NHAI Bharatmala Project: ਭਾਰਤ ਮਾਲਾ ਪ੍ਰੋਜੈਕਟ ਤਹਿਤ ਮੋਗਾ 'ਚ SC ਨੇ ਜ਼ਮੀਨ ਐਕੁਆਇਰ ਕਰਨ 'ਤੇ ਲਗਾਈ ਰੋਕ
Advertisement
Article Detail0/zeephh/zeephh2506968

NHAI Bharatmala Project: ਭਾਰਤ ਮਾਲਾ ਪ੍ਰੋਜੈਕਟ ਤਹਿਤ ਮੋਗਾ 'ਚ SC ਨੇ ਜ਼ਮੀਨ ਐਕੁਆਇਰ ਕਰਨ 'ਤੇ ਲਗਾਈ ਰੋਕ

NHAI Bharatmala Project: ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਦਿੱਲੀ-ਅੰਮ੍ਰਿਤਸਰ-ਕਟੜਾ ਗ੍ਰੀਨਫੀਲਡ ਐਕਸਪ੍ਰੈਸਵੇਅ, 669 ਕਿਲੋਮੀਟਰ ਦਾ ਨਿਰਮਾਣ ਕਰ ਰਹੀ ਹੈ। ਇਸ ਦਾ ਕੰਮ ਕਈ ਪੜਾਵਾਂ ਵਿੱਚ ਚੱਲ ਰਿਹਾ ਹੈ। 

 

NHAI Bharatmala Project: ਭਾਰਤ ਮਾਲਾ ਪ੍ਰੋਜੈਕਟ ਤਹਿਤ ਮੋਗਾ 'ਚ SC ਨੇ ਜ਼ਮੀਨ ਐਕੁਆਇਰ ਕਰਨ 'ਤੇ ਲਗਾਈ ਰੋਕ

NHAI Bharatmala Project/ਨਵਦੀਪ ਸਿੰਘ: ਪੰਜਾਬ ਦੇ ਮੋਗਾ ਵਿਚ ਐਨਐਚਏਆਈ ਦੇ ਭਾਰਤ ਮਾਲਾ ਪ੍ਰੋਜੈਕਟ (NHAI Bharatmala Project) ਦੇ ਕੁਝ ਹਿੱਸੇ ਉਤੇ ਮਾਨਯੋਗ ਸੁਪਰੀਮ ਕੋਰਟ ਨੇ ਰੋਕ ਲਗਾ ਦਿੱਤੀ ਹੈ। ਉੱਚ ਅਦਾਲਤ ਨੇ ਮੋਗਾ ਦੇ ਪਿੰਡ ਬੁੱਗੀਪੁਰਾ ਵਿਚ ਐਕੁਆਇਰ ਕੀਤੀ ਜ਼ਮੀਨ ਦੇ ਮੁਆਵਜ਼ੇ ਦੇ ਨਿਬੇੜੇ ਤੱਕ ਇਹ ਰੋਕ ਲਾਈ ਹੈ। ਕਿਸਾਨਾਂ ਨੇ ਸੁਪਰੀਮ ਕੋਰਟ ਵਿਚ ਪਟੀਸ਼ਨ ਪਾਈ ਸੀ ਅਤੇ ਮੁਆਵਜ਼ੇ ਦੀ ਪੂਰੀ ਰਕਮ ਨਾ ਦੇਣ ਦੀ ਦਲੀਲ ਦਿੱਤੀ ਸੀ। ਉਥੇ ਹੀ ਬੁੱਗੀਪੁਰਾ ਦੇ ਰਹਿਣ ਵਾਲੇ ਕਿਸਾਨ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਧੱਕੇ ਨਾਲ ਜ਼ਮੀਨ ਐਕਵਾਇਰ ਕਰਨ ਲਈ ਉਹਨਾਂ ਦੀ ਝੋਨੇ ਦੀ ਲੱਗੀ ਫਸਲ ਨੂੰ ਵਾਹ ਦਿੱਤਾ ਸੀ ਜਿਸ ਤੋਂ ਬਾਅਦ ਉਹਨਾਂ ਮਾਣਯੋਗ ਸੁਪਰੀਮ ਕੋਰਟ ਦਾ ਰੁੱਖ ਕੀਤਾ ਸੀ। 

