ਕੇਂਦਰ ਸਰਕਾਰ ਦੀਆਂ ਗਾਈਡਲਾਈਨਜ਼ ਸਦਕਾ ਨਵਜੋਤ ਸਿੱਧੂ ਆਉਣਗੇ ਜੇਲ੍ਹ ’ਚੋਂ ਬਾਹਰ
Advertisement
Article Detail0/zeephh/zeephh1497768

ਕੇਂਦਰ ਸਰਕਾਰ ਦੀਆਂ ਗਾਈਡਲਾਈਨਜ਼ ਸਦਕਾ ਨਵਜੋਤ ਸਿੱਧੂ ਆਉਣਗੇ ਜੇਲ੍ਹ ’ਚੋਂ ਬਾਹਰ

ਜੇਕਰ ਕੈਦੀ ਦਾ ਆਚਰਣ ਚੰਗਾ ਰਿਹਾ ਹੋਵੇ ਅਤੇ ਸਜ਼ਾ ਦੌਰਾਨ ਉਸਨੂੰ ਕਿਸੇ ਹੋਰ ਕੇਸ ’ਚ ਸਜ਼ਾ ਨਾ ਸੁਣਾਈ ਗਈ ਹੋਵੇ, ਅਜਿਹੇ ਕੈਦੀਆਂ ਨੂ ਸੂਬਾ ਸਰਕਾਰ ਰਿਹਾਅ ਕਰ ਸਕਦੀ ਹੈ। 

ਕੇਂਦਰ ਸਰਕਾਰ ਦੀਆਂ ਗਾਈਡਲਾਈਨਜ਼ ਸਦਕਾ ਨਵਜੋਤ ਸਿੱਧੂ ਆਉਣਗੇ ਜੇਲ੍ਹ ’ਚੋਂ ਬਾਹਰ

Navjot singh Sidhu latest News: ਸੜਕ ’ਤੇ ਕੁੱਟਮਾਰ ਮਾਮਲੇ ’ਚ ਸਜ਼ਾ ਕੱਟ ਰਹੇ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਲਈ ਇਸ ਵਾਰ ਗਣਤੰਤਰ ਦਿਵਸ (Republic Day) ਖੁਸ਼ੀਆਂ ਭਰਿਆ ਹੋ ਸਕਦਾ ਹੈ। ਸਰਕਾਰੀ ਸੂਤਰਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ 26 ਜਨਵਰੀ, ਗਣਤੰਤਰ ਦਿਵਸ ਮੌਕੇ ਰਿਹਾਅ ਕੀਤੇ ਜਾਣ ਵਾਲੇ 50 ਤੋਂ ਵੱਧ ਕੈਦੀਆਂ ’ਚ ਸਿੱਧੂ ਦਾ ਨਾਮ ਸ਼ਾਮਲ ਹੈ।

 
ਜੇਲ੍ਹ ਵਿਭਾਗ ਵਲੋਂ ਮਨਜ਼ੂਰੀ ਲਈ ਭੇਜੀ ਗਈ ਫ਼ਾਇਲ
ਜੇਲ੍ਹ ਵਿਭਾਗ ਦੁਆਰਾ ਸਮੇਂ ਤੋਂ ਪਹਿਲਾਂ ਰਿਹਾਅ ਕੀਤੇ ਜਾਅ ਵਾਲੇ ਕੈਦੀਆਂ ਦੀ ਸੂਚੀ ਸਮੀਖਿਆ ਲਈ ਵਿਭਾਗ ਦੀ ਪ੍ਰਮੁੱਖ ਸਕੱਤਰ ਮੈਡਮ ਅਵਨੀਤ ਕੌਰ ਨੂੰ ਭੇਜੀ ਹੈ, ਜੋ ਕਿ ਬਾਅਦ ’ਚ ਮੁੱਖ ਮੰਤਰੀ ਅਤੇ ਸੂਬੇ ਦੇ ਰਾਜਪਾਲ ਕੋਲ ਅੰਤਿਮ ਪ੍ਰਵਾਨਗੀ ਲਈ ਭੇਜੀ ਜਾਵੇਗੀ। 

