ਰਾਹਤ ਦੀ ਖ਼ਬਰ: 19 ਜਨਵਰੀ ਤੋਂ ਉੱਤਰ-ਪੱਛਮੀ ਭਾਰਤ ’ਚ ਘੱਟ ਜਾਵੇਗੀ ਠੰਡ
Advertisement

ਰਾਹਤ ਦੀ ਖ਼ਬਰ: 19 ਜਨਵਰੀ ਤੋਂ ਉੱਤਰ-ਪੱਛਮੀ ਭਾਰਤ ’ਚ ਘੱਟ ਜਾਵੇਗੀ ਠੰਡ

ਰਾਜਸਥਾਨ ਦੇ ਚੁਰੂ ’ਚ ਘੱਟੋ-ਘੱਟ ਤਾਪਮਾਨ ਜ਼ੀਰੋ ਤੋਂ 2.5 ਡਿਗਰੀ ਸੈਲਸੀਅਸ ਘੱਟ ਦਰਜ ਕੀਤਾ ਗਿਆ, ਜੋ ਸੋਮਵਾਰ ਨੂੰ ਮੈਦਾਨੀ ਇਲਾਕਿਆਂ ’ਚ ਸਭ ਤੋਂ ਘੱਟ ਸੀ। 

ਰਾਹਤ ਦੀ ਖ਼ਬਰ: 19 ਜਨਵਰੀ ਤੋਂ ਉੱਤਰ-ਪੱਛਮੀ ਭਾਰਤ ’ਚ ਘੱਟ ਜਾਵੇਗੀ ਠੰਡ

Relief from Intense Cold: ਦੇਸ਼ ਦੇ ਉੱਤਰ ਅਤੇ ਉੱਤਰ-ਪੱਛਮੀ ਭਾਰਤ ’ਚ ਸੋਮਵਾਰ ਨੂੰ ਕੜਾਕੇ ਦੀ ਠੰਡ ਦਾ ਪ੍ਰਕੋਪ ਰਿਹਾ, ਜਿਸ ਕਾਰਨ ਕਈ ਹਿੱਸਿਆਂ ’ਚ ਘੱਟ ਤੋਂ ਘੱਟ ਤਾਪਮਾਨ 1 ਤੋਂ 3 ਡਿਗਰੀ ਸੈਲਸੀਅਸ ਦੇ ਵਿੱਚ ਦਰਜ ਕੀਤਾ ਗਿਆ। ਹਿਮਾਲਿਆ ਦੇ ਪਹਾੜਾਂ ਵਲੋਂ ਚੱਲਣ ਵਾਲੀਆਂ ਉੱਤਰ-ਪੱਛਮੀ ਹਵਾਵਾਂ ਕਾਰਨ ਮੈਦਾਨੀ ਇਲਾਕਿਆਂ ’ਚ ਅਗਲੇ 2 ਦਿਨਾਂ ’ਚ ਠੰਡ ਦੇ ਹੋਰ ਵੱਧਣ ਦੀ ਸੰਭਾਵਨਾ ਹੈ। 

ਭਾਰਤ ਮੌਸਮ ਵਿਗਿਆਨ ਵਿਭਾਗ (Indian meteoroligical department) ਦਾ ਕਹਿਣਾ ਹੈ ਕਿ ਪੱਛਮੀ ਗੜਬੜੀ ਕਾਰਨ 19 ਜਨਵਰੀ ਤੋਂ ਸ਼ੀਤ ਲਹਿਰ ਦੀ ਸਥਿਤੀ ਖ਼ਤਮ ਹੋ ਜਾਵੇਗੀ। ਜਦੋਂ ਪੱਛਮੀ ਚੱਕਰਵਾਤ-ਪੱਛਮੀ ਏਸ਼ੀਆ ਤੋਂ ਗਰਮ ਹਵਾਵਾਂ ਵਾਲੀ ਇੱਕ ਮੌਸਮ ਪ੍ਰਣਾਲੀ ਇਸ ਖਿੱਤੇ ’ਚ ਪ੍ਰਵੇਸ਼ ਕਰਦੀਆਂ ਹਨ ਤਾਂ ਹਵਾ ਦੀ ਦਿਸ਼ਾ ਬਦਲ ਜਾਂਦੀ ਹੈ। 

ਪਹਾੜਾਂ ਤੋਂ ਆਉਣ ਵਾਲੀਆਂ ਸਰਦ ਉੱਤਰ-ਪੱਛਮੀ ਹਵਾਵਾਂ ਚੱਲਣੀਆਂ ਬੰਦ ਹੋ ਜਾਦੀਆਂ ਹਨ, ਜਿਸ ਨਾਲ ਤਾਪਮਾਨ ’ਚ ਵਾਧਾ ਹੁੰਦਾ ਹੈ। ਆਈ. ਐੱਮ. ਡੀ. ਵਲੋਂ ਜਾਰੀ ਇੱਕ ਬਿਆਨ ’ਚ ਕਿਹਾ ਗਿਆ ਹੈ ਕਿ ਦਿੱਲੀ ਦੇ ਕਈ ਹਿੱਸਿਆਂ, ਪੰਜਾਬ, ਹਰਿਆਣਾ, ਰਾਜਸਥਾਨ, ਉੱਤਰਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਦੇ ਕਈ ਇਲਾਕਿਆਂ ’ਚ ਸ਼ੀਤ ਲਹਿਰ (Cold Wave) ਦੀ ਗੰਭੀਰ ਸਥਿਤੀ ਬਣੀ ਹੋਈ ਹੈ। 

