Kapurthala News: ਕਪੂਰਥਲਾ-ਅੰਮ੍ਰਿਤਸਰ ਰੋਡ 'ਤੇ ਕਾਰ ਬੇਕਾਬੂ ਹੋ ਕੇ ਹੋਈ ਹਾਦਸੇ ਦਾ ਸ਼ਿਕਾਰ, ਇਕ ਬਜ਼ੁਰਗ ਵਿਅਕਤੀ ਦੀ ਮੌਤ
Advertisement
Article Detail0/zeephh/zeephh2293233

Kapurthala News: ਕਪੂਰਥਲਾ-ਅੰਮ੍ਰਿਤਸਰ ਰੋਡ 'ਤੇ ਕਾਰ ਬੇਕਾਬੂ ਹੋ ਕੇ ਹੋਈ ਹਾਦਸੇ ਦਾ ਸ਼ਿਕਾਰ, ਇਕ ਬਜ਼ੁਰਗ ਵਿਅਕਤੀ ਦੀ ਮੌਤ

Kapurthala News: ਕਾਰ ‘ਚ ਸਵਾਰ ਚਾਰ ਵਿਅਕਤੀ ਜੋ ਕਿ ਬਾਬਾ ਬਕਾਲਾ ਦੇ ਪਿੰਡ ਦੂਲੋ ਨੱਗਲ ਦੇ ਰਹਿਣ ਵਾਲੇ ਹਨ, ਇਸ ਹਾਦਸੇ ਦਾ ਸ਼ਿਕਾਰ ਹੋ ਗਏ ਹਨ।

Kapurthala News: ਕਪੂਰਥਲਾ-ਅੰਮ੍ਰਿਤਸਰ ਰੋਡ 'ਤੇ ਕਾਰ ਬੇਕਾਬੂ ਹੋ ਕੇ ਹੋਈ ਹਾਦਸੇ ਦਾ ਸ਼ਿਕਾਰ, ਇਕ ਬਜ਼ੁਰਗ ਵਿਅਕਤੀ ਦੀ ਮੌਤ

Kapurthala News(Chander Marhi): ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਵਾਪਸ ਆਪਣੇ ਪਿੰਡ ਜਾ ਰਹੇ ਇਕ ਪਰਿਵਾਰ ਦੀ ਕਾਰ ਦਾ ਅੰਮ੍ਰਿਤਸਰ ਚੁੰਗੀ ਨਜ਼ਦੀਕ ਭਿਆਨਕ ਹਾਦਸਾ ਵਾਪਰ ਜਾਣ ਕਾਰਨ ਇਕ ਬਜ਼ੁਰਗ ਵਿਅਕਤੀ ਦੀ ਮੌਤ ਹੋ ਗਈ ਜਦਕਿ ਦੋ ਔਰਤਾਂ ਸਮੇਤ ਤਿੰਨ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਸਥਾਨਕ ਲੋਕਾਂ ਨੇ 108 ਐਂਬੂਲੈਂਸ ਦੀ ਸਹਾਇਤਾ ਨਾਲ ਸਿਵਲ ਹਸਪਤਾਲ ਕਪੂਰਥਲਾ ਦਾਖ਼ਲ ਕਰਵਾਇਆ।

