ਜੇਕਰ ਤੁਸੀਂ ਵੀ ਕਰਦੇ ਹੋ ਆਨਲਾਈਨ ਫੂਡ ਆਰਡਰ ਤਾਂ ਹੋ ਜਾਓ ਸਾਵਧਾਨ!
Advertisement
Article Detail0/zeephh/zeephh1523966

ਜੇਕਰ ਤੁਸੀਂ ਵੀ ਕਰਦੇ ਹੋ ਆਨਲਾਈਨ ਫੂਡ ਆਰਡਰ ਤਾਂ ਹੋ ਜਾਓ ਸਾਵਧਾਨ!

ਆਨਲਾਈਨ ਫੂਡ ਆਰਡਰ ਕਰਦੇ ਸਮੇਂ ਤੁਹਾਨੂੰ ਖਾਣੇ ਦੀ ਗੁਣਵੱਤਾ ਲਈ ਫੂਡ ਆਊਟਲੈਟ ਤੋਂ ਐਕਸਪਾਈਰੀ ਤੇ ਪੈਕਿੰਗ ਡੇਟ ਦੀ ਜਾਣਕਾਰੀ ਹਾਸਿਲ ਕਰਨੀ ਚਾਹੀਦੀ ਹੈ।

ਜੇਕਰ ਤੁਸੀਂ ਵੀ ਕਰਦੇ ਹੋ ਆਨਲਾਈਨ ਫੂਡ ਆਰਡਰ ਤਾਂ ਹੋ ਜਾਓ ਸਾਵਧਾਨ!

Online Food Order and Health news: ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਲੋਕ ਆਨਲਾਈਨ ਫੂਡ ਆਰਡਰ ਕਰਦੇ ਹਨ ਕਿਉਂਕਿ ਇਸ ਨਾਲ ਉਨ੍ਹਾਂ ਦਾ ਸਮਾਂ ਵੀ ਬਚਦਾ ਹੈ ਅਤੇ ਕਈ ਤਰ੍ਹਾਂ ਦਾ ਭੋਜਨ ਉਪਲੱਬਧ ਹੁੰਦਾ ਹੈ।  

ਹਾਲਾਂਕਿ ਆਨਲਾਈਨ ਭੋਜਨ ਮੰਗਵਾਉਣ ਅਤੇ ਡਿਲੀਵਰੀ ਲੈਣ ਸਮੇਂ ਕੁਝ ਜ਼ਰੂਰੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ, ਕਿਉਂਕਿ ਆਨਲਾਈਨ ਆਰਡਰ ਕੀਤੇ ਗਏ ਭੋਜਨ ਤੋਂ ਇਨਫੈਕਸ਼ਨ ਦਾ ਖਤਰਾ ਵੱਧ ਹੁੰਦਾ ਹੈ।

ਜੇਕਰ ਤੁਸੀਂ ਵੀ ਆਨਲਾਈਨ ਫੂਡ ਆਰਡਰ ਕਰਕੇ ਭੋਜਨ ਖਾਣ ਦੇ ਆਦੀ ਹੋ, ਤਾਂ ਤੁਹਾਨੂੰ ਅਜਿਹੇ ਖ਼ਤਰੇ ਦਾ ਧਿਆਨ ਰੱਖਣਾ ਚਾਹੀਦਾ ਹੈ। ਆਨਲਾਈਨ ਆਰਡਰ ਕੀਤੇ ਗਏ ਭੋਜਨ ਨਾਲ ਮੌਤ ਤੋਂ ਲੈ ਕੇ ਗੰਭੀਰ ਸੰਕਰਮਣ ਤੱਕ ਦਾ ਖ਼ਤਰਾ ਹੋ ਸਕਦਾ ਹੈ। ਆਖਿਰ ਅਜਿਹਾ ਕਿਉਂ ਹੁੰਦਾ ਹੈ ਕਿ ਆਨਲਾਈਨ ਮੰਗਵਾਏ ਗਏ ਖਾਣੇ ਨਾਲ ਮੌਤ ਦਾ ਖਤਰਾ ਵੱਧ ਜਾਂਦਾ ਹੈ। 