ਉਹਨਾਂ ਕਿਹਾ ਕਿ ਸਾਡੇ ਕੁੱਲ ਦੋ ਘਰਾਂ ਦਾ ਮੁਆਵਜ਼ਾ ਬਾਕੀ ਸੀ ਜਿਸ ਦੀ ਕੁੱਲ ਰਾਸ਼ੀ ਕਰੀਬ 6-7 ਕਰੋੜ ਬਣਦੀ ਸੀ । ਉਹਨਾਂ ਮਾਨਯੋਗ ਸੁਪਰੀਮ ਕੋਰਟ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ। ਦੱਸ ਦਈਏ ਕਿ ਪੰਜਾਬ ਵਿਚ ਇਸ ਤਹਿਤ ਸਭ ਤੋਂ ਵੱਡਾ ਪ੍ਰੋਜੈਕਟ ਦਿੱਲੀ- ਅੰਮ੍ਰਿਤਸਰ-ਕਟੜਾ ਐਕਸਪ੍ਰੈੱਸਵੇਅ ਬਣ ਰਿਹਾ ਹੈ। ਇਸ ਲਈ ਜ਼ਮੀਨ ਐਕੁਆਇਰ ਕੀਤੀ ਜਾ ਚੁੱਕੀ ਹੈ ਪਰ ਇਸ ਸਬੰਧੀ ਮੁਆਵਜ਼ੇ ਨੂੰ ਲੈ ਕੇ ਕਈ ਥਾਈਂ ਕੰਮ ਰੁਕਿਆ ਹੋਇਆ ਹੈ। ਇਸ ਸਬੰਧੀ ਅਦਾਲਤ ਵਿਚ ਕਈ ਪਟੀਸ਼ਨ ਦਾਖਲ ਕੀਤੀਆਂ ਗਈਆਂ ਹਨ।

ਇਹ ਵੀ ਪੜ੍ਹੋ: Amritsar Weather Update: ਅੰਮ੍ਰਿਤਸਰ 'ਚ ਸੰਘਣੀ ਧੁੰਦ ਦੇ ਬਾਵਜੂਦ ਨਤਮਸਤਕ ਹੋਈਆਂ ਸੰਗਤਾਂ, ਵੇਖੋ ਸ੍ਰੀ ਹਰਿਮੰਦਰ ਸਾਹਿਬ ਦਾ ਅਦਭੁੱਤ ਨਜ਼ਾਰਾ

ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਦਿੱਲੀ-ਅੰਮ੍ਰਿਤਸਰ-ਕਟੜਾ ਗ੍ਰੀਨਫੀਲਡ ਐਕਸਪ੍ਰੈਸਵੇਅ, 669 ਕਿਲੋਮੀਟਰ ਦਾ ਨਿਰਮਾਣ ਕਰ ਰਹੀ ਹੈ। ਇਸ ਦਾ ਕੰਮ ਕਈ ਪੜਾਵਾਂ ਵਿੱਚ ਚੱਲ ਰਿਹਾ ਹੈ। ਹਰਿਆਣਾ ਵਿੱਚ KMP (ਸੋਨੀਪਤ ਤੋਂ ਪਾਤੜਾਂ, ਕੈਥਲ) ਤੱਕ 113 ਕਿਲੋਮੀਟਰ ਦਾ ਕੰਮ ਪੂਰਾ ਹੋ ਗਿਆ ਹੈ, ਯਾਨੀ ਸੋਨੀਪਤ ਤੋਂ ਪੰਜਾਬ ਬਾਰਡਰ ਤੱਕ ਐਕਸਪ੍ਰੈੱਸ ਵੇਅ ਪੂਰੀ ਤਰ੍ਹਾਂ ਤਿਆਰ ਹੈ। ਇਸ ਦੇ ਸ਼ੁਰੂ ਹੋਣ ਤੋਂ ਬਾਅਦ ਪੰਜਾਬ ਦੀ ਸਰਹੱਦ ਤੱਕ ਆਸਾਨੀ ਨਾਲ ਸਫ਼ਰ ਕਰਨਾ ਸੰਭਵ ਹੋ ਜਾਵੇਗਾ। ਇਹ ਹਾਈਵੇਅ ਸਭ ਤੋਂ ਵੱਧ ਪੰਜਾਬ ਵਿਚੋਂ ਲੰਘੇਗਾ, ਪਰ ਇਸ ਦਾ ਕੰਮ ਥੋੜਾ ਹੌਲੀ ਚੱਲ ਰਿਹਾ ਹੈ। ਇਹ ਹਾਈਵੇਅ ਜੰਮੂ-ਕਟੜਾ ਤੱਕ ਜਾਵੇਗਾ

 

Trending news