Nihang Singh Attack: ਬੀਤੀ ਰਾਤ ਕਰਤਾਰਪੁਰ-ਕਪੂਰਥਲਾ ਰੋਡ ਫਾਟਕ ਰੇਲਵੇ ਉਪਰ ਹੈੱਡ ਕਾਂਸਟੇਬਲ ਉਪਰ ਨਿਹੰਗ ਸਿੰਘ ਨੇ ਹਮਲਾ ਕਰ ਦਿੱਤਾ।
Trending Photos
Nihang Singh Attack: ਬੀਤੀ ਰਾਤ ਕਰਤਾਰਪੁਰ-ਕਪੂਰਥਲਾ ਰੋਡ ਫਾਟਕ ਰੇਲਵੇ ਉਪਰ ਹੈੱਡ ਕਾਂਸਟੇਬਲ ਗੁਰਪ੍ਰੀਤ ਸਿੰਘ, ਹੈੱਡ ਕਾਂਸਟੇਬਲ ਸਰਬਣ ਸਿੰਘ ਆਰਪੀਐਫ ਅਤੇ ਗੇਟਮੈਨ ਮਹੇਸ਼ ਕੁਮਾਰ ਡਿਊਟੀ ਉਤੇ ਤਾਇਨਾਤ ਸਨ। ਅਨਾਜ ਦੀ ਸਪੈਸ਼ਲ ਢੁਆਈ ਲਈ ਰੇਲਗੱਡੀ ਲੱਗੀ ਹੋਈ ਸੀ। ਉਸ ਦੀ ਸੁਰੱਖਿਆ ਵਾਸਤੇ ਇਨ੍ਹਾਂ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਸੀ ਅਤੇ ਰੇਲਗੱਡੀ ਦੇ ਡੱਬਿਆਂ ਨੂੰ ਜੋੜਨ ਦਾ ਕੰਮ ਚੱਲ ਰਿਹਾ ਸੀ।
ਫਾਟਕ ਜ਼ਿਆਦਾ ਦੇਰ ਬੰਦ ਰਹਿਣ ਕਰਕੇ ਟ੍ਰੈਫਿਕ ਜ਼ਿਆਦਾ ਜਮ੍ਹਾਂ ਹੋ ਗਈ ਜਦ ਉਕਤ ਕਰਮਚਾਰੀ ਟ੍ਰੈਫਿਕ ਨੂੰ ਸੁਚਾਰੂ ਕਰਨ ਵਾਸਤੇ ਫਾਟਕ ਖੁਲ੍ਹਵਾ ਕੇ ਚਾਲੂ ਕਰਨ ਲੱਗੇ ਸਨ। ਇਸ ਦੌਰਾਨ ਜਥੇਦਾਰ ਹਰਪ੍ਰੀਤ ਸਿੰਘ ਉਰਫ਼ ਹਰੀ ਬਾਬਾ ਬਾਸੀ ਪਿੰਡ ਕਲਿਆਣਪੁਰ ਦਸ਼ਮੇਸ਼ ਤਰਨਾ ਦਲ, ਬਾਬਾ ਮੇਜਰ ਸਿੰਘ ਸੋਢੀ ਥਾਣਾ ਲਾਂਬੜਾ ਜ਼ਿਲ੍ਹਾ ਜਲੰਧਰ ਜੋ ਅੰਮ੍ਰਿਤਸਰ ਨੂੰ ਜਾ ਰਿਹਾ ਸਨ।
ਇਹ ਵੀ ਪੜ੍ਹੋ : Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
