Amritsar News: ਨਿਹੰਗ ਸਿੰਘ ਤੇ ਵਾਲਮੀਕੀ ਸਮਾਜ ਵੱਲੋਂ ਵੇਰਕਾ ਥਾਣੇ ਦਾ ਘਿਰਾਓ; ਬੈਟਰੀ ਲਗਾਉਣ ਦੇ ਪੈਸਿਆਂ ਨੂੰ ਲੈ ਕੇ ਹੋਇਆ ਸੀ ਝਗੜਾ
Advertisement
Article Detail0/zeephh/zeephh2352377

Amritsar News: ਨਿਹੰਗ ਸਿੰਘ ਤੇ ਵਾਲਮੀਕੀ ਸਮਾਜ ਵੱਲੋਂ ਵੇਰਕਾ ਥਾਣੇ ਦਾ ਘਿਰਾਓ; ਬੈਟਰੀ ਲਗਾਉਣ ਦੇ ਪੈਸਿਆਂ ਨੂੰ ਲੈ ਕੇ ਹੋਇਆ ਸੀ ਝਗੜਾ

Amritsar News: ਆਟੋ ਵਿੱਚ ਬੈਟਰੀ ਲਗਾਉਣ ਦੇ ਪੈਸਿਆਂ ਦੇ ਵਿਵਾਦ ਮਗਰੋਂ ਨਿਹੰਗ ਜਥੇਬੰਦੀਆਂ ਨੇ ਪੁਲਿਸ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ।

Amritsar News: ਨਿਹੰਗ ਸਿੰਘ ਤੇ ਵਾਲਮੀਕੀ ਸਮਾਜ ਵੱਲੋਂ ਵੇਰਕਾ ਥਾਣੇ ਦਾ ਘਿਰਾਓ;  ਬੈਟਰੀ ਲਗਾਉਣ ਦੇ ਪੈਸਿਆਂ ਨੂੰ ਲੈ ਕੇ ਹੋਇਆ ਸੀ ਝਗੜਾ

Amritsar News (ਭਰਤ ਸ਼ਰਮਾ): ਅੰਮ੍ਰਿਤਸਰ ਵਿੱਚ ਅੱਜ ਨਿਹੰਗ ਸਿੰਘ ਜਥੇਬੰਦੀਆਂ ਤੇ ਵਾਲਮੀਕਿ ਸਮਾਜ ਦੇ ਆਗੂਆਂ ਵੱਲੋਂ ਥਾਣਾ ਵੇਰਕਾ ਦਾ ਘਿਰਾਓ ਕੀਤਾ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਗੁਰਸਿੱਖ ਆਟੋ ਚਾਲਕ ਉਪਰ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਦੁਕਾਨਦਾਰ ਨੇ ਉਸ ਦੀ ਦਾੜ੍ਹੀ ਤੇ ਦੁਮਾਲੇ ਨੂੰ ਹੱਥ ਪਾਇਆ ਅਤੇ ਉਸ ਦੀ ਬੇਅਦਬੀ ਕੀਤੀ ਗਈ ਹੈ।

ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ਼ ਦੀ ਮੰਗ ਕੀਤੀ ਹੈ। ਜਦਕਿ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਵਾਂ ਧਿਰਾਂ ਦੀ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਸ ਮੌਕੇ ਨਿਹੰਗ ਸਿੰਘ ਜਥੇਬੰਦੀਆਂ ਦੇ ਨਾਲ ਆਏ ਵਾਲਮੀਕਿ ਸਮਾਜ ਦੇ ਆਗੂ ਕਰਨ ਵੇਰਕਾ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੱਕ ਗੁਰਸਿੱਖ ਆਟੋ ਚਾਲਕ ਨੇ ਆਪਣੇ ਆਟੋ ਵਿੱਚ ਬੈਟਰੀ ਬਦਲਾਈ ਸੀ। ਦੁਕਾਨਦਾਰ ਨਾਲ ਉਸ ਦਾ ਪੈਸਿਆਂ ਦਾ ਲੈਣ ਦੇਣ ਸੀ ਤੇ ਦੁਕਾਨਦਾਰ ਉਸ ਨਾਲ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਧੱਕਾ ਕਰਨ ਲੱਗ ਪਿਆ ਤੇ ਉਸ ਨੇ ਆਟੋ ਚਾਲਕ ਦੀ ਦਾੜ੍ਹੀ ਤੇ ਦੁਮਾਲੇ ਨੂੰ ਹੱਥ ਪਾਇਆ ਤੇ ਉਸਦੀ ਬੇਅਦਬੀ ਕੀਤੀ।  ਇਸ ਦੀ ਇਸਦੀ ਸ਼ਿਕਾਇਤ ਥਾਣਾ ਵੇਰਕਾ ਵਿੱਚ ਕੀਤੀ ਪਰ ਅਜੇ ਤੱਕ ਇੰਨੇ ਦਿਨ ਬੀਤ ਜਾਣ ਤੋਂ ਬਾਅਦ ਵੀ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ।

