Ludhiana News: ਮੋਗਾ 'ਚ ਲਾੜੇ ਦੀ ਮੌਤ ਪਿਛੋਂ ਲੁਧਿਆਣਾ 'ਚ ਛਾਇਆ ਮਾਤਮ; 21 ਜੋੜਿਆਂ ਦਾ ਹੋਣੇ ਸੀ ਸਮੂਹਿਕ ਵਿਆਹ
Advertisement
Article Detail0/zeephh/zeephh1945778

Ludhiana News: ਮੋਗਾ 'ਚ ਲਾੜੇ ਦੀ ਮੌਤ ਪਿਛੋਂ ਲੁਧਿਆਣਾ 'ਚ ਛਾਇਆ ਮਾਤਮ; 21 ਜੋੜਿਆਂ ਦਾ ਹੋਣੇ ਸੀ ਸਮੂਹਿਕ ਵਿਆਹ

Ludhiana News:  ਮੋਗਾ ਜ਼ਿਲ੍ਹੇ ਵਿੱਚ ਦਰਦਨਾਕ ਹਾਦਸੇ ਵਿੱਚ ਲਾੜੇ ਦੀ ਮੌਤ ਤੋਂ ਬਾਅਦ ਲੁਧਿਆਣਾ ਵਿੱਚ ਮਾਤਮ ਛਾ ਗਿਆ ਹੈ।

Ludhiana News: ਮੋਗਾ 'ਚ ਲਾੜੇ ਦੀ ਮੌਤ ਪਿਛੋਂ ਲੁਧਿਆਣਾ 'ਚ  ਛਾਇਆ ਮਾਤਮ; 21 ਜੋੜਿਆਂ ਦਾ ਹੋਣੇ ਸੀ ਸਮੂਹਿਕ ਵਿਆਹ

Ludhiana News: ਮੋਗਾ ਜ਼ਿਲ੍ਹੇ ਵਿੱਚ ਦਰਦਨਾਕ ਹਾਦਸੇ ਵਿੱਚ ਲਾੜੇ ਦੀ ਮੌਤ ਤੋਂ ਬਾਅਦ ਲੁਧਿਆਣਾ ਵਿੱਚ ਮਾਤਮ ਛਾ ਗਿਆ ਹੈ। ਕਾਬਿਲੇਗੌਰ ਹੈ ਕਿ ਲੁਧਿਆਣਾ ਵਿੱਚ 21 ਜੋੜਿਆਂ ਦੇ ਸਮੂਹਿਕ ਅਨੰਦ ਕਾਰਜ ਹੋਣੇ ਸਨ। ਹਾਦਸੇ ਵਿੱਚ ਲਾੜੇ ਦੀ ਮੌਤ ਦੀ ਖਬਰ ਸੁਣ ਕੇ ਲਾੜੀ ਬੇਹੋਸ਼ ਹੋ ਗਈ ਹੈ। ਫਿਲਹਾਲ ਪਰਿਵਾਰ ਆਪਣੇ ਘਰ ਜਲਾਲਾਬਾਦ ਪਰਤ ਗਿਆ ਹੈ।

ਅੱਜ ਸਵੇਰੇ ਹੀ ਹਾਦਸੇ ਦੇ ਵਿੱਚ ਲਾੜੇ ਸਮੇਤ ਚਾਰ ਲੋਕਾਂ ਦੀ ਮੌਤ ਤੋਂ ਬਾਅਦ ਲੁਧਿਆਣਾ ਵਿੱਚ ਮਾਤਮ ਵਰਗਾ ਮਾਹੌਲ ਬਣਿਆ ਹੋਇਆ ਹੈ। ਬੱਦੋਵਾਲ ਵਿੱਚ ਭਾਈ ਘਨ੍ਹੱਈਆ ਜੀ ਚੈਰੀਟੇਬਲ ਹਸਪਤਾਲ ਤੇ ਪਬਲਿਕ ਸੇਵਾ ਸੁਸਾਇਟੀ ਵੱਲੋਂ 21 ਲੜਕੀਆਂ ਦੇ ਸਮੂਹਿਕ ਅਨੰਦ ਕਾਰਜ ਕਰਵਾਏ ਜਾਣੇ ਸਨ। ਹਾਦਸੇ ਦੇ ਵਿੱਚ ਜਿਸ ਨੌਜਵਾਨ ਦੀ ਜਾਨ ਗਈ ਉਸਦੀ ਪਛਾਣ ਫਾਜ਼ਿਲਕਾ ਦੇ ਰਹਿਣ ਵਾਲੇ ਸੁਖਵਿੰਦਰ ਸਿੰਘ ਦੇ ਰੂਪ ਵਜੋਂ ਹੋਈ ਹੈ, ਉਸ ਦਾ ਵਿਆਹ ਪਰਵੀਨ ਰਾਣੀ ਦੇ ਨਾਲ ਹੋਣਾ ਸੀ।

ਇਹ ਵੀ ਪੜ੍ਹੋ : Ferozepur News: ਫ਼ਿਰੋਜ਼ਪੁਰ 'ਚ ਪਰਾਲੀ ਸਟੋਰ ਵਿੱਚ ਲੱਗੀ ਭਿਆਨਕ ਅੱਗ, ਲੱਖਾਂ ਰੁਪਏ ਦਾ ਨੁਕਸਾਨ

