ਪਿਓ ਪਾਕਿਸਤਾਨੀ, ਮਾਂ ਬੰਗਲਾ ਦੇਸ਼ ਤੋਂ ਪਰ ਦੋਹਾਂ ਨੇ ਬੱਚੇ ਦਾ ਨਾਮ ਰੱਖਿਆ 'India'
Advertisement

ਪਿਓ ਪਾਕਿਸਤਾਨੀ, ਮਾਂ ਬੰਗਲਾ ਦੇਸ਼ ਤੋਂ ਪਰ ਦੋਹਾਂ ਨੇ ਬੱਚੇ ਦਾ ਨਾਮ ਰੱਖਿਆ 'India'

ਸੋਸ਼ਲ ਮੀਡੀਆ ’ਤੇ ਅਜੀਬੋ-ਗਰੀਬ ਕਿੱਸਾ ਵਾਇਰਲ ਹੋ ਰਿਹਾ ਹੈ, ਦਰਅਸਲ ਪਾਕਿਸਤਾਨੀ-ਬੰਗਲਾਦੇਸ਼ੀ ਜੋੜੇ ਨੇ ਆਪਣੇ ਬੱਚੇ ਦਾ ਨਾਮ ਇੰਡੀਆ ਰੱਖਿਆ ਹੈ।  ਸੋਸ਼ਲ ਮੀਡੀਆ ’ਤੇ ਇਸ ਪੋਸਟ ਨੂੰ ਹਰ ਕੋਈ ਪੰਸਦ ਕਰ ਰਿਹਾ ਹੈ। ਪਰ ਇਸ ਦੇ ਪਿੱਛੇ ਦੀ ਵਜ੍ਹਾ ਜਾਣ ਤੁਸੀਂ ਵੀ ਹੱਸਣ ਲਈ ਮਜ਼ਬੂਰ ਹੋ ਜਾਓਗੇ। ਜਿਸ ਬੱਚੇ ਦਾ ਨਾਮ 'ਇੰਡੀਆ' ਰੱਖਿਆ ਹੈ, ਉਸਦੇ ਪਿਤਾ

ਪਿਓ ਪਾਕਿਸਤਾਨੀ, ਮਾਂ ਬੰਗਲਾ ਦੇਸ਼ ਤੋਂ ਪਰ ਦੋਹਾਂ ਨੇ ਬੱਚੇ ਦਾ ਨਾਮ ਰੱਖਿਆ 'India'

Son Name India: ਸੋਸ਼ਲ ਮੀਡੀਆ ’ਤੇ ਅਜੀਬੋ-ਗਰੀਬ ਕਿੱਸਾ ਵਾਇਰਲ ਹੋ ਰਿਹਾ ਹੈ, ਦਰਅਸਲ ਪਾਕਿਸਤਾਨੀ-ਬੰਗਲਾਦੇਸ਼ੀ ਜੋੜੇ ਨੇ ਆਪਣੇ ਬੱਚੇ ਦਾ ਨਾਮ ਇੰਡੀਆ ਰੱਖਿਆ ਹੈ। 

ਸੋਸ਼ਲ ਮੀਡੀਆ ’ਤੇ ਇਸ ਪੋਸਟ ਨੂੰ ਹਰ ਕੋਈ ਪੰਸਦ ਕਰ ਰਿਹਾ ਹੈ। ਪਰ ਇਸ ਦੇ ਪਿੱਛੇ ਦੀ ਵਜ੍ਹਾ ਜਾਣ ਤੁਸੀਂ ਵੀ ਹੱਸਣ ਲਈ ਮਜ਼ਬੂਰ ਹੋ ਜਾਓਗੇ। ਜਿਸ ਬੱਚੇ ਦਾ ਨਾਮ 'ਇੰਡੀਆ' ਰੱਖਿਆ ਹੈ, ਉਸਦੇ ਪਿਤਾ ਦਾ ਨਾਮ ਈਸਾ ਹੈ ਜੋ ਪਾਕਿਸਤਾਨੀ ਸੰਗੀਤਕਾਰ ਹਨ ਅਤੇ ਉਸਦੀ ਮਾਂ ਬੰਗਲਾ ਦੇਸ਼ ਤੋਂ ਹੈ। 

