Trending Photos
Mohali Accident: ਪੰਜਾਬ ਵਿੱਚ ਸੜਕ ਹਾਦਸੇ ਲਗਾਤਾਰ ਵੱਧ ਰਹੇ ਹਨ। ਬੀਤੀ ਦੇਰ ਰਾਤ ਮੋਹਾਲੀ ਦੇ ਪਿੰਡ ਦਾਊ ਨਜ਼ਦੀਕ ਫਲਾਈ ਓਵਰ 'ਤੇ ਇੱਕ ਖਰਾਬ ਟਰਾਲਾ ਖੜਾ ਸੀ ਜਿਸ ਵਿੱਚ ਬੀਤੀ ਦੇ ਰਾਤ ਤੇਜ਼ ਰਫਤਾਰ ਕਾਰ ਨੇ ਟੱਕਰ ਮਾਰੀ ਸੀ l ਇਸ ਦੁਰਘਟਨਾ (Mohali Accident) ਤੋਂ ਬਾਅਦ ਵੀ ਪੁਲਿਸ ਵੱਲੋਂ ਉਸ ਟਰਾਲੇ ਨੂੰ ਮੌਕੇ ਤੋਂ ਨਹੀਂ ਹਟਾਇਆ ਗਿਆ ਜਿਸ ਕਾਰਨ ਅੱਜ ਫਿਰ ਤੋਂ ਦੇਰ ਰਾਤ ਇੱਕ ਹੋਰ ਤੇਜ਼ ਰਫਤਾਰ ਕਾਰ ਨੇ ਟਰੋਲੇ ਵਿੱਚ ਟੱਕਰ ਮਾਰੀ।
ਕਾਰ ਦੇ ਉੱਡੇ ਪਰਖੱਚੇ
ਇਸ ਦੁਰਘਟਨਾ ਵਿੱਚ ਕਾਰ ਦੇ ਉੱਡੇ ਪਰਖੱਚੇ l ਗੰਭੀਰ ਹਾਲਤ ਵਿੱਚ ਜ਼ਖਮੀ ਕਾਰ ਚਾਲਕਾਂ ਨੂੰ ਹਸਪਤਾਲ ਭਰਤੀ ਵਿੱਚ ਕਰਵਾਇਆ ਗਿਆ। ਦੁਰਘਟਨਾ ਵਾਪਰਨ ਤੋਂ ਬਾਅਦ ਪੁਲਿਸ ਹਰਕਤ ਵਿੱਚ ਆਈ ਅਤੇ ਟਰਾਲੇ ਨੂੰ ਫਲਾਈ ਓਵਰ ਤੋਂ ਹਟਵਾਇਆ ਗਿਆ।
ਇਹ ਵੀ ਪੜ੍ਹੋ: Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
ਦਰਅਸਲ ਬੀਤੇ ਦਿਨੀ ਇਸ ਦੌਰਾਨ ਦੇਰ ਰਾਤ ਮੋਹਾਲੀ ਦੇ ਪਿੰਡ ਦਾਊ ਨਜ਼ਦੀਕ ਚੰਡੀਗੜ੍ਹ ਖਰੜ ਹਾਈਵੇ ਉੱਤੇ ਇੱਕ ਹਾਦਸੇ ਵਿੱਚ ਟਰੱਕ ਨੂੰ ਭਿਆਨਕ ਅੱਗ ਲੱਗੀ ਸੀ। ਫਾਇਰ ਬ੍ਰਿਗੇਡ ਨੇ ਮੌਕੇ ਤੇ ਪਹੁੰਚ ਕੇ ਪਾਇਆ ਅੱਗ ਉੱਤੇ ਕਾਬੂ ਪਾਇਆ ਸੀl ਪ੍ਰਾਪਤ ਜਾਣਕਾਰੀ ਅਨੁਸਾਰ ਕਾਰ ਚਾਲਕ ਵੱਲੋਂ ਖੜੇ ਟਰੱਕ ਨੂੰ ਟੱਕਰ ਮਾਰੀ ਗਈ ਹੈ ਜਿਸ ਕਾਰਨ ਇਹ ਹਾਦਸਾ ਵਾਪਰਿਆ ਸੀ।
ਇਸ ਹਾਦਸੇ ਵਿੱਚ ਕਾਰ ਚਾਲਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਇਆ ਹੈ ਅਤੇ ਪੁਲਿਸ ਵੱਲੋਂ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਇਸ ਦੌਰਾਨ ਅੱਜ ਫਿਰ ਤੋਂ ਦੇਰ ਰਾਤ ਇੱਕ ਹੋਰ ਤੇਜ਼ ਰਫਤਾਰ ਕਾਰ ਨੇ ਟਰੋਲੇ ਵਿੱਚ ਟੱਕਰ ਮਾਰੀ ਕਿਉਂਕਿ ਬੀਤੇ ਦਿਨੀ ਹੋਏ ਹਾਦਸੇ ਵਿੱਚ ਟਰਾਲੇ ਨੂੰ ਫਲਾਈ ਓਵਰ ਤੋਂ ਹਟਵਾਇਆ ਨਹੀਂ ਗਿਆ ਸੀ।
ਇਹ ਵੀ ਪੜ੍ਹੋ: Mohali Accident: ਖੜ੍ਹੇ ਟਰੱਕ ਨੂੰ ਕਾਰ ਨੇ ਮਾਰੀ ਟੱਕਰ, ਲੱਗੀ ਭਿਆਨਕ ਅੱਗ, ਫਾਇਰ ਬ੍ਰਿਗੇਡ ਨੇ ਅੱਗ ਉੱਤੇ ਪਾਇਆ ਕਾਬੂ