ਪੰਜਾਬ ਦੀ ਨੌਜਵਾਨ ਪੀੜੀ ਹੁਣ ਵਿਦੇਸ਼ਾਂ ਵੱਲ ਭੱਜ ਰਹੀ ਹੈ। ਬਹੁਤੇ ਲੋਕ ਭਾਰਤ ਵਿੱਚ ਸਿੱਖਿਆ ਪ੍ਰਣਾਲੀ ਦੇ ਨਿਘਾਰ, ਘਟਦੇ ਰੁਜ਼ਗਾਰ ਦੇ ਮੌਕੇ, ਮਹਿੰਗੀ ਸਿੱਖਿਆ ਤੇ ਬੱਚਿਆਂ ਦੇ ਭਾਰਤ ਵਿੱਚ ਅਸੁਰੱਖਿਅਤ ਭਵਿੱਖ ਕਾਰਨ ਬਾਹਰਲੇ ਮੁਲਕਾਂ ਨੂੰ ਜਾ ਰਹੇ ਹਨ ਪਰ ਅੱਜ ਵੀ ਕੁਝ ਅਜਿਹੇ ਨੌਜਵਾਨਾਂ ਹਨ ਜੋਵਿਦੇਸ਼ਾਂ 'ਚ ਰਹਿੰਦੇ ਹੋਏ ਵੀ ਆਪਣੇ ਪਿੰਡਾਂ ਨਾਲ ਪੰਜਾਬ ਨਾਲ ਜੁੜੇ ਹਨ।
Trending Photos
ਗੁਰਦਾਸਪੁਰ: ਜਿਥੇ ਪੰਜਾਬ ਦੇ ਪਿੰਡਾਂ ਦੇ ਬੁਰੇ ਹਾਲਤ ਨੂੰ ਲੈ ਕੇ ਇਥੋਂ ਦੇ ਪੰਜਾਬੀ ਨੌਜਵਾਨ ਵਿਦੇਸ਼ਾਂ ਨੂੰ ਭੱਜ ਰਹੇ ਹਨ ਉੱਥੇ ਹੀ ਕੁਝ ਅਜਿਹੇ ਵੀ ਪੰਜਾਬੀ ਹਨ ਜੋ ਵਿਦੇਸ਼ਾਂ 'ਚ ਰਹਿੰਦੇ ਹੋਏ ਵੀ ਆਪਣੇ ਪਿੰਡਾਂ ਨਾਲ ਪੰਜਾਬ ਨਾਲ ਜੁੜੇ ਹਨ। ਇਸੇ ਤਰ੍ਹਾਂ ਦੀ ਮਿਸਾਲ ਕਾਇਮ ਕੀਤੀ ਹੈ ਬਟਾਲਾ ਨਜਦੀਕੀ ਪਿੰਡ ਬੁਲੇਵਾਲ ਦੇ ਰਹਿਣ ਵਾਲੇ ਨੌਜਵਾਨ ਗੁਰਜੀਤ ਸਿੰਘ ਨੇ। ਜੋ ਪਿਛਲੇ ਕਈ ਸਾਲਾਂ ਤੋਂ ਚਾਹੇ ਨਾਰਵੇ 'ਚ ਵੱਸ ਰਿਹਾ ਹੈ ਤੇ ਇਹ ਐਨ ਐਰ ਈ ਪੰਜਾਬੀ ਆਪਣੇ ਪਿੰਡ ਨਾਲ ਇਨ੍ਹਾਂ ਜੁੜਿਆ ਹੈ। ਇਸ ਵਲੋਂ ਆਪਣੇ ਪਿੰਡ ਦੀ ਨੁਹਾਰ ਬਦਲਣ ਦੇ ਮਕਸਦ ਨਾਲ ਪਿੰਡ ਦੇ ਵਿਕਾਸ ਲਈ ਹੁਣ ਤਕ ਉਸ ਵਲੋਂ ਲੱਖਾਂ ਰੁਪਏ ਕੋਲੋਂ ਖਰਚ ਕੀਤੇ ਗਏ ਹਨ। ਉਥੇ ਹੀ ਪਿੰਡ ਦੇ ਲੋਕ ਐਨ ਐਰ ਈ ਪੰਜਾਬੀ ਨੌਜਵਾਨ ਗੁਰਜੀਤ ਦੀ ਪ੍ਰਸ਼ੰਸ਼ਾ ਕਰਦੇ ਥੱਕਦੇ ਨਹੀਂ ਹਨ।
ਦੱਸ ਦੇਈਏ ਕਿ ਗੁਰਦਾਸਪੁਰ ਦੇ ਪਿੰਡ ਬੁਲੇਵਾਲ ਦਾ ਰਹਿਣ ਵਾਲਾ ਐਨ ਐਰ ਈ ਗੁਰਜੀਤ (ਸਾਹਬ ਬੁਲੇਵਾਲ )ਅੱਜ ਤੋਂ ਕਰੀਬ 15 ਸਾਲ ਪਹਿਲਾ ਨਾਰਵੇ ਚੰਗੇ ਭੱਵਿਖ ਦੀ ਸੋਚ ਨਾਲ ਗਿਆ ਅਤੇ ਅਕਸਰ ਹੀ ਗੁਰਜੀਤ ਜਦ ਪਿੰਡ ਆਉਂਦਾ ਤਾਂ ਪਿੰਡ ਦੇ ਵਿਕਾਸ ਨੂੰ ਲੈ ਕੇ ਚਿੰਤਤ ਰਹਿੰਦਾ ਸੀ। ਗੁਰਜੀਤ ਦੇ ਪਰਿਵਾਰਿਕ ਮੈਂਬਰ ਗੁਰਸਾਜਨ ਆਖਦਾ ਹੈ ਕਿ ਗੁਰਜੀਤ ਨੇ ਪਿੰਡ ਦੀ ਨੁਹਾਰ ਬਦਲਣ ਦਾ ਮਨ ਬਣਾਇਆ ਅਤੇ ਸ਼ੁਰੂਆਤ ਕੁਝ ਸਾਲ ਪਹਿਲਾਂ ਕੀਤੀ ਅਤੇ ਸ਼ੁਰੁਆਤ ਪਿੰਡ ਦੀ ਸਾਫ ਸਫਾਈ ਅਤੇ ਬੂਟੇ ਲਾਉਣ ਤੋਂ ਕੀਤੀ। ਗੁਰਜੀਤ ਨੇ ਹੁਣ ਤਕ ਹਜ਼ਾਰਾਂ ਦੀ ਗਿਣਤੀ 'ਚ ਪਿੰਡ ਦੇ ਆਲੇ ਦੁਆਲੇ ਸ਼ਮਸ਼ਾਨ ਘਾਟ 'ਚ ਬੂਟੇ ਲਗਾਏ ਹਨ।
ਇਸ ਦੇ ਨਾਲ ਹੀ ਪਿੰਡ ਦੀ ਲੋੜ ਮੁਤਾਬਿਕ ਸਟ੍ਰੀਟ ਲਾਈਟ ਅਤੇ ਹੋਰ ਵਿਕਾਸ ਕੀਤਾ ਹੈ ਜਿਸ 'ਤੇ ਉਸ ਵਲੋਂ ਸਾਰੇ ਪੈਸੇ ਆਪਣੀ ਜੇਬ ਤੋਂ ਖਰਚ ਕੀਤੇ ਗਏ ਹਨ। ਗੁਰਜੀਤ ਜਦ ਵਿਦੇਸ਼ 'ਚ ਹੁੰਦਾ ਹੈ ਤਾਂ ਉਸਦੇ ਪਰਿਵਾਰ ਵਾਲੇ ਅਤੇ ਰਿਸ਼ਤੇਦਾਰ ਇਥੇ ਪਿੰਡ ਦੇ ਵਿਕਾਸ ਦਾ ਪੂਰਾ ਕੰਮ ਸੰਭਾਲਦੇ ਹਨ। ਪਿੰਡ ਵਿਚ ਪਾਰਕ, ਗਰਾਉਂਡ, ਗਲੀਆਂ ਅਤੇ ਪਾਰਕਾਂ ਵਿਚ ਬੱਚਿਆਂ ਲਈ ਝੂਲੇ ਵੀ ਲਗਾਏ ਹਨ।
ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਕਤਲਕਾਂਡ 'ਚ ਮਸ਼ਹੂਰ ਗਾਇਕਾਂ ਤੇ ਪ੍ਰੋਡਿਊਸਰਾਂ ਤੋਂ ਹੋਵੇਗੀ ਪੁੱਛ ਗਿੱਛ: ਸੂਤਰ
ਇੰਨਾ ਹੀ ਨਹੀਂ ਪਿੰਡ ਦੇ ਛੱਪੜ ਨੂੰ ਸਾਫ ਕਰਵਾ ਕੇ ਪੱਕਾ ਕਰਵਾਇਆ। ਪਿੰਡ ਦੇ ਅੰਦਰ ਸੱਥ ਬਣਾਈ ਅਤੇ ਪਿੰਡ ਦੀਆਂ ਗਲੀਆਂ ਅਤੇ ਸੜਕ ਉੱਤੇ ਬੈਠਣ ਲਈ ਬੈੰਚ ਲਗਵਾਏ ਗਏ। ਇਸ ਵਿਕਾਸ ਨੂੰ ਲੈ ਕੇ ਪਿੰਡ ਦੇ ਲੋਕ ਐਨ ਐਰ ਈ ਗੁਰਜੀਤ ਦੀ ਪ੍ਰਸ਼ੰਸ਼ਾ ਕਰਦੇ ਥੱਕਦੇ ਨਹੀਂ। ਉਹਨਾਂ ਦਾ ਕਹਿਣਾ ਹੈ ਕਿ ਚਾਹੇ ਗੁਰਜੀਤ ਨਾਰਵੇ ਹੋਵੇ ਜਾਂ ਪੰਜਾਬ 'ਚ ਉਹ ਹਮੇਸ਼ਾ ਆਪਣੇ ਪਿੰਡ ਬਾਰੇ ਸੋਚਦਾ ਹੈ ਅਤੇ ਉਥੇ ਉਹਨਾਂ ਆਖਿਆ ਕਿ ਜੇਕਰ ਗੁਰਜੀਤ ਸਿੰਘ ਵਾਂਗ ਦੂਸਰੇ ਐਨ ਐਰ ਈ ਭਰਾ ਵੀ ਸੋਚਣ ਤਾਂ ਪੂਰੇ ਪੰਜਾਬ ਦੀ ਨੁਹਾਰ ਬਦਲੀ ਜਾ ਸਕਦੀ ਹੈ।
(ਭੋਪਾਲ ਸਿੰਘ ਦੀ ਰਿਪੋਰਟ )