ਇਸ ਕਾਰਨ ਉਹ ਵੇਰਕਾ ਥਾਣੇ ਦਾ ਘਿਰਾਓ ਕਰਨ ਲਈ ਮਜਬੂਰ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਜੇ ਗੁਰਸਿੱਖ ਆਟੋ ਚਾਲਕ ਨੂੰ ਇਨਸਾਫ ਨਾ ਮਿਲਿਆ ਤਾਂ ਆਉਣ ਵਾਲੇ ਸਮੇਂ ਵਿੱਚ ਪੁਲਿਸ ਪ੍ਰਸ਼ਾਸਨ ਖਿਲਾਫ਼ ਹੋਰ ਤਿੱਖਾ ਪ੍ਰਦਰਸ਼ਨ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਅਜੇ ਤੱਕ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਜਦਕਿ ਪੁਲਿਸ ਨੂੰ ਉਸੇ ਵੇਲੇ ਮੌਕੇ ਉਤੇ ਹੀ ਉਸ ਖਿਲਾਫ਼ ਕਾਰਵਾਈ ਕਰਨੀ ਚਾਹੀਦੀ ਸੀ ਤਾਂ ਕਿ ਦੁਕਾਨਦਾਰ ਨੂੰ ਸਬਕ ਮਿਲ ਸਕ। ਇਸ ਘਟਨਾ ਤੋਂ ਬਾਅਧ ਨਿਹੰਗ ਸਿੰਘ ਜਥੇਬੰਦੀਆਂ ਅਤੇ ਵਾਲਮੀਕਿ ਸਮਾਜ ਦੇ ਆਗੂਆਂ ਵਿੱਚ ਰੋਸ ਦਿਖਾਈ ਦੇ ਰਿਹਾ ਹੈ।

ਉੱਥੇ ਹੀ ਥਾਣਾ ਵੇਰਕਾ ਦੇ ਪੁਲਿਸ ਅਧਿਕਾਰੀ ਤਰਸੇਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਸ਼ਿਕਾਇਤ ਆਈ ਸੀ ਕਿ ਪੈਸਿਆਂ ਦੇ ਲੈਣ ਦੇਣ ਵਿੱਚ ਦੋ ਧਿਰਾਂ ਦਾ ਝਗੜਾ ਹੋ ਗਿਆ ਸੀ। ਇਸ ਝਗੜੇ ਵਿੱਚ ਜ਼ਖਮੀ ਦੁਕਾਨਦਾਰ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਉੱਥੇ ਹੀ ਅੱਜ ਨਿਹੰਗ ਸਿੰਘ ਜਥੇਬੰਦੀਆਂ ਦੇ ਵਾਲਮੀਕਿ ਸਮਾਜ ਦੇ ਆਗੂ ਇੱਥੇ ਇਕੱਠੇ ਹੋਏ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਗੁਰਸਿੱਖ ਆਟੋ ਚਾਲਕ ਦੇ ਨਾਲ ਇਨਸਾਫ਼ ਨਹੀਂ ਹੋ ਰਿਹਾ। ਉਨ੍ਹਾਂ ਨੇ ਕਿਹਾ ਕਿ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਜਿਸ ਨਾਲ ਇਹ ਵਾਕਿਆ ਬੀਤਿਆ ਹੈ ਉਹ ਖੁਦ ਆਟੋ ਚਾਲਕ ਇੱਥੇ ਨਹੀਂ ਪਹੁੰਚਿਆ ਜਦ ਕਿ ਉਹ ਦੋਵਾਂ ਧਿਰਾਂ ਨਾਲ ਗੱਲਬਾਤ ਕਰ ਰਹੇ ਹਨ।

ਉਨ੍ਹਾਂ ਨੇ ਕਿਹਾ ਕਿ ਜੋ ਵੀ ਦੋਸ਼ੀ ਪਾਇਆ ਗਿਆ ਤੇ ਉਸ ਖਿਲਾਫ ਬਣਦੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਦੁਕਾਨਦਾਰ ਨੇ ਆਟੋ ਚਾਲਕ ਕੋਲੋਂ ਬੈਟਰੀ ਲਗਾਉਣ ਦੇ ਪੈਸੇ ਲੈਣੇ ਸਨ ਜਿਸਦੇ ਚੱਲਦੇ ਇਨ੍ਹਾਂ ਦੋਵਾਂ ਵਿੱਚ ਪੈਸਿਆਂ ਦੇ ਲੈਣ ਦੇਣ ਨੂੰ ਚੱਲ ਕੇ ਝਗੜਾ ਹੋਇਆ ਸੀ।

ਇਹ ਵੀ ਪੜ੍ਹੋ : Punjab Weather Updates: ਪੰਜਾਬ ਵਿੱਚ ਅੱਜ ਮੌਸਮ ਫੇਰ ਲਵੇਗਾ ਕਰਵਟ, ਹਿਮਾਚਲ 'ਚ ਫਟਿਆ ਬੱਦਲ

Trending news