ਇਸ ਤਾਰੀਕ ਤੋਂ ਇਨ੍ਹਾਂ ਲੋਕਾਂ ਦਾ PAN Card ਹੋ ਜਾਵੇਗਾ ਰੱਦੀ, ਜਾਣੋ ਪੂਰੀ ਜਾਣਕਾਰੀ
Advertisement
Article Detail0/zeephh/zeephh1503452

ਇਸ ਤਾਰੀਕ ਤੋਂ ਇਨ੍ਹਾਂ ਲੋਕਾਂ ਦਾ PAN Card ਹੋ ਜਾਵੇਗਾ ਰੱਦੀ, ਜਾਣੋ ਪੂਰੀ ਜਾਣਕਾਰੀ

ਜੇਕਰ ਤੁਹਾਡੇ ਕੋਲ ਪੈਨ ਕਾਰਡ ਹੈ ਅਤੇ ਤੁਸੀਂ ਹੁਣ ਤੱਕ ਇਸ ਨੂੰ ਆਧਾਰ ਕਾਰਡ ਦੇ ਨਾਲ ਲਿੰਕ ਨਹੀਂ ਕੀਤਾ ਹੈ ਤਾਂ ਇਹ ਖ਼ਬਰ ਤੁਹਾਡੇ ਲਈ ਹੀ ਹੈ। 

 

ਇਸ ਤਾਰੀਕ ਤੋਂ ਇਨ੍ਹਾਂ ਲੋਕਾਂ ਦਾ PAN Card ਹੋ ਜਾਵੇਗਾ ਰੱਦੀ, ਜਾਣੋ ਪੂਰੀ ਜਾਣਕਾਰੀ

PAN Aadhaar Card Link Deadline news: ਅੱਜ ਦੇ ਸਮੇਂ ਵਿੱਚ ਲੱਗਭਗ ਹਰ ਭਾਰਤੀ ਕੋਲ ਪੈਨ ਕਾਰਡ ਤੇ ਆਧਾਰ ਕਾਰਡ ਹੈ ਅਤੇ ਇਸ ਦੋਵੇਂ ਦਸਤਾਵੇਜ਼ ਭਾਰਤ 'ਚ ਹਰ ਲੱਗਭਗ ਖੇਤਰ ਵਿੱਚ ਲਾਜ਼ਮੀ ਵੀ ਹਨ। ਅਜਿਹੇ 'ਚ ਲੋਕਾਂ ਲਈ ਇੱਕ ਜ਼ਰੂਰੀ ਜਾਣਕਾਰੀ ਦੇ ਰਹੇ ਹਾਂ ਕਿ ਜੇਕਰ ਤੁਸੀਂ ਹੁਣ ਤੱਕ ਆਪਣੇ ਆਧਾਰ ਕਾਰਡ ਅਤੇ ਪੈਨ ਕਾਰਡ ਨੂੰ ਇੱਕ ਦੂਜੇ ਨਾਲ ਲਿੰਕ ਨਹੀਂ ਕੀਤਾ ਹੈ ਤਾਂ ਜਲਦ ਹੀ ਕਰ ਲਓ ਕਿਉਂਕਿ ਜੇਕਰ ਦਿੱਤੇ ਗਏ ਸਮੇਂ ਤੱਕ ਅਜਿਹਾ ਨਾ ਕੀਤਾ ਤਾਂ ਤੁਹਾਡਾ ਪੈਨ ਕਾਰਡ ਰੱਦੀ ਮੰਨਿਆ ਜਾਵੇਗਾ।  

ਜੇਕਰ ਤੁਹਾਡੇ ਕੋਲ ਪੈਨ ਕਾਰਡ ਹੈ ਅਤੇ ਤੁਸੀਂ ਹੁਣ ਤੱਕ ਇਸ ਨੂੰ ਆਧਾਰ ਕਾਰਡ ਦੇ ਨਾਲ ਲਿੰਕ ਨਹੀਂ ਕੀਤਾ ਹੈ ਤਾਂ ਇਹ ਖ਼ਬਰ ਤੁਹਾਡੇ ਲਈ ਹੀ ਹੈ। ਦੱਸ ਦਈਏ ਕਿ ਭਾਰਤ ਸਰਕਾਰ ਵੱਲੋਂ ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨਾ ਲਾਜ਼ਮੀ ਕਰ ਦਿੱਤਾ ਗਿਆ ਹੈ। 

PAN Aadhaar Card Link Deadline News:

ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਲਈ ਆਖਰੀ ਤਰੀਕ 31 ਮਾਰਚ 2023 ਵਜੋਂ ਤੈਅ ਕੀਤੀ ਗਈ ਹੈ ਅਤੇ ਜੇਕਰ ਕਿਸੇ ਕਾਰਨ ਤੁਸੀਂ 31 ਮਾਰਚ ਤੱਕ ਵੀ ਆਪਣਾ ਪੈਨ ਕਾਰਡ ਅਤੇ ਆਧਾਰ ਲਿੰਕ ਨਹੀਂ ਕਰਵਾਉਂਦੇ ਹੋ ਤਾਂ ਤੁਹਾਡਾ ਪੈਨ ਕਾਰਡ ਡਿਐਕਟੀਵੇਟ ਹੋ ਜਾਵੇਗਾ। 

