Faridkot News: ਧੋਖਾਧੜੀ ਦਾ ਨਵਾਂ ਢੰਗ; ਨੌਜਵਾਨਾਂ ਦੇ ਖਾਤੇ 'ਚ ਜਮ੍ਹਾਂ ਹੋ ਰਹੇ ਲੱਖਾਂ ਰੁਪਏ; ਬਾਹਰੀ ਸੂਬਿਆਂ 'ਚੋਂ ਕਢਵਾਏ
Advertisement
Article Detail0/zeephh/zeephh2326728

Faridkot News: ਧੋਖਾਧੜੀ ਦਾ ਨਵਾਂ ਢੰਗ; ਨੌਜਵਾਨਾਂ ਦੇ ਖਾਤੇ 'ਚ ਜਮ੍ਹਾਂ ਹੋ ਰਹੇ ਲੱਖਾਂ ਰੁਪਏ; ਬਾਹਰੀ ਸੂਬਿਆਂ 'ਚੋਂ ਕਢਵਾਏ

Faridkot News:  ਫਰੀਦਕੋਟ ਦੇ ਪਿੰਡ ਦੀਪ ਸਿੰਘ ਵਾਲਾ ਵਿੱਚ ਦੋ ਨੌਜਵਾਨਾਂ ਦੇ ਬੈਂਕ ਖਾਤਿਆਂ 'ਚੋਂ ਲੱਖਾਂ ਰੁਪਏ ਜਮ੍ਹਾਂ ਹੋ ਰਹੇ ਹਨ ਤੇ ਵੱਖ-ਵੱਖ ਥਾਵਾਂ ਤੋਂ ਨਿਕਲ ਵੀ ਗਏ ਪਰ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਵੀ ਨਹੀਂ।

Faridkot News: ਧੋਖਾਧੜੀ ਦਾ ਨਵਾਂ ਢੰਗ; ਨੌਜਵਾਨਾਂ ਦੇ ਖਾਤੇ 'ਚ ਜਮ੍ਹਾਂ ਹੋ ਰਹੇ ਲੱਖਾਂ ਰੁਪਏ; ਬਾਹਰੀ ਸੂਬਿਆਂ 'ਚੋਂ ਕਢਵਾਏ

Faridkot News (ਨਰੇਸ਼ ਸੇਠੀ): ਅੱਜ-ਕੱਲ੍ਹ ਸਾਈਬਰ ਅਪਰਾਧ ਇੰਨੇ ਜ਼ਿਆਦਾ ਵੱਧ ਚੁੱਕੇ ਹਨ ਕਿ ਜੇਕਰ ਜਾਂਚ ਟੀਮਾਂ ਨੂੰ ਇੱਕ ਢੰਗ ਦਾ ਪਤਾ ਲੱਗਦਾ ਹੈ ਤਾਂ ਠੱਗਾਂ ਵੱਲੋਂ ਕੋਈ ਦੂਜਾ ਢੰਗ ਅਪਣਾ ਕੇ ਭੋਲੇ-ਭਾਲੇ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਠੱਗਿਆ ਜਾ ਰਿਹਾ ਹੈ। ਇਸ ਵਿੱਚ ਕਈ ਭੋਲੇ-ਭਾਲੇ ਲੋਕ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਕਈ ਮਾਮਲਿਆ ਵਿੱਚ ਤਾਂ ਠੱਗੇ ਜਾਣ ਵਾਲੇ ਵਿਅਕਤੀ ਨੂੰ ਇਸ ਬਾਰੇ ਪਤਾ ਹੀ ਨਹੀਂ ਲੱਗਦਾ ਤੇ ਜਦੋਂ ਪਤਾ ਲੱਗਦਾ ਤਦ ਤੱਕ ਬਹੁਤ ਦੇਰ ਹੋ ਜਾਂਦੀ ਹੈ।

ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਫਰੀਦਕੋਟ ਦੇ ਪਿੰਡ ਦੀਪ ਸਿੰਘ ਵਾਲਾ ਸਾਹਮਣੇ ਆਇਆ ਹੈ ਜਿਥੇ ਦੋ ਨੌਜਵਾਨਾਂ ਦੇ ਬੈਂਕ ਖਾਤਿਆਂ 'ਚੋਂ ਲੱਖਾਂ ਰੁਪਏ ਜਮ੍ਹਾਂ ਹੋ ਰਹੇ ਹਨ ਤੇ ਵੱਖ-ਵੱਖ ਥਾਵਾਂ ਤੋਂ ਨਿਕਲ ਵੀ ਗਏ ਪਰ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਵੀ ਨਹੀਂ।

 ਇਸ ਸਬੰਧੀ ਲੜਕਿਆਂ ਦੇ ਚਾਚੇ ਨੇ ਦੱਸਿਆ ਕਿ ਇੰਦਰਜੀਤ ਸਿੰਘ ਨਾਮ ਦੇ ਇੱਕ ਵਿਅਕਤੀ ਵੱਲੋਂ ਉਨ੍ਹਾਂ ਦੇ ਬੱਚਿਆਂ ਦੇ ਇੱਕ ਨਿੱਜੀ ਬੈਂਕ ਵਿੱਚ ਖਾਤੇ ਖੁਲਵਾਏ ਪਰ ਉਨ੍ਹਾਂ ਦੇ ਏਟੀਐਮ ਕਾਰਡ ਤੇ ਚੈਕ ਬੁੱਕ ਰਿਲੀਜ਼ ਕਰਵਾਉਣ ਲਈ ਫਾਰਮ ਉਤੇ ਦਸਤਖ਼ਤ ਕਰਵਾ ਲਏ ਪਰ ਨਾ ਤਾਂ ਉਨ੍ਹਾਂ ਨੂੰ ਏਟੀਐਮ ਕਾਰਡ ਦਿੱਤਾ ਨਾ ਹੀ ਚੈਕ ਬੁੱਕ ਦਿੱਤੀ ਗਈ।

ਹੁਣ ਉਨ੍ਹਾਂ ਨੂੰ ਸੂਚਨਾ ਮਿਲੀ ਕੇ ਉਨ੍ਹਾਂ ਦੇ ਖ਼ਾਤਿਆਂ ਜਿਸ ਵਿੱਚ ਮਨਪ੍ਰੀਤ ਸਿੰਘ ਦੇ ਖਾਤੇ ਵਿੱਚ ਅਲੱਗ-ਅਲੱਗ ਸਮੇਂ ਕਰੀਬ ਸਾਢੇ ਅੱਠ ਲੱਖ ਰੁਪਏ ਜਮ੍ਹਾਂ ਹੋਏ ਜੋ ਬਠਿੰਡਾ ਤੇ ਹੋਰ ਸੂਬਿਆਂ ਵਿੱਚ ਕਢਵਾਏ ਗਏ। ਇਸ ਤਰ੍ਹਾਂ ਹੀ ਦਿਲਪ੍ਰੀਤ ਸਿੰਘ ਦੇ ਖਾਤੇ ਵਿੱਚ ਕਰੀਬ 7 ਲੱਖ ਰੁਪਏ ਜਮ੍ਹਾਂ ਹੋਏ ਜੋ ਅਲੱਗ-ਅਲੱਗ ਜਗ੍ਹਾ ਤੋਂ ਕਢਵਾਏ ਗਏ। 

