Patiala News: ਪਟਿਆਲਾ ਵਿੱਚ ਇੱਕ ਨੌਕਰਾਣੀ ਪਿਉ ਅਤੇ ਪੁੱਤਰ ਨੂੰ ਨੌਕਰਾਣੀ ਵਲੋਂ ਖਾਣੇ ਵਿੱਚ ਬੇਹੋਸ਼ੀ ਦੀ ਦਵਾਈ ਮਲਾ ਕੇ ਬੇਹੋਸ਼ ਕੀਤਾ।
Trending Photos
Patiala News: ਪਟਿਆਲਾ ਵਿੱਚ ਇੱਕ ਨੌਕਰਾਣੀ ਦਾ ਸਨਸਨੀਖੇਜ ਖੁਲਾਸਾ ਸਾਹਮਣੇ ਆਇਆ ਹੈ। ਦਰਅਸਲ SST ਨਗਰ ਵਿੱਚ ਰਹਿਣ ਵਾਲੇ ਪਿਉ ਅਤੇ ਪੁੱਤਰ ਨੂੰ ਨੌਕਰਾਣੀ ਵਲੋਂ ਖਾਣੇ ਵਿੱਚ ਬੇਹੋਸ਼ੀ ਦੀ ਦਵਾਈ ਮਲਾ ਕੇ ਬੇਹੋਸ਼ ਕੀਤਾ। ਰਿਸ਼ਤੇਦਾਰ ਆਉਣ 'ਤੇ ਨੌਕਰਾਣੀ ਭੱਜ ਗਈ।
ਐਸਐਸਟੀ ਨਗਰ ਇਲਾਕੇ ਵਿੱਚ ਰਹਿਣ ਵਾਲੇ ਇੱਕ ਵਪਾਰੀ ਅਤੇ ਉਸ ਦੇ ਪੁੱਤਰ ਨੂੰ ਬੇਹੋਸ਼ ਕਰਕੇ ਲੁੱਟਣ ਦੀ ਸਾਜ਼ਿਸ਼ ਰਚਣ ਵਾਲੀ ਨੌਕਰਾਣੀ ਦੀ ਯੋਜਨਾ ਉਸ ਸਮੇਂ ਨਾਕਾਮ ਹੋ ਗਈ ਜਦੋਂ ਉਸ ਦੀ ਸਿਹਤ ਵਿਗੜਨ ’ਤੇ ਉਸ ਨੇ ਆਪਣੇ ਰਿਸ਼ਤੇਦਾਰ ਨੂੰ ਫੋਨ ਕੀਤਾ। ਰਿਸ਼ਤੇਦਾਰ ਦੇ ਪਹੁੰਚਦੇ ਹੀ ਨੌਕਰਾਣੀ ਆਪਣਾ ਬੈਗ ਲੈ ਕੇ ਆਪਣੇ ਸਾਥੀਆਂ ਸਮੇਤ ਭੱਜ ਗਈ।
ਪਰਿਵਾਰ ਕੋਲ ਇਸ ਨੌਕਰਾਣੀ ਦਾ ਆਈਡੀ ਪਰੂਫ਼ ਸੀ, ਜਿਸ ਦੇ ਆਧਾਰ 'ਤੇ ਲਾਹੌਰੀ ਗੇਟ ਪੁਲਿਸ ਨੇ ਐਫ.ਆਈ.ਆਰ ਦਰਜ ਕਰ ਲਈ ਹੈ। 15 ਜੁਲਾਈ ਦੀ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਪਿਓ-ਪੁੱਤਰ ਬੇਹੋਸ਼ ਹੋ ਗਏ ਅਤੇ 16 ਜੁਲਾਈ ਦੀ ਦੁਪਹਿਰ ਨੂੰ ਹੋਸ਼ ਵਿੱਚ ਆਏ।