ਲਾੜੀ ਦਾ ਪਰਿਵਾਰ ਹਾਦਸੇ ਦੀ ਸੂਚਨਾ ਤੋਂ ਬਾਅਦ ਆਪਣੇ ਘਰ ਜਲਾਲਾਬਾਦ ਮੁੜ ਗਿਆ ਹੈ। ਬਰਾਤ ਦੇ ਸਵਾਗਤ ਦੇ ਲਈ ਪਕੌੜੇ ਮਠਿਆਈ ਬੈਂਡ ਬਾਜੇ ਤੇ ਹੋਰ ਵੀ ਚੀਜ਼ਾਂ ਦਾ ਪ੍ਰਬੰਧ ਕੀਤਾ ਗਿਆ ਸੀ। ਸੰਤ ਬਾਬਾ ਜਸਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਕੋਲ ਵਿਆਹ ਵਾਲੇ ਜੋੜੇ ਇੱਕ ਦਿਨ ਪਹਿਲਾਂ ਹੀ ਆ ਜਾਂਦੇ ਹੈ। ਸ਼ਨਿੱਚਰਵਾਰ ਰਾਤ ਲਾੜੀ ਤੇ ਉਸ ਦਾ ਪਰਿਵਾਰ ਕਾਫੀ ਖੁਸ਼ ਸੀ ਪਰ ਸਵੇਰੇ ਜਦ ਹੀ ਐਕਸੀਡੈਂਟ ਦੀ ਖਬਰ ਆਈ ਤਾਂ ਪੂਰਾ ਪਰਿਵਾਰ ਸਦਮੇ ਵਿੱਚ ਚਲਾ ਗਿਆ।

ਕਾਬਿਲੇਗੌਰ ਹੈ ਕਿ ਮੋਗਾ ਦੇ ਅਜੀਤਵਾਲ ਨੇੜੇ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਦੱਸ ਦਈਏ ਕਿ ਇਹ ਹਾਦਸਾ ਬੱਦੋਵਾਲ ਫਾਜ਼ਲਿਕਾ ਦੇ ਪਿੰਡ ਓਝਾਵਾਲੀ ਤੋਂ ਇੱਕ ਵਿਆਹ ਦੀ ਬਾਰਾਤ ਲੈ ਕੇ ਲੁਧਿਆਣਾ ਜਾ ਰਿਹਾ ਸੀ ਤਾਂ ਮੋਗਾ ਦੇ ਅਜੀਤਵਾਲ ਨੇੜੇ ਕਾਰ ਖੜ੍ਹੀ ਟਰਾਲੀ ਨਾਲ ਟਕਰਾ ਗਈ ਜਿਸ 'ਚ ਲਾੜੇ ਸਮੇਤ 4 ਦੀ ਮੌਤ ਹੋ ਗਈ ਜਦਕਿ 2 ਜ਼ਖ਼ਮੀ ਹੋ ਗਏ। 

ਹਾਦਸੇ ਦਾ ਸ਼ਿਕਾਰ ਹੋਈ ਡੋਲੀ ਕਾਰ 'ਚ ਸਵਾਰ ਚਾਰ ਲੋਕਾਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਲੁਧਿਆਣਾ-ਫ਼ਿਰੋਜ਼ਪੁਰ ਮੁੱਖ ਸੜਕ ’ਤੇ ਅਜੀਤਵਾਲ ਨੇੜੇ ਵਾਪਰਿਆ। ਘਟਨਾ ਦੀ ਸੂਚਨਾ ਮਿਲਦੇ ਹੀ ਮੋਗਾ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਕੀਤੀ। ਪੁਲਿਸ ਨੇ ਸਾਰੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਜਾਂਚ 'ਚ ਸਾਹਮਣੇ ਆਇਆ ਹੈ ਕਿ ਡੋਲੀ ਨੂੰ ਲੈ ਕੇ ਜਾ ਰਹੀ ਕਾਰ ਖੜ੍ਹੇ ਟਰੱਕ ਨਾਲ ਟਕਰਾ ਗਈ। ਮਰਨ ਵਾਲਿਆਂ ਵਿੱਚ ਇੱਕ ਲਾੜਾ ਵੀ ਸ਼ਾਮਲ ਹੈ। ਘਟਨਾ 'ਚ ਜ਼ਖਮੀ ਹੋਏ ਤਿੰਨ ਹੋਰ ਲੋਕਾਂ ਦਾ ਇਲਾਜ ਚੱਲ ਰਿਹਾ ਹੈ। 

ਇਹ ਵੀ ਪੜ੍ਹੋ : Punjab News: ਬਠਿੰਡਾ ਦੇ ਸਰਕਾਰੀ ਹਸਪਤਾਲ 'ਚ ਬਣੀ ਪਾਣੀ ਵਾਲੀ ਟੈਂਕੀ ’ਤੇ ਪੈਟਰੋਲ ਦੀ ਬੋਤਲ ਲੈ ਕੇ ਚੜ੍ਹੀ ਮਹਿਲਾ

 

Trending news