Trending Photos
ਚੰਡੀਗੜ੍ਹ: 'ਜਿਸਕੋ ਰਾਖੇ ਸਾਈਆਂ, ਮਾਰ ਸਕੇ ਨਾ ਕੋਈ' ਇਹ ਸਤਰਾਂ ਇਸ ਮਾਮਲੇ ’ਚ ਬਿਲਕੁਲ ਸੱਚ ਹੋਈਆਂ ਹਨ, ਜਿੱਥੇ ਬੁਢਲਾਡਾ ’ਚ ਕਮਰੇ ਦੀ ਛੱਤ ਡਿੱਗਣ ਕਾਰਨ ਬਜ਼ੁਰਗ ਔਰਤ ਸਾਰੀ ਰਾਤ ਮਲਬੇ ਹੇਠ ਦੱਬੀ ਰਹੀ।
ਸਵੇਰੇ ਨਾਲ ਲੱਗਦੇ ਖੇਤ ਦੇ ਇਕ ਕਿਸਾਨ ਅਤੇ ਹੋਰਨਾ ਲੋਕਾਂ ਦੀ ਮਦਦ ਨਾਲ ਉਸਨੂੰ ਬਾਹਰ ਕੱਢਿਆ ਗਿਆ।
ਜਾਣਕਾਰੀ ਮੁਤਾਬਕ ਕੁਝ ਸਾਲ ਪਹਿਲਾਂ ਪੀੜਤ ਸੁਰਜੀਤ ਕੌਰ ਦੇ ਪਤੀ ਫੁੰਮਣ ਸਿੰਘ ਦਾ ਦਿਹਾਂਤ ਹੋ ਗਿਆ ਸੀ, ਜਿਸ ਤੋਂ ਬਾਅਦ ਉਹ ਘਰ ’ਚ ਇੱਕਲੀ ਰਹਿ ਰਹੀ ਸੀ। ਕੁਝ ਸਮਾਂ ਪਿੰਡ ਵਾਸੀਆਂ ਵਲੋਂ ਪ੍ਰਸ਼ਾਸ਼ਨ ਨੂੰ ਘਰ ਦੀ ਖਸਤਾ ਹਾਲਤ ਨੂੰ ਸੁਧਾਰਣ ਦੀ ਅਪੀਲ ਕੀਤੀ ਗਈ ਸੀ, ਪਰ ਬਜ਼ੁਰਗ ਔਰਤ ਦੀ ਕੋਈ ਵੀ ਆਰਥਿਕ ਮਦਦ ਨਹੀਂ ਕੀਤੀ ਗਈ। ਇਸ ਮੌਕੇ ਪਿੰਡ ਵਾਸੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਬੇਸਹਾਰਾ ਔਰਤ ਦਾ ਮਕਾਨ ਜਲਦ ਬਣਵਾਉਣ ਦੇ ਨਾਲ ਨਾਲ ਇਲਾਜ ਲਈ ਲੋੜੀਂਦੇ ਕਦਮ ਉਠਾਉਣ ਦੀ ਅਪੀਲ ਕੀਤੀ।
ਪਿੰਡ ਦੇ ਸਰਪੰਚ ਨੇ ਦੱਸਿਆ ਕਿ ਘਰ ਦੀ ਛੱਡ ਡਿੱਗਣ ਕਾਰਨ ਬਜ਼ੁਰਗ ਸੁਰਜੀਤ ਕੌਰ ਸਾਰੀ ਰਾਤ ਮਲਬੇ ਹੇਠ ਦੱਬੀ ਰਹੀ, ਜਿਸ ਨੂੰ ਸਵੇਰ ਮੌਕੇ ਪਿੰਡ ਵਾਲਿਆਂ ਦੇ ਸਹਿਯੋਗ ਨਾਲ ਇਲਾਜ ਲਈ ਸਿਵਲ ਹਸਪਤਾਲ ਬੁਢਲਾਡਾ ਵਿਖੇ ਲਿਜਾਇਆ ਗਿਆ, ਜਿਥੇ ਉਸਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।