਗਈ ਸ਼ਿਕਾਇਤ ਉਤੇ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਜੋ ਪਹਿਲਾਂ ਇਸ ਸੰਤਾਂ ਦੇ ਚੇਲੇ ਤੋਂ ਵਿਕੀ ਹੋਈ ਜ਼ਮੀਨ ਦੀ ਜਾਂਚ ਕੀਤੀ ਜਾਵੇਗੀ ਕਿ ਇਹ ਕਿਸ ਤਰ੍ਹਾਂ ਵਿਕੀ ਹੈ ਅਤੇ ਜੋ ਇਸ ਵਿੱਚ ਸ਼ਾਮਿਲ ਹੋਣਗੇ, ਉਨ੍ਹਾਂ ਉੱਤੇ ਵੀ ਕਾਰਵਾਈ ਕੀਤੀ ਜਾਵੇਗੀ।