ਜੇਲ੍ਹ 'ਚ ਬੰਦ ਨਵਜੋਤ ਸਿੱਧੂ ਬਾਰੇ ਵੱਡੀ ਖ਼ਬਰ; ਇਸ ਤਾਰੀਕ ਨੂੰ ਹੋ ਸਕਦੇ ਹਨ ਜੇਲ੍ਹ ਤੋਂ ਰਿਹਾਅ!
Advertisement

ਜੇਲ੍ਹ 'ਚ ਬੰਦ ਨਵਜੋਤ ਸਿੱਧੂ ਬਾਰੇ ਵੱਡੀ ਖ਼ਬਰ; ਇਸ ਤਾਰੀਕ ਨੂੰ ਹੋ ਸਕਦੇ ਹਨ ਜੇਲ੍ਹ ਤੋਂ ਰਿਹਾਅ!

Navjot Singh Sidhu Jail News: 1988 'ਚ 'ਰੋਡ ਰੇਜ' ਮਾਮਲੇ 'ਚ ਸੁਪਰੀਮ ਕੋਰਟ ਵੱਲੋਂ ਇੱਕ ਸਾਲ ਦੀ ਸਜ਼ਾ ਸੁਣਾਏ ਜਾਣ ਤੋਂ ਇੱਕ ਦਿਨ ਬਾਅਦ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਨੇ ਇੱਥੇ ਇੱਕ ਅਦਾਲਤ 'ਚ ਆਤਮ ਸਮਰਪਣ ਕਰ ਦਿੱਤਾ ਸੀ।

ਜੇਲ੍ਹ 'ਚ ਬੰਦ ਨਵਜੋਤ ਸਿੱਧੂ ਬਾਰੇ ਵੱਡੀ ਖ਼ਬਰ; ਇਸ ਤਾਰੀਕ ਨੂੰ ਹੋ ਸਕਦੇ ਹਨ ਜੇਲ੍ਹ ਤੋਂ ਰਿਹਾਅ!

Navjot Singh Sidhu Jail News: ਰੋਡ ਰੇਜ ਮਾਮਲੇ (Road Rage Case) 'ਚ ਕੇਂਦਰੀ ਜੇਲ੍ਹ ਪਟਿਆਲਾ 'ਚ ਸਜ਼ਾ ਕੱਟ ਰਹੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ (Navjot Singh Sidh) ਨੂੰ ਲੈ ਕੇ ਅਹਿਮ ਖ਼ਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਕਿਹਾ ਜਾ ਰਿਹਾ ਹੈ ਕਿ 1 ਅਪ੍ਰੈਲ ਨੂੰ ਸਿੱਧੂ ਜੇਲ੍ਹ ਤੋਂ ਬਾਹਰ ਆ ਸਕਦੇ ਹਨ। ਦਰਅਸਲ, 19 ਮਈ 2022 ਨੂੰ ਸੁਪਰੀਮ ਕੋਰਟ ਨੇ ਸਿੱਧੂ ਨੂੰ ਇੱਕ ਸਾਲ ਦੀ ਸਜ਼ਾ ਸੁਣਾਈ ਸੀ। ਇਸ ਤਹਿਤ ਕਿਹਾ ਗਿਆ ਸੀ ਕਿ ਉਹਨਾਂ ਨੂੰ 18 ਮਈ ਤੱਕ ਜੇਲ੍ਹ ਵਿੱਚ ਰਹਿਣਾ ਪਏਗਾ।

ਦੱਸ ਦੇਈਏ ਕਿ ਜੇਲ ਦੇ ਨਿਯਮਾਂ ਮੁਤਾਬਕ ਕੈਦੀਆਂ ਨੂੰ ਹਰ ਮਹੀਨੇ 4 ਦਿਨ ਦੀ ਛੁੱਟੀ ਦਿੱਤੀ ਜਾਂਦੀ ਹੈ ਪਰ ਸਿੱਧੂ ਨੇ ਇਸ ਦੌਰਾਨ ਇੱਕ ਦਿਨ ਵੀ ਛੁੱਟੀ ਨਹੀਂ ਲਈ। ਇਸ ਸੰਦਰਭ 'ਚ ਮਾਰਚ ਦੇ ਅੰਤ ਤੋਂ 48 ਦਿਨ ਪਹਿਲਾਂ ਉਸ ਦੀ ਸਜ਼ਾ ਪੂਰੀ ਹੋ ਜਾਵੇਗੀ ਅਤੇ ਉਹ ਪਹਿਲੀ ਅਪ੍ਰੈਲ ਨੂੰ ਜੇਲ੍ਹ ਤੋਂ ਬਾਹਰ ਆ ਸਕਦੇ ਹਨ।  ਦੱਸ ਦੇਈਏ ਕਿ ਇਸ ਤੋਂ ਪਹਿਲਾਂ 26 ਜਨਵਰੀ ਨੂੰ ਉਸ ਨੂੰ ਜੇਲ੍ਹ ਤੋਂ ਰਿਹਾਅ ਕਰਨ ਦੀ ਕਾਫੀ ਚਰਚਾ ਸੀ ਪਰ ਇਸ ਦੀ ਸੂਬਾ ਸਰਕਾਰ ਤੋਂ ਮਨਜ਼ੂਰੀ ਨਹੀਂ ਮਿਲੀ, ਜਿਸ ਕਾਰਨ ਉਹ ਜੇਲ੍ਹ ਤੋਂ ਬਾਹਰ ਨਹੀਂ ਆ ਸਕੇ।

ਇਹ ਵੀ ਪੜ੍ਹੋ: Sana Khan Pregnant: ਵਿਆਹ ਦੇ 3 ਸਾਲ ਬਾਅਦ ਗਰਭਵਤੀ ਹੋਈ ਸਨਾ ਖਾਨ; ਇਸਲਾਮ ਲਈ ਛੱਡਿਆ ਸੀ ਕਰੀਅਰ

ਕੀ ਸੀ ਪੂਰਾ ਮਾਮਲਾ (Road Rage Case)

ਦਰਅਸਲ ਇਹ ਮਾਮਲਾ ਤਿੰਨ ਦਹਾਕੇ ਪੁਰਾਣਾ ਹੈ। ਉਸ ਸਮੇਂ ਨਵਜੋਤ ਸਿੰਘ ਸਿੱਧੂ ਦਾ ਸਿਆਸਤ ਨਾਲ ਕੋਈ ਲੈਣਾ-ਦੇਣਾ ਨਹੀਂ ਸੀ, ਉਹ ਭਾਰਤੀ ਟੀਮ ਦੇ ਕ੍ਰਿਕਟਰ ਸਨ। ਉਸ ਨੂੰ ਰਾਸ਼ਟਰੀ ਟੀਮ ਦਾ ਹਿੱਸਾ ਬਣੇ ਲਗਭਗ ਇੱਕ ਸਾਲ ਹੋ ਗਿਆ ਸੀ। ਮਾਮਲਾ 27 ਦਸੰਬਰ 1988 ਦਾ ਹੈ। ਜਦੋਂ ਸਿੱਧੂ ਇੱਕ ਦੋਸਤ ਨਾਲ ਪਟਿਆਲਾ ਦੇ ਸ਼ੇਰਾਵਾ ਗੇਟ ਦੀ ਮੰਡੀ ਵਿੱਚ ਗਏ ਸੀ।

ਦੱਸ ਦਈਏ ਕਿ 27 ਦਸੰਬਰ 1988 ਨੂੰ ਪਟਿਆਲਾ 'ਚ ਝਗੜਾ ਹੋਇਆ ਸੀ। ਵਿਵਾਦ ਪਾਰਕਿੰਗ ਨੂੰ ਲੈ ਕੇ ਹੋਇਆ ਸੀ। ਪਟਿਆਲਾ ਸ਼ਹਿਰ ਦੀ ਇੱਕ ਪਾਰਕਿੰਗ ਵਿੱਚ ਹੋਏ ਝਗੜੇ ਕਾਰਨ ਸਿੱਧੂ ਦੀ 65 ਸਾਲਾ ਗੁਰਨਾਮ ਸਿੰਘ ਨਾਲ ਲੜਾਈ ਹੋ ਗਈ ਸੀ। ਦੇਖਦੇ ਹੀ ਦੇਖਦੇ ਇਹ ਮਾਮਲਾ ਇੰਨਾ ਵਧ ਗਿਆ ਕਿ ਲੜਾਈ ਸ਼ੁਰੂ ਹੋ ਗਈ ਜਿਸ ਵਿਚ ਗੁਰਨਾਮ ਸਿੰਘ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਇਸ ਘਟਨਾ ਤੋਂ ਬਾਅਦ ਸਿੱਧੂ ਮੌਕੇ ਤੋਂ ਫਰਾਰ ਹੋ ਗਿਆ ਸੀ।

ਇਹ ਵੀ ਪੜ੍ਹੋ:  Punjab Weather Today: ਪੰਜਾਬ ਤੇ ਚੰਡੀਗੜ੍ਹ 'ਚ ਅਗਲੇ 4 ਦਿਨ ਹੋਵੇਗੀ ਬਾਰਿਸ਼! IMD ਨੇ ਜਾਰੀ ਕੀਤਾ ਯੈਲੋ ਅਲਰਟ
 

Trending news