ਇਹ ਵੀ ਪੜ੍ਹੋ: Drug Trafficking Case: ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਮਲੇ 'ਚ ED ਨੇ ਸਕੱਤਰ-ਸਿੰਘ ਤੇ ਹੋਰਾਂ ਖਿਲਾਫ ਕੇਸ ਦਰਜ
ਜਿਵੇਂ ਹੀ ਉਸ ਨੂੰ ਹੋਸ਼ ਆਇਆ ਤਾਂ ਭੁਪਿੰਦਰ ਸਿੰਘ ਪੁੱਤਰ ਸ਼ੁਭਕਰਨ ਸਿੰਘ ਨੇ ਆਪਣੇ ਬਿਆਨ ਦਰਜ ਕਰਵਾਏ, ਜਿਸ ਤੋਂ ਬਾਅਦ ਨੌਕਰਾਣੀ ਅਰਪਿਤਾ ਪਿੰਡ ਰੋਲਪਾ ਨੇਪਾਲ ਅਤੇ ਇੱਕ ਅਣਪਛਾਤੇ ਸਾਥੀ ਖਿਲਾਫ ਐੱਫ.ਆਈ.ਆਰ. ਦਰਜ ਕਰਕੇ ਅਗਲੀ ਕਾਰਵਾਈ ਸ਼ੂਰੁ ਕਰ ਦਿੱਤੀ ਗਈ। ਐਫਆਈਆਰ ਅਨੁਸਾਰ ਭੁਪਿੰਦਰ ਸਿੰਘ ਨੇ ਮੁਲਜ਼ਮ ਲੜਕੀ ਨੂੰ ਆਪਣੇ ਇੱਕ ਦੋਸਤ ਰਾਹੀਂ ਘਰ ਵਿੱਚ ਨੌਕਰਾਣੀ ਵਜੋਂ ਰੱਖਿਆ ਸੀ।
ਅਜੇ ਤਿੰਨ ਹਫ਼ਤੇ ਪਹਿਲਾਂ ਹੀ ਨੌਕਰੀ 'ਤੇ ਲੱਗੀ ਇਸ ਨੌਕਰਾਣੀ ਨੇ 15 ਜੁਲਾਈ ਦੀ ਰਾਤ ਨੂੰ ਖਾਣੇ 'ਚ ਬੇਹੋਸ਼ੀ ਦੀ ਦਵਾਈ ਮਿਲਾ ਦਿੱਤੀ ਸੀ। ਘਟਨਾ ਦੇ ਸਮੇਂ ਭੁਪਿੰਦਰ ਸਿੰਘ ਦੀ ਪਤਨੀ ਅਤੇ ਵੱਡੀ ਧੀ ਕਿਸੇ ਕੰਮ ਲਈ ਸ਼ਹਿਰ ਤੋਂ ਬਾਹਰ ਗਈਆਂ ਹੋਈਆਂ ਸਨ, ਇਸ ਦੌਰਾਨ ਘਰ ਵਿੱਚ ਪਿਓ-ਪੁੱਤ ਇਕੱਲੇ ਸਨ।
ਖਾਣਾ ਖਾਣ ਤੋਂ ਬਾਅਦ ਜਦੋਂ ਸ਼ੁਭਕਰਨ ਨੂੰ ਚੱਕਰ ਆਇਆ ਤਾਂ ਉਸ ਨੇ ਘਰ ਦੇ ਨੇੜੇ ਰਹਿੰਦੇ ਆਪਣੇ ਚਾਚੇ ਦੇ ਲੜਕੇ ਨੂੰ ਬੁਲਾਇਆ। ਜਦੋਂ ਚਚੇਰਾ ਭਰਾ ਘਰ ਪਹੁੰਚਿਆ ਤਾਂ ਉਸ ਨੇ ਦੋਵਾਂ ਨੂੰ ਹਸਪਤਾਲ ਦਾਖਲ ਕਰਵਾਇਆ।
ਇਹ ਵੀ ਪੜ੍ਹੋ: Fazilka Murder Case: ਖੇਤ 'ਚ ਪਾਣੀ ਦੀ ਵਾਰੀ ਨੂੰ ਕੈ ਪਿਓ-ਪੁੱਤ ਦਾ ਗੋਲੀਆਂ ਮਾਰ ਕੇ ਕਤਲ