ਦੱਸਿਆ ਜਾ ਰਿਹਾ ਹੈ ਕਿ "ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ, ਉੱਤਰ-ਪੱਛਮ ਅਤੇ ਪੂਰਬੀ ਰਾਜਸਥਾਨ ਦੇ ਕਈ ਹਿੱਸਿਆਂ ’ਚ ਘੱਟੋ-ਘੱਟ ਤਾਪਮਾਨ ਇੱਕ ਤੋਂ ਤਿੰਨ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਰਾਜਸਥਾਨ ਦੇ ਬਾਕੀ ਹਿੱਸਿਆਂ, ਪੱਛਮੀ ਉੱਤਰ ਪ੍ਰਦੇਸ਼ ਦੇ ਕਈ ਹਿੱਸਿਆਂ ’ਚ ਤਾਪਮਾਨ ਤਿੰਨ ਤੋਂ ਪੰਜ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਰਾਜਸਥਾਨ ਦੇ ਚੁਰੂ ’ਚ ਘੱਟੋ-ਘੱਟ ਤਾਪਮਾਨ ਜ਼ੀਰੋ ਤੋਂ 2.5 ਡਿਗਰੀ ਸੈਲਸੀਅਸ ਘੱਟ ਦਰਜ ਕੀਤਾ ਗਿਆ, ਜੋ ਸੋਮਵਾਰ ਨੂੰ ਮੈਦਾਨੀ ਇਲਾਕਿਆਂ ’ਚ ਸਭ ਤੋਂ ਘੱਟ ਸੀ। ਦਿੱਲੀ ਦੇ ਲਈ ਅਧਾਰ ਸਫਦਰਜੰਗ ਵੈਦਸ਼ਾਲਾ ’ਚ ਘੱਟੋ-ਘੱਟ ਤਾਪਮਾਨ 1.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ 1 ਜਨਵਰੀ 2023 ਤੋਂ ਬਾਅਦ ਸਾਲ ਦੇ ਪਹਿਲੇ ਮਹੀਨੇ ਲਈ ਸਭ ਤੋਂ ਘੱਟ ਤਾਪਮਾਨ ਹੈ। 
ਲੋਧੀ ਰੋਡ ਸਥਿਤ ਮੌਸਮ ਕੇਂਦਰ, ਜਿੱਥੇ ਆਈ. ਐਮ. ਡੀ. (IMD) ਦਾ ਮੁੱਖ ਦਫ਼ਤਰ (Head office) ਸਥਿਤ ਹੈ, ਘੱਟੋ-ਘੱਟ ਤਾਪਮਾਨ 1.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। 

ਆਈ. ਐੱਮ. ਡੀ. ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ 17 ਜਨਵਰੀ ਤੱਕ ਉੱਤਰ-ਪੱਛਮੀ ਭਾਰਤ ਦੇ ਕਈ ਹਿੱਸਿਆਂ ’ਚ ਘੱਟੋ-ਘੱਟ ਤਾਪਮਾਨ ’ਚ ਲਗਭਗ 2 ਡਿਗਰੀ ਸੈਲਸੀਅਸ ਦੀ ਹੋਰ ਗਿਰਾਵਟ ਆਉਣ ਦੀ ਸੰਭਾਵਨਾ ਹੈ। 

ਦੱਸਿਆ ਜਾ ਰਿਹਾ ਹੈ ਕਿ ਦੋ ਤਾਜ਼ਾਂ ਪੱਛਮੀ ਚੱਕਰਵਾਤਾਂ (Two western disturbances) ਦੇ ਪ੍ਰਭਾਵ ਕਾਰਨ 18 ਤੋਂ 20 ਜਨਵਰੀ ਤੱਕ ਘੱਟੋ-ਘੱਟ ਤਾਪਮਾਨ ’ਚ ਹੌਲੀ-ਹੌਲੀ ਤਿੰਨ ਤੋਂ ਪੰਜ ਡਿਗਰੀ ਸੈਲਸੀਅਸ ਦਾ ਵਾਧਾ ਹੋਵੇਗਾ। 

ਇਹ ਵੀ ਪੜ੍ਹੋ: ਚੰਡੀਗੜ੍ਹ ’ਚ ਮੇਅਰ ਦੀ ਕੁਰਸੀ ਲਈ ਭਾਜਪਾ ਅਤੇ 'ਆਪ' ਵਿਚਾਲੇ ਫਸਵਾਂ ਮੁਕਾਬਲਾ, ਕਾਂਗਰਸ ਬਣੀ ਤਰੁਪ ਦਾ ਪੱਤਾ!

 

Trending news