ਮੁਕਤਸਰ ਸਾਹਿਬ ਦੇ ਪਿੰਡ ਰਾਮਗੜ੍ਹ ਚੁੰਗਾ ’ਚ ਜਦੋਂ 17 ਦਿਸੰਬਰ ਨੂੰ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਪਹੁੰਚੇ ਤਾਂ ਇਸ ਦੌਰਾਨ 'ਆਪ' ਵਰਕਰ ਹਰਿੰਦਰ ਸਿੰਘ ਨੇ ਮੰਤਰੀ ਸਾਹਿਬਾਂ ਕੋਲ ਆਪਣੀ ਹੱਡਬੀਤੀ ਬਿਆਨ ਕੀਤੀ।
Trending Photos
Corruption on AAP Govt: ਸੂਬੇ ’ਚ ਆਮ ਆਦਮੀ ਪਾਰਟੀ ਸੱਤਾ ’ਚ ਆਉਣ ਮਗਰੋਂ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਦੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ। ਪਰ ਹੁਣ ਇਸ ਦੀ ਅਸਲ ਸੱਚਾਈ 'ਆਪ' ਵਰਕਰ ਹਰਿੰਦਰ ਸਿੰਘ ਨੇ ਹੀ ਸਾਹਮਣੇ ਲਿਆ ਦਿੱਤੀ ਹੈ।
'ਆਪ' ਵਰਕਰ ਨੇ ਮੰਤਰੀ ਸਾਹਮਣੇ ਚੁੱਕਿਆ ਭ੍ਰਿਸ਼ਟਾਚਾਰ ਦੇ ਮੁੱਦਾ
ਦਰਅਸਲ ਮੁਕਤਸਰ ਸਾਹਿਬ ਦੇ ਪਿੰਡ ਰਾਮਗੜ੍ਹ ਚੁੰਗਾ ’ਚ ਜਦੋਂ 17 ਦਿਸੰਬਰ ਨੂੰ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਪਹੁੰਚੇ ਤਾਂ ਇਸ ਦੌਰਾਨ 'ਆਪ' ਵਰਕਰ ਹਰਿੰਦਰ ਸਿੰਘ ਨੇ ਮੰਤਰੀ ਸਾਹਿਬਾਂ ਕੋਲ ਆਪਣੀ ਹੱਡਬੀਤੀ ਬਿਆਨ ਕੀਤੀ।
ਰਿਸ਼ਵਤ ਮੰਗਣ ਵਾਲਾ ਅਫ਼ਸਰ ਵੀ ਪ੍ਰੋਗਰਾਮ ’ਚ ਸੀ ਮੌਜੂਦ
ਇਸ ਦੌਰਾਨ AAP ਵਰਕਰ ਹਰਿੰਦਰ ਸਿੰਘ ਨੇ ਸੰਬੋਧਿਤ ਕਰਦਿਆਂ ਦੱਸਿਆ ਕਿ ਉਸਦੇ ਪਿਤਾ ਦੇ ਦਿਹਾਂਤ ਨੂੰ 14 ਮਹੀਨੇ ਬੀਤ ਚੁੱਕੇ ਹਨ। ਜਦੋਂ ਕਾਨੂੰਨੀ ਵਾਰਸ ਹੁੰਦਿਆ ਉਹ ਇੰਤਕਾਲ ਕਰਵਾਉਣ ਗਿਆ ਤਾਂ ਉਸ ਕੋਲੋ 500 ਰੁਪਏ ਪ੍ਰਤੀ ਕਿਲਾ ਦੇ ਹਿਸਾਬ ਨਾਲ ਪੈਸਿਆਂ ਦੀ ਮੰਗ ਕੀਤੀ ਗਈ। ਹੋਰ ਤਾਂ ਹੋਰ ਅਫ਼ਸਰ ਉਸ ਕੋਲੋ ਪਿਤਾ ਦਾ ਦਿਹਾਂਤ ਹੋਣ ਦੀ ਪਾਰਟੀ ਮੰਗ ਰਹੇ ਹਨ।
ਦਿਲਚਸਪ ਗੱਲ ਇਹ ਹੈ ਕਿ ਹਰਿੰਦਰ ਸਿੰਘ ਨੇ ਇਹ ਗੱਲ ਰਿਸ਼ਵਤ ਦੀ ਮੰਗ ਕਰਨ ਵਾਲੇ ਅਫ਼ਸਰ ਦੇ ਸਾਹਮਣੇ ਕਹੀ। ਇਸ ਤੋਂ ਬਾਅਦ ਨਾਇਬ-ਤਹਿਸੀਲਦਾਰ ਨੇ 600 ਰੁਪਏ ਫੀਸ ਦੇ ਨਾਲ ਸਮੱਸਿਆ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ, ਫਿਲਹਾਲ ਮਾਮਲਾ ਸੁਲਝਿਆ ਨਹੀਂ ਹੈ।
ਪਾਣੀ ਦੀ ਸਮੱਸਿਆ ਦਾ ਕੀਤਾ ਜ਼ਿਕਰ
ਇਸ ਦੌਰਾਨ ਪਾਰਟੀ ਵਰਕਰ ਹਰਿੰਦਰ ਸਿੰਘ ਨੇ ਪਿੰਡ ਦੀਆਂ ਹੋਰਨਾ ਸਮੱਸਿਆਵਾਂ ਦਾ ਜ਼ਿਕਰ ਕਰਦਿਆ ਕਿਹਾ ਕਿ ਪਿੰਡ ਵਾਸੀ ਹੈਪੇਟਾਈਟਸ-ਸੀ, ਕਾਲਾ ਪੀਲੀਆ ਅਤੇ ਹੋਰ ਕਈ ਬੀਮਾਰੀਆਂ ਤੋਂ ਗ੍ਰਸਤ ਹਨ। ਹੋਰ ਤਾਂ ਹੋਰ ਪਿੰਡ ਦਾ ਮੌਜੂਦਾ ਸਰਪੰਚ ਹੈਪੇਟਾਈਟਸ-ਸੀ ਦਾ ਮਰੀਜ਼ ਹੈ। ਉਸਨੇ ਮੰਤਰੀ ਨੂੰ ਅਪੀਲ ਕੀਤੀ ਕਿ ਲੋਕ ਹੋਰਨਾ ਸਮੱਸਿਆਵਾਂ ਨਾਲ ਜੂਝ ਲੈਣਗੇ ਪਰ ਪੀਣ ਦੇ ਪਾਣੀ ਦੀ ਸਮੱਸਿਆ ਦਾ ਹੱਲ ਕੀਤਾ ਜਾਵੇ।
CM ਭਗਵੰਤ ਮਾਨ ਨੂੰ ਦੇ ਚੁੱਕੇ ਹਨ ਲਿਖਤੀ ਪੱਤਰ
ਉਸਨੇ ਦੱਸਿਆ ਕਿ ਸੰਗਰੂਰ ’ਚ ਚੋਣ ਪ੍ਰਚਾਰ ਦੌਰਾਨ ਉਸਨੇ ਪਾਣੀ ਦੀ ਸਮੱਸਿਆ ਬਾਰੇ CM ਭਗਵੰਤ ਮਾਨ ਨੂੰ ਲਿਖਤੀ ਤੌਰ ’ਤੇ ਚਿੱਠੀ ਦਿੱਤੀ ਸੀ। ਹੁਣ ਮੰਤਰੀ ਡਾ. ਬਲਜੀਤ ਕੌਰ ਹੀ ਦੱਸਣ ਕਿ ਕਿਸ ਅਫ਼ਸਰ ਨੂੰ ਕਿੱਥੇ ਲਿਖਕੇ ਦੇਣਾ ਹੈ, ਤਾਂ ਜੋ ਸਮੱਸਿਆ ਦਾ ਹੱਲ ਹੋ ਸਕੇ।
ਇਹ ਵੀ ਪੜ੍ਹੋ: ਵਿਆਹੀ ਔਰਤ ਨੇ ਕਰਵਾਈ ਲਵ-ਮੈਰਿਜ, ਪਹਿਲੇ ਪਤੀ ਨੂੰ ਪਿਤਾ ਦੱਸ ਕੋਰਟ ਤੋਂ ਹਾਸਲ ਕੀਤੀ ਸੁਰੱਖਿਆ