ਕਈ ਰਿਪੋਰਟਾਂ ਦਾ ਕਹਿਣਾ ਹੈ ਕਿ ਆਨਲਾਈਨ ਭੋਜਨ ਤਿਆਰ ਕਰਨ ਤੋਂ ਲੈ ਕੇ ਡਿਲੀਵਰੀ ਤੱਕ ਇਨਫੈਕਸ਼ਨ ਹੋਣ ਦਾ ਖਤਰਾ ਰਹਿੰਦਾ ਹੈ। ਦੱਸਿਆ ਜਾਂਦਾ ਹੈ ਕਿ ਕਈ ਵਾਰ ਫੰਗਸ, ਕੀੜੇ-ਮਕੌੜੇ, ਠੰਡੇ ਜਾਂ ਮਿਆਦ ਪੁੱਗਣ ਵਾਲੇ ਭੋਜਨ ਕਰਕੇ ਖਾਣੇ ਦੇ ਜ਼ਹਿਰੀਲੇ ਹੋਣ ਦਾ ਖ਼ਤਰਾ ਹੁੰਦਾ ਹੈ, ਜੋ ਬਾਅਦ ਵਿੱਚ ਘਾਤਕ ਬਣ ਜਾਂਦਾ ਹੈ। 

ਜੇਕਰ ਤੁਸੀਂ ਵੀ ਖਾਣਾ ਆਨਲਾਈਨ ਆਰਡਰ ਕਰਦੇ ਹੋ ਤਾਂ ਤੁਹਾਨੂੰ ਕੁਝ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਕੋਰੋਨਾ ਮਹਾਮਾਰੀ ਦੌਰਾਨ ਇਨਫੈਕਸ਼ਨ ਦਾ ਖ਼ਤਰਾ ਦੁੱਗਣਾ ਹੋ ਗਿਆ ਸੀ। ਹੁਣ ਭਾਵੇਂ ਕੋਰੋਨਾ ਕੰਟਰੋਲ ਵਿੱਚ ਹੈ ਪਰ ਫ਼ਿਰ ਵੀ ਤੁਹਾਨੂੰ ਸਾਵਧਾਨੀ ਬਰਤਨੀ ਚਾਹੀਦੀ ਹੈ। 

ਆਨਲਾਈਨ ਫੂਡ ਆਰਡਰ ਕਰਦੇ ਸਮੇਂ ਤੁਹਾਨੂੰ ਖਾਣੇ ਦੀ ਗੁਣਵੱਤਾ ਲਈ ਫੂਡ ਆਊਟਲੈਟ ਤੋਂ ਐਕਸਪਾਈਰੀ ਤੇ ਪੈਕਿੰਗ ਡੇਟ ਦੀ ਜਾਣਕਾਰੀ ਹਾਸਿਲ ਕਰਨੀ ਚਾਹੀਦੀ ਹੈ ਅਤੇ ਇਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਖਾਣੇ ਨੂੰ ਕਿੰਨੀ ਦੇਰ ਤੱਕ ਵਰਤਣਾ ਜਾਂ ਕਿੰਨੀ ਦੇਰ ਤੱਕ ਸਟੋਰ ਕਰਨਾ ਚਾਹੀਦਾ ਹੈ। 

ਇਹ ਵੀ ਪੜ੍ਹੋ: ਸਿੱਖ ਜੱਥੇਬੰਦੀਆਂ ਵੱਲੋਂ ਮੁਹਾਲੀ ਬਾਰਡਰ ‘ਤੇ ਲਗਾਏ ਗਏ ਪੱਕੇ ਡੇਰੇ

ਇਸੇ ਤਰ੍ਹਾਂ ਖਾਣਾ ਖਾਣ ਤੋਂ ਪਹਿਲਾਂ ਇਹ ਦੇਖ ਲੈਣਾ ਚਾਹੀਦਾ ਹੈ ਕਿ ਖਾਣਾ ਤਾਜ਼ਾ ਹੈ ਜਾਂ ਨਹੀਂ। ਉਦਾਹਰਣ ਲਈ ਜੇਕਰ ਤੁਸੀਂ ਪਨੀਰ ਜਾਂ ਸਬਜ਼ੀਆਂ ਦੇ ਟੁਕੜੇ ਚਬਾ ਰਹੇ ਹੋ ਅਤੇ ਉਹ ਸੁੱਕੇ ਹੋਏ ਲੱਗ ਰਹੇ ਹਨ ਤਾਂ ਸਮਝ ਜਾਓ ਕਿ ਖਾਣਾ ਪੁਰਾਣਾ ਹੈ।

ਇਹ ਵੀ ਪੜ੍ਹੋ: ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਰਾਹੁਲ ਗਾਂਧੀ, ਦੇਖੋ ਤਸਵੀਰਾਂ

(For more news apart from Online Food Order and Healt, stay tuned to Zee PHH for more udpates)

Trending news