ਇਸ ਸਬੰਧੀ ਜਦ ਬੈਂਕ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕੁੱਝ ਵੀ ਦੱਸਣ ਤੋਂ ਇਨਕਾਰ ਕਰਦੇ ਉਲਟਾ ਗੁਜਰਾਤ ਤੇ ਤਾਮਿਲਨਾਡੂ ਪੁਲਿਸ ਵੱਲੋਂ ਉਨ੍ਹਾਂ ਖਿਲਾਫ਼ ਕੱਢੇ ਨੋਟਿਸ ਸਬੰਧੀ ਦੱਸਦੇ ਕਿਹਾ ਕਿ ਉਹ ਉਥੇ ਜਾ ਕੇ ਇਸ ਬਾਰੇ ਪਤਾ ਕਰਨ।

ਉਨ੍ਹਾਂ ਨੇ ਕਿਹਾ ਕਿ ਇੰਦਰਜੀਤ ਦੇ ਨਾਲ ਕੁਝ ਹੋਰ ਲੋਕ ਵੀ ਸ਼ਾਮਲ ਹਨ ਜੋ ਇਸ ਤਰ੍ਹਾਂ ਭੋਲੇ-ਭਾਲੇ ਲੋਕਾਂ ਦੇ ਏਟੀਐਮ ਕਾਰਡ ਖੁਦ ਰੱਖ ਕੇ ਅੱਗੇ ਕਿਸੇ ਠੱਗਾਂ ਦੇ ਗਿਰੋਹ ਕੋਲ ਭੇਜਦੇ ਹਨ ਜੋ ਇਨ੍ਹਾਂ ਬੱਚਿਆਂ ਦੇ ਖਾਤੇ ਵਿੱਚ ਪੈਸੇ ਜਮ੍ਹਾਂ ਕਰਵਾ ਕੇ ਕਢਵਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪੁਲਿਸ ਨੂੰ ਸ਼ਿਕਾਇਤ ਵੀ ਦਰਜ ਕਰਵਾਈ ਗਈ ਤੇ ਇੱਕ ਬੰਦੇ ਨੂੰ ਉਨ੍ਹਾਂ ਨੇ ਫੜ ਕੇ ਪੁਲਿਸ ਹਵਾਲੇ ਵੀ ਕੀਤਾ ਗਿਆ ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ। 

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਬੱਚੇ ਭੋਲੇ ਤੇ ਅਣਜਾਣ ਹਨ ਜਿਨ੍ਹਾਂ ਨੂੰ ਕਿਸੇ ਵੱਡੀ ਮੁਸੀਬਤ ਵਿੱਚ ਫਸਾਇਆ ਜਾ ਰਿਹਾ ਹੈ ਜਿਸ ਲਈ ਪੁਲਿਸ ਪ੍ਰਸ਼ਾਸਨ ਸਾਰੇ ਮਾਮਲੇ ਦੀ ਜਾਂਚ ਕਰ ਅਸਲੀਅਤ ਸਾਹਮਣੇ ਲਿਆਵੇ। ਇਸ ਸਬੰਧੀ ਐਸਐਸਪੀ ਫਰੀਦਕੋਟ ਹਰਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ ਜਿਸ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸ਼ਿਕਾਇਤਕਰਤਾ ਅਨੁਸਾਰ ਉਨ੍ਹਾਂ ਦੇ ਖ਼ਾਤਿਆਂ ਵਿੱਚ ਦੂਜੇ ਸੂਬਿਆਂ ਤੋਂ ਪੈਸੇ ਜਮ੍ਹਾਂ ਹੋ ਕੇ ਕਢਵਾਏ ਜਾ ਰਹੇ ਹਨ ਜਿਸ ਸਬੰਧੀ ਮੁਕੰਮਲ ਜਾਂਚ ਕਰ ਜੋ ਵੀ ਮੁਲਜ਼ਮ ਹੋਇਆ ਉਸ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : Amritsar News: ਖੇਤ ਵਿਚੋਂ ਪਾਣੀ ਕੱਢਣ ਨੂੰ ਲੈ ਕੇ ਕਿਸਾਨ ਦਾ ਕਤਲ, ਇੱਕ ਨੌਜਵਾਨ ਗੰਭੀਰ ਜਖ਼ਮੀ

Trending news