ਜ਼ੇਰੇ ਇਲਾਜ ਰਵਿੰਦਰ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਪਿੰਡ ਦੁੱਲੋ ਨੰਗਲ, ਤਹਿਸੀਲ ਬਾਬਾ ਬਕਾਲਾ ਜ਼ਿਲ੍ਹਾ ਅੰਮ੍ਰਿਤਸਰ ਨੇ ਦੱਸਿਆ ਕਿ ਉਹ ਅੱਜ ਆਪਣੀ ਪਤਨੀ ਅਮਰਜੀਤ ਕੌਰ, ਪਿਤਾ ਹਰਭਜਨ ਸਿੰਘ ਤੇ ਇਕ ਰਿਸ਼ਤੇਦਾਰ ਗੁਰਪ੍ਰੀਤ ਕੌਰ ਨਾਲ ਕਪੂਰਥਲਾ ਦੇ ਇਕ ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਆਪਣੀ ਸਵਿਫ਼ਟ ਕਾਰ ਪੀ.ਬੀ. 02 ਸੀਟੀ. 7703 ਵਿਚ ਸਵਾਰ ਹੋ ਕੇ ਵਾਪਸ ਆਪਣੇ ਘਰ ਜਾ ਰਹੇ ਸਨ, ਜਦੋਂ ਉਹ ਜੰਮੂ ਪੈਲੇਸ ਤੋਂ ਅੰਮ੍ਰਿਤਸਰ ਚੁੰਗੀ ਵੱਲ ਨੂੰ ਚੜ੍ਹਣ ਲੱਗੇ ਤਾਂ ਅਚਾਨਕ ਉਨ੍ਹਾਂ ਦੀ ਕਾਰ ਬੇਕਾਬੂ ਹੋ ਗਈ, ਜਿਸ ਕਾਰਨ ਉਹ ਸਾਰੇ ਬੁਰੀ ਤਰ੍ਹਾਂ ਜ਼ਖਮੀ ਹੋ ਗਏ।

ਇਹ ਵੀ ਪੜ੍ਹੋ: Punjab News: ਮੁੱਖ ਸਕੱਤਰ ਨੇ ਵਿਸ਼ਵ ਬੈਂਕ ਤੋਂ ਫੰਡ ਪ੍ਰਾਪਤ B.F.A.I.R ਪ੍ਰਾਜੈਕਟਾਂ ਬਾਰੇ ਪ੍ਰੋਗਰਾਮ ਸਟੀਅਰਿੰਗ ਕਮੇਟੀ ਵਿੱਚ ਕੀਤੀ ਸਮੀਖਿਆ

 

ਰਾਹਗੀਰਾਂ ਨੇ ਜਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਡਿਊਟੀ ਡਾ. ਨਿਹਾਰਕਾ ਤੇ ਡਾ. ਸਿਧਾਰਥ ਬਿੰਦਰਾ ਨੇ ਬਜ਼ੁਰਗ ਵਿਅਕਤੀ ਹਰਭਜਨ ਸਿੰਘ ਨੂੰ ਮਿ੍ਰਤਕ ਐਲਾਨ ਦਿੱਤਾ, ਜਦਕਿ ਬਾਕੀ ਤਿੰਨਾਂ ਜ਼ਖਮੀਆਂ ਦੀ ਹਾਲਤ ਗੰਭੀਰ ਦੇਖਦਿਆਂ ਉਨ੍ਹਾਂ ਨੂੰ ਮੁੱਢਲੇ ਇਲਾਜ ਤੋਂ ਬਾਅਦ ਹਾਇਰ ਸੈਂਟਰ ਰੈਫ਼ਰ ਕਰ ਦਿੱਤਾ ਗਿਆ। ਮੌਕੇ ’ਤੇ ਖੜੇ ਰਾਹਗੀਰਾਂ ਨੇ ਦੱਸਿਆ ਕਿ ਕਾਰ ਬਹੁਤ ਤੇਜ਼ ਸੀ। ਇਸ ਸੰਬੰਧੀ ਸੰਬੰਧਿਤ ਥਾਣੇ ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ: BJP Meeting: ਜ਼ਿਮਨੀ ਚੋਣਾਂ ਅਤੇ ਸਥਾਨਕ ਸਰਕਾਰਾਂ ਦੀ ਚੋਣਾਂ ਦੀਆਂ ਤਿਆਰੀਆਂ ਨੂੰ ਲੈਕੇ ਭਾਜਪਾ ਨੇ ਮੀਟਿੰਗ ਸੱਦੀ

 

 

Trending news