ਨਬਾਲਗ ਨਾਲ ਸ਼ਰੀਰਕ ਸਬੰਧ ਬਣਾਉਣ ਵਾਲੀ 32 ਸਾਲਾਂ ਔਰਤ ਗ੍ਰਿਫ਼ਤਾਰ, ਫ਼ੋਨ ’ਚ ਮਿਲੀਆਂ ਅਸ਼ਲੀਲ ਵੀਡੀਓ ਤੋਂ ਹੋਇਆ ਖੁਲਾਸਾ
Advertisement

ਨਬਾਲਗ ਨਾਲ ਸ਼ਰੀਰਕ ਸਬੰਧ ਬਣਾਉਣ ਵਾਲੀ 32 ਸਾਲਾਂ ਔਰਤ ਗ੍ਰਿਫ਼ਤਾਰ, ਫ਼ੋਨ ’ਚ ਮਿਲੀਆਂ ਅਸ਼ਲੀਲ ਵੀਡੀਓ ਤੋਂ ਹੋਇਆ ਖੁਲਾਸਾ

ਇਸ ਗੱਲ ਦਾ ਖ਼ੁਲਾਸਾ ਉਸ ਵੇਲੇ ਹੋਇਆ ਜਦੋਂ ਨਬਾਲਗ ਮੁੰਡੇ ਦੇ ਮੋਬਾਈਲ ’ਚ ਦੋਹਾਂ ਦੇ ਸ਼ਰੀਰਕ ਸਬੰਧ ਬਣਾਉਂਦਿਆਂ ਦੇ ਵੀਡੀਓ ਮਿਲੇ।

ਨਬਾਲਗ ਨਾਲ ਸ਼ਰੀਰਕ ਸਬੰਧ ਬਣਾਉਣ ਵਾਲੀ 32 ਸਾਲਾਂ ਔਰਤ ਗ੍ਰਿਫ਼ਤਾਰ, ਫ਼ੋਨ ’ਚ ਮਿਲੀਆਂ ਅਸ਼ਲੀਲ ਵੀਡੀਓ ਤੋਂ ਹੋਇਆ ਖੁਲਾਸਾ

Maharshtra News: ਦੇਸ਼ ’ਚ ਜਿੱਥੇ ਔਰਤਾਂ ਦੇ ਸ਼ਰੀਰਕ ਸੋਸ਼ਣ ਦੀ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ, ਉੱਥੇ ਹੀ ਮਹਾਰਾਸ਼ਟਰਾਂ ਦੇ ਕਲਿਆਣ ’ਚ ਬਿਲਕੁਲ ਉਲਟ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ’ਚ 32 ਸਾਲਾਂ ਦੀ ਔਰਤ ਨੇ ਨੋਵੀਂ ਜਮਾਤ ’ਚ ਪੜ੍ਹਨ ਵਾਲੇ ਨਬਾਲਗ ਨੂੰ ਪਹਿਲਾਂ ਉਸਨੂੰ ਸ਼ਰਾਬ ਦਾ ਆਦੀ ਬਣਾਇਆ ਅਤੇ ਕਈ ਵਾਰ ਉਸ ਨਾਲ ਸ਼ਰੀਰਕ ਸਬੰਧ ਬਣਾਏ। 

ਇਸ ਗੱਲ ਦਾ ਖ਼ੁਲਾਸਾ ਉਸ ਵੇਲੇ ਹੋਇਆ ਜਦੋਂ ਨਬਾਲਗ ਮੁੰਡੇ ਦੇ ਪਰਿਵਾਰਾ ਵਾਲਿਆਂ ਨੂੰ ਉਸਦੇ ਮੋਬਾਈਲ ’ਚ ਦੋਹਾਂ ਦੇ ਸ਼ਰੀਰਕ ਸਬੰਧ ਬਣਾਉਂਦਿਆਂ ਦੇ ਵੀਡੀਓ ਮਿਲੇ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਨਾਸਿਕ ਦੀ ਰਹਿਣ ਵਾਲੀ ਔਰਤ ਖ਼ਿਲਾਫ਼ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। 

ਦਰਅਸਲ, ਨਬਾਲਗ ਮੁੰਡੇ ਦਾ ਕਲਿਆਣ ਦੇ ਪੂਰਬ (Kalayan East) ’ਚ ਘਰ ਹੈ ਅਤੇ ਉਸਦੀ ਭੂਆ ਨਾਸਿਕ ’ਚ ਰਹਿੰਦੀ ਹੈ। ਨਬਾਲਗ ਦੀ ਭੂਆ ਅਕਸਰ ਆਪਣੀ ਗੁਆਂਢਣ ਦੇ ਨਾਲ ਕਲਿਆਣ ਆਉਂਦੀ ਰਹਿੰਦੀ ਸੀ। ਇਸ ਦੌਰਾਨ ਦੋ ਬੱਚਿਆਂ ਦੀ ਮਾਂ ਅਤੇ ਨਬਾਲਗ ਮੁੰਡੇ ਵਿਚਾਲੇ ਜਾਣ-ਪਹਿਚਾਣ ਹੋ ਗਈ।