ਇਨ੍ਹਾਂ ਵੱਲੋਂ ਫਾਟਕ ਉਤੇ ਗੱਡੀ ਅੱਗੇ ਲਗਾਉਣ ਕਰਕੇ ਇਸ ਦੀ ਤਕਰਾਰ ਹੈੱਡ ਕਾਂਸਟੇਬਲ ਗੁਰਪ੍ਰੀਤ ਤੇ ਸਰਵਣ ਸਿੰਘ ਨਾਲ ਹੋ ਗਈ। ਇਨ੍ਹਾਂ ਵਿੱਚੋਂ ਇਕ ਨਿਹੰਗ ਸਿੰਘ ਨੇ ਗੁਰਪ੍ਰੀਤ ਸਿੰਘ ਉਤੇ ਤਲਵਾਰ ਨਾਲ ਵਾਰ ਕਰ ਦਿੱਤਾ ਤੇ ਉਥੋਂ ਚਲੇ ਗਏ। ਸਰਵਣ ਸਿੰਘ ਹੌਲਦਾਰ ਨੇ ਜ਼ਖ਼ਮੀ ਹੋਏ ਗੁਰਪ੍ਰੀਤ ਸਿੰਘ ਨੂੰ ਸਿਵਲ ਹਸਪਤਾਲ ਕਰਤਾਰਪੁਰ ਵਿਖੇ ਦਾਖਲ ਕਰਵਾਇਆ। ਉਸ ਤੋਂ ਬਾਅਦ ਫਿਰ ਉਸ ਨੂੰ ਆਰਪੀਐਫ ਹਸਪਤਾਲ ਜਲੰਧਰ ਵਿਖੇ ਭੇਜ ਦਿੱਤਾ ਗਿਆ। ਇਨ੍ਹਾਂ ਵਿੱਚੋਂ ਇੱਕ ਮੁਲਾਜ਼ਮ ਸਿਵਲ ਹਸਪਤਾਲ ਕਰਤਾਰਪੁਰ ਵਿੱਚ ਦਾਖ਼ਲ ਹੈ।
ਜਿਉਂ ਹੀ ਜੀਆਰਪੀ ਅਤੇ ਆਰਪੀਐਫ ਦੇ ਅਧਿਕਾਰੀਆਂ ਨੂੰ ਇਸ ਮਾਮਲੇ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਥਾਣਾ ਕਰਤਾਰਪੁਰ ਦੀ ਪੁਲਿਸ ਨੂੰ ਸੂਚਨਾ ਦਿੱਤੀ। ਆਰਪੀਐਫ ਦੇ ਐਸਐਚਓ ਅਸ਼ੋਕ ਕੁਮਾਰ ਨੇ ਦੱਸਿਆ ਕਿ ਜ਼ਖ਼ਮੀ ਮੁਲਾਜ਼ਮ ਨੂੰ ਜਲੰਧਰ ਦੇ ਰੇਲਵੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਐਸਐਚਓ ਨੇ ਦੱਸਿਆ ਕਿ ਜਦੋਂ ਗੱਡੀ ਗੇਟ ’ਤੇ ਰੁਕੀ ਤਾਂ ਆਰਪੀਐਫ ਮੁਲਾਜ਼ਮ ਗੇਟਮੈਨ ਸਮੇਤ ਡਿਊਟੀ ਕਰ ਰਹੇ ਸਨ। ਕਰਮਚਾਰੀ ਨੇ ਕਾਰ ਸਾਈਡ 'ਤੇ ਖੜ੍ਹੀ ਕਰਨ ਲਈ ਕਿਹਾ। ਇਸੇ ਕਾਰਨ ਮੁਲਾਜ਼ਮ 'ਤੇ ਹਮਲਾ ਕੀਤਾ ਗਿਆ।
ਇਹ ਵੀ ਪੜ੍ਹੋ : Gurdaspur News: ਸਰਕਾਰੀ ਹਸਪਤਾਲ ਦੇ ਡਾਕਟਰਾਂ ਨੇ ਮੌਤ ਦੇ ਮੂੰਹ 'ਚੋਂ ਕੱਢ ਲਿਆਂਦਾ BSF ਜਵਾਨ, ਲੜ ਗਿਆ ਸੱਪ