Sangrur News: ਸੰਗਰੂਰ ਸੀਟ ਤੋਂ ਲੋਕਸਭਾ ਚੋਣ ਲੜਨ ਬਾਰੇ ਕਿਹਾ ਕਿ ਜੇਕਰ ਪਾਰਟੀ ਮੈਨੂੰ ਟਿਕਟ ਦਿੰਦੀ ਹੈ ਤਾਂ ਮੈਂ ਜਰੂਰ ਚੋਣ ਲੜ੍ਹਨ ਲਈ ਤਿਆਰ ਹਾਂ।
Trending Photos
Sangrur News: ਅੱਜ ਲਹਿਰਾਗਾਗਾ ਪਹੁੰਚੇ ਪਰਮਿੰਦਰ ਢੀਂਡਸਾ ਨੇ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਬਾਦਲ ਅਤੇ ਅਕਾਲੀ ਦਲ ਸੰਯੁਕਤ ਦੇ ਗੱਠਜੋੜ ਨਾਲ ਦੋਵੇ ਪਾਰਟੀਆਂ ਨੂੰ ਵੱਡੀ ਮਜ਼ਬੂਤੀ ਮਿਲੀ ਹੈ। ਪੰਜਾਬ ਦੇ ਹਲਾਤ ਅੱਜ ਦੇ ਸਮੇਂ ਵਿੱਚ ਬਹੁਤ ਜ਼ਿਆਦਾ ਖਰਾਬ ਹੋ ਚੁੱਕੇ ਹਨ, ਅਕਾਲੀ ਦਲ ਹੀ ਪੰਜਾਬ ਨੂੰ ਮੁੜ ਤੋਂ ਲੀਹਾਂ 'ਤੇ ਲਿਆ ਸਕਦਾ ਹੈ। ਇਸ ਲਈ ਪੰਜਾਬ ਦੇ ਹਾਲਾਤਾਂ ਨੂੰ ਦੇਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਨੂੰ ਮਜ਼ਬੂਤ ਕਰਨ ਦੀ ਲੋੜ ਸੀ, ਜਿਸ ਲਈ ਸਾਡੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ।
ਸੰਗੂਰਰ ਤੋਂ ਲੋਕ ਸਭਾ ਸੀਟ
ਪਰਿੰਮਦਰ ਸਿੰਘ ਢੀਂਡਸਾ ਨੇ ਸੰਗਰੂਰ ਸੀਟ ਤੋਂ ਲੋਕਸਭਾ ਚੋਣ ਲੜਨ ਬਾਰੇ ਕਿਹਾ ਕਿ ਜੇਕਰ ਪਾਰਟੀ ਮੈਨੂੰ ਟਿਕਟ ਦਿੰਦੀ ਹੈ ਤਾਂ ਮੈਂ ਚੋਣ ਲੜ੍ਹਨ ਲਈ ਤਿਆਰ ਹਾਂ। ਪਿਛਲੀ ਵਾਰ ਵੀ ਮੈਂ ਪਾਰਟੀ ਦੇ ਹੁਕਮ 'ਤੇ ਹੀ ਸੰਗਰੂਰ ਤੋਂ ਹੀ ਚੋਣ ਲੜੀ ਸੀ।
ਅਕਾਲੀ-ਭਾਜਪਾ ਗਠਜੋੜ
ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਭਾਜਪਾ ਨਾਲ ਗੱਠਜੋੜ ਨੂੰ ਲੈ ਕੇ ਪਰਮਿੰਦਰ ਢੀਂਡਸਾ ਨੇ ਕਿਹਾ ਸਿਆਸਤ ਇਹੋ ਜਿਹੀ ਚੀਜ਼ ਹੈ ਉਸਦਾ ਕੁਝ ਪਤਾ ਨਹੀਂ ਕਦੋਂ ਮੋੜ ਲੈ ਲਵੇ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਦੋਵੇ ਪਾਰਟੀ ਇੱਕ ਸਨ ਪਰ ਕਈ ਵੇਲੇ ਸਬਬ ਹੀ ਐਵੇ ਦਾ ਬਣਦਾ ਹੈ ਕਿ ਤੁਹਾਨੂੰ ਆਪਣੇ ਪੁਰਾਣੀ ਸਾਥੀ ਛੱਡਣੇ ਪੈਦੇ ਹਨ।
ਕਿਸਾਨੀ ਮੰਗਾਂ ਜਲਦ ਹੋਣ
ਕਿਸਾਨਾਂ ਦੇ ਧਰਨੇ ਨੂੰ ਲੈ ਕੇ ਢੀਂਡਸਾ ਨੇ ਕਿਹਾ ਕਿਸਾਨਾਂ ਵਿੱਚ ਆਪਸੀ ਧੜੇਬੰਦੀ ਹੈ ਜੇਕਰ ਕਿਸਾਨ ਜੱਥੇਬੰਦੀਆਂ ਇਕੱਠੀਆਂ ਹੁੰਦੇ ਹਨ ਤਾਂ ਕਿਸਾਨੀਂ ਮੰਗਾਂ ਦਾ ਹੁਣ ਤੱਕ ਹੱਲ ਜਾਣਾ ਸੀ। ਉਹਨਾਂ ਨੇ ਕਿਹਾ ਅਸੀਂ ਤਾਂ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮੰਨੀਆਂ ਜਾਣੀਆਂ ਚਾਹੀਦੀਆਂ ਹਨ।
ਅਕਾਲੀ ਦਲ ਅਤੇ ਅਕਾਲੀ ਦਲ ਸੰਯੁਕਤ ਦਾ ਰਲੇਵਾ
ਅਕਾਲੀ ਦਲ ਸੰਯੁਕਤ ਦਾ ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚ ਰਲੇਵੇ ਹੋ ਗਿਆ ਹੈ। ਸੰਯੁਕਤ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਸੁਖਬੀਰ ਸਿੰਘ ਬਾਦਲ ਦੀ ਮੌਜੂਦਗੀ ਵਿੱਚ ਪਾਰਟੀ ਦਾ ਅਕਾਲੀ ਦਲ ਵਿੱਚ ਰਲੇਵੇ ਦਾ ਐਲਾਨ ਕੀਤਾ ਸੀ। ਇਸ ਮੌਕ ਸੁਖਬੀਰ ਸਿੰਘ ਬਾਦਲ ਨੇ ਸੁਖਦੇਵ ਸਿੰਘ ਢੀਂਡਸਾ ਨੂੰ ਪਾਰਟੀ ਦਾ ਸਰਪ੍ਰਸਤ ਬਣਾ ਦਿੱਤਾ ਸੀ। ਲੋਕ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਸੰਯੁਕਤ ਦਾ ਅਕਾਲੀ ਦਲ ਵਿੱਚ ਰਲੇਵਾ ਹੋਣ ਨਾਲ ਦੋਹਾਂ ਪਾਰਟੀਆਂ ਨੂੰ ਅਹਿਮ ਮਜ਼ਬੂਤੀ ਮਿਲੇਗੀ।