Moga News: ਪੁਲਿਸ ਟੀਮ ਨੇ ਛਾਪੇਮਾਰੀ ਕੀਤੀ ਤਾਂ ਉਨ੍ਹਾਂ ਦੀ ਕਾਰ ਦੇ ਗੇਅਰ ਬਾਕਸ ਵਿੱਚੋਂ ਇੱਕ ਲਿਫ਼ਾਫ਼ੇ ਵਿੱਚੋਂ 01 ਕਿਲੋ 500 ਗ੍ਰਾਮ ਅਫੀਮ ਬਰਾਮਦ ਹੋਈ।
Trending Photos
Moga News: ਪੰਜਾਬ ਪੁਲਿਸ ਲਗਾਤਾਰ ਨਸ਼ੇ ਦੇ ਖਿਲਾਫ ਕਾਰਵਾਈ ਕਰ ਰਹੀ ਹੈ। ਅਤੇ ਨਸ਼ਾ ਤਸਰਕਰਾਂ ਨੂੰ ਕਾਬੂ ਕਰ ਰਹੀ ਹੈ। ਮੋਗਾ ਪੁਲਿਸ ਨੇ CIA ਵੱਲੋਂ 1 ਕਿੱਲੋਂ 500 ਗ੍ਰਾਮ ਅਫੀਮ ਸਮੇਤ 5 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ ਹੈ। ਜਿਨ੍ਹਾਂ ਵਿੱਚ ਤਿੰਨ ਤਸਕਰ ਰਾਜਸਥਾਨ ਦੇ ਪਿੰਡ ਚੱਕ ਹੀਰਾ ਸਿੰਘ ਦੇ ਵਸਨੀਕ ਹਨ। ਜਦਕਿ ਦੋ ਤਸਕਰ ਮੁਕਤਸਰ ਸਾਹਿਬ ਜ਼ਿਲ੍ਹੇ ਨਾਲ ਸਬੰਧਤ ਹਨ।
ਇਸ ਸਬੰਧੀ ਡੀਐਸਪੀ ਲਵਦੀਪ ਸਿੰਘ ਗਿੱਲ ਨੇ ਪ੍ਰੈਸ ਕਾਨਫਰੰਸ ਕਰ ਜਾਣਕਾਰੀ ਦਿੱਤੀ ਕਿ ਸੀਆਈਏ ਮੋਗਾ ਦੀ ਟੀਮ ਜਦੋਂ ਗਸ਼ਤ ਕਰ ਰਹੀ ਸੀ ਤਾਂ ਮੁਖਬਰ ਨੇ ਇਤਲਾਹ ਦਿੱਤੀ ਕਿ ਤਰਲੋਕ ਸਿੰਘ, ਪਾਲ ਸਿੰਘ, ਗੁਰਪ੍ਰੀਤ ਸਿੰਘ ਉਰਫ ਗੋਪੀ ਵਾਸੀ ਹਨੂੰਮਾਨਗੜ੍ਹ (ਰਾਜਸਥਾਨ), ਜਗਨਦੀਪ ਸਿੰਘ ਅਤੇ ਸਵਰਨ ਸਿੰਘ ਵਾਸੀ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿੱਚ ਅਫੀਮ ਵੇਚਣ ਦਾ ਧੰਦਾ ਕਰਦੇ ਹਨ। ਉਕਤ ਸਾਰੇ ਵਿਅਕਤੀ ਇਸ ਸਮੇਂ ਪੁਲ, ਸੇਮ ਨਾਲਾ ਲਿੰਕ ਰੋਡ, ਪਿੰਡ ਚੁਗਾਵਾ ਦੇ ਸੱਜੇ ਹੱਥ ਇੱਕ ਚਿੱਟੇ ਰੰਗ ਦੀ ਕਾਰ ਜਿਸ ਵਿੱਚ ਰਜਿਸਟਰੇਸ਼ਨ ਨੰਬਰ ਡੀਆਈ-8-ਕੈਨ-5539 ਹੈ, ਵਿੱਚ ਆਪਣੇ ਗਾਹਕਾਂ ਦੀ ਉਡੀਕ ਕਰ ਰਹੇ ਸਨ। ਜੇਕਰ ਉਸ ਥਾਂ ਉੱਤੇ ਰੇਡ ਕੀਤਾ ਜਾਵੇ ਤਾਂ ਸਾਰੇ ਦੋਸ਼ੀ ਅਫੀਮ ਸਮੇਤ ਫੜ੍ਹੇ ਜਾ ਸਕਦੇ ਹਨ। ਇਸ ਸਬੰਧੀ ਜਦੋਂ ਟੀਮ ਨੇ ਛਾਪੇਮਾਰੀ ਕੀਤੀ ਤਾਂ ਉਨ੍ਹਾਂ ਦੀ ਕਾਰ ਦੇ ਗੇਅਰ ਬਾਕਸ ਵਿੱਚੋਂ ਇੱਕ ਲਿਫ਼ਾਫ਼ੇ ਵਿੱਚੋਂ 01 ਕਿਲੋ 500 ਗ੍ਰਾਮ ਅਫੀਮ ਬਰਾਮਦ ਹੋਈ।
ਡੀਐਸਪੀ ਪੀਡੀ ਲਵਦੀਪ ਸਿੰਘ ਨੇ ਦੱਸਿਆ ਕਿ ਇਨ੍ਹਾਂ ਸਾਰੇ ਸਮੱਗਲਰਾਂ ਨੂੰ ਅੱਜ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਇਨ੍ਹਾਂ ਤੋਂ ਅੱਗੇ ਅਤੇ ਬੈਂਕ ਵਾਲੇ ਸਬੰਧਾਂ ਸਬੰਧੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।