Moga News: NSA ਦੇ ਤਹਿਤ ਦਿਬੜੂਗੜ੍ਹ ਜੇਲ 'ਚ ਬੰਦ ਬਸੰਤ ਸਿੰਘ ਦੌਲਤਪੁਰਾ ਦੀ ਮਾਤਾ ਦਾ ਦੇਹਾਂਤ ਹੋ ਗਿਆ ਹੈ।
Trending Photos
Moga News/ ਨਵਦੀਪ ਸਿੰਘ: NSA ਦੇ ਤਹਿਤ ਦਿਬੜੂਗੜ੍ਹ ਜੇਲ ਵਿੱਚ ਬੰਦ ਬਸੰਤ ਸਿੰਘ ਦੌਲਤਪੁਰਾ ਦੀ ਮਾਤਾ ਕੁਲਵੰਤ ਕੌਰ ਦਾ ਦੇਹਾਂਤ ਹੋ ਗਿਆ ਹੈ। ਅੰਤਿਮ ਸੰਸਕਾਰ ਦਾ ਸਮਾਂ ਅਜੇ ਤੈਅ ਨਹੀਂ ਹੋਇਆ ਹੈ। ਸੂਤਰਾਂ ਮੁਤਾਬਿਕ ਦਿਬੜੂਗੜ ਜੇਲ ਵਿੱਚ ਬੰਦ ਬਸੰਤ ਸਿੰਘ ਦੌਲਤਪੁਰਾ ਆਪਣੀ ਮਾਤਾ ਤੇ ਅੰਤਿਮ ਦਰਸ਼ਨਾਂ ਲਈ ਪਹੁੰਚ ਸਕਦੇ ਹਨ। ਪੈਰੋਲ ਲਈ ਦੌਲਤਪੁਰਾ ਪਰਿਵਾਰ ਵਲੋਂ ਕੋਸ਼ਿਸ਼ਾਂ ਜਾਰੀ ਹਨ।
ਦਰਸਲ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਕੌਮੀ ਸੁਰੱਖਿਆ ਐਕਟ (ਐੱਨਐੱਸਏ) ਤਹਿਤ ਖਡੂਰ ਸਾਹਿਬ ਤੋਂ ਨਵੇਂ ਚੁਣੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਅੱਠ ਸਾਥੀਆਂ ਉੱਧੇ ਜੇਲ੍ਹ ਵਿੱਚ ਬੰਦ ਹਨ। ਇਨ੍ਹਾਂ ’ਚ ਦਲਜੀਤ ਸਿੰਘ ਕਲਸੀ, ਕੁਲਵੰਤ ਸਿੰਘ ਧਾਲੀਵਾਲ ਤੇ ਬਸੰਤ ਸਿੰਘ ਵੀ ਸ਼ਾਮਲ ਸੀ।