ਮਾਹਿਲਪੁਰ ਅਧੀਨ ਆਉਂਦੇ ਪਿੰਡ ਬਿੰਜੋ ਦੇ ਅਜੇ ਕੁਮਾਰ ਨੂੰ ਸਾਈਕਲ ਚੋਰੀ ਹੋਣ ਸਬੰਧੀ ਸ਼ਿਕਾਇਤ ਦਰਜ ਕਰਵਾਉਣ 1 ਸਾਲ ਤੋਂ ਵੱਧ ਦਾ ਸਮਾਂ ਲੱਗ ਗਿਆ।
Trending Photos
ਚੰਡੀਗੜ੍ਹ: ਮਾਹਿਲਪੁਰ ਅਧੀਨ ਆਉਂਦੇ ਪਿੰਡ ਬਿੰਜੋ ਦੇ ਅਜੇ ਕੁਮਾਰ ਨੂੰ ਸਾਈਕਲ ਚੋਰੀ ਹੋਣ ਸਬੰਧੀ ਸ਼ਿਕਾਇਤ ਦਰਜ ਕਰਵਾਉਣ 1 ਸਾਲ ਤੋਂ ਵੱਧ ਦਾ ਸਮਾਂ ਲੱਗ ਗਿਆ।
ਇੰਗਲੈਂਡ ਤੋਂ ਵਕੀਲ ਨੇ ਡੀਜੀਪੀ, ਪੰਜਾਬ ਨੂੰ ਲਿਖਿਆ ਪੱਤਰ
ਮਿਲੀ ਜਾਣਕਾਰੀ ਅਨੁਸਾਰ ਇੰਗਲੈਂਡ ’ਚ ਰਹਿੰਦੇ ਅਜੇ ਕੁਮਾਰ ਦੇ ਵਕੀਲ ਡੇਵਿਡ ਵਿੰਡਸਰ ਨੇ ਡੀ. ਜੀ. ਪੀ. ਪੰਜਾਬ ਨੂੰ ਪੱਤਰ ਲਿਖਿਆ। ਇਸ ਪੱਤਰ ’ਚ ਵਕੀਲ ਨੇ ਦੱਸਿਆ ਕਿ ਉਸਦੇ ਕਲਾਇੰਟ ਅਜੇ ਕੁਮਾਰ ਦਾ ਸਾਈਕਲ ਤਕਰੀਬਨ ਸਾਲ ਪਹਿਲਾਂ ਉਸਦੇ ਪਿੰਡ ਬਿੰਜੋ ਤੋਂ ਚੋਰੀ ਹੋ ਗਿਆ ਸੀ। ਜਿਸ ਸਮੇਂ ਸਾਈਕਲ ਚੋਰੀ ਹੋਇਆ, ਉਦੋਂ ਉਹ ਪੰਜਾਬ ’ਚ ਸੀ ਤੇ ਬਾਅਦ ਵਿੱਚ ਇੰਗਲੈਂਡ ਆ ਗਿਆ। ਈ-ਮੇਲ ਰਾਹੀਂ ਉਹ ਸਥਾਨਕ ਪੁਲਿਸ ਨੂੰ ਮਾਮਲਾ ਦਰਜ ਕਰਨ ਲਈ ਲਿਖਦਾ ਰਿਹਾ।
ਸੂਚਨਾ ਅਧਿਕਾਰ ਐਕਟ (RTI) ਰਾਹੀਂ ਵੀ ਪੁਲਿਸ ਨੇ ਕੀਤਾ ਗੁੰਮਰਾਹ
ਇਸ ਤੋਂ ਇਲਾਵਾ ਉਸਨੇ 3 ਵਾਰ ਸੂਚਨਾ ਅਧਿਕਾਰ ਐਕਟ ਰਾਹੀਂ ਜਾਣਕਾਰੀ ਵੀ ਮੰਗੀ। ਪਰ ਹਰ ਵਾਰ ਪੁਲਿਸ ਵਲੋਂ ਪੜਤਾਲ ਕੀਤੇ ਜਾਣ ਦਾ ਹਵਾਲਾ ਦੇਕੇ ਮਾਮਲੇ ’ਤੇ ਮਿੱਟੀ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ। ਇਸ ਤੋਂ ਬਾਅਦ ਉਸਨੇ ਹਾਈ ਕੋਰਟ ਚੰਡੀਗੜ੍ਹ ਵਿਖੇ ਪਟੀਸ਼ਨ ਦੀ ਦਾਇਰ ਕੀਤੀ ਪਰ ਕੋਈ ਵੀ ਕਾਰਵਾਈ ਨਾ ਹੋਈ।
1 ਸਾਲ ਬਾਅਦ ਅਣਪਛਾਤੇ ਚੋਰ ’ਤੇ ਮਾਮਲਾ ਦਰਜ
ਹੁਣ ਵਕੀਲ ਡੇਵਿਡ ਵਿੰਡਸਰ ਵਲੋਂ ਡੀ. ਜੀ. ਪੀ. ਪੰਜਾਬ ਨੂੰ ਜਦੋਂ ਪੱਤਰ ਲਿਖ ਕੇ ਚਿਤਾਵਨੀ ਦਿੱਤੀ ਗਈ ਤਾਂ ਕਿ ਜੇਕਰ ਪੁਲਿਸ ਨੇ ਮਾਮਲਾ ਦਰਜ ਨਾ ਕੀਤਾ ਤਾਂ ਡੀ. ਜੀ. ਪੀ ਅਤੇ ਜਿਲ੍ਹੇ ਦਾ ਐੱਸ. ਐੱਸ. ਪੀ ਸਾਰਾ ਖ਼ਰਚਾ ਦੇਣਗੇ। ਅਜੇ ਕੁਮਾਰ ਦੇ ਵਕੀਲ ਵਲੋਂ ਚਿਤਾਵਨੀ ਭਰਿਆ ਪੱਤਰ ਲਿਖਣ ਤੋਂ ਬਾਅਦ ਪੁਲਿਸ ਹਰਕਤ ’ਚ ਆਈ ਤੇ ਅਣਪਛਾਤੇ ਚੋਰ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ।