PRTC Order: ਪੀਆਰਟੀਸੀ ਵੱਲੋਂ ਹੁਕਮ ਜਾਰੀ; ਬੱਸ ਡਰਾਈਵਰ ਦੇ ਨਾਲ ਨਹੀਂ ਬੈਠ ਸਕਣਗੇ ਕੰਡਕਟਰ
Advertisement
Article Detail0/zeephh/zeephh2506949

PRTC Order: ਪੀਆਰਟੀਸੀ ਵੱਲੋਂ ਹੁਕਮ ਜਾਰੀ; ਬੱਸ ਡਰਾਈਵਰ ਦੇ ਨਾਲ ਨਹੀਂ ਬੈਠ ਸਕਣਗੇ ਕੰਡਕਟਰ

PRTC Order: ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (PRTC) ਵੱਲੋਂ ਇੱਕ ਨਵਾਂ ਹੁਕਮ ਜਾਰੀ ਕੀਤਾ ਗਿਆ ਹੈ, ਜਿਸ ਮੁਤਾਬਕ ਹੁਣ ਪੀਆਰਟੀਸੀ ਕੰਡਕਟਰ ਡਰਾਈਵਰ ਦੇ ਨਾਲ ਅਗਲੀ ਸੀਟ 'ਤੇ ਨਹੀਂ ਬੈਠ ਸਕਣਗੇ।

PRTC Order: ਪੀਆਰਟੀਸੀ ਵੱਲੋਂ ਹੁਕਮ ਜਾਰੀ; ਬੱਸ ਡਰਾਈਵਰ ਦੇ ਨਾਲ ਨਹੀਂ ਬੈਠ ਸਕਣਗੇ ਕੰਡਕਟਰ

PRTC Order: ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (PRTC) ਵੱਲੋਂ ਇੱਕ ਨਵਾਂ ਹੁਕਮ ਜਾਰੀ ਕੀਤਾ ਗਿਆ ਹੈ, ਜਿਸ ਮੁਤਾਬਕ ਹੁਣ ਪੀਆਰਟੀਸੀ ਕੰਡਕਟਰ ਡਰਾਈਵਰ ਦੇ ਨਾਲ ਅਗਲੀ ਸੀਟ 'ਤੇ ਨਹੀਂ ਬੈਠ ਸਕਣਗੇ। ਕੰਡਕਟਰਾਂ ਨੂੰ ਪਿੱਛੇ ਤਾਕੀ ਦੇ ਨੇੜੇ ਵਾਲੀ ਸੀਟ ਉਤੇ ਬੈਠਣਾ ਹੋਵੇਗਾ।

ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀਆਰਟੀਸੀ) ਵੱਲੋਂ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ ਦਫ਼ਤਰ ਨੂੰ ਕਈ ਸ਼ਿਕਾਇਤਾਂ ਮਿਲੀਆਂ ਸਨ ਕਿ ਪੀਆਰਟੀਸੀ ਕੰਡਕਟਰ ਬੱਸਾਂ ਵਿੱਚ ਆਪਣੀ ਡਿਊਟੀ ਦੌਰਾਨ ਮੋਟਰ ਵਹੀਕਲ ਐਕਟ ਦੀ ਧਾਰਾ ਤਹਿਤ ਨਿਰਧਾਰਤ ਸੀਟਾਂ ਉਤੇ ਨਹੀਂ ਬੈਠਦੇ।

ਇਸ ਦੀ ਬਜਾਏ ਕੰਡਕਟਰ ਬੱਸ ਦੀ ਇੱਕ ਨੰਬਰ ਵਾਲੀ ਸੀਟ 'ਤੇ ਜਾਂ ਇੰਜਣ 'ਤੇ ਡਰਾਈਵਰ ਦੇ ਨਾਲ ਵਾਲੀ ਸੀਟ 'ਤੇ ਬੈਠਦੇ ਹਨ। ਇਸ ਕਾਰਨ ਕੰਡਕਟਰ ਬੱਸਾਂ ਤੋਂ ਉਤਰਨ ਜਾਂ ਚੜ੍ਹਨ ਸਮੇਂ ਧਿਆਨ ਨਹੀਂ ਦਿੰਦੇ। ਇਸ ਕਾਰਨ ਹਾਦਸੇ ਦਾ ਡਰ ਵੀ ਬਣਿਆ ਹੋਇਆ ਹੈ।

ਇਸ ਸਬੰਧੀ ਮੁੱਖ ਦਫ਼ਤਰ ਵੱਲੋਂ ਪਹਿਲਾਂ ਵੀ ਹੁਕਮ ਜਾਰੀ ਕਰਕੇ ਹਦਾਇਤਾਂ ਦਿੱਤੀਆਂ ਗਈਆਂ ਸਨ ਪਰ ਕੰਡਕਟਰਾਂ ਵੱਲੋਂ ਉਕਤ ਹਦਾਇਤਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : Punjab Weather: ਪੰਜਾਬ ਦੇ 5 ਸ਼ਹਿਰਾਂ 'ਚ 200 ਤੋਂ ਵੱਧ AQI! ਖੁਸ਼ਕ ਰਹੇਗਾ ਮੌਸਮ; ਜਾਣੋ ਆਉਣ ਵਾਲੇ ਦਿਨਾਂ ਦਾ ਹਾਲ

