Pathankot News: ਪਠਾਨਕੋਟ ਪੁਲਿਸ ਨੂੰ ਉਦੋਂ ਵੱਡੀ ਕਾਮਯਾਬੀ ਜਦੋਂ ਤਿੰਨ ਨਸ਼ਾ ਤਸਕਰਾਂ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ 8 ਕਿਲੋ 315 ਗ੍ਰਾਮ ਹੈਰੋਇਨ ਬਰਾਮਦ ਕੀਤੀ।
Trending Photos
Pathankot News: ਪਠਾਨਕੋਟ ਪੁਲਿਸ ਨੂੰ ਉਦੋਂ ਵੱਡੀ ਕਾਮਯਾਬੀ ਜਦੋਂ ਤਿੰਨ ਨਸ਼ਾ ਤਸਕਰਾਂ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ 8 ਕਿਲੋ 315 ਗ੍ਰਾਮ ਹੈਰੋਇਨ ਬਰਾਮਦ ਕੀਤੀ। ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ 50 ਕਰੋੜ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਇਨੋਵਾ ਕਾਰ ਦੇ ਤੇਲ ਟੈਂਕ ਵਿੱਚ ਹੈਰੋਇਨ ਛੁਪਾ ਕੇ ਲਿਆਂਦੀ ਜਾ ਰਹੀ ਸੀ। ਪੁਲਿਸ ਨੇ ਡਰੱਗ ਮਨੀ 5 ਲੱਖ ਰੁਪਏ ਦੀ ਖੇਪ ਵੀ ਬਰਾਮਦ ਕੀਤੀ ਹੈ। ਡੀਆਈਜੀ ਬਾਰਡਰ ਰੇਂਜ ਰਾਕੇਸ਼ ਕੌਸ਼ਲ ਨੇ ਪ੍ਰੈਸ ਕਾਨਫਰੰਸ ਵਿੱਚ ਜਾਣਕਾਰੀ ਦਿੱਤੀ।
ਉਨ੍ਹਾਂ ਨੇ ਦੱਸਿਆ ਕਿ ਐਸਐਸਪੀ ਪਠਾਨਕੋਟ ਸੋਹੇਲ ਮੀਰ ਦੀ ਟੀਮ ਨੇ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਹੈ। ਜੰਮੂ-ਕਸ਼ਮੀਰ ਤੋਂ ਲਿਆਂਦੀ ਗਈ ਨਸ਼ੀਲੇ ਪਦਾਰਥਾਂ ਦੀ ਖੇਪ ਤਰਨਤਾਰਨ ਵਿੱਚ ਸਪਲਾਈ ਕੀਤੀ ਜਾਣੀ ਸੀ।
ਮਾਧੋਪੁਰ ਵਿਖੇ ਲਗਾਏ ਗਏ ਅੰਤਰਰਾਜੀ ਨਾਕੇ ਦੌਰਾਨ ਜੰਮੂ ਕਸ਼ਮੀਰ ਤੋਂ ਆਉਣ ਵਾਲੇ ਵਹੀਕਲਾਂ ਦੀ ਕੀਤੀ ਜਾ ਰਹੀ ਚੈਕਿੰਗ ਦੌਰਾਨ ਇਨੋਵਾ ਗੱਡੀ ਨੰਬਰ ਪੀਬੀ09ੑਵੀ2824 ਨੂੰ ਪੁਲਿਸ ਪਾਰਟੀ ਵੱਲੋਂ ਰੋਕਿਆ ਗਿਆ ਤਾਂ ਗੱਡੀ ਨੂੰ ਚਲਾ ਰਹੇ ਵਿਅਕਤੀ ਨੇ ਆਪਣਾ ਨਾਂ ਗੁਰਜੰਟ ਸਿੰਘ ਉਰਫ ਰਵੀ ਪੁੱਤਰ ਸੁਖਦੇਵ ਸਿੰਘ ਅਤੇ ਉਸ ਨਾਲ ਬੈਠੇ ਵਿਅਕਤੀ ਨੇ ਆਪਣਾ ਨਾਂ ਸਿਮਰਜੀਤ ਸਿੰਘ ਉਰਫ ਨਿੱਕਾ ਬਾਠ ਪੁੱਤਰ ਗੁਰਪਾਲ ਸਿੰਘ ਵਾਸੀਆਨ ਕਿਲ੍ਹ ਮੁਹੱਲਾ ਫਤਿਆਬਾਦ ਜ਼ਿਲ੍ਹਾ ਤਰਨ ਤਾਰਨ ਦੱਸਿਆ। ਜੋ ਉਕਤ ਵਿਅਕਤੀਆਂ ਪਾਸੋਂ ਤਲਾਸ਼ੀ ਦੌਰਾਨ 15 ਗ੍ਰਾਮ ਹੈਰੋਇਨ ਅਤੇ 5 ਲੱਖ ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ ਸੀ। ਪੁਲਿਸ ਨੇ ਉਕਤ ਮੁਲਜ਼ਮਾਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਥਾਣਾ ਸੁਜਾਨਪੁਰ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ।
ਚਾਰ ਦਿਨਾਂ ਦੇ ਪੁਲਿਸ ਰਿਮਾਂਡ ਦੌਰਾਨ ਉਕਤ ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਮੰਨਿਆ ਕਿ ਉਨ੍ਹਾਂ ਨੇ ਇਨੋਵਾ ਗੱਡੀ ਦੀ ਤੇਲ ਵਾਲੀ ਟੈਂਕੀ ਵਿੱਚ ਬਣਾਏ ਗੁਪਤ ਖਾਨੇ ਵਿੱਚ 8 ਕਿਲੋ 300 ਹੈਰੋਇਨ ਰੱਖੀ ਹੈ, ਜੋ ਪੁਲਿਸ ਨੇ ਉੱਥੋਂ ਬਰਾਮਦ ਕੀਤੀ।
ਇਹ ਵੀ ਪੜ੍ਹੋ : Arvind Kejriwal News: ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਦੇਣ ਵਾਲੀ ਪਟੀਸ਼ਨ 'ਤੇ ਪਟੀਸ਼ਨਕਰਤਾ ਨੂੰ 75 ਹਜ਼ਾਰ ਰੁਪਏ ਜੁਰਮਾਨਾ, ਜਾਣੋ ਕਾਰਨ
ਪੁੱਛਗਿੱਛ ਦੌਰਾਨ ਮੁਲਜ਼ਮਾਂ ਦੇ ਫਰਦ ਇੰਕਸਾਫ ਮੁਤਾਬਿਕ ਹਰਪਾਲ ਸਿੰਘ ਉਰਫ਼ ਬਿੱਟੂ ਭਲਵਾਨ ਪੁੱਤਰ ਨਿਸ਼ਾਨ ਸਿੰਘ ਵਾਸੀ ਜਾਮਾ ਰਾਏ ਥਾਣਾ ਗੋਇੰਦਵਾਲ ਜ਼ਿਲ੍ਹਾ ਤਰਨ ਤਾਰਨ ਅਤੇ ਜਸਪ੍ਰੀਤ ਸਿੰਘ ਪੁੱਤਰ ਜਾਗਰ ਸਿੰਘ ਵਾਸੀ ਜੋੜ ਸਿੰਘ ਵਾਲਾ ਜਿਲ੍ਹਾ ਤਰਨ ਤਾਰਨ ਨੂੰ ਮੁਕੱਦਮਾ ਵਿੱਚ ਨਾਮਜ਼ਦ ਕੀਤਾ ਗਿਆ। ਜੋ ਜਸਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰ ਕੇ 06 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਜਿਨ੍ਹਾਂ ਤੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ।