ਵੀਡੀਓ ਵਿੱਚ ਦਿਖਾਈ ਦੇਣ ਵਾਲੇ ਵਿਅਕਤੀਆਂ ਵਿੱਚੋਂ ਇੱਕ ਦੀ ਪਛਾਣ ਕੇਕੜੇ ਵਜੋਂ ਹੋਈ ਹੈ, ਜਿਸ ਨੇ ਰੇਕੀ ਕੀਤੀ ਸੀ। ਪੰਜਾਬ ਪੁਲਿਸ ਦੇ ਸੂਤਰਾਂ ਨੇ ਦੱਸਿਆ ਕਿ ਸੀ. ਸੀ. ਟੀ. ਵੀ. ਫੁਟੇਜ ਤੋਂ ਪਤਾ ਚੱਲਿਆ ਹੈ ਕਿ ਉਸਨੇ ਗਾਇਕ ਦੇ ਘਰ ਪ੍ਰਸ਼ੰਸਕ ਬਣ ਕੇ 40 ਮਿੰਟ ਬਿਤਾਏ ਅਤੇ ਸੈਲਫੀ ਵੀ ਲਈ।
Trending Photos
ਚੰਡੀਗੜ- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਜਾਂਚ ਜਾਰੀ ਹੈ। ਇਸੇ ਦੌਰਾਨ ਕਤਲ ਤੋਂ ਕੁਝ ਸਮਾਂ ਪਹਿਲਾਂ ਉਸ ਦੇ ਪਿੰਡ ਦੀ ਇਕ ਸੀ. ਸੀ. ਟੀ. ਵੀ. ਫੁਟੇਜ ਸਾਹਮਣੇ ਆਈ ਹੈ। ਕਤਲ ਵਾਲੇ ਦਿਨ ਯਾਨੀ 29 ਮਈ ਦੀ ਸੀ. ਸੀ. ਟੀ. ਵੀ. ਫੁਟੇਜ ਵਿਚ ਮੂਸੇਵਾਲਾ ਦੀ ਜੀਪ ਦਿਖਾਈ ਦਿੰਦੀ ਹੈ ਜਿਸ ਨੂੰ ਕੁਝ ਲੋਕਾਂ ਨੇ ਨੇੜੇ ਰੋਕਿਆ। ਫੁਟੇਜ 'ਚ ਕੁਝ ਲੋਕ ਸੈਲਫੀ ਲੈਂਦੇ ਨਜ਼ਰ ਆ ਰਹੇ ਹਨ। ਸੂਤਰਾਂ ਨੇ ਦੱਸਿਆ ਕਿ ਇਨ੍ਹਾਂ ਵਿਚੋਂ ਦੋ ਵਿਅਕਤੀਆਂ ਨੇ ਗਾਇਕ ਦੇ ਜਾਣ ਤੋਂ ਬਾਅਦ ਗੋਲੀਬਾਰੀ ਕਰਨ ਵਾਲਿਆਂ ਨੂੰ ਸੂਚਿਤ ਕੀਤਾ ਸੀ।
ਵੀਡੀਓ ਵਿੱਚ ਦਿਖਾਈ ਦੇਣ ਵਾਲੇ ਵਿਅਕਤੀਆਂ ਵਿੱਚੋਂ ਇੱਕ ਦੀ ਪਛਾਣ ਕੇਕੜੇ ਵਜੋਂ ਹੋਈ ਹੈ, ਜਿਸ ਨੇ ਰੇਕੀ ਕੀਤੀ ਸੀ। ਪੰਜਾਬ ਪੁਲਿਸ ਦੇ ਸੂਤਰਾਂ ਨੇ ਦੱਸਿਆ ਕਿ ਸੀ. ਸੀ. ਟੀ. ਵੀ. ਫੁਟੇਜ ਤੋਂ ਪਤਾ ਚੱਲਿਆ ਹੈ ਕਿ ਉਸਨੇ ਗਾਇਕ ਦੇ ਘਰ ਪ੍ਰਸ਼ੰਸਕ ਬਣ ਕੇ 40 ਮਿੰਟ ਬਿਤਾਏ ਅਤੇ ਸੈਲਫੀ ਵੀ ਲਈ। ਇਹ ਉਹ ਕੇਕੜਾ ਸੀ ਜਿਸ ਨੇ ਸ਼ੂਟਰਾਂ ਨੂੰ ਦੱਸਿਆ ਸੀ ਕਿ ਮੂਸੇਵਾਲਾ ਬੁਲੇਟ ਪਰੂਫ ਗੱਡੀ ਛੱਡ ਕੇ ਥਾਰ ਵਿਚ ਜਾ ਰਿਹਾ ਸੀ ਅਤੇ ਸੁਰੱਖਿਆ ਲਈ ਉਸ ਦੇ ਗੰਨਮੈਨ ਉਸ ਦੇ ਨਾਲ ਨਹੀਂ ਸਨ।
ਪੰਜਾਬ ਪੁਲਿਸ ਨੇ ਹਰਿਆਣਾ ਤੋਂ ਫੜਿਆ ਤੀਜਾ ਮੁਲਜ਼ਮ
ਇਸ ਦੇ ਨਾਲ ਹੀ ਪੰਜਾਬ ਪੁਲਿਸ ਨੇ ਮੂਸੇਵਾਲਾ ਦੇ ਕਤਲ ਦੇ ਮਾਮਲੇ ਵਿਚ ਇਕ ਹੋਰ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਇਸ ਮਾਮਲੇ ਵਿਚ ਹੁਣ ਤੱਕ ਤਿੰਨ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦਵਿੰਦਰ ਉਰਫ ਕਾਲਾ ਨੂੰ ਹਰਿਆਣਾ ਦੇ ਫਤਿਹਾਬਾਦ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਪੁਲਸ ਸੂਤਰਾਂ ਨੇ ਦੱਸਿਆ ਕਿ ਕਤਲ 'ਚ ਸ਼ਾਮਲ ਦੋਵੇਂ ਸ਼ੱਕੀ ਕਥਿਤ ਤੌਰ 'ਤੇ ਕਾਲਾ ਨਾਲ ਸਨ। ਪੰਜਾਬ ਪੁਲਿਸ ਨੇ 3 ਜੂਨ ਨੂੰ ਫਤਿਹਾਬਾਦ ਤੋਂ ਦੋ ਸ਼ੱਕੀਆਂ ਨੂੰ ਕਾਬੂ ਕੀਤਾ ਸੀ ਅਤੇ ਮੂਸੇਵਾਲਾ ਦੇ ਕਤਲ ਵਿੱਚ ਉਨ੍ਹਾਂ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ।
ਕਤਲ ਦੇ ਦੋ ਦਿਨ ਬਾਅਦ ਪਹਿਲੀ ਗ੍ਰਿਫ਼ਤਾਰੀ ਹੋਈ
ਮਾਨਸਾ ਜ਼ਿਲ੍ਹੇ ਦੇ ਮੂਸੇਵਾਲਾ ਦੇ ਕਤਲ ਤੋਂ ਦੋ ਦਿਨ ਬਾਅਦ ਪੁਲਿਸ ਨੇ ਇਸ ਮਾਮਲੇ ਵਿਚ ਪਹਿਲੀ ਗ੍ਰਿਫ਼ਤਾਰੀ ਕੀਤੀ ਸੀ। ਫੜੇ ਗਏ ਮੁਲਜ਼ਮ ਮਨਪ੍ਰੀਤ ਸਿੰਘ 'ਤੇ ਹਮਲਾਵਰਾਂ ਨੂੰ ਸਾਜ਼ੋ-ਸਾਮਾਨ ਮੁਹੱਈਆ ਕਰਵਾਉਣ ਦਾ ਦੋਸ਼ ਹੈ। ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿਚ ਅਣਪਛਾਤੇ ਹਮਲਾਵਰਾਂ ਵੱਲੋਂ ਮੂਸੇਵਾਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਸੂਬਾ ਸਰਕਾਰ ਵੱਲੋਂ ਮੂਸੇਵਾਲਾ ਦੀ ਸੁਰੱਖਿਆ 'ਚ ਕਟੌਤੀ ਕਰਨ ਤੋਂ ਬਾਅਦ ਇਹ ਘਟਨਾ ਵਾਪਰੀ ਹੈ। ਹਮਲੇ ਵਿੱਚ ਮੂਸੇਵਾਲਾ ਦਾ ਇੱਕ ਚਚੇਰਾ ਭਰਾ ਅਤੇ ਇੱਕ ਦੋਸਤ ਵੀ ਜ਼ਖ਼ਮੀ ਹੋ ਗਿਆ, ਜੋ ਮੂਸੇਵਾਲਾ ਨਾਲ ਜੀਪ ਵਿੱਚ ਜਾ ਰਹੇ ਸਨ।