ਰਿਸ਼ਵਤ ਮੰਗਣ ਵਾਲਾ ਪਟਵਾਰੀ ਮੋਹਨ ਸਿੰਘ ਪਹਿਲਾਂ ਕਾਨੂੰਗੋ ਦੇ ਅਹੁਦੇ ’ਤੋਂ ਸੇਵਾ ਮੁਕਤ ਹੋ ਚੁੱਕਾ ਸੀ, ਮੌਜੂਦਾ ਸਮੇਂ ’ਚ ਪੰਜਾਬ ਸਰਕਾਰ ਵਲੋਂ ਇਸਨੂੰ ਆਰਜ਼ੀ ਤੌਰ ’ਤੇ ਭਰਤੀ ਕੀਤਾ ਗਿਆ ਸੀ।
Trending Photos
Patwari taking bribe News: ਭਗਵੰਤ ਮਾਨ ਸਰਕਾਰ ਦੁਆਰਾ ਪਟਵਾਰੀਆਂ ਦੀ ਘਾਟ ਨੂੰ ਪੂਰਾ ਕਰਨ ਲਈ ਆਰਜ਼ੀ ਤੌਰ ’ਤੇ ਪਟਵਾਰੀਆਂ ਦੀ ਭਰਤੀ ਕੀਤੀ ਗਈ ਸੀ, ਪਰ ਹੁਣ ਇਹ ਠੇਕੇ ’ਤੇ ਰੱਖੇ ਗਏ ਸੇਵਾਮੁਕਤ ਪਟਵਾਰੀ ਹੀ ਰਿਸ਼ਵਤ ਲੈਂਦੇ ਫੜੇ ਜਾ ਰਹੇ ਹਨ।
ਲੁਧਿਆਣਾ ’ਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਵਲੋਂ ਮੁੱਲਾਂਪੁਰ ਦਾਖਾ ਦੇ ਪਟਵਾਰ ਭਵਨ ’ਚ ਸਟਿੰਗ ਆਪ੍ਰੇਸ਼ਨ (Sting Operation) ਕੀਤਾ ਗਿਆ। ਇਸ ਦੌਰਾਨ ਪਟਵਾਰੀ ਮੋਹਨ ਸਿੰਘ ਨੂੰ ਰਿਸ਼ਵਤ ਦੇ 5 ਹਜ਼ਾਰ ਰੁਪਏ ਸਮੇਤ ਰੰਗੇ ਹੱਥੀਂ (Red Handed) ਕਾਬੂ ਕੀਤਾ ਗਿਆ।
ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਇਹ ਰਿਸ਼ਵਤ ਮੰਗਣ ਵਾਲਾ ਪਟਵਾਰੀ ਮੋਹਨ ਸਿੰਘ ਪਹਿਲਾਂ ਕਾਨੂੰਗੋ ਦੇ ਅਹੁਦੇ ’ਤੋਂ ਸੇਵਾ ਮੁਕਤ ਹੋ ਚੁੱਕਾ ਸੀ, ਮੌਜੂਦਾ ਸਮੇਂ ’ਚ ਪੰਜਾਬ ਸਰਕਾਰ (Punjab Government) ਨੇ ਇਸਨੂੰ ਆਰਜ਼ੀ ਤੌਰ ’ਤੇ ਭਰਤੀ ਕੀਤਾ ਸੀ।
ਦਰਅਸਲ ਪਿੰਡ ਦਾਖਾ ਦੇ ਸਾਬਕਾ ਸਰਪੰਚ ਵਰਿੰਦਰ ਸਿੰਘ ਨੇ ਇੱਕ ਏਕੜ ਜ਼ਮੀਨ ਦਾ ਇੰਤਕਾਲ ਦਰਜ ਕਰਵਾਉਣਾ ਸੀ, ਜਿਸ ਲਈ ਪਟਵਾਰੀ ਮੋਹਨ ਸਿੰਘ ਨੇ ਉਸ ਕੋਲੋਂ 10 ਹਜ਼ਾਰ ਰੁਪਏ ਦੀ ਮੰਗ ਕੀਤੀ। ਸਾਬਕਾ ਸਰਪੰਚ ਨੇ ਇਹ ਸਾਰੀ ਰਿਸ਼ਵਤ ਮੰਗੇ ਜਾਣ ਵਾਲੀ ਗੱਲ ਹਲਕਾ ਇੰਚਾਰਜ ਸੇਖੋਂ ਨਾਲ ਸਾਂਝੀ ਕੀਤੀ।
ਜਦੋਂ ਤੈਅ ਕੀਤੀ ਰਿਸ਼ਵਤ ਦੀ ਰਕਮ ਅਤੇ ਸਮੇਂ ਅਨੁਸਾਰ ਪਟਵਾਰੀ ਨੂੰ ਪੰਜ ਹਜ਼ਾਰ ਰੁਪਏ ਰਿਸ਼ਵਤ ਦਿੱਤੀ ਗਈ ਤਾਂ ਡਾ. ਕੰਗ ਨੇ ਰਿਸ਼ਵਤ ਵਾਲੇ ਨੋਟ ਬਰਾਮਦ ਕਰਨ ਉਪੰਰਤ ਮੀਡੀਆ ’ਚ ਵਿਖਾਏ। ਇਸ ਸਾਰੀ ਘਟਨਾ ਤੋਂ ਬਾਅਦ ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਨੂੰ ਸੌਂਪਣ ਲਈ ਰਿਸ਼ਵਤਖੋਰ ਪਟਵਾਰੀ ਨੂੰ ਸਥਾਨਕ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।
ਪਟਵਾਰੀ ਮੋਹਨ ਸਿੰਘ ਦਾ ਸਟਿੰਗ ਆਪ੍ਰੇਸ਼ਨ ਕੀਤਾ ਗਿਆ ਤਾਂ ਉਸ ਸਮੇਂ 'ਆਪ' ਆਗੂ (AAP Leaders) ਮੋਹਨ ਸਿੰਘ ਮਾਜਰੀ, ਕਰਮ ਸਿੰਘ, ਕਮਲ ਦਾਖਾ ਸਮੇਤ ਹੋਰ ਆਗੂ ਮੌਕੇ ’ਤੇ ਹਾਜ਼ਰ ਸਨ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਵਲੋਂ ਆਰਥਿਕ ਤੌਰ ’ਤੇ ਕਮਜ਼ੋਰ ਬੱਚਿਆਂ ਨੂੰ 2,000 ਰੁਪਏ ਪ੍ਰਤੀ ਮਹੀਨਾ ਦੀ ਮਦਦ