ਇਸ ਲਈ ਮੁੜ ਹਦਾਇਤ ਕੀਤੀ ਜਾਂਦੀ ਹੈ ਕਿ ਜੇਕਰ ਕੋਈ ਕੰਡਕਟਰ ਡਿਊਟੀ ਦੌਰਾਨ ਬੱਸ ਦੀ ਪਹਿਲੀ ਸੀਟ 'ਤੇ ਜਾਂ ਇੰਜਣ 'ਤੇ ਡਰਾਈਵਰ ਦੇ ਨਾਲ ਵਾਲੀ ਸੀਟ 'ਤੇ ਬੈਠਾ ਪਾਇਆ ਜਾਂਦਾ ਹੈ ਤਾਂ ਉਪਰੋਕਤ ਜਾਰੀ ਹਦਾਇਤਾਂ ਦੀ ਪਾਲਣਾ ਨਾ ਕਰਨ ਵਾਲੇ ਕੰਡਕਟਰ 'ਤੇ ਕਾਰਵਾਈ ਕੀਤੀ ਜਾਵੇਗੀ।

ਪੀਆਰਟੀਸੀ ਦੇ ਇਸ ਹੁਕਮ ਤੋਂ ਬਾਅਦ ਪੀਆਰਟੀਸੀ ਦੇ ਡਰਾਈਵਰ ਅਤੇ ਕੰਡਕਟਰ ਵਿਰੋਧ ਕਰ ਰਹੇ ਹਨ। ਕੰਡਕਟਰਾਂ ਦਾ ਕਹਿਣਾ ਹੈ ਕਿ ਕੰਡਕਟਰ ਦੇ ਬੈਠਣ ਲਈ ਪਹਿਲਾਂ ਹੀ ਕੋਈ ਸੀਟ ਨਹੀਂ ਹੁੰਦੀ ਸੀ। ਬੱਸ ਵਿੱਚ 100 ਤੋਂ ਵੱਧ ਯਾਤਰੀ ਪਹਿਲਾਂ ਹੀ ਬੈਠੇ ਹੁੰਦੇ ਹਨ। ਰਾਤ ਨੂੰ ਜਦੋਂ ਯਾਤਰੀਆਂ ਦੀ ਗਿਣਤੀ ਘੱਟ ਹੁੰਦੀ ਹੈ ਤਾਂ ਬੈਠਣ ਲਈ ਸੀਟ ਮਿਲ ਜਾਂਦੀ ਹੈ। ਜਦੋਂ ਬੱਸ ਪਾਸ ਕਰਨੀ ਹੁੰਦੀ ਹੈ ਤਾਂ ਕਈ ਵਾਰ ਡਰਾਈਵਰ ਨੂੰ ਬੱਸ ਦੇ ਇੱਕ ਪਾਸੇ ਤੋਂ ਕੁਝ ਦਿਖਾਈ ਨਹੀਂ ਦਿੰਦਾ।

ਕੰਡਕਟਰ ਹੱਥ ਦੇ ਕੇ ਪਿਛਲੀਆਂ ਗੱਡੀਆਂ ਨੂੰ ਰੋਕਦਾ ਹੈ। ਕੰਡਕਟਰਾਂ ਨੇ ਕਿਹਾ ਕਿਪੀਆਰਟੀਸੀ ਮੈਨੇਜਮੈਂਟ ਨਾਲ ਗੱਲਬਾਤ ਕੀਤੀ ਜਾਵੇਗੀ। ਟਿਕਟ ਬੁੱਕ ਕਰਨ ਸਮੇਂ, ਬੱਸ ਵਿੱਚ ਚੜ੍ਹਨ ਲਈ ਕਾਫ਼ੀ ਸਮਾਂ ਨਹੀਂ ਹੁੰਦਾ। ਜੇਕਰ ਬੱਸ ਵਿੱਚ 52 ਸੀਟਾਂ ਹਨ ਤਾਂ ਉਸ ਨੂੰ 52 ਤੋਂ ਵੱਧ ਸਵਾਰੀਆਂ ਚੜ੍ਹਾਉਣ ਲਈ ਮਜਬੂਰ ਕੀਤਾ ਜਾਂਦਾ ਹੈ। 

ਇਹ ਵੀ ਪੜ੍ਹੋ : Rail accident in West Bengal: ਸਿਕੰਦਰਾਬਾਦ-ਸ਼ਾਲੀਮਾਰ ਐਕਸਪ੍ਰੈਸ ਦੇ 3 ਡੱਬੇ ਅੱਜ ਤੜਕੇ ਪਟੜੀ ਤੋਂ ਉਤਰੇ, ਬਚਾਅ ਕਾਰਜ ਜਾਰੀ

Trending news