ਗੌਰਤਲਬ ਹੈ ਕਿ ਜੇਕਰ ਤੁਹਾਡਾ ਪੈਨ ਕਾਰਡ ਅਯੋਗ ਹੁੰਦਾ ਹੈ ਤਾਂ ਤੁਸੀਂ ਇਨਕਮ ਟੈਕਸ ਰਿਟਰਨ ਦੀ ਪ੍ਰਕਿਰਿਆ ਕਰਨ ਦੇ ਯੋਗ ਵੀ ਨਹੀਂ ਹੋਵੋਗੇ।

ਦੱਸਣਯੋਗ ਹੈ ਕਿ ਹਾਲ ਹੀ ਵਿੱਚ ਇਨਕਮ ਟੈਕਸ ਵਿਭਾਗ ਵੱਲੋਂ ਇੱਕ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਗਈ ਸੀ। ਗੌਰਤਲਬ ਹੈ ਕਿ ਹੁਣ ਤੱਕ ਕਰੋੜਾਂ ਲੋਕਾਂ ਵੱਲੋਂ ਪੈਨ ਕਾਰਡ ਅਤੇ ਆਧਾਰ ਨੂੰ ਲਿੰਕ ਨਹੀਂ ਕੀਤਾ ਗਿਆ ਹੈ ਅਤੇ ਹੁਣ ਇਨ੍ਹਾਂ ਦਸਤਾਵੇਜ਼ਾਂ ਨੂੰ ਇੱਕ ਦੂਜੇ ਨਾਲ ਲਿੰਕ ਕਰਨ ਲਈ 1,000 ਰੁਪਏ ਦਾ ਭੁਗਤਾਨ ਵੀ ਕਰਨਾ ਹੋਵੇਗਾ।

ਇਹ ਵੀ ਪੜ੍ਹੋ: ਦੇਸ਼ ਭਰ 'ਚ ਹੋ ਰਹੀ ਮੌਕ ਡਰਿੱਲ; ਦੇਖੋ ਵੱਖ- ਵੱਖ ਸੂਬਿਆਂ ਦੀ ਕੋਰੋਨਾ ਨਾਲ ਨਜਿੱਠਣ ਦੀ ਤਿਆਰੀ

PAN Aadhaar Card Link Deadline News: ਪੈਨ ਕਾਰਡ ਅਤੇ ਆਧਾਰ ਨੂੰ ਕਿਵੇਂ ਲਿੰਕ ਕਰਨਾ ਹੈ?

  • ਸਭ ਤੋਂ ਪਹਿਲਾਂ ਇਨਕਮ ਟੈਕਸ ਵਿਭਾਗ ਦੀ ਅਧਿਕਾਰਤ ਵੈੱਬਸਾਈਟ 'ਤੇ ਜਾਓ।
  • ਇੱਥੇ ਲਿੰਕ ਆਧਾਰ ਵਿਕਲਪ 'ਤੇ ਕਲਿੱਕ ਕਰੋ 
  • ਲੌਗ ਇਨ ਕਰੋ
  • ਇੱਥੇ ਪੈਨ ਅਤੇ ਯੂਜ਼ਰ ਆਈਡੀ ਦੇ ਨਾਲ ਆਧਾਰ ਕਾਰਡ ਦੇ ਮੁਤਾਬਕ ਨਾਮ ਅਤੇ ਜਨਮ ਮਿਤੀ ਦਰਜ ਕਰੋ 
  • ਖਾਤੇ ਦੀ ਪ੍ਰੋਫਾਈਲ ਸੈਟਿੰਗ 'ਤੇ ਜਾ ਕੇ ਆਧਾਰ ਕਾਰਡ ਲਿੰਕ ਦਾ ਵਿਕਲਪ ਚੁਣੋ।
  • ਆਪਣਾ ਆਧਾਰ ਨੰਬਰ ਅਤੇ ਕੈਪਚਾ ਕੋਡ ਦਰਜ ਕਰੋ। 
  • ਸਭ ਤੋਂ ਹੇਠਾਂ 'Link Aadhaar' ਦੇ ਵਿਕਲਪ 'ਤੇ ਕਲਿੱਕ ਕਰੋ 
  • ਤੁਹਾਡਾ ਪੈਨ ਕਾਰਡ ਆਧਾਰ ਨਾਲ ਲਿੰਕ ਹੋ ਜਾਵੇਗਾ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਇਨਕਮ ਟੈਕਸ ਵਿਭਾਗ ਵੱਲੋਂ PAN Card ਅਤੇ Aadhaar Card Link ਕਰਨ ਦੀ Deadline 31 ਜੁਲਾਈ 2022 ਸੀ ਪਰ ਹੁਣ ਸਰਕਾਰ ਵੱਲੋਂ ਇਨ੍ਹਾਂ ਦੋਵਾਂ ਦਸਤਾਵੇਜ਼ਾਂ ਨੂੰ ਜੋੜਨ ਦੀ ਆਖਰੀ ਤਰੀਕ ਵਧਾ ਕੇ 31 ਮਾਰਚ 2023 ਕਰ ਦਿੱਤੀ ਗਈ ਹੈ ਅਤੇ ਨਾਲ ਹੀ 1000 ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ।

ਇਹ ਵੀ ਪੜ੍ਹੋ: Coronavirus India: ਬਿਹਾਰ 'ਚ ਦਲਾਈ ਲਾਮਾ ਦੇ ਪ੍ਰੋਗਰਾਮ 'ਚ ਪਹੁੰਚੇ 11 ਵਿਦੇਸ਼ੀ ਕੋਰੋਨਾ ਨਾਲ ਸੰਕ੍ਰਮਿਤ

Trending news