ਫੇਸਬੁੱਕ ਪੋਸਟ ਦੇ ਮੁਤਾਬਕ ਉਮਰ ਈਸਾ ਨੇ ਲਿਖਿਆ, "ਸਾਡੀ ਮੂਰਖਤਾ ਕਾਰਨ ਸਾਡਾ ਇਕਲੌਤਾ ਬੇਟਾ ਇਬਰਾਹਿਮ ਸਾਡੇ ਨਾਲ ਬੈੱਡ ’ਤੇ ਸੌਣ ਲੱਗਾ। ਮੇਰੀ ਬੇਗਮ ਨੇ ਕਦੀ ਉਸਨੂੰ ਰੋਕਿਆ ਨਹੀਂ, ਜਿਸ ਕਾਰਨ ਉਹ ਸਾਡੇ ਬੈੱਡਰੂਮ ’ਚ ਸੌਣ ਦਾ ਆਦੀ ਹੋ ਚੁੱਕਾ ਹੈ। ਇਬਰਾਹਿਮ ਦਾ ਆਪਣਾ ਬੈੱਡਰੂਮ ਹੈ ਪਰ ਉਹ ਫਿਰ ਵੀ ਸਾਡੇ ਵਿਚਕਾਰ ਆ ਕੇ ਸੌਂਦਾ ਹੈ। 

ਜਿਸ ਕਾਰਨ ਅਸੀਂ ਆਪਣੇ ਪੁੱਤਰ ਦਾ ਨਵਾਂ ਨਾਮ ਇੰਡੀਆ ਰੱਖਿਆ ਹੈ। ਅਸੀਂ ਉਸਨੂੰ ਹੁਣ ਭਾਰਤ ਦੇ ਨਾਮ ਨਾਲ ਪੁਕਾਰਦੇ ਹਾਂ, ਕਿਉਂਕਿ ਭਾਰਤ ਪਾਕਿ ਅਤੇ ਬੰਗਲਾਦੇਸ਼ ਦੇ ਵਿਚਕਾਰ ਪੈਂਦਾ ਹੈ।

ਇਸ ਤੋਂ ਬਾਅਦ ਲੋਕਾਂ ਦੇ ਅਲੱਗ-ਅਲੱਗ ਕੁਮੈਂਟ ਆ ਰਹੇ ਹਨ। ਇਸ ਯੂਜ਼ਰ ਨੇ ਲਿਖਿਆ, ਦੋਹਾਂ ਮਾਤਾ-ਪਿਤਾ ਵਿਚਕਾਰ ਸੌਣਾ ਆਰਾਮ ਜ਼ੋਨ ਨੰ. 1 ਹੈ। ਇੱਕ ਹੋਰ ਯੂਜ਼ਰ ਨੇ ਲਿਖਿਆ, 'ਬੱਚੇ ਆਪਣੇ ਆਪ ਨੂੰ ਮਾਂ-ਪਿਓ ਨਾਲ ਸੁਰੱਖਿਅਤ ਮਹਿਸੂਸ ਕਰਦੇ ਹਨ। ਇੱਕ ਹੋਰ ਕੁਮੈਂਟ ਆਇਆ ਜਿਸ ’ਚ ਯੂਜ਼ਰ ਨੇ ਲਿਖਿਆ, 'ਮੈਂ 22 ਸਾਲਾਂ ਦਾ ਹਾਂ ਪਰ ਫੇਰ ਵੀ ਮਾਤਾ-ਪਿਤਾ ਦੇ ਵਿਚਕਾਰ ਸੌਂਦਾ ਹਾਂ। ਤਾਂ ਇੱਕ ਯੂਜ਼ਰ ਨੇ ਫ਼ੋਟੋ ਖਿੱਚਣ ਵਾਲੇ ’ਤੇ ਵੀ ਧਿਆਨ ਦਿੱਤਾ ਅਤੇ ਕਿਹਾ ਕਿ, ਹੋ ਸਕਦਾ ਹੈ ਤੁਹਾਡਾ ਫ਼ੋਟੋਗ੍ਰਾਫ਼ਰ ਅਮਰੀਕਨ ਹੋਵੇ। 

ਇਹ ਵੀ ਪੜ੍ਹੋ: 'ਆਪ' ਦੇ ਵਿਧਾਇਕਾਂ ਨੂੰ ਅਧਿਕਾਰੀ ਦੇਣਗੇ ਮਾਨ-ਸਨਮਾਨ, ਸਰਕਾਰ ਵਲੋਂ ਹਦਾਇਤਾਂ ਹੋਈਆਂ ਜਾਰੀ

 

Trending news