ਉੱਧਰ ਜਦੋਂ ਵੀ ਮੁੰਡਾ ਆਪਣੀ ਭੂਆ ਦੇ ਘਰ ਨਾਸਿਕ ਜਾਂਦਾ, ਉਸ ਵੇਲੇ ਵੀ ਗੁਆਂਢਣ ਨਾਲ ਉਸਦੀ ਮੁਲਾਕਾਤ ਹੋ ਜਾਂਦੀ। ਇਕ ਦਿਨ ਮੌਕਾ ਪਾਉਂਦੇ ਹੀ ਔਰਤ ਨੇ ਨਬਾਲਗ ਮੁੰਡੇ ਨੂੰ ਸ਼ਰਾਬ ਪਿਲਾਈ ਅਤੇ ਉਸਨੂੰ ਅਸ਼ਲੀਲ ਵੀਡੀਓ ਵਿਖਾਈਆਂ।  ਇਸ ਤੋਂ ਬਾਅਦ ਔਰਤ ਨੇ ਕਈ ਵਾਰ ਉਸ ਨਬਾਲਗ ਮੁੰਡੇ ਨਾਲ ਸ਼ਰੀਰਕ ਸਬੰਧ ਬਣਾਏ ਅਤੇ ਮੁੰਡਾ ਸ਼ਰਾਬ ਦਾ ਆਦੀ ਹੋ ਗਿਆ। 

ਮੁੰਡੇ ਦੀਆਂ ਹਰਕਤਾਂ ਤੋਂ ਪਰਿਵਾਰ ਪਰੇਸ਼ਾਨ ਹੋ ਗਿਆ, ਉਹ ਪੜ੍ਹਨ ਦੀ ਬਜਾਏ ਸਾਰਾ ਦਿਨ ਮੋਬਾਈਲ ’ਤੇ ਗੱਲਾਂ ਕਰਦਾ ਰਹਿੰਦਾ। ਇਕ ਦਿਨ ਮਾਂ ਨੂੰ ਮੋਬਾਈਲ ਚੈੱਕ ਕੀਤਾ ਤਾਂ ਉਸਦੇ ਹੋਸ਼ ਉੱਡ ਗਏ, ਵੀਡੀਓ ’ਚ ਉਹ ਔਰਤ ਨਾਲ ਕਈ ਵਾਰ ਸਬੰਧ ਬਣਾਉਂਦਾ ਵਿਖਾਈ ਦਿੱਤਾ।

ਸਭ ਤੋਂ ਪਹਿਲਾਂ ਪਰਿਵਾਰ ਵਾਲਿਆਂ ਨੂੰ ਪੀੜਤ ਨਬਾਲਗ ਮੁੰਡੇ ਨੂੰ ਭਿਵੰਡੀ ਸ਼ਹਿਰ ਦੇ ਬਾਲ ਸੁਧਾਰ ਘਰ ’ਚ ਦਾਖ਼ਲ ਕਰਵਾਇਆ ਜਿੱਥੇ ਕਈ ਵਾਰ ਉਸਦੀ ਕਾਊਂਸਲਿੰਗ ਕੀਤੀ ਗਈ। ਇਸ ਦੇ ਨਾਲ ਹੀ ਆਰੋਪੀ ਔਰਤ ਖ਼ਿਲਾਫ਼ ਮੁੰਡੇ ਦਾ ਸ਼ਰੀਰਕ ਸੋਸ਼ਣ ਕਰਨ ਦੇ ਮਾਮਲੇ ’ਚ ਕੇਸ ਦਰਜ ਕਰਵਾਇਆ ਗਿਆ ਅਤੇ ਸਬੂਤ ਦੇ ਤੌਰ ’ਤੇ ਵੀਡੀਓ ਪੇਸ਼ ਕੀਤੇ।

ਸ਼ਿਕਾਇਤ ਪ੍ਰਾਪਤ ਹੋਣ ਤੋਂ ਬਾਅਦ ਪੁਲਿਸ ਨੇ ਆਰੋਪੀ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਔਰਤ ਦੇ ਖ਼ਿਲਾਫ਼ ਜਿਣਸੀ ਸੋਸ਼ਣ ਦੀ ਧਾਰਾ (Pocso Act) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਮਾਮਲੇ ’ਚ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।  

ਇਹ ਵੀ ਪੜ੍ਹੋ: ਅਧਿਆਪਕ ਨੇ ਸਰਕਾਰੀ ਸਕੂਲ ਦੀ ਕੀਤੀ ਕਾਇਆ ਕਲਪ, ਸਿੱਖਿਆ ਮੰਤਰੀ ਵੇਖਣ ਪਹੁੰਚੇ

 

Trending news