ਸਜ਼ਾ ਭੁਗਤਣ ਦੌਰਾਨ ਨਹੀਂ ਲਈ ਕੋਈ ਛੁੱਟੀ
ਕਿਹਾ ਜਾ ਰਿਹਾ ਹੈ ਕਿ ਜੇਲ੍ਹ ਵਿਭਾਗ ਦੁਆਰਾ ਸਿੱਧੂ ਦੇ ਚੰਗੇ ਆਚਰਣ ਵਾਲੀ ਰਿਪੋਰਟ ਵੀ ਪ੍ਰਮੁੱਖ ਸਕੱਤਰ ਨੂੰ ਭੇਜੀ ਗਈ ਹੈ, ਉਹ ਪਟਿਆਲਾ ਜੇਲ੍ਹ ’ਚ ਕਲਰਕ ਵਜੋਂ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਕੋਈ ਛੁੱਟੀ ਵੀ ਨਹੀਂ ਲਈ ਹੈ। ਜੇਲ੍ਹ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਸਿੱਧੂ ਦਾ ਮਾਮਲਾ ਵਿਸ਼ੇਸ਼ ਤੌਰ ’ਤੇ ਨਹੀਂ ਚੁੱਕਿਆ ਗਿਆ, ਬਲਕਿ ਕੇਂਦਰ ਸਰਕਾਰ ਵਲੋਂ ਜਾਰੀ ਕੀਤੀ ਗਈ ਗਾਈਡਲਾਈਨ ਮੁਤਾਬਕ ਬਣੀ ਸੂਚੀ ’ਚ 50 ਤੋਂ ਵੱਧ ਨਾਮ ਸ਼ਾਮਲ ਹਨ, ਜਿਨ੍ਹਾਂ ’ਚ ਨਵਜੋਤ ਸਿੰਘ ਸਿੱਧੂ (Navjot Singh Sidhu) ਵੀ ਆਉਂਦੇ ਹਨ।

ਜਾਣੋ, ਪੂਰੀ ਖ਼ਬਰ

 
ਕੇਂਦਰ ਸਰਕਾਰ ਦੇ ਨਵੇਂ ਹੁਕਮਾਂ ਤਹਿਤ ਰਿਹਾਅ ਹੋਣਗੇ ਸਿੱਧੂ 
ਜ਼ਿਕਰਯੋਗ ਹੈ ਕਿ ਕੇਂਦਰੀ ਗ੍ਰਹਿ ਮੰਤਰਾਲੇ ਦੁਆਰਾ 10 ਜੂਨ, 2022 ਨੂੰ ਜ਼ਰੂਰੀ ਪੱਤਰ ਸਾਰੇ ਸੂਬਿਆਂ ਦੇ ਨਾਲ-ਨਾਲ ਕੇਂਦਰ ਸਾਸ਼ਤ ਪ੍ਰਦੇਸ਼ਾਂ ਨੂੰ ਜਾਰੀ ਕੀਤਾ ਗਿਆ ਸੀ, ਜਿਸ ’ਚ ਜ਼ਿਕਰ ਕੀਤਾ ਗਿਆ ਹੈ ਕਿ ਜੇਕਰ ਕੈਦੀ ਦਾ ਆਚਰਣ ਚੰਗਾ ਰਿਹਾ ਹੋਵੇ ਅਤੇ ਸਜ਼ਾ ਦੌਰਾਨ ਉਸਨੂੰ ਕਿਸੇ ਹੋਰ ਕੇਸ ’ਚ ਸਜ਼ਾ ਨਾ ਸੁਣਾਈ ਗਈ ਹੋਵੇ, ਅਜਿਹੇ ਕੈਦੀਆਂ ਨੂ ਸੂਬਾ ਸਰਕਾਰ ਰਿਹਾਅ ਕਰ ਸਕਦੀ ਹੈ। 

ਸਿੱਧੂ ਕਿਸ ਮਾਮਲੇ ’ਚ ਕੱਟ ਰਹੇ ਹਨ ਜੇਲ੍ਹ
ਇੱਥ ਦੱਸਣਾ ਬਣਦਾ ਹੈ ਕਿ ਸਿੱਧੂ ਤਕਰੀਬਨ 34 ਸਾਲ ਪੁਰਾਣੇ ਸੜਕ ’ਤੇ ਕੁੱਟਮਾਰ ਕਰਨ ਦੇ ਮਾਮਲੇ ’ਚ ਸਜ਼ਾ ਕੱਟ ਰਹੇ ਹਨ। 27 ਦਿਸੰਬਰ, 1988 ਨੂੰ ਕਾਰ ਪਾਰਕਿੰਗ ਕਰਨ ਦੇ ਮੁੱਦੇ ’ਤੇ ਹੋਈ ਬਹਿਸ ਦੌਰਾਨ ਸਿੱਧੂ ਨੇ 65 ਸਾਲਾਂ ਗੁਰਨਾਮ ਸਿੰਘ ਦੀ ਕੁੱਟਮਾਰ ਕੀਤੀ। ਇਸ ਹੱਥੋਪਾਈ ਦੌਰਾਨ ਸੱਟ ਲੱਗਣ ਕਾਰਨ ਗੁਰਨਾਮ ਸਿੰਘ ਦੀ ਮੌਤ ਹੋ ਗਈ ਸੀ। 

ਸਿੱਧੂ ਦੇ ਸਾਥੀ ਰੁਪਿੰਦਰ ਸਿੰਘ ਸੰਧੂ ਹੋਏ ਬਰੀ
15 ਮਈ, 2018 ਨੂੰ ਮਾਨਯੋਗ ਸੁਪਰੀਮ ਕੋਰਟ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਨੂੰ ਰੱਦ ਕਰ ਦਿੱਤਾ ਸੀ, ਜਿਸ ’ਚ ਰੁਪਿੰਦਰ ਸਿੰਘ ਸੰਧੂ ਅਤੇ ਨਵਜੋਤ ਸਿੰਘ ਸਿੱਧੂ ਨੂੰ ਗੈਰ-ਇਰਾਦਤਨ ਕਤਲ ਕਰਨ ਦਾ ਦੋਸ਼ੀ ਠਹਿਰਾਉਂਦਿਆ 3 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਸੀ। 

ਸੁਪਰੀਮ ਕੋਰਟ ਨੇ ਸਿੱਧੂ ਦੇ ਸਾਥੀ ਰਪਿੰਦਰ ਸਿੰਘ ਸੰਧੂ ਨੂੰ ਸਾਰੇ ਦੋਸ਼ਾਂ ਤੋਂ ਇਹ ਕਹਿੰਦੇ ਹੋਏ ਬਰੀ ਕਰ ਦਿੱਤਾ ਸੀਕਿ ਅਪਰਾਧ ਸਮੇਂ ਉਨ੍ਹਾਂ ਦੀ ਸਿੱਧੂ ਨਾਲ ਮੌਜੂਦਗੀ ਦੇ ਕੋਈ ਸਬੂਤ ਨਹੀਂ ਸਨ। ਕੋਰਟ ਨੇ ਇਹ ਵੀ ਤਰਕ ਦਿੱਤਾ ਕਿ ਮੁਲਜ਼ਮ ਅਤੇ ਪੀੜਤ ਧਿਰ ਦਰਮਿਆਨ ਕੋਈ ਪਿਛਲੀ ਦੁਸ਼ਮਣੀ ਨਹੀਂ ਸੀ ਤੇ ਕੁੱਟਮਾਰ ਦੌਰਾਨ ਹਥਿਆਰ ਦੀ ਵਰਤੋਂ ਨਹੀਂ ਕੀਤੀ ਗਈ। 

ਇਹ ਵੀ ਪੜ੍ਹੋ: ਰਾਜਾ ਵੜਿੰਗ ਦਾ ਬਠਿੰਡਾ ’ਚ ਛਲਕਿਆ ਦਰਦ, ਬੋਲੇ "ਜਿਸ ਨੂੰ ਮੈਂ ਹਰਾਇਆ ਉਸਦੇ ਦਰ ’ਤੇ ਹਲਕੇ ਲਈ ਫ਼ੰਡ ਮੰਗਣ ਜਾਣਾ ਪੈਂਦਾ ਸੀ" 

 

Trending news